
ਪਰ ਜਨਤਾ ਅਜਿਹਾ ਹੋਣ ਨਹੀਂ ਦੇ ਰਹੀ...
ਚੰਡੀਗੜ੍ਹ : ਲੋਕਸਭਾ ਚੋਣ 2019 ਵਿਚ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਵਿਚ ਕਰਤਾਰਪੁਰ ਕੋਰੀਡੋਰ ਚੁਣਾਵੀ ਮੁੱਦਾ ਨਹੀਂ ਹੈ। ਪਾਰਟੀਆਂ ਸਿੱਖ ਵੋਟਾਂ ਲੈਣ ਦੀ ਕੋਸ਼ਿਸ਼ ਵਿਚ ਹਨ, ਪਰ ਜਨਤਾ ਅਜਿਹਾ ਹੋਣ ਨਹੀਂ ਦੇ ਰਹੀ। ਪਿਛਲੇ ਸਾਲ ਅਗਸਤ ਵਿਚ ਪਾਕਿ ਪੀਐਮ ਇਮਰਾਨ ਖਾਨ ਦੀ ਤਾਜਪੋਸ਼ੀ ਵਿਚ ਗਏ ਪੰਜਾਬ ਦੇ ਮੰਤਰੀ ਨਵਜੋਤ ਸਿੱਧੂ ਨੇ ਉਥੇ ਦੇ ਫੌਜ ਪ੍ਰਮੁੱਖ ਜਨਰਲ ਕਮਰ ਜਾਵੇਦ ਬਾਜਵਾ ਨੂੰ ਜੱਫੀ ਪਾਈ।
Kartarpur corridor
ਸਿੱਧੂ ਨੇ ਸਫਾਈ ਦਿਤੀ ਕਿ ਬਾਜਵਾ ਨੇ ਉਨ੍ਹਾਂ ਨੂੰ ਕਰਤਾਪੁਰ ਕੋਰੀਡੋਰ ਖੋਲ੍ਹਣ ਦਾ ਵਾਅਦਾ ਕੀਤਾ। ਉਹ ਮੰਗ ਜੋ ਦੁਨੀਆ ਭਰ ਦੇ ਸਿੱਖ ਬਟਵਾਰੇ ਤੋਂ ਬਾਅਦ ਤੋਂ ਕਰ ਰਹੇ ਹਨ। ਭਾਰਤ ਦੀ ਸਰਹੱਦ ਤੋਂ ਕੁਝ ਕਿਲੋਮੀਟਰ ਦੂਰ ਪਾਕਿ ਸਥਿਤ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੀ। ਜਿਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਜਿੰਦਗੀ ਦੇ ਆਖਰੀ ਸਾਲ ਗੁਜਾਰੇ ਅਤੇ ਮਨੁੱਖਤਾ ਨੂੰ ਅਹਿਮ ਸੁਨੇਹਾ ਦਿਤੀ ਸੀ। ਸਮਾਂ ਗੁਜ਼ਰਿਆ, ਸਿੱਧੂ ਕਦੇ ਵਿਲੇਨ ਤਾਂ ਕਦੇ ਹੀਰੋ, ਪਾਕਿ ਨੇ ਕੋਰੀਡੋਰ ਖੋਲ੍ਹਣ ਦੀ ਪੇਸ਼ਕਸ਼ ਕੀਤੀ। ਪੀਐਮ ਨਰਿੰਦਰ ਮੋਦੀ ਨੇ ਮਨਜ਼ੂਰੀ ਦਿਤੀ।
Kartarpur Sahib Corridor
ਕਾਂਗਰਸ ਅਤੇ ਅਕਾਲੀ-ਭਾਜਪਾ ਦੇ ਕਰੇਡਿਟ ਵਾਰ ਦੇ ਵਿਚ ਅਖੀਰ ਸਰਹੱਦ ਦੇ ਦੋਨੋਂ ਪਾਸੇ ਕੋਰੀਡੋਰ ਦਾ ਕੰਮ ਸ਼ੁਰੂ ਹੋ ਗਿਆ। ਹੁਣ ਸਾਲਾਂ ਪੁਰਾਣਾ ਸੁਪਨਾ ਬਸ ਪੂਰਾ ਹੋਣ ਨੂੰ ਹੀ ਹੈ। ਪਰ ਜਿਸ ਗੁਰਦਾਸਪੁਰ ਹਲਕੇ ਵਿਚ ਇਹ ਕੋਰੀਡੋਰ ਬਣਾਇਆ ਜਾ ਰਿਹਾ ਹੈ, ਉਥੇ ਇਹ ਚੁਣਾਵੀ ਮੁੱਦਾ ਨਹੀਂ ਹੈ। ਅਕਾਲੀ-ਭਾਜਪਾ ਅਤੇ ਕਾਂਗਰਸ ਬੇਸ਼ੱਕ ਇਸ ਤੋਂ ਸਿੱਖ ਵੋਟਾਂ ਨੂੰ ਅਪਣੇ-ਅਪਣੇ ਪਾਸੇ ਕਰਨ ਦੇ ਯਤਨ ਕਰਦੇ ਹੋਣ। ਪਰ ਇਸ ਹਲਕੇ ਵਿਚ ਕੋਰੀਡੋਰ ਦੇ ਨਾਮ ਉਤੇ ਵੋਟ ਪੈਣਗੇ, ਅਜਿਹਾ ਨਹੀਂ ਲੱਗਦਾ।