ਦਿੱਲੀ ‘ਚ ਬਣੇਗਾ ਹਾਈਸਪੀਡ ਸਿਗਨਲ ਫਰੀ ਕੋਰੀਡੋਰ, ਟ੍ਰੈਫ਼ਿਕ ਜਾਮ ਤੋਂ ਮਿਲੇਗੀ ਰਾਹਤ
Published : Jan 25, 2019, 3:51 pm IST
Updated : Jan 25, 2019, 3:51 pm IST
SHARE ARTICLE
Delhi Traffic
Delhi Traffic

ਭੀੜ ਨਾਲ ਭਰੀਆਂ ਸੜਕਾਂ ਉਤੇ ਚੱਲਣ ਵਾਲੇ ਦਿੱਲੀ ਵਾਸੀਆਂ ਲਈ ਇਕ ਰਾਹਤ ਭਰੀ....

ਨਵੀਂ ਦਿੱਲੀ : ਭੀੜ ਨਾਲ ਭਰੀਆਂ ਸੜਕਾਂ ਉਤੇ ਚੱਲਣ ਵਾਲੇ ਦਿੱਲੀ ਵਾਸੀਆਂ ਲਈ ਇਕ ਰਾਹਤ ਭਰੀ ਖਬਰ ਹੈ। ਰਾਜਧਾਨੀ ਦੀਆਂ ਸੜਕਾਂ ਉਤੇ ਭਾਰੀ ਟ੍ਰੈਫਿਕ  ਦੇ ਦਬਾਅ ਨੂੰ ਘੱਟ ਕਰਨ ਲਈ ਕੇਂਦਰ ਸਰਕਾਰ ਇਕ ਨਵੀਂ ਯੋਜਨਾ ਲੈ ਕੇ ਆ ਰਹੀ ਹੈ। ਸੜਕ ਟ੍ਰਾਂਸਪੋਰਟ ਅਤੇ ਰਾਜ ਮਾਰਗ ਮੰਤਰੀ ਨਿਤੀਨ ਗਡਕਰੀ ਸ਼ਨੀਵਾਰ ਨੂੰ 2,820 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਹਾਈਵੇ ਪ੍ਰੋਜੇਕ‍ਟ ਦਾ ਉਦਾਘਟਨ ਕਰਨਗੇ। ਇਸ ਪ੍ਰੋਜੈਕ‍ਟ ਵਿਚ ਦਿੱਲੀ ਨੂੰ ਈਸਟਰਨ ਪੈਰੀਫੇਰਲ ਐਕਸਪ੍ਰੈਸ ਨਾਲ ਜੋੜੇ ਜਾਣ ਦੀ ਯੋਜਨਾ ਹੈ। ਇਹ ਕੋਰੀਡੋਰ ਹਾਈਸਪੀਡ ਅਤੇ ਸਿਗਨਲ ਫਰੀਂ ਹੋਵੇਗਾ।

Delhi TrafficDelhi Traffic

ਸੜਕ ਟ੍ਰਾਂਸਪੋਰਟ ਮੰਤਰਾਲਾ ਦੇ ਮੁਤਾਬ‍ਕ ਇਸ ਪ੍ਰੋਜੈਕ‍ਟ ਵਿਚ ਇਕ 6 ਲਾਈਨ ਕੋਰੀਡੋਰ ਬਣਾਇਆ ਜਾਣਾ ਹੈ। ਇਹ ਕੋਰੀਡੋਰ ਪੂਰਵੀ ਦਿੱਲੀ ਦੇ ਅਕਸ਼ਰਧਾਮ ਨੂੰ ਬਾਗਪਤ ਰੋਡ ਸਥਿਤ ਈਸਟਰਨ ਪੈਰੀਫੈਰਲ ਐਕਸਪ੍ਰੈਸ (ਈਪੀਈ) ਜੰਕਸ਼ਨ ਨਾਲ ਜੋੜੇਗਾ। ਉਮੀਦ ਹੈ ਕਿ ਇਸ ਪ੍ਰੋਜੈਕ‍ਟ ਦੇ ਪੂਰੇ ਹੁੰਦੇ ਹੀ ਦਿੱਲੀ ਦੀਆਂ ਸੜਕਾਂ ਉਤੇ ਭੀੜ ਦਾ ਦਬਾਅ ਕੁੱਝ ਘੱਟ ਹੋਵੇਗਾ ਅਤੇ ਦਿੱਲੀ ਸਮੇਤ ਇਸ ਦੇ ਨੇੜੇ ਇਲਾਕੀਆਂ ਵਿਚ ਪ੍ਰਦੂਸ਼ਣ ਵਿਚ ਵੀ ਗਿਰਾਵਟ ਆਵੇਗੀ। ਸੂਤਰਾਂ ਦੇ ਮੁਤਾਬਕ ਅਕਸ਼ਰਧਾਮ ਤੋਂ ਸਹਾਰਨਪੁਰ ਬਾਇਪਾਸ ਨੂੰ ਜਾਣ ਵਾਲੀ 31.3 ਕਿ.ਮੀ ਲੰਬੀ ਇਹ ਸੜਕ ਨੈਸ਼ਨਲ ਹਾਈਵੇ-709 ਬੀ ਦਾ ਹਿੱਸਾ ਹੈ।

Delhi TrafficDelhi Traffic

ਇਹ ਪ੍ਰੋਜੈਕ‍ਟ ਦੋ ਪੜਾਵਾਂ ਵਿਚ ਪੂਰਾ ਕੀਤਾ ਜਾਵੇਗਾ। ਪਹਿਲੇ ਪੜਾਅ ਵਿਚ ਅਕਸ਼ਰਧਾਮ ਤੋਂ ਦਿੱਲੀ - ਉੱਤਰ ਪ੍ਰਦੇਸ਼ ਦੀ ਸਰਹੱਦ ਤੱਕ 14.75 ਕਿਲੋਮੀਟਰ ਸੜਕ ਦੀ ਉਸਾਰੀ ਕੀਤੀ ਜਾਵੇਗੀ ਅਤੇ ਦੂਜੇ ਪੜਾਅ ਵਿਚ ਦਿੱਲੀ-ਉੱਤਰ ਪ੍ਰਦੇਸ਼ ਸਰਹੱਦ ਤੋਂ ਈਪੀਈ ਇੰਟਰਸੈਕਸ਼ਨ ਤੱਕ 16.57 ਕਿਲੋਮੀਟਰ ਸੜਕ ਦੀ ਉਸਾਰੀ ਕੀਤੀ ਜਾਵੇਗੀ।

ਇਸ ਵਿਚ 19 ਕਿ.ਮੀ ਐਲੀਵੇਟੇਡ ਸੜਕ ਹੋਵੇਗੀ ਅਤੇ ਰਾਜ ਮਾਰਗ ਦੇ ਦੋਨੋਂ ਪਾਸੇ ਤਿੰਨ-ਤਿੰਨ ਲਾਈਨਾਂ ਹੋਣਗੀਆਂ। ਇਸ ਵਿਚ ਨਵੀਂ ਦਿੱਲੀ-ਆਨੰਦ ਵਿਹਾਰ ਰੇਲਵੇ ਲਾਈਨ ਅਤੇ ਦਿਲਸ਼ਾਦ ਗਾਰਡਨ- ਆਈਐਸਬੀਟੀ ਮੈਟਰੋ ਲਾਈਨ ਉਤੇ ਓਵਰ ਬ੍ਰਿਜ਼, ਅੱਠ ਨਵੇਂ ਅੰਡਰਪਾਸ, ਸੱਤ ਰੈਂਪ, 15 ਵੱਡੇ ਜੰਕਸ਼ਨ, 34 ਛੋਟੇ ਜੰਕਸ਼ਨ ਦਿੱਲੀ-ਸ਼ਾਹਦਰਾ ਵਿਚ ਬਣਾਏ ਜਾਣਗੇ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Summer Vacation Holidays News: ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਸੂਬੇ ਦੇ ਸਾਰੇ ਸਕੂਲਾਂ 'ਚ ਛੁੱਟੀਆਂ ਦਾ..

21 May 2024 12:02 PM

Ferozepur Heatwave Alert: 44 ਡਿਗਰੀ ਤੋਂ ਟੱਪਿਆ ਪਾਰਾ, "ਹਰ ਕੋਈ ਆਖਦਾ ਲਾਏ ਜਾਣ ਰੁੱਖ ਤਾਂ ਹੀ ਪਵੇਗੀ ਗਰਮੀ 'ਤੇ

21 May 2024 11:45 AM

Amritsar Heatwave Alert LIVE : ਗਰਮੀ ਨੇ ਤੋੜੇ ਸਾਰੇ ਰਿਕਾਰਡ ! ਖੁਸ਼ਕ ਮੌਸਮ ਨੇ ਕੀਤੀ ਆਵਾਜਾਈ ਪ੍ਰਭਾਵਿਤ ਪਰ...

21 May 2024 10:51 AM

Hans Raj Hans ਨੇ ਦੱਸਿਆ ਕਿਉਂ ਦਿੱਤਾ ਜੁੱਤੀਆਂ ਵਾਲਾ ਬਿਆਨ ਕੀ ਵਿਰੋਧ 'ਚੋਂ ਵੀ ਵੋਟਾਂ ਲੱਭ ਰਹੇ ਹਨ ਹੰਸ ਰਾਜ ਹੰਸ

21 May 2024 9:05 AM

Sarvan Singh Dhun Interview : ਖੇਮਕਰਨ ਤੋਂ MLA ਸਰਵਨ ਸਿੰਘ ਧੁੰਨ ਦੀ ਬੇਬਾਕ ਇੰਟਰਵਿਊ

21 May 2024 8:21 AM
Advertisement