ਕਾਂਗਰਸ ਨੇ ਛੇ ਸੀਟਾਂ ਤੋਂ ਉਮੀਦਵਾਰਾਂ ਦਾ ਐਲਾਨ ਕੀਤਾ
Published : Apr 2, 2019, 10:50 am IST
Updated : Apr 2, 2019, 9:53 pm IST
SHARE ARTICLE
Rahul Gandhi and Amarinder Singh
Rahul Gandhi and Amarinder Singh

ਚੱਬੇਵਾਲ ਤੋਂ ਵਿਧਾਇਕ ਡਾ. ਰਾਜਕੁਮਾਰ ਵੀ ਹੁਸ਼ਿਆਰਪੁਰ ਸੀਟ ਵਾਸਤੇ ਚੋਣ ; ਬਾਕੀ 7 ਸੀਟਾਂ ਬਾਰੇ ਐਲਾਨ ਹਫ਼ਤੇ

ਚੰਡੀਗੜ੍ਹ : ਲੋਕ ਸਭਾ ਚੋਣਾਂ ਦੇ ਆਖ਼ਰੀ ਗੇੜ 'ਚ 19 ਮਈ ਨੂੰ ਹੋਣ ਵਾਲੀਆਂ ਪੰਜਾਬ ਦੀਆਂ 13 ਸੀਟਾਂ 'ਚੋਂ 6 ਵਾਸਤੇ ਕਾਂਗਰਸ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ। ਅੱਜ ਜਾਰੀ ਪਹਿਲੀ ਲਿਸਟ 'ਚ ਇਸ ਸਰਹੱਦੀ ਸੂਬੇ ਦੀਆਂ ਚਾਰ ਸੀਟਾਂ 'ਤੇ ਕਾਬਜ਼ ਮੌਜੂਦਾ ਐਮ.ਪੀ. ਸੁਨੀਲ ਜਾਖੜ ਗੁਰਦਾਸਪੁਰ ਤੋਂ, ਗੁਰਜੀਤ ਔਜਲਾ ਅੰਮ੍ਰਿਤਸਰ ਤੋਂ, ਰਵਨੀਤ ਬਿੱਟੂ ਲੁਧਿਆਣਾ ਅਤੇ ਸੰਤੋਖ ਚੌਧਰੀ ਜਲੰਧਰ ਰਿਜ਼ਰਵ ਤੋਂ ਮੈਦਾਨ ਵਿਚ ਆ ਗਏ ਹਨ।

Congress LeadersPreneet Kaur, Sunil Jakhar, Raj Kumar Chabbewal, Gurjit Singh Aujhla 

ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਸੁਨੀਲ ਜਾਖੜ ਨੇ ਰੋਜ਼ਾਨਾ ਸਪੋਕਸਮੈਨ ਨੂੰ ਦੱਸਿਆ ਕਿ ਪਟਿਆਲਾ ਸੀਟ ਤੋਂ ਮਹਾਰਾਣੀ ਪ੍ਰਨੀਤ ਕੌਰ ਨੂੰ ਉਮੀਦਵਾਰ ਐਲਾਨਿਆ ਹੈ ਅਤੇ ਹੁਸ਼ਿਆਰਪੁਰ ਰਿਜ਼ਰਵ ਸੀਟ 'ਤੇ ਚੱਬੇਵਾਲ ਅਸੈਂਬਲੀ ਹਲਕੇ ਤੋਂ 2017 'ਚ ਪਹਿਲੀ ਵਾਰ ਵਿਧਾਇਕ ਬਣੇ ਡਾ. ਰਾਜ ਕੁਮਾਰ ਚੱਬੇਵਾਲ ਨੂੰ ਲੋਕ ਸਭਾ ਚੋਣਾਂ ਵਾਸਤੇ ਉਮੀਦਵਾਰ ਐਲਾਨਿਆ ਹੈ।

Ravneet Singh Bittu & Santokh ChaudharyRavneet Singh Bittu & Santokh Chaudhary

ਸੁਨੀਲ ਜਾਖੜ ਨੇ ਦਸਿਆ ਕਿ ਬਾਕੀ 7 ਸੀਟਾਂ ਫ਼ਰੀਦਕੋਟ ਰਿਜ਼ਰਵ, ਫ਼ਤਿਹਗੜ੍ਹ ਸਾਹਿਬ ਰਿਜ਼ਰਵ, ਫਿਰੋਜ਼ਪੁਰ, ਬਠਿੰਡਾ, ਆਨੰਦਪੁਰ ਸਾਹਿਬ, ਸੰਗਰੂਰ ਤੇ ਖਡੂਰ ਸਾਹਿਬ ਲਈ ਉਮੀਦਵਾਰਾਂ ਦੀ ਚੋਣ ਦਾ ਅਗਲੇ ਹਫ਼ਤੇ ਹੋਣ ਵਾਲੀ ਬੈਠਕ 'ਚ ਕੀਤਾ ਜਾਵੇਗਾ। 

ਅੱਜ ਸ਼ਾਮੀ ਨਵੀਂ ਦਿੱਲੀ 'ਚ ਪੰਜਾਬ ਦੀ ਚਾਰ ਮੈਂਬਰੀ ਚੋਣ ਕਮੇਟੀ-ਜਿਸ 'ਚ ਕਾਂਗਰਸ ਪ੍ਰਧਾਨ ਸੁਨੀਲ ਜਾਖੜ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਮਾਮਲੇ ਦੀ ਇੰਚਾਰਜ ਆਸ਼ਾ ਕੁਮਾਰੀ ਸਮੇਤ ਕਾਂਗਰਸ ਹਾਈ ਕਮਾਂਡ ਦੀ 11 ਮੈਂਬਰੀ ਚੋਣ ਕਮੇਟੀ ਸ਼ਾਮਲ ਸੀ, ਨੇ ਲੰਮਾ ਸਮਾਂ ਵਿਚਾਰ ਕਰਕੇ ਇਨ੍ਹਾਂ ਉਮੀਦਵਾਰ ਬਾਰੇ ਫ਼ੈਸਲਾ ਕੀਤਾ।

ਜ਼ਿਕਰਯੋਗ ਹੈ ਕਿ ਉਮੀਦਵਾਰਾਂ ਲਈ ਪੰਜਾਬ ਦੀਆਂ 13 ਸੀਟਾਂ ਵਾਸਤੇ 180 ਤੋਂ ਵੱਧ ਯੋਗ ਤੇ ਧਾਕੜ ਲੀਡਰਾਂ ਨੇ ਅਰਜ਼ੀਆਂ ਦਿਤੀਆਂ ਸਨ ਅਤੇ ਕਈ ਬੈਠਕਾਂ ਮਗਰੋਂ ਕੁਲ 40 ਦੇ ਕਰੀਬ ਨਾਵਾਂ 'ਤੇ ਵਿਚਾਰ ਕੀਤਾ ਜਾ ਰਿਹਾ ਸੀ।

Pawan Kumar BansalPawan Kumar Bansal

ਕਾਂਗਰਸ ਨੇ ਚੰਡੀਗੜ੍ਹ ਤੋਂ ਬਾਂਸਲ ਨੂੰ ਦਿੱਤੀ ਟਿਕਟ : ਚੰਡੀਗੜ੍ਹ ਲੋਕ ਸਭਾ ਹਲਕੇ ਤੋਂ ਪਵਨ ਕੁਮਾਰ ਬਾਂਸਲ ਕਾਂਗਰਸ ਦੇ ਉਮੀਦਵਾਰ ਹੋਣਗੇ। ਅੱਜ ਦਿੱਲੀ 'ਚ ਚੋਣ ਕਮੇਟੀ ਦੀ ਹੋਈ ਬੈਠਕ 'ਚ ਬਾਂਸਲ ਦੇ ਨਾਂ ਦਾ ਐਲਾਨ ਕੀਤਾ ਗਿਆ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement