
Mohali Crime News : ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਕੀਤਾ ਕਤਲ, ਦੋਵੇਂ ਦੋਸ਼ੀ ਗ੍ਰਿਫ਼ਤਾਰ
Mohali Crime News : ਮੋਹਾਲੀ ਦੇ ਪਿੰਡ ਨਯਾਗਾਓਂ ’ਚ ਲੁੱਟ ਦੀ ਨੀਅਤ ਨਾਲ ਨੌਜਵਾਨ ਦਾ ਕਤਲ ਕੀਤਾ ਗਿਆ। ਪੁਲਿਸ ਨੇ ਇਸ ਮਾਮਲੇ ’ਚ 2 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਨਯਾਗਾਓਂ ਦੇ ਵਿਕਾਸ ਨਗਰ ’ਚ ਪੁਲਿਸ ਨੂੰ ਇਕ ਲਾਸ਼ ਬਰਾਮਦ ਹੋਈ ਸੀ। ਫੜੇ ਗਏ ਮੁਲਜ਼ਮਾਂ ਦੀ ਪਛਾਣ ਕਰਨ ਅਤੇ ਆਕਾਸ਼ ਵਾਸੀ ਸਫੇਦਾ ਕਲੋਨੀ, ਨਯਾਗਾਓਂ ਵਜੋਂ ਹੋਈ ਹੈ। ਪੁਲਿਸ ਨੇ ਦੋਵਾਂ ਨੂੰ 2 ਦਿਨ ਦੇ ਰਿਮਾਂਡ ’ਤੇ ਲਿਆ ਹੈ।
ਇਹ ਵੀ ਪੜੋ:Resignation Letter Tips: ਨੌਕਰੀ ਛੱਡਣ ਲਈ ਅਸਤੀਫਾ ਪੱਤਰ ਕਿਵੇਂ ਲਿਖਣਾ ਹੈ
ਪੁਲਿਸ ਦੀ ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮ੍ਰਿਤਕ ਅਸ਼ੀਸ਼ ਹਿਮਾਚਲ ਦਾ ਰਹਿਣ ਵਾਲਾ ਸੀ। ਉਹ ਆਪਣੇ ਕੰਮ ਤੋਂ ਵਾਪਸ ਨਯਾਗਾਓਂ ਜਾ ਰਿਹਾ ਸੀ। ਇਸੇ ਦੌਰਾਨ ਵਿਕਾਸ ਨਗਰ ’ਚ ਆਕਾਸ਼ ਅਤੇ ਉਸ ਦੇ ਸਾਥੀ ਕਰਨ ਨੇ ਉਸ ਨੂੰ ਲੁੱਟਣ ਦੀ ਯੋਜਨਾ ਬਣਾ ਕੇ ਉਸ ਨੂੰ ਘੇਰ ਲਿਆ। ਇਸ ਦੌਰਾਨ ਤਿੰਨਾਂ ਵਿਚਾਲੇ ਤਕਰਾਰ ਅਤੇ ਹੱਥੋਪਾਈ ਹੋ ਗਈ। ਗੁੱਸੇ ’ਚ ਆਕਾਸ਼ ਅਤੇ ਕਰਨ ਨੇ ਆਸ਼ੀਸ਼ ’ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ। ਇਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਦੋਵੇਂ ਦੋਸ਼ੀ ਡਰ ਗਏ ਅਤੇ ਉਥੋਂ ਭੱਜ ਗਏ।
ਇਹ ਵੀ ਪੜੋ:Attari Border News: ਪਾਕਿਸਤਾਨੀ ਅਧਿਕਾਰੀਆਂ ਨੇ ਆਪਣੇ 2 ਨਾਬਾਲਿਗ ਨਗਾਰਿਕਾਂ ਨੂੰ ਵਾਪਸ ਲੈਣ ਤੋਂ ਕੀਤਾ ਇਨਕਾਰ
ਪੁਲਿਸ ਨੂੰ ਮੌਕੇ ’ਤੇ ਮ੍ਰਿਤਕ ਦਾ ਮੋਬਾਈਲ ਫੋਨ ਮਿਲਿਆ, ਪਰ ਉਸ ਵਿੱਚ ਸਿਮ ਕਾਰਡ ਨਹੀਂ ਸੀ। ਫੋਨ ਤੋਂ ਡਾਇਲ ਕੀਤੇ ਗਏ ਨੰਬਰਾਂ ਨੇ ਪੁਲਿਸ ਨੂੰ ਮਾਮਲੇ ਦੀ ਜਾਂਚ ਵਿੱਚ ਮਦਦ ਕੀਤੀ। ਪੁਲਿਸ ਨੇ ਆਸ਼ੀਸ਼ ਦੀ ਮਾਂ ਦੇ ਬਿਆਨਾਂ ਦੇ ਆਧਾਰ ’ਤੇ ਮਾਮਲਾ ਦਰਜ ਕਰ ਲਿਆ ਸੀ। ਮ੍ਰਿਤਕ ਆਸ਼ੀਸ਼ ਕਸਬਾ ਨਯਾਗਾਂਓ ’ਚ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਸੀ।
ਇਹ ਵੀ ਪੜੋ:Patiala News : ਕੇਕ ਖਾਣ ਨਾਲ ਲੜਕੀ ਦੀ ਮੌਤ ਦਾ ਮਾਮਲਾ, ਦੋ ਦਿਨਾਂ ’ਚ ਆਵੇਗੀ ਰਿਪੋਰਟ
ਪੁਲਿਸ ਨੇ ਉਸ ਦੇ ਸਾਥੀ ਪ੍ਰਾਪਰਟੀ ਡੀਲਰ ਤੋਂ ਵੀ ਪੁੱਛਗਿੱਛ ਕੀਤੀ। ਪੋਸਟਮਾਰਟਮ ਰਿਪੋਰਟ ’ਚ ਖੁਲਾਸਾ ਹੋਇਆ ਹੈ ਕਿ ਉਸ ਦੀ ਛਾਤੀ ’ਤੇ ਤੇਜ਼ਧਾਰ ਹਥਿਆਰ ਨਾਲ ਕਈ ਵਾਰ ਕੀਤੇ ਗਏ ਸਨ। ਇਸ ਦੇ ਆਧਾਰ ’ਤੇ ਪੁਲਿਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਵੀ ਪੜੋ:Lok sabha Election News: ਰੋਹਿਣੀ ਅਚਾਰੀਆ ਨੇ ਲਾਲੂ-ਰਾਬੜੀ ਦਾ ਆਸ਼ੀਰਵਾਦ ਲੈ ਚੋਣ ਪ੍ਰਚਾਰ ਦੀ ਕੀਤੀ ਸ਼ੁਰੂਆਤ
(For more news apart from young man was killed with a sharp weapon in Mohali Nayagaon News in Punjabi, stay tuned to Rozana Spokesman)