
ਹਵਾਈ ਅੱਡੇ 'ਤੇ ਕੁਲਵੰਤ ਸਿੰਘ ਦੀ ਮ੍ਰਿਤਕ ਦੇਹ ਲੈਣ ਮੌਕੇ ਸੁਖਜਿੰਦਰ ਸਿੰਘ ਹੇਰ ਤੇ ਮ੍ਰਿਤਕ ਦੇ ਪਰਵਾਰਕ ਮੈਂਬਰ।
ਅੰਮਿਤਸਰ , 1 ਮਈ (ਸੁਖਵਿੰਦਰਜੀਤ ਸਿੰਘ ਬਹੋੜੂ) : ਦੁਬਈ 'ਚ ਦਿਲ ਦਾ ਦੌਰਾ ਪੈ ਜਾਣ ਕਾਰਨ ਦਮ ਤੋੜਨ ਵਾਲੇ ਦੋਰਾਹਾ ਨੇੜਲੇ ਪਿੰਡ ਬੇਗੋਵਾਲ ਨਾਲ ਸਬੰਧਤ 42 ਸਾਲਾ ਕੁਲਵੰਤ ਸਿੰਘ ਦੀ ਮ੍ਰਿਤਕ ਦੇਹ ਅੱਜ ਉਸ ਦੇ ਪਿੰਡ ਪਹੁੰਚ ਗਈ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾ. ਐਸ.ਪੀ. ਸਿੰਘ ਉਬਰਾਏ ਦੇ ਯਤਨਾਂ ਸਦਕਾ ਕੁਲਵੰਤ ਸਿੰਘ ਦੀ ਮ੍ਰਿਤਕ ਦੇਹ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪੁੱਜੀ। ਕੁਲਵੰਤ ਸਿੰਘ ਕੁੱਝ ਵਰ੍ਹੇ ਪਹਿਲਾਂ ਰੋਜ਼ੀ-ਰੋਟੀ ਕਮਾਉਣ ਦੁਬਈ ਗਿਆ ਸੀ। 14 ਅਪੈਲ ਨੂੰ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ।
Kulwant Singh's dead body
ਪਰਵਾਰ ਨੇ ਸ. ਉਬਰਾਏ ਨਾਲ ਸੰਪਰਕ ਕਰ ਕੇ ਕੁਲਵੰਤ ਸਿੰਘ ਦੀ ਤਸਵੀਰ ਭੇਜ ਕੇ ਉਸ ਦੀ ਭਾਲ ਕਰਨ ਦੀ ਬੇਨਤੀ ਕੀਤੀ। ਉਬਰਾਏ ਦੀ ਟੀਮ ਨੇ ਇਕ ਹਫ਼ਤਾ ਲਗਾਤਾਰ ਕੁਲਵੰਤ ਦੀ ਭਾਲ ਕੀਤੀ। ਫਿਰ ਪਰਵਾਰ ਨੂੰ ਸੂਚਿਤ ਕੀਤਾ ਗਿਆ ਕਿ ਕੁਲਵੰਤ ਸਿੰਘ ਦੀ ਮੌਤ ਹੋ ਚੁਕੀ ਹੈ। ਡਾ. ਉਬਰਾਏ ਨੇ ਸਾਰੀ ਜ਼ਰੂਰੀ ਕਾਗ਼ਜ਼ੀ ਕਾਰਵਾਈ ਮੁਕੰਮਲ ਕਰਵਾਈ ਤੇ ਖ਼ਰਚਾ ਵੀ ਅਪਣੇ ਕੋਲੋਂ ਕੀਤਾ। ਕੁਲਵੰਤ ਸਿੰਘ ਦੇ ਪਿੰਡ ਦੇ ਹੀ ਜਸਵੰਤ ਸਿੰਘ ਨੂੰ ਸ. ਉਬਰਾਏ ਨੇ ਦੁਬਈ 'ਚੋਂ ਫਾਂਸੀ ਦੀ ਸਜ਼ਾ ਤੋਂ ਨਿਜਾਤ ਦਿਵਾ ਕੇ ਵਾਪਸ ਪਰਵਾਰ ਵਿੱਚ ਭੇਜਿਆ ਸੀ।