ਓਮਾਨ ਵਿਚ 25 ਦੇ ਕਰੀਬ ਪੰਜਾਬੀ ਲੜਕੀਆਂ ਫਸੀਆਂ
ਨਵੀਂ ਦਿੱਲੀ: ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਮਸਕਟ ਸਥਿਤ ਭਾਰਤੀ ਦੂਤਾਵਾਸ ਨਾਲ ਤਾਲਮੇਲ ਕਰਕੇ ਓਮਾਨ ਵਿਚ ਫਸੀਆਂ ਪੰਜਾਬੀ ਕੁੜੀਆਂ ਨੂੰ ਬਾਹਰ ਕੱਢਣਗੇ। ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਸਾਹਨੀ ਨੇ ਦੱਸਿਆ ਕਿ ਇਸ ਵੇਲੇ 25 ਦੇ ਕਰੀਬ ਪੰਜਾਬੀ ਲੜਕੀਆਂ ਫਸੀਆਂ ਹੋਈਆਂ ਹਨ।
ਇਹ ਵੀ ਪੜ੍ਹੋ: ਲੋਕ ਇਨਸਾਫ਼ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜਗਮੋਹਨ ਸਿੰਘ ਵਿਰੁਧ ਜਿਨਸੀ ਸ਼ੋਸ਼ਣ ਦਾ ਮਾਮਲਾ ਦਰਜ
ਸਾਹਨੀ ਨੇ ਓਮਾਨ ਵਿਚ ਭਾਰਤੀ ਰਾਜਦੂਤ ਅਮਿਤ ਨਾਰੰਗ ਨਾਲ ਨਿਕਾਸੀ ਯੋਜਨਾ ਬਾਰੇ ਵਿਸਥਾਰ ਵਿਚ ਚਰਚਾ ਕਰਦੇ ਹੋਏ ਕਿਹਾ ਕਿ ਔਸਤਨ, ਇਕ ਰੁਜ਼ਗਾਰਦਾਤਾ ਹਰ ਬੱਚੀ ਲਈ ਲਗਭਗ 1000 ਓਮਾਨੀ ਰਿਆਲ ਦੇ ਮੁਆਵਜ਼ੇ ਅਤੇ ਜੁਰਮਾਨੇ ਦੀ ਮੰਗ ਕਰਦਾ ਹੈ। ਜੋ ਕਿ ਉਨ੍ਹਾਂ ਦਾ ਵੀਜ਼ਾ ਰੱਦ ਕਰਨ ਲਈ ਪ੍ਰਤੀ ਲੜਕੀ ਲਗਭਗ 2.5 ਲੱਖ ਭਾਰਤੀ ਰੁਪਏ ਹੈ। ਅਜਿਹਾ ਨਾ ਕਰਨ 'ਤੇ ਮਾਲਕ ਇਨ੍ਹਾਂ ਲੜਕੀਆਂ 'ਤੇ ਚੋਰੀ ਦਾ ਦੋਸ਼ ਲਗਾਉਂਦੇ ਹੋਏ ਅਦਾਲਤ 'ਚ ਕਾਨੂੰਨੀ ਕੇਸ ਦਾਇਰ ਕਰ ਰਹੇ ਹਨ।
ਇਹ ਵੀ ਪੜ੍ਹੋ: ਰਾਜਾ ਵੜਿੰਗ ਨੇ ਜਲੰਧਰ ਦੇ ਉਦਯੋਗਪਤੀਆਂ ਨਾਲ ਕੀਤੀ ਮੁਲਾਕਾਤ
ਸਾਹਨੀ ਨੇ ਸਾਰਾ ਜੁਰਮਾਨਾ ਅਤੇ ਮੁਆਵਜ਼ੇ ਦੀ ਰਕਮ ਮਾਲਕਾਂ ਨੂੰ ਖੁਦ ਅਦਾ ਕਰਨ ਦੀ ਪੇਸ਼ਕਸ਼ ਕੀਤੀ ਹੈ ਤਾਂ ਜੋ ਉਨ੍ਹਾਂ ਦਾ ਵੀਜ਼ਾ ਰੱਦ ਕੀਤਾ ਜਾ ਸਕੇ ਅਤੇ ਇਨ੍ਹਾਂ ਲੜਕੀਆਂ ਨੂੰ ਤੁਰਤ ਬਾਹਰ ਕੱਢ ਕੇ ਪੰਜਾਬ ਲਿਆਂਦਾ ਜਾ ਸਕੇ। ਵਿਕਰਮ ਸਾਹਨੀ ਨੇ ਕਿਹਾ, “ਭਾਰਤੀ ਅੰਬੈਸੀ ਅਤੇ ਵਿਸ਼ਵ ਪੰਜਾਬੀ ਸੰਸਥਾ, ਓਮਾਨ ਚੈਪਟਰ ਇਸ ਲਈ ਜ਼ਮੀਨੀ ਪੱਧਰ ‘ਤੇ ਤਾਲਮੇਲ ਕਰ ਰਹੇ ਹਨ ਅਤੇ ਫੀਸਾਂ ਅਤੇ ਮੁਆਵਜ਼ੇ ਦੀ ਅਦਾਇਗੀ ਦੀ ਪ੍ਰਕਿਰਿਆ ਜਲਦੀ ਸ਼ੁਰੂ ਹੋ ਜਾਵੇਗੀ ਅਤੇ ਇਨ੍ਹਾਂ ਫਸੀਆਂ ਲੜਕੀਆਂ ਨੂੰ ਸੁਰੱਖਿਅਤ ਢੰਗ ਨਾਲ ਪੰਜਾਬ ਵਾਪਸ ਲਿਆਂਦਾ ਜਾਵੇਗਾ।”