
Punjab news : ਪੁਲਿਸ ਅਧਿਕਾਰੀ ਨੇ ਕਿਰਪਾਨ ਦੀ ਮਹੱਤਤਾ ਨੂੰ ਵਿਸਥਾਰ ਸਹਿਤ ਸਮਝਣ ਬਾਅਦ ਲਿਆ ਫੈਸਲਾ
Punjab news : ਇਟਲੀ ’ਚ ਇਕ ਅੰਮ੍ਰਿਤਧਾਰੀ ਸਿੱਖ ਤੇ ਢਾਡੀ ਮਿਲਖਾ ਸਿੰਘ ਮੌਜੀ ’ਤੇ ਕਿਰਪਾਨ ਰੱਖਣ ਨੂੰ ਲੈ ਕੇ ਪਿਛਲੇ ਦਿਨੀਂ ਪੁਲਿਸ ਕੇਸ ਤੋਂ ਬਾਅਦ ਇਹ ਘਟਨਾ ਪੂਰੀ ਦੁਨੀਆਂ ’ਚ ਚਰਚਾ ਦਾ ਵਿਸ਼ਾ ਬਣ ਗਈ ਸੀ। ਸਿੱਖਾਂ ਨਾਲ ਅਜਿਹੀ ਘਟਨਾ ਦੁਬਾਰਾ ਨਾ ਵਾਪਰੇ ਇਸ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਵਲੋਂ ਇਟਲੀ ਦੀਆਂ ਸਿੱਖ ਜਥੇਬੰਦੀਆਂ ਨੂੰ ਦਰਜ ਪਰਚੇ ਰੱਦ ਕਰਵਾਉਣ ਅਤੇ ਮਾਮਲੇ ਦੀ ਪੈਰਵਾਈ ਕਰਨ ਲਈ ਹੁਕਮ ਜਾਰੀ ਕੀਤਾ ਗਿਆ ਸੀ। ਜਿਸ ’ਤੇ ਪਹਿਰਾ ਦਿੰਦਿਆਂ ਇੰਡੀਅਨ ਸਿੱਖ ਕਮਿਊਨਿਟੀ ਦੇ ਪ੍ਰਧਾਨ ਸੁਖਦੇਵ ਸਿੰਘ ਕੰਗ ਆਪਣੇ ਸਾਥੀਆਂ ਸਮੇਤ ਇਟਲੀ ’ਚ ਸਟੇਟ ਪੁਲਿਸ ਦੇ ਫ਼ਸਟ ਡਾਇਰੈਕਟਰ ਡਾ. ਰੋਕੋ ਲੁਸਿਆਨੀ ਨੂੰ ਮਿਲੇ।
ਇਹ ਵੀ ਪੜੋ:GMCH PARKING : ਚੰਡੀਗੜ੍ਹ GMCH-32 'ਚ ਪਾਰਕਿੰਗ ਬੰਦ ਹੋਣ ਕਾਰਨ ਕਰਮਚਾਰੀ ਤੇ ਮਰੀਜ਼ ਪ੍ਰੇਸ਼ਾਨ
ਇਸ ਮੌਕੇ ਪ੍ਰਧਾਨ ਕੰਗ ਆਪਣੇ ਨਾਲ ਇਕ ਵੱਡੀ ਕਿਰਪਾਨ ਵੀ ਪੁਲਿਸ ਅਧਿਕਾਰੀ ਕੋਲ ਲੈ ਗਏ ਅਤੇ ਸਿੱਖ ਕੌਮ ਲਈ ਕਿਰਪਾਨ ਦੀ ਮਹੱਤਤਾ ਨੂੰ ਵਿਸਥਾਰ ਸਹਿਤ ਸਮਝਾਇਆ। ਇਸ ਸੰਬੰਧੀ ਪੁਲਿਸ ਅਧਿਕਾਰੀ ਨੇ ਪ੍ਰਧਾਨ ਕੰਗ ਦੀ ਗੱਲਬਾਤ ਨੂੰ ਬੜੇ ਹੀ ਧਿਆਨ ਨਾਲ ਸੁਣਨ ਉਪਰੰਤ ਭਰੋਸਾ ਦਿੱਤਾ ਕਿ ਅੱਜ ਤੋਂ ਬਾਅਦ ਇਟਲੀ ’ਚ ਟ੍ਰੈਵਲ ਕਰਨ ਵੇਲੇ ਆਪਣੇ ਬੈਗ ’ਚ ਵੱਡੀ ਕਿਰਪਾਨ ਰੱਖਣ ’ਤੇ ਕਿਸੇ ਵੀ ਸਿੱਖ ’ਤੇ ਪਰਚਾ ਦਰਜ ਨਹੀਂ ਹੋਵੇਗਾ ਅਤੇ ਜਿਹੜੇ ਪਹਿਲਾਂ ਪਰਚੇ ਦਰਜ ਕੀਤੇ ਗਏ ਹਨ, ਉਨ੍ਹਾਂ ਦੀ ਵੀ ਡੂੰਘਾਈ ਨਾਲ ਜਾਂਚ ਕਰਵਾਈ ਜਾਵੇਗੀ।
ਇਹ ਵੀ ਪੜੋ:Mehtpur Police News : ਮਹਿਤਪੁਰ ’ਚ ਪੁਲਿਸ ਨੇ 20 ਹਜ਼ਾਰ ਲੀਟਰ ਜ਼ਹਿਰੀਲੀ ਲਾਹਣ ਫੜੀ
ਇਸ ਸਬੰਧ ’ਚ ਕੰਗ ਨੇ ਕਿਹਾ ਕਿ ਇਟਲੀ ’ਚ ਜੂਨ ਮਹੀਨੇ ਵੱਡੇ ਇਤਿਹਾਸਕ ਦਿਹਾੜੇ ਮਨਾਏ ਜਾਣੇ ਹਨ, ਜਿਸ ’ਚ ਭਾਗ ਲੈਣ ਲਈ ਭਾਰਤ ਤੋਂ ਕਈ ਸਿੱਖ ਸ਼ਖਸੀਅਤਾਂ ਨੇ ਇਟਲੀ ਆਉਣਾ ਹੈ ਜਿਨ੍ਹਾਂ ਨੂੰ ਕਿਰਪਾਨ ਰੱਖਣ ’ਤੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ ਉਚ ਪੁਲਿਸ ਦੇ ਅਧਿਕਾਰੀ ਨਾਲ ਮੁਲਾਕਾਤ ਕੀਤੀ ਗਈ ਹੈ ਤੇ ਉਨ੍ਹਾਂ ਵਲੋਂ ਪੂਰਨ ਤੌਰ ’ਤੇ ਭਰੋਸਾ ਦਿੱਤਾ ਗਿਆ ਹੈ ਕਿ ਹੁਣ ਬੈਗ ’ਚ ਕਿਰਪਾਨ ਰੱਖਣ ’ਤੇ ਪਰਚਾ ਦਰਜ ਨਹੀਂ ਕੀਤਾ ਜਾਵੇਗਾ।
(For more news apart from Sikh community traveling Big relief in italy News in Punjabi, stay tuned to Rozana Spokesman)