
ਤੇਲ ਕੰਪਨੀਆਂ ਨੇ ਅੱਜ ਸਬਸਿਡੀ ਵਾਲੀ ਰਸੋਈ ਗੈਸ ਦੀ ਕੀਮਤ ਦੋ ਰੁਪਏ ਪ੍ਰਤੀ ਸਲੰਡਰ ਵਧਾ ਦਿਤੇ ਜਦਕਿ ਜਹਾਜ਼ ਤੇਲ ਯਾਨੀ ਏਟੀਐਫ਼ ਦੀ ਕੀਮਤ ਵਿਚ ਸੱਤ ਫ਼ੀ...
ਨਵੀਂ ਦਿੱਲੀ: ਤੇਲ ਕੰਪਨੀਆਂ ਨੇ ਅੱਜ ਸਬਸਿਡੀ ਵਾਲੀ ਰਸੋਈ ਗੈਸ ਦੀ ਕੀਮਤ ਦੋ ਰੁਪਏ ਪ੍ਰਤੀ ਸਲੰਡਰ ਵਧਾ ਦਿਤੇ ਜਦਕਿ ਜਹਾਜ਼ ਤੇਲ ਯਾਨੀ ਏਟੀਐਫ਼ ਦੀ ਕੀਮਤ ਵਿਚ ਸੱਤ ਫ਼ੀ ਸਦੀ ਦਾ ਵਾਧਾ ਕੀਤਾ ਗਿਆ। ਇਸ ਵਾਧੇ ਮਗਰੋਂ ਜਹਾਜ਼ ਤੇਲ ਚਾਰ ਸਾਲ ਦੇ ਉੱਚੇ ਪੱਧਰ 'ਤੇ ਪਹੁੰਚ ਗਿਆ। ਸਰਕਾਰੀ ਤੇਲ ਕੰਪਨੀਆਂ ਮੁਤਾਬਕ ਦਿੱਲੀ ਵਿਚ ਏਟੀਐਮ ਦੀ ਕੀਮਤ 4688 ਰੁਪਏ ਯਾਨੀ 7.17 ਫ਼ੀ ਸਦੀ ਵਧ ਕੇ 70,028 ਰੁਪਏ ਪ੍ਰਤੀ ਕਿਲੋਮੀਟਰ ਹੋ ਗਈ।
ਜਹਾਜ਼ ਤੇਲ ਦੀ ਕੀਮਤ ਵਿਚ ਇਹ ਦੂਜਾ ਸਿੱਧਾ ਵਾਧਾ ਹੈ। ਇਸ ਤੋਂ ਪਹਿਲਾਂ ਇਕ ਮਈ ਨੂੰ ਏਟੀਐਫ਼ ਦੀ ਕੀਮਤ 3,890 ਰੁਪਏ ਪ੍ਰਤੀ ਕਿਲੋਮੀਟਰ ਯਾਨੀ 6.3 ਫ਼ੀ ਸਦੀ ਵਧਾ ਕੇ 61,450 ਰੁਪਏ ਪ੍ਰਤੀ ਕਿਲੋਮੀਟਰ ਕੀਤੀ ਗਈ ਸੀ। ਦੋਹਾਂ ਵਾਧਿਆਂ ਕਾਰਨ ਏਟੀਐਫ਼ ਦੀ ਕੀਮਤ 2014 ਮਗਰੋਂ ਸੱਭ ਤੋਂ ਜ਼ਿਆਦਾ ਹੋ ਗਈ।ਇਸੇ ਤਰ੍ਹਾਂ ਦਿੱਲੀ ਵਿਚ ਸਬਸਿਡੀ ਰਹਿਤ ਐਲਪੀਜੀ ਸਲੰਡਰ 491.21 ਰੁਪਏ ਤੋਂ ਵੱਧ ਕੇ 493.55 ਰੁਪਏ ਹੋ ਗਿਆ ਹੈ। ਮੁੰਬਈ ਵਿਚ ਰਸੋਈ ਗੈਸ ਸਲੰਡਰ ਦੀ ਕੀਮਤ 491.31 ਰੁਪਏ ਅਤੇ ਕੋਲਕਾਤਾ ਵਿਚ 496.65 ਰੁਪਏ ਪ੍ਰਤੀ ਸਲੰਡਰ ਹੋ ਗਿਆ ਹੈ।
ਹਰ ਪਰਵਾਰ ਸਾਲ ਭਰ ਵਿਚ ਸਬਸਿਡੀ ਵਾਲੇ 12 ਸਲੰਡਰ ਲੈਣ ਦਾ ਹੱਕਦਾਰ ਹੈ। ਇਸ ਤੋਂ ਜ਼ਿਆਦਾ ਲੈਣ 'ਤੇ ਸਬਸਿਡੀ ਰਹਿਤ ਸਲੰਡਰ ਮਿਲਦਾ ਹੈ। ਸਬਸਿਡੀ ਰਹਿਤ ਸਲੰਡਰ 48.50 ਰਪਏ ਰੁਪਏ ਵੱਧ ਕੇ 698.50 ਰੁਪਏ 'ਤੇ ਪਹੁੰਚ ਗਿਆ ਹੈ। ਜਨਵਰੀ ਮਗਰੋਂ ਲਗਾਤਾਰ ਗਿਰਾਵਟ ਹੋ ਰਹੀ ਸੀ ਅਤੇ ਹੁਣ ਇਹ ਵਾਧਾ ਕੀਤਾ ਗਿਆ ਹੈ। ਮਿੱਟੀ ਦੇ ਤੇਲ ਦੀ ਕੀਮਤ ਵਿਚ 26 ਪੈਸੇ ਦਾ ਵਾਧਾ ਕੀਤਾ ਗਿਆ ਹੈ। ਸਰਕਾਰੀ ਤੇਲ ਕੰਪਨੀਆਂ ਹਰ ਮਹੀਨੇ ਦੀ ਇਕ ਤਰੀਕ ਨੂੰ ਜਹਾਜ਼ ਤੇਲ, ਐਲਪੀਜੀ ਅਤੇ ਮਿੱਟੀ ਦੇ ਤੇਲ ਦੀਆਂ ਕੀਮਤਾਂ ਵਿਚ ਸੋਧ ਕਰਦੀਆਂ ਹਨ। (ਏਜੰਸੀ)