
ਤਿੰਨ ਵਜੇ ਦੇ ਕਰੀਬ ਗੁਰਦੁਆਰਾ ਬਾਬਾ ਅੱਟਲ ਸਾਹਿਬ ਵਾਲੇ ਮੋਰਚੇ ਤੇ ਫਾਇਰਿੰਗ ਹੋਈ ਤਾਂ ਭਾਈ ਮਹਿੰਗਾ ਸਿੰਘ ਨੇ ਵੀ ਅੱਗੋਂ ਖੜਕਵਾਂ ਜੁਆਬ ਦਿੱਤਾ ਜਿਸ ...
1 ਜੂਨ 1984 'ਤੇ ਵਿਸ਼ੇਸ਼
ਤਿੰਨ ਵਜੇ ਦੇ ਕਰੀਬ ਗੁਰਦੁਆਰਾ ਬਾਬਾ ਅੱਟਲ ਸਾਹਿਬ ਵਾਲੇ ਮੋਰਚੇ ਤੇ ਫਾਇਰਿੰਗ ਹੋਈ ਤਾਂ ਭਾਈ ਮਹਿੰਗਾ ਸਿੰਘ ਨੇ ਵੀ ਅੱਗੋਂ ਖੜਕਵਾਂ ਜੁਆਬ ਦਿੱਤਾ ਜਿਸ ਸਰਕਾਰੀ ਮੋਰਚੇ ਵਿਚੋਂ ਗੋਲੀ ਆਈ ਸੀ ਭਾਈ ਸਾਹਿਬ ਨੇ ਓਥੇ ਗੋਲੀਆਂ ਦਾ ਮੀਂਹ ਵਰ੍ਹਾ ਦਿੱਤਾ ਅਤੇ ਜੈਕਾਰੇ ਛੱਡਦੇ ਹੋਏ ਗੁੰਬਦ ਵਾਲੀ ਸਭ ਤੋਂ ਉਪਰਲੀ ਨੌਵੀਂ ਮੰਜਿਲ ਤੇ ਜਾ ਡਟੇ। ਜਿਥੋਂ ਸ਼ਿਸਤ ਹੋਰ ਵਧੀਆ ਬੱਝੀ ਅਤੇ ਪਲਾਂ ਵਿਚ ਹੀ 8 - 9 ਸੀ ਆਰ ਪੀ ਵਾਲੇ ਧੁਰ ਦੀ ਗੱਡੀ ਚਾੜ ਦਿੱਤੇ ਸਰਕਾਰੀ ਮੋਰਚਾ ਖਾਲੀ ਹੋ ਗਿਆ।
Bhai Mehnga Singh Babbarਇਹ ਮੰਜਰ ਵੇਖਣ ਲਈ ਜਿਓਂ ਹੀ ਭਾਈ ਮਹਿੰਗਾ ਸਿੰਘ ਨੇ ਸੰਗਮਰਮਰ ਦੇ ਝਰਨੇ ਤੋਂ ਆਪਣਾ ਸੀਸ ਉਪਰ ਚੁੱਕਿਆ ਤਾਂ ਦੂਰੋਂ ਕੇਸਰੀ ਦੁਮਾਲਾ ਚਮਕਿਆ ।
ਤਾੜ੍ਹ ... ਤਾੜ੍ਹ ਕਰਦਾ ਬਰਸਟ ਆਇਆ ਭਾਈ ਸਾਹਿਬ ਦਾ ਸਿਰ ਓਹਲੇ ਹੋ ਗਿਆ। ਅਸੀਂ ਸਾਰੇ ਸਿੰਘ ਸਰਾਂ ਦੀ ਚੌਥੀ ਮੰਜਿਲ ਦੇ ਖੱਬੇ ਮੁੜਕੇ ਜੋ ਅਖੀਰਲਾ ਕਮਰਾ ਸੀ ਜਿਸ ਦੀ ਬਾਰੀ ਬਾਬਾ ਅਟੱਲ ਸਾਹਿਬ ਵੱਲ ਖੁਲਦੀ ਸੀ ਅਤੇ ਜੋ ਜਥੇਦਾਰ ਸੁਖਦੇਵ ਸਿੰਘ ਬੱਬਰ ਦਾ ਕਮਰਾ ਸੀ ਵਿਚੋਂ ਇਹ ਸਭ ਨਜ਼ਾਰਾ ਵੇਖ ਰਹੇ ਸਾਂ । ਜਥੇਦਾਰ ਦੇ ਹੱਥ ਵਿਚ ਫੜੇ ਵਾਕੀ ਟਾਕੀ ਸੈਟ ਨਾਲ ਹੁਣ ਤੱਕ ਲਗਾਤਾਰ ਭਾਈ ਮਹਿੰਗਾ ਸਿੰਘ ਨਾਲ ਗੱਲ ਹੋ ਰਹੀ ਸੀ।
Bhai Mehnga Singh Babbarਬਰਸਟ ਦੀ ਅਵਾਜ਼ ਸੁਣਕੇ ਕਿਸੇ ਨੂੰ ਸਮਝ ਨਹੀਂ ਆ ਰਹੀ ਸੀ ਕਿ ਇਹ ਭਾਈ ਸਾਹਿਬ ਦੇ ਵੱਜਾ ਹੈ ਜਾਂ ਕੋਲੋਂ ਦੀ ਲੰਘ ਗਿਆ ਸੀ । ਅੱਗੋਂ ਕੋਈ ਆਵਾਜ਼ ਨਹੀਂ ਆ ਰਹੀ ਸੀ ਸਾਡੀਆਂ ਧੜਕਣਾਂ ਤੇਜ਼ ਹੋ ਗਾਈਆਂ ਸਨ। ਮਨ ਵਿਚ ਆ ਰਹੀ ਸੋਚ ਤੇ ਦਿਲ ਬਾਰ ਬਾਰ ਕਾਬੂ ਪਾਉਣ ਦੀ ਕੋਸ਼ਿਸ਼ ਕਰਦਾ । ਸਭ ਦੀਆਂ ਨਜ਼ਰਾਂ ਬਾਬਾ ਅਟੱਲ ਸਾਹਿਬ ਦੀ ਅਖੀਰਲੀ ਮੰਜਿਲ ਤੇ ਗੱਡੀਆਂ ਹੋਈਆਂ ਸਨ ਇਸੇ ਉਡੀਕ ਵਿਚ ਕਿ ਹੁਣੇ ਹੀ ਭਾਈ ਸਾਹਿਬ ਦਾ ਕੇਸਰੀ ਦੁਮਾਲਾ ਫਿਰ ਨਜਰੀਂ ਪਵੇਗਾ .
ਅਚਾਨਕ ਗੰਭੀਰ ਜਹੀ ਆਵਾਜ਼ ਵਿਚ ਜਥੇਦਾਰ ਨੇ ਚੁੱਪ ਤੋੜੀ " ਭਾਣਾ ਵਾਪਰ ਗਿਆ ਲਗਦਾ "।
sikh 1984ਫਿਰ ਵਾਕੀ ਟਾਕੀ ਸੈਟ ਤੇ ਉਚੀ ਦੇਣੀ ਅਵਾਜਾਂ ਮਾਰੀਆਂ ।
ਓ ਮਹਿੰਗਾਂ ਸਿਆਂ ... ਓ ਮਹਿੰਗਾ ਸਿਆਂ ..... ਕੀ ਹਾਲ ਆ ਸਿੰਘਾ
ਇਸ ਵਾਰ ਅੱਗੋਂ ਜਵਾਬ ਆਇਆ " ਚੜਦੀਕਲਾ ਹੋ ਗਈ , ਬੋਲੇ ਸੋ ਨਿਹਾਲ "
" ਸਤਿ ਸ਼੍ਰੀ ਅਕਾ.......ਲ " ਕਮਰੇ ਵਿਚ ਮੌਜੂਦ ਸਾਰੇ ਸਿੰਘਾਂ ਨੇ ਬੜੀ ਗਰਜਵੀਂ ਆਵਾਜ਼ ਵਿਚ ਜਵਾਬ ਦਿੱਤਾ ।
ਇਹ ਭਾਈ ਮਹਿੰਗਾ ਸਿੰਘ ਦੇ ਆਖਰੀ ਬੋਲੇ ਸਨ , ਇਸ ਤੋਂ ਬਾਅਦ ਦੂਜੇ ਪਾਸਿਓਂ ਕੋਈ ਆਵਾਜ਼ ਨਹੀਂ ਆਈ
mehnga singh babbarਭਾਈ ਮਨਮੋਹਨ ਸਿੰਘ ਫੌਜੀ ਜੋ ਹੇਠਲੀ ਮੰਜਿਲ ਤੇ ਮੋਰਚੇ ਵਿਚ ਸਨ । ਓਹਨਾਂ ਜਾਕੇ ਸ਼ਹੀਦ ਸਿੰਘ ਦੇ ਦਰਸ਼ਨ ਕੀਤੇ ਅਤੇ ਉਸੇ ਵਾਕੀ ਟਾਕੀ 'ਤੇ ਦੱਸਿਆ ਕਿ,
" ਜਥੇਦਾਰ ਜੀ, ਭਾਣਾ ਵਾਪਰ ਗਿਆ ! ਭਾਈ ਮਹਿੰਗਾ ਸਿੰਘ ਸ਼ਹੀਦੀ ਪਾ ਗਿਆ " ਭਾਈ ਅਨੋਖ ਸਿੰਘ ਨੇ ਸ਼ੁਕਰਾਨੇ ਵੱਜੋਂ ਦੋਵੇਂ ਹਥ ਜੋੜ ਲਏ ਅਤੇ ਅੱਖਾਂ ਮੀਟੀਆਂ ਨਾਲ ਹੀ ਜੋਰ ਦੀ ਜੈਕਾਰਾ ਗਜਾਇਆ " ਬੋਲੇ ਸੋ ਨਿਹਾਲ " ਇਸ ਵਾਰ ਵਧੇਰੇ ਜੋਸ਼ ਵਿਚ ਜੁਆਬ ਆਇਆ " ਸਤਿ ਸ਼੍ਰੀ ਅਕਾ.......ਲ" ਇੱਕ-ਇੱਕ ਕਰਕੇ ਪੰਜ ਜੈਕਾਰੇ ਛੱਡੇ ਗਏ, ਹਰ ਵਾਰ ਆਕਾਸ਼ ਗੂੰਜਵੀਂ ਆਵਾਜ਼ ਵਿਚ ਬੋਲੇ ਦਾ ਜੁਆਬ ਆਇਆ।