
ਕੇਂਦਰ ਸਰਕਾਰ ਵਲੋਂ ਦੇਸ਼ ਦੇ ਵੱਖ ਵੱਖ ਖੇਤਰਾਂ ਵਿਚ ਕੀਤੇ ਵਿਕਾਸ ਦੇ ਪਹਿਲੂਆਂ ਨੂੰ ਉਜਾਗਰ ਕਰਨ ਲਈ ਅੱਜ ਭਾਰਤ ਦੀ ਰੱਖਿਆ ਮੰਤਰੀ ਨਿਰਮਲਾ ਸੀਤਾ ...
ਲੁਧਿਆਣਾ : ਕੇਂਦਰ ਸਰਕਾਰ ਵਲੋਂ ਦੇਸ਼ ਦੇ ਵੱਖ ਵੱਖ ਖੇਤਰਾਂ ਵਿਚ ਕੀਤੇ ਵਿਕਾਸ ਦੇ ਪਹਿਲੂਆਂ ਨੂੰ ਉਜਾਗਰ ਕਰਨ ਲਈ ਅੱਜ ਭਾਰਤ ਦੀ ਰੱਖਿਆ ਮੰਤਰੀ ਨਿਰਮਲਾ ਸੀਤਾ ਰਮਨ ਲੁਧਿਆਣੇ ਵਿਖੇ ਉਚੇਚੇ ਤੌਰ 'ਤੇ ਪਹੁੰਚੀ। ਉਨ੍ਹਾਂ ਕਿਹਾ ਕਿ ਭਾਰਤ ਦੁਨੀਆਂ ਵਿਚ ਤੇਜੀ ਨਾਲ ਵਿਕਸਤ ਹੋ ਰਹੀ ਅਰਥਵਿਵਸਥਾ ਬਣ ਗਿਆ ਹੈ ਅਤੇ ਇਸ ਵਿਚ ਐਫ਼.ਡੀ.ਆਈ 36 ਬਿਲੀਅਨ ਡਾਲਰ ਤੋਂ ਵੱਧ ਕੇ 60.08 ਬਿਲਿਅਨ ਡਾਲਰ 'ਤੇ ਪਹੁੰਚ ਗਈ ਹੈ। ਜੀ.ਐਸ.ਟੀ ਲਾਗੂ ਕਰ ਕੇ ਅਰਥ ਵਿਵਸਥਾ ਵਿਚ ਵੱਡਾ ਸੁਧਾਰ ਕੀਤਾ ਹੈ।
ਉਨ੍ਹਾਂ ਦਸਿਆ ਕਿ ਦੇਸ਼ ਵਿਚ ਪਾਰਦਰਸ਼ਤਾ ਵਧਾਉਣ, ਭ੍ਰਿਸ਼ਟਾਚਾਰ ਖ਼ਤਮ ਕਰਨ ਅਤੇ ਕਾਲਾ ਧਨ ਬਾਹਰ ਲਿਆਉਣ ਲਈ ਨੋਟਬੰਦੀ ਕੀਤੀ ਗਈ ਜਿਸ ਨਾਲ ਵੱਡੀ ਗਿਣਤੀ ਵਿਚ ਸ਼ੱਕੀ ਡਿਪਾਜ਼ਿਟ ਸਾਹਮਣੇ ਆਏ ਹਨ। ਪੱਤਰਕਾਰਾਂ ਵਲੋਂ ਪੁਛੇ ਸਵਾਲ ਕਿ ਜਦੋਂ ਕਾਂਗਰਸ ਸਮੇਂ ਪਟਰੌਲ ਦੀਆਂ ਕੀਮਤਾਂ ਵਧੀਆਂ ਸੀ ਤਾਂ ਭਾਜਪਾ ਵਾਲਿਆਂ ਨੇ ਬੈਲ ਗੱਡੀ ਚਲਾ ਕੇ ਵਿਖਾਈ ਸੀ ਪਰ ਹੁਣ ਭਾਜਪਾਈ ਚੁੱਪ ਕਿਉਂ ਹਨ ਤਾਂ ਰੱਖਿਆ ਮੰਤਰੀ ਨੇ ਕਿਹਾ ਅਸੀਂ ਪਟਰੌਲ ਕੰਪਨੀਆਂ ਨਾਲ ਗੱਲ ਕਰ ਰਹੇ ਹਾਂ
ਅਸੀਂ ਪਟਰੌਲ ਅਤੇ ਡੀਜ਼ਲ ਨੂੰ ਜੀ.ਐਸ.ਟੀ. ਵਿਚ ਨਹੀਂ ਲਿਆ ਸਕਦੇ ਕਿਉਂਕਿ ਫੈਡਰਲ ਢਾਂਚੇ ਵਿਚ ਪ੍ਰਦੇਸ਼ਕ ਸਰਕਾਰਾਂ ਨੂੰ ਨਾਲ ਲੈ ਕੇ ਚੱਲਣਾ ਹੁੰਦਾ ਹੈ ਅਤੇ ਪਟਰੌਲ ਵਿਚੋਂ ਸੂਬਾ ਸਰਕਾਰਾਂ ਵੀ ਪੈਸੇ ਕਮਾਉਂਦੀਆਂ ਹਨ। ਉਨ੍ਹਾਂ ਕਿਹਾ ਅਸੀਂ ਰਮਜ਼ਾਨ ਵਿਚ ਕਿਸੇ ਮੁਸਲਮਾਨ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਅਤੇ ਗੋਲੀ ਚਲਾਉਣੀ ਬੰਦ ਹੀ ਰੱਖਾਂਗੇ। ਉਨ੍ਹਾਂ ਕਿਹਾ ਡਿਫੈਂਸ ਬਜ਼ਟ ਵਧਣਾ ਫੋਜ਼ ਦੀ ਜ਼ਰੂਰਤ ਹੈ ਅਤੇ ਸਾਰੀ ਖ੍ਰੀਦਾਰੀ ਸੈਨਾਂ ਦੇ ਸੀਨੀਅਰ ਅਧਿਕਾਰੀ ਹੀ ਕਰਦੇ ਹਨ।
ਮਨਿਉਰਟੀ ਅਤੇ ਐਸ.ਸੀ. ਦੇਸ਼ ਵਿਚ ਹੁਣ ਘੁਟਨ ਮਹਿਸੂਸ ਕਰਦੇ ਹਨ, ਦੇ ਸਵਾਲ ਪੁੱਛੇ ਜਾਣ ਤੇ ਉਹ ਭੜਕ ਪਈ ਅਤੇ ਕਿਹਾ ਮੈਨੂੰ ਕਾਂਗਰਸ ਬਣ ਕੇ ਸਵਾਲ ਨਾ ਕਰੋ, ਸਾਡੇ ਰਾਜ ਵਿਚ ਹਰ ਵਰਗ ਖ਼ੁਸ਼ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਵਿੰਦਰ ਅਰੋੜਾ, ਅਨਿਲ ਸਰੀਨ, ਰਜਿੰਦਰ ਭੰਡਾਰੀ, ਰਜਨੀਸ਼ ਧੀਮਾਨ ਆਦਿ ਹਾਜ਼ਰ ਸਨ।