ਮੋਦੀ ਸਰਕਾਰ ਨੇ ਸਿੱਖਾਂ ਦੇ ਜਜ਼ਬਾਤ ਨੂੰ ਸਮਝਿਆ: ਸੁਖਬੀਰ ਸਿੰਘ ਬਾਦਲ
Published : Jun 2, 2018, 4:44 am IST
Updated : Jun 2, 2018, 4:44 am IST
SHARE ARTICLE
Sukhbir Singh Badal addressing media
Sukhbir Singh Badal addressing media

ਮੋਦੀ ਸਰਕਾਰ ਵਲੋਂ ਦਰਬਾਰ ਸਾਹਿਬ ਸਣੇ ਹੋਰਨਾਂ ਧਾਰਮਕ ਤੇ ਖੈਰਾਤੀ ਅਦਾਰਿਆਂ ਦੀ ਰਸਦ 'ਤੇ ਲਾਏ ਜਾ ਰਹੇ ਜੀਐਸਟੀ ਨੂੰ 'ਸੇਵਾ ਭੋਜ ਸਕੀਮ' ਅਧੀਨ ਸਰਕਾਰੀ ...

ਨਵੀਂ ਦਿੱਲੀ:: ਮੋਦੀ ਸਰਕਾਰ ਵਲੋਂ ਦਰਬਾਰ ਸਾਹਿਬ ਸਣੇ ਹੋਰਨਾਂ ਧਾਰਮਕ ਤੇ ਖੈਰਾਤੀ ਅਦਾਰਿਆਂ ਦੀ ਰਸਦ 'ਤੇ ਲਾਏ ਜਾ ਰਹੇ ਜੀਐਸਟੀ ਨੂੰ 'ਸੇਵਾ ਭੋਜ ਸਕੀਮ' ਅਧੀਨ ਸਰਕਾਰੀ ਮਦਦ ਦੇ ਰੂਪ ਵਿਚ ਵਾਪਸ ਕਰਨ ਨੂੰ ਵੱਡਾ ਫ਼ੈਸਲਾ ਦਸਦਿਆਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਤੇ ਪੰਜਾਬ ਦੇ ਸਾਬਕਾ ਉਪ ਮੁਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਅੱਜ 1 ਜੂਨ ਦੇ ਦਿਨ ਹੀ ਕਾਂਗਰਸ ਸਰਕਾਰ ਨੇ ਪਾਵਨ ਦਰਬਾਰ ਸਾਹਿਬ 'ਤੇ ਟੈਂਕਾਂ, ਤੋਪਾ ਨਾਲ ਹਮਲਾ ਕਰ ਕੇ, ਹਜ਼ਾਰਾਂ ਸ਼ਰਧਾਲੂਆਂ ਨੂੰ ਮੌਤ ਦੇ ਘਾਟ ਉਤਾਰਿਆ ਸੀ

ਤੇ 84 ਵਿਚ ਸਿੱਖਾਂ ਦਾ ਕਤਲੇਆਮ ਕੀਤਾ ਸੀ, ਪਰ ਅੱਜ ਦੇ ਦਿਨ ਹੀ ਮੋਦੀ ਸਰਕਾਰ ਨੇ ਸਿੱਖਾਂ ਸਣੇ ਹੋਰਨਾਂ ਧਾਰਮਕ ਅਦਾਰਿਆਂ ਨੂੰ ਜੀਐਸਟੀ ਤੋਂ ਮਾਫੀ ਦੇ ਕੇ ਵੱਡੀ ਰਾਹਤ ਦਿਤੀ ਹੈ।ਅੱਜ ਇਥੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਗੁਰਦਵਾਰਾ ਰਕਾਬ ਗੰਜ ਸਾਹਿਬ ਦੇ ਕਾਨਫ਼ਰੰਸ ਹਾਲ ਵਿਖੇ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਸਣੇ ਸ਼੍ਰੋਮਣੀ ਕਮੇਟੀ  ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਸਣੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ,

ਅਕਾਲੀ ਅਹੁਦੇਦਾਰ ਬਿਕਰਮ ਸਿੰਘ ਮਜੀਠੀਆ ਸਣੇ ਹੋਰਨਾਂ ਦੀ ਹਾਜ਼ਰੀ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ.ਸੁਖਬੀਰ ਸਿੰਘ ਬਾਦਲ ਨੇ  ਇਸ ਫ਼ੈਸਲੇ ਲਈ ਮੋਦੀ ਸਰਕਾਰ ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਦਾ ਧਨਵਾਦ ਕੀਤਾ ਹੈ।ਜਿਥੇ ਸ. ਬਾਦਲ ਨੇ ਇਸ ਫ਼ੈਸਲੇ ਤੋਂ ਸਬਕ ਸਿੱਖ ਕੇ, ਕੈਪਟਨ ਸਰਕਾਰ ਨੂੰ ਦੁਰਗਿਆਣਾ ਮੰਦਰ ਤੇ ਹੋਰਨਾਂ ਧਾਰਮਕ ਅਦਾਰਿਆਂ ਦਾ ਜੀਐਸਟੀ ਮਾਫ਼ ਕਰਨ ਦੀ ਨਸੀਹਤ ਦਿਤੀ, ਉਥੇ ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ.ਨੇ ਦਿੱਲੀ ਦੀ ਕੇਜਰੀਵਾਲ ਸਰਕਾਰ ਨੂੰ ਵੀ ਲੰਗਰ ਦੀ ਰਸਦ 'ਤੇ ਜੀਐਸਟੀ ਤੋਂ ਰਾਹਤ ਦੇਣ ਲਈ ਕਿਹਾ।

ਸ.ਬਾਦਲ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਨੇ ਪੰਜਾਬ ਦੇ ਤਿੰਨ ਤਖ਼ਤ ਸਾਹਿਬਾਨਾਂ ਸਣੇ ਦੁਰਗਿਆਣਾ ਮੰਦਰ ਦੇ ਲੰਗਰ ਦੀ ਰਸਦ ਨੂੰ ਵੈਟ ਮੁਕਤ ਕੀਤਾ ਸੀ, ਪਰ ਕੈਪਟਨ ਸਰਕਾਰ ਨੇ ਸਿਰਫ ਦਰਬਾਰ ਸਾਹਿਬ ਦੇ ਲੰਗਰ ਨੂੰ ਜੀਐਸਟੀ ਤੋਂ ਛੋਟ ਦਿਤੀ ਹੈ ਇਸ ਲਈ ਸਾਰੇ ਧਾਰਮਕ ਅਦਾਰਿਆਂ ਨੂੰ ਇਹ ਛੋਟ ਕੈਪਟਨ ਸਰਕਾਰ ਦੇਵੇ।

ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ 'ਤੇ ਵਰ੍ਹਦਿਆਂ ਕਿਹਾ ਕਿ ਪੰਜਾਬ ਦੇ ਗੁਰਦਵਾਰਿਆਂ ਨੂੰ ਜੀਐਸਟੀ ਤੋਂ ਰਾਹਤ ਦੇਣ ਲਈ ਉਨਾਂ੍ਹ ਕਦੇ ਇਹ ਮਾਮਲਾ ਜੀਐਸਟੀ ਕੌਂਸਿਲ ਵਿਚ ਚੁਕਣ ਦੀ ਲੋੜ ਹੀ  ਨਹੀਂ ਸਮਝੀ। ਸ਼੍ਰੋਮਣੀ ਕਮੇਟੀ ਪ੍ਰਧਾਨ ਸ.ਗੋਬਿੰਦ ਸਿੰਘ ਲੌਂਗੋਵਾਲ ਨੇ ਇਸ ਫ਼ੈਸਲੇ ਨੂੰ ਸ.ਬਾਦਲ ਤੇ ਬੀਬੀ ਬਾਦਲ ਦੇ ਸੰਘਰਸ਼ ਦੀ ਜਿੱਤ ਦਸਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement