ਕਿਸਾਨਾਂ ਨਾਲ 5000 ਕਰੋੜ ਦਾ ਧੋਖਾ-ਠੱਗੀ
Published : Jun 2, 2020, 9:16 am IST
Updated : Jun 2, 2020, 9:16 am IST
SHARE ARTICLE
bikram singh majithia
bikram singh majithia

70 ਲੱਖ ਏਕੜ ਵਿਚੋਂ 10 ਲੱਖ ਵਿਚ ਇਹ ਨਕਲੀ ਬੀਜ ਬੀਜਿਆ ਗਿਆ

ਚੰਡੀਗੜ੍ਹ, 1 ਜੂਨ (ਜੀ.ਸੀ. ਭਾਰਦਵਾਜ): ਪੰਜਾਬ ਵਿਚ ਕੁਲ 70 ਲੱਖ ਏਕੜ ਝੇਨੇ ਦੀ ਬਿਜਾਈ ਵਾਲੇ ਏਰੀਆ ਵਿਚੋਂ 10 ਲੱਖ ਏਕੜ ਜ਼ਮੀਨ ਉਤੇ ਨਕਲੀ ਬੀਜ ਪੀ.ਆਰ. 128-29 ਬੀਜੇ ਜਾਣ ਦੇ ਸਕੈਂਡਲ ਦਾ 20 ਦਿਨ ਪਹਿਲਾਂ ਪਰਦਾਫ਼ਾਸ਼ ਕਰਨ ਉਪਰੰਤ ਅੱਜ ਫਿਰ ਉਸ ਵੱਡੀ ਠੱਗੀ ਉਤੇ ਧੋਖੇ ਬਾਰੇ ਵੀਡੀਉ ਦਸਤਾਵੇਜ ਮੀਡੀਆ ਨੂੰ ਦਿਖਾਂਦੇ ਹੋਏ ਸਾਬਕਾ ਮੰਤਰੀ ਤੇ ਸੀਨੀਅਰ ਅਕਾਲੀ ਨੇਤਾ ਸ. ਬਿਕਰਮ ਸਿੰਘ ਮਜੀਠੀਆ ਨੇ ਮੰਗ ਕੀਤੀ ਕਿ ਅੰਤਰਰਾਜੀ ਵੱਡੇ ਸਕੈਂਡਲ ਦੀ ਜੁਡੀਸ਼ਲ ਜਾਂ ਸੀ.ਬੀ.ਆਈ. ਇਨਕੁਆਰੀ ਹੋਣੀ ਜ਼ਰੂਰੀ ਹੈ।

ਅੱਜ ਇਥੇ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਦਫ਼ਤਰ ਵਿਚ ਪ੍ਰੈੱਸ ਕਾਨਫ਼ੰਰਸ ਦੌਰਾਨ ਸ. ਮਜੀਠੀਆ ਨੇ ਕਈ ਦਸਤਾਵੇਜ, ਵੀਡੀਉ ਗ੍ਰਾਫ਼ੀ ਸਬੂਤ ਅਤੇ ਨਕਲੀ ਬੀਜਾਂ ਦੇ ਪ੍ਰੋਡਿਊਸਰ, ਵਿਕਰੇਤਾ ਤੇ ਇਸ ਧੰਦੇ ਦੇ ਸਰਗਣਾ ਲੱਕੀ ਬਰਾੜ ਦੀ ਸਾਂਝ ਵਾਲੀਆਂ ਫ਼ੋਟੋਆਂ, ਮੰਤਰੀ ਸੁਖਜਿੰਦਰ ਰੰਧਾਵਾ, ਕਾਂਗਰਸ ਪ੍ਰਧਾਨ ਸੁਨੀਲ ਜਾਖੜ ਤੇ ਹੋਰ ਕਾਂਗਰਸੀ ਨੇਤਾਵਾਂ ਨਾਲ ਦਿਖਾਇਆਂ ਤੇ ਕਿਹਾ ਕਿ ਖੇਤੀਬਾੜੀ ਯੂਨੀਵਰਸਿਟੀ ਤੋਂ ਇਸ ਬੀਜ ਦਾ ਨਾ ਤਾਂ ਕੋਈ ਤਜ਼ਦੀਕ-ਸ਼ੁਦਾ ਸਰਟੀਫ਼ੀਕੇਟ ਹੈ, ਨਾ ਹੀ ਵੇਚਣ ਵਾਲੀ ਕੰਪਨੀ ਦਾ ਬੁਹ ਪਤਾ ਹੈ। ਸਾਰਾ ਕੁਝ ਹਰਿਆਣੇ ਵਿਚ ਕਰਨਾਲ ਦਾ ਅਡਰੈੱਸ ਵੀ ਜਾਹੁਲੀ ਹੈ ਅਤੇ ਬੀਜ ਦੇ ਥੈਲੇ ਵੀ ਨਕਲੀ ਅਤੇ ਵੱਡੇ ਫ਼ਰਾਡ ਦਾ ਸਬੂਤ ਹਨ।

bikram singh majithiabikram singh majithia

ਸ. ਮਜੀਠੀਆ ਨੇ ਕਿਹਾ ਕਿ ਦਿਨਾਂ ਬਾਅਦ ਦਰਜ ਕੀਤਾ ਕੇਸ ਨਰਮ ਧਾਰਾਵਾਂ ਉਤੇ ਆਧਾਰਿਤ ਹੈ ਅਤੇ ਖੇਤੀ ਨਾਲ ਜੁੜੀ 65-70 ਫ਼ੀ ਸਦੀ ਅਬਾਦੀ ਨਾਲ 5000 ਕਰੋੜ ਦੀ ਧੋਖਾ ਧੜੀ ਹੋਈ ਹੈ, ਜਿਸ ਨੇ 2017 ਚੋਣਾਂ ਵੇਲੇ ਕਿਸਾਨਾਂ ਦਾ 90,000 ਕਰੋੜ ਦਾ ਕਰਜ਼ਾ ਮੁਆਫ਼ ਦਾ ਵਾਇਦਾ ਕੀਤੀ ਸੀ ਅਤੇ ਖ਼ੁਦਕੁਸ਼ੀ ਵਾਲੇ ਕਿਸਾਨ-ਪਰਵਾਰ ਦੇ ਇਕ ਜੀਅ ਨੂੰ ਨੌਕਰੀ ਦੇਣ ਦਾ ਇਕਰਾਰ ਕੀਤਾ ਸੀ।

ਸ. ਮਜੀਠੀਆ ਨੇ ਦਰਜ ਕੀਤੇ ਪਰਚੇ ਦੀ ਕਾਪੀ ਦਿਖਾਂਦੇ ਹੋਏ ਬਾਰ-ਬਾਰ ਕਿਹਾ ਕਿ ਮੰਤਰੀ ਸੁਖਜਿੰਦਰ ਰੰਧਾਵਾ ਦੀ ਸਰਪ੍ਰਸਤੀ ਵਾਲੇ ਇਸ ਬਹੁ ਕਰੋੜੀ ਨਕਲੀ ਬੀਜ ਸਕੈਂਡਲ ਵਿਚ ਪਰਚ ਦਰਜ ਕਰਨ ਵੇਲੇ ਪੁਲਿਸ ਰੀਪੋਰਟ ਵਿਚ ਸਿਰਫ਼ 100 ਕੁਇੰਟਲ ਬੀਜ ਦੀ ਵਿੱਕਰੀ ਦਿਖਾਈ ਹੈ ਜਦੋਂ ਕਿ ਮੁੱਖ ਖੇਤੀਬਾੜੀ ਅਫ਼ਸਰ ਲੁਧਿਆਣਾ ਵੀਡੀਉ ਵਿਚ ਇਹ ਕਹਿ ਰਹੇ ਹਨ ਕਿ 750+100 ਯਾਨੀ ਕੁਲ 850 ਕੁਇੰਟਲ ਨਕਲੀ ਬੀਜ ਵੇਚਿਆ ਗਿਆਸੀ, ਸਾਬਕਾ ਮੰਤਰੀ ਨੇ ਪੁੱਛਿਆ ਕਿ ਅਸਲ ਦੋਸ਼ੀ ਲੱਕੀ ਢਿੱਲੋਂ ਨੂੰ ਕਿਉਂ ਨਹੀਂ ਗ੍ਰਿਫ਼ਤਾਰ ਕੀਤਾ?

ਇਕੱਲਾ ਕਿਸਾਨਾਂ ਨਾਲ ਹੀ ਕਰੋੜਾਂ ਦਾ ਧੋਖਾ ਨਹੀਂ ਹੋਇਆ ਬਲਕਿ ਟੈਕਸ ਦੀ ਵੀ ਚੋਰੀ ਹੋਈ ਹੈ। ਸ. ਮਜੀਠੀਆ ਨੇ ਦਸਿਆ ਕਿ ਪੰਜਾਬ ਵਿਚ 13000 ਬੀਜ ਦੀਆਂ ਦੁਕਾਨਾਂ ਹਨ ਜਿਨ੍ਹਾਂ ਵਿਚੋਂ 10 ਤੋਂ 15 ਹਰਿਆਣਆ, ਹਿਮਾਚਲ ਪ੍ਰਦੇਸ਼, ਰਾਜਸਥਾਨ ਤੇ ਜੰਮੂ ਦੇ ਕਿਸਾਨ ਝੋਨਾ ਲਾਉਣ ਲਈ ਖ਼ਰੀਦ ਕੇ ਲੈ ਗੇ ਅਤੇ ਤ੍ਰਾਸਦੀ ਅਤੇ ਦੁੱਖ ਦੀ ਗੱਲ ਇਹ ਹੈ ਕਿ ਤਿੰਨ ਮਹੀਨੇ ਬਾਅਦ ਇਸ ਨਕਲੀ ਕਿਸਮ ਦਾ ਕਿੰਨਾ ਮਾੜਾ ਹਾਲ ਹੋਏਗਾ।  ਉਨ੍ਹਾਂ ਕਿਹਾ ਇਸ ਅੰਤਰਰਾਜੀ ਬੀਜ ਵਿਕਰੀ ਗ੍ਰੋਹ ਅਤੇ ਫ਼ਰਾਡ ਕੰਪਨੀ ਦੇ ਮਾਲਕ ਲੱਕੀ ਢਿੱਲੋਂ ਹਰੋ ਦੋਸ਼ੀਆਂ ਵਿਰੁਧ ਸਖ਼ਤ ਕਾਰਵਾਈ ਹੋਵੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement