
ਕੈਨੇਡਾ 'ਚ ਇਕ ਹੋਰ ਪੰਜਾਬੀ ਨੌਜਵਾਨ ਦੇ ਕਤਲ ਹੋਣ ਦੀ ਖ਼ਬਰ ਮਿਲੀ ਹੈ। ਇਹ ਵਾਰਦਾਤ ਕੈਨੇਡਾ ਦੇ ਬਰੈਂਪਟਨ 'ਚ ਵਾਪਰੀ ਹੈ।
ਕੈਨੇਡਾ : ਕੈਨੇਡਾ 'ਚ ਇਕ ਹੋਰ ਪੰਜਾਬੀ ਨੌਜਵਾਨ ਦੇ ਕਤਲ ਹੋਣ ਦੀ ਖ਼ਬਰ ਮਿਲੀ ਹੈ। ਇਹ ਵਾਰਦਾਤ ਕੈਨੇਡਾ ਦੇ ਬਰੈਂਪਟਨ 'ਚ ਵਾਪਰੀ ਹੈ। ਸੂਤਰਾਂ ਦੇ ਹਵਾਲੇ ਨਾਲ ਮਿਲੀ ਜਾਣਕਾਰੀ ਦੇ ਆਧਾਰ 'ਤੇ 22 ਸਾਲਾ ਗੁਰਜੋਤ ਸਿੰਘ ਹਲਕਾ ਮੌੜ ਦੇ ਪਿੰਡ ਥੰਮਣਗੜ੍ਹ ਦਾ ਵਾਸੀ ਸੀ। ਉਸ ਦੀ ਕੈਨੇਡਾ ਦੇ ਬਰੈਂਪਟਨ ’ਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ।
Punjabi youth shot dead in canada
ਹਾਸਲ ਜਾਣਕਾਰੀ ਅਨੁਸਾਰ ਗੁਰਜੋਤ ਸਿੰਘ ਕਰੀਬ ਡੇਢ ਕੁ ਸਾਲ ਪਹਿਲਾਂ ਸਟੱਡੀ ਵੀਜ਼ੇ 'ਤੇ ਕੈਨੇਡਾ ਗਿਆ ਸੀ। ਉਸ ਦੇ ਚਾਚੇ ਅਵਤਾਰ ਸਿੰਘ ਨੇ ਉਸ ਦਾ ਪਾਲਣ ਪੋਸ਼ਣ ਕੀਤਾ ਸੀ ਕਿਉਂਕਿ ਗੁਰਜੋਤ ਦੇ ਮਾਪਿਆਂ ਦੀ ਬਿਜਲੀ ਲੱਗਣ ਕਾਰਨ ਮੌਤ ਹੋ ਗਈ ਸੀ। ਪਰਿਵਾਰਕ ਮੈਂਬਰਾਂ ਅਨੁਸਾਰ ਗੁਰਜੋਤ ਨੂੰ 18 ਜੂਨ ਨੂੰ ਰਾਤ ਦਸ ਵਜੇ ਦੇ ਕਰੀਬ ਸ਼ਾਪਿੰਗ ਮਾਲ ਵਿਚ ਪਿੱਛੋਂ ਦੀ ਗੋਲੀਆਂ ਮਾਰੀਆਂ ਗਈਆਂ।
Punjabi youth shot dead in canada
ਗੁਰਜੋਤ ਨੇ ਅਗਲੇ ਦਿਨ ਹੀ ਭਾਰਤ ਆਉਣਾ ਸੀ। ਪਿੰਡ ਵਾਸੀਆਂ ਤੇ ਪਰਿਵਾਰ ਨੇ ਐਨਆਰਆਈ ਭਰਾਵਾਂ ਦੇ ਨਾਲ-ਨਾਲ ਬਠਿੰਡਾ ਤੋਂ ਸੰਸਦ ਮੈਂਬਰ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਬੇਨਤੀ ਕੀਤੀ ਹੈ ਕਿ ਉਹ ਗੁਰਜੋਤ ਦੀ ਦੇਹ ਪੰਜਾਬ ਲਿਆਉਣ ਦੇ ਪ੍ਰਬੰਧ ਕਰਨ।