ਕੈਨੇਡਾ ਨੇ ਭਾਰਤ ‘ਚ ਚਲਾਈ ਵੀਜ਼ਾ ਸੂਚਨਾ ਮੁਹਿੰਮ, ਹੁਣ ਬਚਾ ਸਕਦੇ ਹੋ ਪੈਸਾ ਤੇ ਸਮਾਂ  
Published : Jun 19, 2019, 12:08 pm IST
Updated : Jun 19, 2019, 12:08 pm IST
SHARE ARTICLE
Canada Visa
Canada Visa

ਅਕਸਰ ਹੀ ਹੀ ਦੇਖਿਆ ਜਾਂਦਾ ਹੈ ਕਿ ਪੰਜਾਬੀ ਨੌਜਵਾਨ ਪੈਸੇ ਕਮਾਉਣ ਲਈ ਵਿਦੇਸ਼ਾਂ ਦਾ ਰਾਹ ਚੁਣਦੇ ਹਨ...

ਟੋਰਾਂਟੋ: ਅਕਸਰ ਹੀ ਹੀ ਦੇਖਿਆ ਜਾਂਦਾ ਹੈ ਕਿ ਪੰਜਾਬੀ ਨੌਜਵਾਨ ਪੈਸੇ ਕਮਾਉਣ ਲਈ ਵਿਦੇਸ਼ਾਂ ਦਾ ਰਾਹ ਚੁਣਦੇ ਹਨ। ਅਜਿਹੇ ‘ਚ ਭਾਰਤੀ ਲੋਕ ਵਧੇਰੇ ਮਾਤਰਾ ‘ਚ ਕੈਨੇਡਾ ਜਾਂਦੇ ਹਨ। ਕੈਨੇਡਾ ਜਾ ਕੇ ਕੰਮ ਕਰਨਾ ਤੇ ਵਸਣਾ ਪੰਜਾਬੀਆਂ ਦਾ ਸੁਫ਼ਨਾ ਹੈ ਤੇ ਇਹੋ ਸਫ਼ਲਤਾ ਦਾ ਮਾਪਦੰਡ ਵੀ ਸਮਝਿਆ ਜਾਂਦਾ ਹੈ। ਕੈਨੇਡਾ ਨੇ ਜਿੱਥੇ ਵੀਜ਼ਾ ਨਿਯਮ ਸਖ਼ਤ ਕੀਤੇ ਹਨ, ਉਥੇ ਹੀ ਭਾਰਤੀ ਟੈਲੇਂਟ ਨੂੰ ਸਮਝਦਿਆਂ ਇਥੇ ਮੌਕਾ ਦਿੱਤਾ ਜਾ ਰਿਹਾ ਹੈ। ਅੱਜ ਦੇ ਸਮੇਂ ਵਿਚ ਭਾਰਤੀ ਖ਼ਾਸ ਕਰਕੇ ਪੰਜਾਬ ਕੈਨੇਡਾ ਵਿਚ ਪੜਾਈ ਕਰਨ ਤੇ ਮੁੜ ਉਥੇ ਹੀ ਜਾ ਕੇ ਵਸਣ ਦਾ ਸੁਪਨਾ ਦੇਖਦੇ ਹਨ ਫਿਰ ਚਾਹੇ ਉਨ੍ਹਾਂ ਨੂੰ ਕੋਈ ਵੀ ਕੀਮਤ ਕਿਉਂ ਨਾ ਚੁਕਾਉਣੀ ਪਵੇ।

Canada Amabsi Canada Amabsi

ਅਪਣੇ ਇਸੇ ਸੁਪਨੇ ਨੂੰ ਸਾਕਾਰ ਕਰਨ ਲਈ ਕਈ ਬੱਚੇ ਏਜੰਟਾਂ ਜਾਂ ਹੋਰਾਂ ਤਰੀਕਿਆਂ ਨਾਲ ਅਪਣੇ ਲੱਖਾਂ ਰੁਪਏ ਡੋਬ ਲੈਂਦੇ ਹਨ। ਪ੍ਰੰਤੂ ਹੁਣ ਕੈਨੇਡਾ ਵੱਲੋਂ ਭਾਰਤ ‘ਚ ਇਕ ਖ਼ਾਸ ਮੁਹੰਮ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਨਾਲ ਕਿ ਕੈਨੇਡਾ ਜਾਣ ਦੇ ਚਾਹਵਾਨਾਂ ਦਾ ਪੈਸਾ ਤੇ ਸਮੇਂ ਦੋਵੇਂ ਹੀ ਬਚਣਗੇ। ਦੱਸਣਯੋਗ ਹੈ ਕਿ ਕੈਨੇਡਾ ਨੇ ਪਿਛਲੇ ਸਾਲ 2,97,000 ਭਾਰਤੀਆਂ ਦਾ ਸਵਾਗਤ ਕੀਤਾ ਤੇ ਇਹ ਗਿਣਤੀ ਲਗਾਤਾਰ ਵਧਦੀ ਹੀ ਜਾ ਰਹੀ ਹੈ। ਅਜਿਹੇ ਵਿਚ ਬਿਨੈਕਾਰਾਂ ਲਈ ਵੀਜ਼ਾ ਅਪਲਾਈ ਕਰਨ ਦੌਰਾਨ ਸਹੀ ਤੱਥਾਂ ਬਾਰੇ ਜਾਨਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ।

Canada Canada

ਕੈਨੇਡਾ ਦੇ ਰਫ਼ਿਊਜੀ, ਸਿਟੀਜ਼ਨ ਤੇ ਇਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ ਨੇ ਸੋਮਵਾਰ ਨੂੰ ਕਿਹਾ ਕਿ ਕੈਨੇਡਾ ਭਾਰਤੀਆਂ ਦਾ ਸਵਾਗਤ ਕਰਦਾ ਰਹੇਗਾ। ਇਸ ਮੁਹਿੰਮ ਨਾਲ ਸਾਡੇ ਭਾਰਤੀ ਤੇ ਹੋਰਾਂ ਦੋਸਤ ਦੇਸ਼ਾਂ ਦੇ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਦਦ ਮਿਲੇਗੀ ਤੇ ਉਹ ਵੀਜ਼ਾ ਅਪਲਾਈ ਸਿਸਟਮ ਨੂੰ ਬਿਹਤਰ ਤਰੀਕੇ ਨਾਲ ਸਮਝ ਸਕਣਗੇ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ ਨੇ ਕਿਹਾ ਕਿ ਬਿਨੈਕਾਰਾਂ ਨੂੰ ਵੀਜ਼ਾ ਅਪਲਾਈ ਕਰਨ ਦੌਰਾਨ ਇਮੀਗ੍ਰੇਸ਼ਨ ਸਲਾਹਕਾਰ ਕੋਲ ਵਾਧੂ ਪੈਸੇ ਖਰਚਣ ਦੀ ਕੋਈ ਲੋੜ ਨਹੀਂ ਹੈ। ਬਿਨੈਕਾਰਾਂ ਅਪਣੇ ਘਰ ਵਿਚ ਬੈਠੇ-ਬੈਠੇ ਆਪਣਾ ਵੀਜ਼ਾ ਅਪਲਾਈ ਕਰ ਸਕਦੇ ਹਨ।

CanadaCanada

ਇੰਨਾਂ ਹੀ ਨਹੀਂ ਜੇਕਰ ਵੀਜ਼ਾ ਅਪਲਾਈ ਕਰਨ ਸਮੇਂ ਕੁਝ ਮੁਸ਼ਕਿਲ ਪੇਸ਼ ਆਵੇ ਤਾਂ ਆਪਣੇ ਕਿਸੇ ਭਰੋਸੇਯੋਗ ਮਿੱਤਰ ਦੀ ਮਦਦ ਲਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਕੈਨੇਡਾ ਦਾ ਵੀਜ਼ਾ ਸਿਰਫ਼ 100 ਕੈਨੇਡੀਅਨ ਡਾਲਰ ‘ਚ ਅਪਲਾਈ ਕੀਤਾ ਜਾ ਸਕਦਾ ਹੈ, ਜੋ ਕਿ ਕਿਸੇ ਸਲਾਹਕਾਰ ਕੋਲ ਜਾਣ ਤੋਂ ਕਿਸੇ ਜ਼ਿਆਦਾ ਸਸਤਾ ਹੈ। ਆਨਲਾਈਨ ਵੀਜ਼ਾ ਅਪਲਾਈ ਦੌਰਾਨ ਧੋਖਾ ਹੋਣ ਦੇ ਚਾਂਸ ਬਹੁਤ ਘੱਟ ਜਾਂਦੇ ਹਨ। ਅਹਿਮਦ ਹੁਸੈਨ ਨੇ ਇਸ ਦੌਰਾਨ ਬਿਨੈਕਾਰਾਂ ਨੂੰ ਇਹ ਵੀ ਸਲਾਹ ਦਿੱਤਾ ਕਿ ਕੈਨੇਡਾ ਦਾ ਵੀਜ਼ਾ ਅਪਲਾਈ ਕਰਨ ਸਮੇਂ ਅਣ-ਅਧਇਕਾਰਿਤ ਸਲਾਹਕਾਰਾਂ ਤੋਂ ਬਚਿਆ ਜਾਵੇ।

Canada will apply new immigration ruleCanada will apply new immigration rule

ਅਜਿਹੇ ਸਲਾਹਕਾਰ ਸਿਰਫ਼ ਸਲਾਹ ਦੇਣ ਦੇ ਵੀ ਪੈਸੇ ਚਾਰਚ ਕਰਦੇ ਹਨ। ਇਸ ਦੌਰਾਨ ਜੇਕਰ ਉਨ੍ਹਾਂ ਨੂੰ ਸਲਾਹਕਾਰ ਦੀ ਲੋੜ ਪਵੇ ਤਾਂ ਉਹ ਪਹਿਲਾਂ ਇਹ ਪੁਖਤਾ ਕਰ ਲੈਣ ਕਿ ਇਮੀਗ੍ਰੇਸ਼ਨ ਸਲਾਹਕਾਰ ਅਧਇਕਾਰਿਤ ਹੋਵੇ। ਅਜਿਹੇ ‘ਚ ਧੋਖੇਬਾਜ਼ ਸਲਾਹਕਾਰਾਂ ਤੇ ਬੀਜ਼ਾ ਘੁਟਾਲਿਆਂ ਤੋਂ ਬਚਣਾ ਜ਼ਰੂਰੀ ਹੈ। ਜੇਕਰ ਤੁਹਾਡੀ ਫਾਈਲ ਕਿਸੇ ਰਫ਼ਿਊਜ਼ ਹੋ ਚੁੱਕੀ ਹੈ ਤਾਂ ਦੁਬਾਰਾ ਅਪਲਾਈ ਕਰਨ ਤੋਂ ਪਹਿਲਾਂ ਦੋ ਵਾਰ ਸੋਚੋ। ਦੁਬਾਰਾ ਅਪਲਾਈ ਤਾਂ ਹੀ ਕਰੋ ਜੇਕਰ ਪਹਿਲੀ ਰਫ਼ਿਊਜ਼ਲ ਤੋਂ ਬਾਅਦ ਬਦਲੀ ਸਥਿਤੀ ਬਾਰੇ ਜਾਣੂ ਕਰਵਾਇਆ ਜਾ ਸਕਦਾ ਹੋਵੇ।

ਮਤਲਬ ਕਿ ਇਹ ਦੱਸਿਆ ਜਾ ਸਕੇ ਕਿ ਪਹਿਲੀਆਂ ਕਦਮਾਂ ਦੂਰ ਕਰ ਲਈਆਂ ਹਨ। ਜੇਕਰ ਇਕੋ ਜਾਣਕਾਰੀ ਨਾਲ ਵਾਰ-ਵਾਰ ਅਪਲਾਈ ਕੀਤਾ ਜਾ ਰਿਹਾ ਹੈ, ਉਹ ਵੀ ਬਿਨਾਂ ਕਿਸੇ ਸਲਾਹਕਾਰ ਦੇ, ਤਾਂ ਇਹ ਨਾਲ ਆਖਰੀ ਫ਼ੈਸਲਾ ਵਿਚ ਕੋਈ ਬਦਲਾਅ ਨਹੀਂ ਆਉਂਦਾ। ਇਸ ਨਲਾ ਸਿਰਫ਼ ਸਮਾਂ ਤੇ ਪੈਸੇ ਹੀ ਬਰਬਾਦ ਹੋਣਗੇ। ਇਹ ਕੈਂਪੇਨ ਅਖ਼ਬਾਰਾਂ, ਰੇਡੀਓ, ਫੇਸਬੁੱਕ ਤੇ ਗੂਗਲ ‘ਤੇ ਵੀ ਸ਼ੇਅਰ ਕੀਤਾ ਗਿਆ ਹੈ। ਇਸ ਸਬੰਧੀ ਇਸ਼ਤਿਹਾ ਅੰਗਰੇਜ਼ੀ, ਫ੍ਰੈਂਚ, ਪੰਜਾਬ ਤੇ ਹਿੰਦੀ ਵਿਚ ਜਾਰੀ ਕੀਤੇ ਗਏ ਹਨ ਤੇ ਇਹ ਪੂਰੇ ਜੂਨ ਮਹੀਨੇ ਚੱਲਣਗੇ। ਇਸ ਸਬੰਧੀ ਹੋਰ ਜਾਣਕਾਰੀ ਲਈ ਵੈੱਬਸਾਈਟ ਦੀ ਮਦਦ  ਲਈ ਜਾ ਸਕਦੀ ਹੈ ਤੇ ਅਪਣੇ ਭਰੋਸੇਯੋਗ ਮਿੱਤਰ ਰਾਹੀਂ ਵੀਜ਼ਾ ਅਪਲਾਈ ਕੀਤਾ ਜਾ ਸਕਦਾ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement