
ਇਹ ਪ੍ਰਾਜੈਕਟ ਅੱਜ ਤੋਂ ਉਹਨਾਂ ਦਾ ਨਿੱਜੀ ਜ਼ਿੰਦਗੀ ਪ੍ਰਾਜੈਕਟ ਹੈ - ਬੱਬੀ ਬਾਦਲ
ਮੁਹਾਲੀ - ਅੱਜ ਸਿੱਖ ਅਜਾਇਬ ਘਰ ਪਿੰਡ ਬਲੌਂਗੀ (ਮੁਹਾਲੀ) ਵਿਖੇ ਸਿੱਖ ਹੈਰੀਟੇਜ ਐਂਡ ਕਲਚਰਲ ਸੁਸਾਇਟੀ ਵੱਲੋਂ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਜਿਸ ਵਿਚ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਹਰਸੁਖਇੰਦਰ ਸਿੰਘ (ਬੱਬੀ ਬਾਦਲ) ਮੁੱਖ ਮਹਿਮਾਨ ਦੇ ਤੌਰ ਤੇ ਹਾਜ਼ਰ ਹੋਏ ਅਤੇ ਉਨ੍ਹਾਂ ਨੇ ਸਿੱਖ ਅਜਾਇਬ ਘਰ ਵਿਖੇ ਪ੍ਰਸਿੱਧ ਆਰਟਿਸਟ ਪਰਵਿੰਦਰ ਸਿੰਘ ਵੱਲੋਂ ਬਣਾਏ ਗਏ ਸਿੰਘ ਸ਼ਹੀਦਾਂ ਦੇ ਮਾਡਲਾਂ ਦੇ ਦਰਸ਼ਨ ਕੀਤੇ। ਉਹਨਾਂ ਦੇ ਸਿੱਖ ਅਜਾਇਬ ਘਰ ਵਿਚ ਪਹੁੰਚਣ 'ਤੇ ਸੁਸਾਇਟੀ ਦੇ ਅਹੁਦੇਦਾਰ ਪ੍ਰਧਾਨ ਪਰਵਿੰਦਰ ਸਿੰਘ ਆਰਟਿਸਟ, ਪ੍ਰਿੰਸੀਪਲ ਬਹਾਦਰ ਸਿੰਘ ਗੋਸਲ, ਹਰਜਿੰਦਰ ਸਿੰਘ ਕਲੇਰ, ਸਰਦਾਰ ਹਰਭਜਨ ਸਿੰਘ, ਸਰਦਾਰ ਰਛਪਾਲ ਸਿੰਘ ਗਰੇਵਾਲ, ਸਰਦਾਰ ਪਲਵਿੰਦਰ ਸਿੰਘ ਪਾਲੀ, ਸਰਦਾਰ ਜਸਵੰਤ ਸਿੰਘ ਜੁਝਾਰ ਸਿੰਘ, ਸਰਦਾਰ ਬਲਵਿੰਦਰ ਸਿੰਘ ਬਲੌਂਗੀ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ।
Bubby Badal
ਅਰੰਭ ਵਿਚ ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਵੱਲੋਂ ਮੁੱਖ ਮਹਿਮਾਨ ਨੂੰ ਜੀ ਆਇਆਂ ਆਖਦੇ ਹੋਏ ਸਿੱਖ ਅਜਾਇਬ ਘਰ ਦੀਆਂ ਹੁਣ ਤੱਕ ਦੀਆਂ ਪ੍ਰਾਪਤੀਆਂ ਅਤੇ ਆ ਰਹੀਆਂ ਮੁਸਕਲਾਂ ਬਾਰੇ ਦੱਸਿਆ ਗਿਆ। ਉਹਨਾਂ ਤੋਂ ਬਾਅਦ ਸਰਦਾਰ ਹਰਭਜਨ ਸਿੰਘ ਨੇ ਸਿੱਖ ਅਜਾਇਬ ਘਰ ਦੀ ਇਤਿਹਾਸਕ, ਧਾਰਮਿਕ ਅਤੇ ਕਲਾਤਮਕ ਮਹੱਤਤਾ ਦਾ ਜ਼ਿਕਰ ਕੀਤਾ। ਇਸ ਮੌਕੇ 'ਤੇ ਬੋਲਦਿਆਂ ਮੁੱਖ ਮਹਿਮਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ ਵੱਲੋਂ ਸਰਦਾਰ ਪਰਵਿੰਦਰ ਸਿੰਘ ਆਰਟਿਸਟ ਦੀ ਕਲਾ ਅਤੇ ਸਿੱਖ ਅਜਾਇਬ ਘਰ ਦੀ ਸਥਾਪਨਾ ਲਈ ਕੀਤੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਭਰੋਸਾ ਦਿਵਾਇਆ ਕਿ ਉਹ ਬਹੁਤ ਜਲਦੀ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਮਿਲ ਕੇ ਸਿੱਖ ਅਜਾਇਬ ਘਰ ਦੀ ਮੌਜੂਦਾ ਜ਼ਮੀਨ ਨੂੰ ਪੱਕੇ ਤੌਰ 'ਤੇ ਅਲਾਟ ਕਰਵਾਉਣ ਲਈ ਯਤਨ ਕਰਨਗੇ।
Bubby Badal
ਉਹਨਾਂ ਕਿਹਾ ਕਿ ਇਹ ਪ੍ਰਾਜੈਕਟ ਅੱਜ ਤੋਂ ਉਹਨਾਂ ਦਾ ਨਿੱਜੀ ਜ਼ਿੰਦਗੀ ਪ੍ਰਾਜੈਕਟ ਹੈ ਅਤੇ ਹਰ ਪਖੋਂ ਉਹਨਾਂ ਵੱਲੋਂ ਮਦਦ ਕੀਤੀ ਜਾਵੇਗੀ। ਸਰਦਾਰ ਪਰਵਿੰਦਰ ਸਿੰਘ ਆਰਟਿਸਟ ਵੱਲੋਂ ਆਉਣ ਵਾਲੀਆਂ ਮੁਸ਼ਕਲਾਂ ਬਾਰੇ ਦੱਸਿਆ ਗਿਆ। ਇਸ ਸਮਾਗਮ ਵਿਚ ਸੁਸਾਇਟੀ ਦੇ ਅਹੁਦੇਦਾਰ ਵੱਲੋਂ ਇੱਕ ਮੰਗ ਪੱਤਰ ਅਤੇ ਸਰਦਾਰ ਪਰਵਿੰਦਰ ਸਿੰਘ ਆਰਟਿਸਟ ਨੇ ਆਪਣੇ ਹੱਥੀਂ ਬਣਾਇਆ ਹੋਇਆ ਹੈ।