
ਪਾਕਿਸਤਾਨ ਤਹਿਰੀਕ - ਏ - ਇੰਸਾਫ ( ਪੀਟੀਆਈ ) ਦੇ ਨੇਤਾ ਇਮਰਾਨ ਖਾਨ ਦੀ ਪ੍ਰਧਾਨ ਮੰਤਰੀ ਦੀਆਂ ਤਿਆਰੀਆਂ ਜੋਰਾਂ ਉੱਤੇ ਹਨ । ਕੁੱਝ ਹੀ
ਚੰਡੀਗੜ੍ਹ: ਪਾਕਿਸਤਾਨ ਤਹਿਰੀਕ - ਏ - ਇੰਸਾਫ ( ਪੀਟੀਆਈ ) ਦੇ ਨੇਤਾ ਇਮਰਾਨ ਖਾਨ ਦੀ ਪ੍ਰਧਾਨ ਮੰਤਰੀ ਦੀਆਂ ਤਿਆਰੀਆਂ ਜੋਰਾਂ ਉੱਤੇ ਹਨ । ਕੁੱਝ ਹੀ ਦਿਨਾਂ ਵਿੱਚ ਪਾਕਿਸਤਾਨ ਦੇ ਪ੍ਰਧਾਨਮੰਤਰੀ ਦੀ ਤਾਜਪੋਸ਼ੀ ਹੋਣ ਜਾ ਰਹੀ ਹੈ । ਅਜਿਹੇ ਵਿੱਚ ਇਮਰਾਨ ਖਾਨ ਨੇ ਇਸ ਖਾਸ ਪਲ ਨੂੰ ਅਹਿਮ ਬਣਾਉਣ ਲਈ ਭਾਰਤੀ ਕ੍ਰਿਕੇਟ ਖਿਡਾਰੀਆਂ ਨੂੰ ਯਾਦ ਕੀਤਾ ਹੈ ।ਇਮਰਾਨ ਖਾਨ 11 ਅਗਸਤ ਨੂੰ ਪਾਕਿਸਤਾਨ ਦੇ ਪ੍ਰਧਾਨਮੰਤਰੀ ਦੇ ਰੂਪ ਵਿੱਚ ਸਹੁੰ ਚੁੱਕਣ ਦੀ ਰਸਮ ਅਦਾ ਕਰ ਰਹੇ ਹਨ।
navjot singh sidhu and imran khan
ਸਹੁੰ ਚੁੱਕ ਸਮਾਰੋਹ ਵਿੱਚ ਸ਼ਾਮਿਲ ਹੋਣ ਲਈ ਨਵਜੋਤ ਸਿੰਘ ਸਿੱਧੂ , ਕਪਿਲ ਦੇਵ ਅਤੇ ਸੁਨੀਲ ਗਾਵਸਕਰ ਅਤੇ ਆਮਿਰ ਖਾਨ ਨੂੰ ਵੀ ਨਿਔਤਾ ਮਿਲਿਆ ਹੈ। ਸਿੱਧੂ ਨੇ ਕਿਹਾ ਹੈ ਕਿ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਿਲ ਹੋਣ ਦਾ ਸੱਦਾ ਆਉਣਾ ਮੇਰੇ ਲਈ ਸਨਮਾਨ ਦੀ ਗੱਲ ਹੈ ਅਤੇ ਮੈਂ ਇਸ ਨੂੰ ਸਵੀਕਾਰ ਕਰਦਾ ਹਾਂ। ਨਾਲ ਹੀ ਤੁਹਾਨੂੰ ਦਸ ਦੇਈਏ ਕੇ ਚੰਡੀਗੜ ਵਿੱਚ ਹੋਈ ਪ੍ਰੈਂਸ ਕਾਨਫਰੰਸ ਦੇ ਦੌਰਾਨ ਸਿੱਧੂ ਨੇ ਕਿਹਾ ਕਿ ਸਰਹਦ ਪਾਰ ਤੋਂ ਜੋ ਨਿਔਤਾ ਆਇਆ ਹੈ
navjot singh sidhu
ਉਹ ਸਾਡੇ ਲਈ ਬਹੁਤ ਵਧੀਆ ਸੰਯੋਗ ਹੈ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਹੈ ਕੇ ਇਹ ਮੇਰੇ ਲਈ ਬਹੁਤ ਵੱਡਾ ਸਨਮਾਨ ਹੈ ਅਤੇ ਮੈਂ ਇਸ ਸੱਦੇ ਨੂੰ ਸਵੀਕਾਰ ਕਰਦਾ ਹਾਂ।ਇਸ ਮੌਕੇ ਸਿੱਧੂ ਨੇ ਕਿਹਾ ਕਿ ਅਮ੍ਰਿਤਸਰ - ਲਾਹੌਰ ਬਾਰਡਰ ਵੀ ਖੁਲ੍ਹਣਾ ਚਾਹੀਦਾ ਹੈ। ਜਿਸ ਨਾਲ ਦੋਵਾਂ ਦੇਸ਼ਾ ਦੇ ਰਿਸਤੇ ਹੋਰ ਮਜਬੂਤ ਹੋਣ ਦੀ ਸੰਭਾਵਨਾ ਵੀ ਬਣ ਜਾਵੇਗੀ।
Navjot Singh Sidhu
ਉਨ੍ਹਾਂ ਨੇ ਕਿਹਾ ਕਿ ਇਮਰਾਨ ਖਾਨ ਉੱਤੇ ਮੇਰੇ ਲਈ ਬਹੁਤ ਵੱਡਾ ਸਨਮਾਨ ਹੈ ਤੇ ਉਹਨਾਂ ਤੇ ਭਰੋਸਾ ਕੀਤਾ ਜਾ ਸਕਦਾ ਹੈ । ਤੁਹਾਨੂੰ ਦਸ ਦੇਈਏ ਕੇ ਇਮਰਾਨ ਖਾਨ 11 ਅਗਸਤ ਨੂੰ ਪਾਕਿਸਤਾਨ ਦੇ ਪ੍ਰਧਾਨਮੰਤਰੀ ਦੇ ਰੂਪ ਵਿੱਚ ਸਹੁੰ ਚੁੱਕਣ ਜਾ ਰਹੇ ਹਨ । ਇਸ ਮੌਕੇ ਉਹਨਾਂ ਨੇ ਸਿੱਧੂ ਦੇ ਨਾਲ ਨਾਲ ਹੋਰ ਕਈ ਭਾਰਤੀ ਕ੍ਰਿਕਟਰ ਨੂੰ ਸੱਦਾ ਦਿੱਤਾ ਹੈ।
Navjot Singh Sidhu
ਨਾਲ ਹੀ ਸਿੱਧੂ ਨੇ ਕਿਹਾ ਹੈ ਕਿ ਇਮਰਾਨ ਖਾਨ ਦੇ ਸਹੁੰ ਕਬੂਲ ਵਿੱਚ ਸ਼ਾਮਿਲ ਹੋਣ ਦਾ ਸੱਦਾ ਆਣਾ ਮੇਰੇ ਲਈ ਸਨਮਾਨ ਦੀ ਗੱਲ ਹੈ ਅਤੇ ਮੈਂ ਇਸਨੂੰ ਸਵੀਕਾਰ ਕਰਦਾ ਹਾਂ । ਸਿੱਧੂ ਨੇ ਕਿਹਾ ਕਿ ਭਾਗਾਂ ਵਾਲਾ ਪੁਰਸ਼ਾਂ ਦੀ ਪ੍ਰਸ਼ੰਸਾ ਕੀਤੀ ਜਾਂਦੀ ਹੈ , ਸ਼ਕਤੀ ਵਾਲੇ ਪੁਰਖ ਭੈਭੀਤ ਹੁੰਦੇ ਹਨ ਪਰ ਚਰਿੱਤਰ ਵਾਲੇ ਪੁਰਸ ਹਮੇਸ਼ਾ ਹੀ ਭਰੋਸੇਮੰਦ ਹੁੰਦੇ ਹਨ । ਉਹਨਾਂ ਨੇ ਕਿਹਾ ਹੈ ਕੇ ਖਾਨ ਸਾਹਿਬ ਚਰਿੱਤਰ ਵਾਲੇ ਵਿਅਕਤੀ ਹਨ ਇਸ ਲਈ ਉਨ੍ਹਾਂ ਉਤੇ ਵਿਸ਼ਵਾਸ ਕੀਤਾ ਜਾ ਸਕਦਾ ਹੈ।