ਇਮਰਾਨ ਖ਼ਾਨ ਦਾ ਨਾਨਕਾ ਘਰ ਹੈ ਜਲੰਧਰ
Published : Aug 1, 2018, 9:46 am IST
Updated : Aug 1, 2018, 9:46 am IST
SHARE ARTICLE
Imran Khan's Grandfather's house Peeli Kothi
Imran Khan's Grandfather's house Peeli Kothi

ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਪੰਜਾਬ ਦੇ ਪ੍ਰਸਿੱਧ ਸ਼ਹਿਰ ਜਲੰਧਰ ਨਾਲ ਬੜੇ ਪੁਰਾਣੇ ਅਤੇ ਗਹਿਰੇ ਸਬੰਧ ਹਨ..............

ਜਲੰਧਰ : ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਪੰਜਾਬ ਦੇ ਪ੍ਰਸਿੱਧ ਸ਼ਹਿਰ ਜਲੰਧਰ ਨਾਲ ਬੜੇ ਪੁਰਾਣੇ ਅਤੇ ਗਹਿਰੇ ਸਬੰਧ ਹਨ। ਇਸੇ ਸ਼ਹਿਰ ਦੀ ਬਸਤੀ ਦਾਨਿਸ਼ਮੰਦਾਂ ਵਿਚ ਆਜ਼ਾਦੀ ਤੋਂ ਪਹਿਲਾਂ ਉਸ ਦੇ ਨਾਨਕੇ ਪਰਵਾਰ ਵਾਲੇ ਰਹਿੰਦੇ ਸਨ। ਅੱਧੇ ਏਕੜ ਤੋਂ ਵੀ ਵੱਧ ਜਿਸ ਕੋਠੀ ਵਿਚ ਉਨ੍ਹਾਂ ਦੀ ਰਿਹਾਇਸ਼ ਸੀ, ਉਸ ਨੂੰ ਅੱਜ ਦੀ ਪੀਲੀ ਕੋਠੀ ਵਜੋਂ ਕਰ ਕੇ ਜਾਣਿਆ ਜਾਂਦਾ ਹੈ। ਹੁਣੇ ਜਿਹੇ ਕਿਸੇ ਅੰਗਰੇਜ਼ੀ ਅਖ਼ਬਾਰ ਦੇ ਹਵਾਲੇ ਨਾਲ ਦਿਤੀ ਗਈ ਜਾਣਕਾਰੀ ਵਿਚ ਦਸਿਆ ਗਿਆ ਹੈ ਕਿ ਇਮਰਾਨ ਖ਼ਾਨ ਦੀ ਮਾਤਾ ਸ਼ੌਕਤ ਖ਼ਾਨ ਦਾ ਇਹ ਪੇਕਾ ਘਰ ਸੀ। ਇਹ ਕੋਠੀ 1930 ਦੇ ਨੇੜੇ-ਤੇੜੇ ਬਣੀ ਸੀ।

ਦੇਸ਼ ਦੀ ਵੰਡ ਪਿੱਛੋਂ ਇਹ ਪਰਵਾਰ ਲਾਹੌਰ ਚਲਾ ਗਿਆ ਅਤੇ ਉਥੇ ਹੀ 1952 ਵਿਚ ਇਮਰਾਨ ਖ਼ਾਨ ਦਾ ਜਨਮ ਹੋਇਆ ਸੀ। ਇਮਰਾਨ ਖ਼ਾਨ ਦੀ ਮਾਂ ਦੀ ਮੌਤ 1985 ਵਿਚ ਹੋ ਗਈ ਸੀ।  ਇਹ ਵੀ ਦਸਿਆ ਗਿਆ ਹੈ ਕਿ ਵੰਡ ਪਿਛੋਂ ਜਿਸ ਪਰਵਾਰ ਨੂੰ ਇਹ ਕੋਠੀ ਅਲਾਟ ਹੋਈ ਸੀ, ਉਹ ਤਾਂ ਹੁਣ ਇੰਗਲੈਂਡ ਰਹਿੰਦਾ ਹੈ ਪਰ ਉਸ ਪਰਵਾਰ ਵਲੋਂ ਪੀਲੀ ਕੋਠੀ ਦੀ ਦੇਖਭਾਲ ਇਕ ਹੋਰ ਵਿਅਕਤੀ ਕਰ ਰਿਹਾ ਹੈ ਜੋ ਅਪਣੇ ਸਮੇਤ ਇਥੇ ਰਹਿ ਰਿਹਾ ਹੈ। ਇਹ ਵੀ ਪਤਾ ਲੱਗਾ ਹੈ ਕਿ ਵੰਡ ਤੋਂ ਪਹਿਲਾਂ ਇਸ ਖੇਤਰ ਵਿਚ ਇਹ ਤਿੰਨ ਵੱਡੀਆਂ ਕੋਠੀਆਂ ਸਨ ਜਿਨ੍ਹਾਂ ਵਿਚੋਂ ਦੋ ਤਾਂ ਹੁਣ ਤਕ ਢੱਠ ਚੁੱਕੀਆਂ ਹਨ ਅਤੇ ਪੀਲੀ ਕੋਠੀ ਸਹੀ ਸਲਾਮਤ ਹੈ।

ਸ਼ਾਇਦ ਇਸ ਲਈ ਕਿ ਇਸ ਦੀਆਂ ਨੀਂਹਾਂ ਬਹੁਤ ਮਜ਼ਬੂਤ ਹਨ। ਇਸ ਇਲਾਕੇ ਦੇ ਕੁੱਝ ਲੋਕਾਂ ਵਲੋਂ ਦਸਿਆ ਗਿਆ ਕਿ ਇਮਰਾਨ ਖ਼ਾਨ ਅਪਣੇ ਕ੍ਰਿਕਟ ਕਰੀਅਰ ਵੇਲੇ ਜਲੰਧਰ ਦੇ ਬਰਲਟਨ ਪਾਰਕ ਵਿਚ ਵੀ ਬਕਾਇਦਾ ਮੈਚ ਖੇਡ ਚੁਕਾ ਹੈ ਅਤੇ ਉਸ ਨੇ 2004 ਵਿਚ ਇਕ ਵਾਰ ਅਪਣੇ ਨਾਨਕੇ ਘਰ ਫੇਰੀ ਵੀ ਪਾਈ ਸੀ। ਪੀਲੀ ਕੋਠੀ ਦੇ ਨੇੜੇ-ਤੇੜੇ ਰਹਿੰਦੇ ਲੋਕਾਂ ਨੇ ਇਮਰਾਨ ਖ਼ਾਨ ਦੇ ਪ੍ਰਧਾਨ ਮੰਤਰੀ ਬਣਨ ਨਾਲ ਭਾਰਤ ਅਤੇ ਪਾਕਿਸਤਾਨ ਦੇ ਸੁਖਾਵੇਂ ਸਬੰਧਾਂ ਦੀ ਆਸ ਪ੍ਰਗਟਾਈ ਹੈ। 

ਇਸੇ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਥੇ ਇਮਰਾਨ ਖ਼ਾਨ ਨੂੰ ਫ਼ੋਨ 'ਤੇ ਵਧਾਈ ਦਿਤੀ ਹੈ, ਉਥੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਆਸ ਪ੍ਰਗਟਾਈ ਹੈ ਕਿ ਭਾਰਤ ਪ੍ਰਤੀ ਜਿਹੋ ਜਿਹਾ ਹਾਂਪੱਖੀ ਰੁਖ਼ ਇਮਰਾਨ ਖ਼ਾਨ ਦਾ ਹੁਣ ਹੈ, ਜੇ ਭਵਿੱਖ ਵਿਚ ਵੀ ਰਿਹਾ ਤਾਂ ਦੋਹਾਂ ਦੇਸ਼ਾਂ ਦੇ ਸਬੰਧ ਸੁਧਰ ਸਕਦੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੰਧ 'ਤੇ ਲਿਖਿਆ ਜਾ ਚੁੱਕਾ ਹੈ ਮੋਦੀ ਤੀਜੀ ਵਾਰ PM ਬਣ ਰਹੇ ਨੇ, ਅਸੀਂ 400 ਪਾਰ ਜਾਵਾਂਗੇ : ਵਿਜੇ ਰੁਪਾਣੀ

12 May 2024 10:50 AM

ਚਿੱਟੇ ਨੂੰ ਲੈ ਕੇ Akali ਅਤੇ Congress ਨੇ ਪਾ ਦਿੱਤਾ ਖਲਾਰਾ, AAP ਤੇ ਭਾਜਪਾ ਕੱਢੀਆਂ ਰੜਕਾਂ, 22 ਲੱਖ ਰੁਪਏ ਦੇ.....

12 May 2024 10:06 AM

Surjit Patar's House LIVE - ਹਰ ਅੱਖ ਨਮ, ਫੁੱਟ ਫੁੱਟ ਰੋ ਰਹੇ ਪਰਿਵਾਰ ਤੇ ਦੋਸਤ | ਵੇਖੋ LIVE ਤਸਵੀਰਾਂ

12 May 2024 9:30 AM

Kejriwal ਦੇ ਬਾਹਰ ਆਉਣ ਮਗਰੋਂ ਗਰਜੇ CM Bhagwant Mann, ਦੇਖੋ ਵਿਰੋਧੀਆਂ ਨੂੰ ਕੀ ਬੋਲੇ, ਕੇਜਰੀਵਾਲ ਵੀ ਮੌਕੇ ਤੇ...

11 May 2024 5:08 PM

ਨਿੱਕੇ Moosewale ਨੂੰ ਲੈਕੇ Sri Darbar Sahib ਪਹੁੰਚਿਆ ਪਰਿਵਾਰ, ਦੇਖੋ Live ਤਸਵੀਰਾਂ ਤੇ ਕੀਤੀਆਂ ਦਿਲ ਦੀਆਂ ਗੱਲਾਂ

11 May 2024 5:20 PM
Advertisement