
ਸਿੱਖਿਆ ਮੰਤਰੀ ਓ ਪੀ ਸੋਨੀ ਵਲੋਂ ਜਾਰੀ ਹਦਾਇਤਾ ਨੂੰ ਸਨਮੁੱਖ ਰੱਖਦੇ ਹੋਏ ਸਿੱਖਿਆ ਵਿਭਾਗ ਪੰਜਾਬ ਵਲੋਂ ਬਾਰਡਰ ਏਰੀਆ ਜ਼ਿਲ਼ਿਆ 'ਚ 3582 ਅਧਿਆਪਕ ਭਰਤੀ..............
ਐਸ.ਏ.ਐਸ. ਨਗਰ : ਸਿੱਖਿਆ ਮੰਤਰੀ ਓ ਪੀ ਸੋਨੀ ਵਲੋਂ ਜਾਰੀ ਹਦਾਇਤਾ ਨੂੰ ਸਨਮੁੱਖ ਰੱਖਦੇ ਹੋਏ ਸਿੱਖਿਆ ਵਿਭਾਗ ਪੰਜਾਬ ਵਲੋਂ ਬਾਰਡਰ ਏਰੀਆ ਜ਼ਿਲ਼ਿਆ 'ਚ 3582 ਅਧਿਆਪਕ ਭਰਤੀ ਪ੍ਰਕਿਰਿਆ ਅਤੇ ਪ੍ਰਾਇਮਰੀ ਕਾਡਰ ਤੋਂ ਮਾਸਟਰ ਕਾਡਰ ਪਦਉੱਨਤੀ ਪ੍ਰਕਿਰਿਆ ਸਮੇਂ ਉਪਲਭਧ ਖਾਲੀ ਅਸਾਮੀਆਂ 'ਚੋਂ ਪੰਜਾਬੀ ਦੀ 85%, ਗਣਿਤ ਦੀ 82% ਤੇ ਸਾਇੰਸ ਦੀ 74% ਅਸਾਮੀਆਂ ਭਰ ਦਿੱਤੀਆ ਗਈਆ ਹਨ। ਪੰਜਾਬ ਦੇ ਬਾਰਡਰ ਏਰੀਆ 'ਚ ਪੈਂਦੇ ਗੁਰਦਾਸਪੁਰ, ਪਠਾਨਕੋਟ, ਤਰਨਤਾਰਨ, ਅੰਮ੍ਰਿਤਸਰ, ਫਿਰੋਜ਼ਪੁਰ ਅਤੇ ਫਾਜ਼ਿਲਕਾ ਜ਼ਿਲ਼੍ਹਿਆਂ 'ਚ ਗਣਿਤ ਦੀਆਂ 546 ਅਸਾਮੀਆਂ, ਪੰਜਾਬੀ ਦੀਆਂ 204 ਅਸਾਮੀਆ ਅਤੇ ਸਾਇੰਸ ਦੀਆਂ 587
ਅਸਾਮੀਆਂ ਖਾਲੀ ਪਈਆ ਸਨ। ਸਿੱਖਿਆ ਮੰਤਰੀ ਓ ਪੀ ਸੋਨੀ ਦੇ ਨਿਰਦੇਸ਼ਾਂ 'ਤੇ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਵਲੋਂ 3582 ਅਧਿਆਪਕਾ ਦੀ ਭਰਤੀ ਪ੍ਰਕਿਰਿਆ ਅਤੇ ਪ੍ਰਾਇਮਰੀ ਕਾਡਰ ਤੋਂ ਮਾਸਟਰ ਕਾਡਰ 'ਚ ਪਦ ਉੱਨਤੀਆ ਕਰਨ ਦੀ ਪ੍ਰਕਿਰਿਆ 'ਚ ਤੇਜ਼ੀ ਲਿਆ ਕੇ ਅਤੇ ਬਾਰਡਰ ਏਰੀਆ ਜ਼ਿਲ਼੍ਹਿਆਂ ਨੂੰ ਪ੍ਰਮੁੱਖਤਾ ਦੇ ਕੇ ਸਕੂਲਾ 'ਚ ਮਾਸਟਰ ਕਾਡਰ ਅਧਿਆਪਕਾ ਨੂੰ ਭੇਜਿਆ ਗਿਆ ਹੈ। ਇਨ੍ਹਾਂ 'ਚੋਂ ਭਰਤੀ ਪ੍ਰਕਿਰਿਆ ਦੌਰਾਨ 174 ਪੰਜਾਬੀ ਮਾਸਟਰ/ਮਿਸਟ੍ਰੈਸ, 330 ਗਣਿਤ ਮਾਸਟਰ/ਮਿਸਟ੍ਰੈਸ ਅਤੇ 219 ਸਾਇੰਸ ਮਾਸਟਰ/ਮਿਸਟ੍ਰੈਸ ਪੰਜਾਬ ਦੇ ਛੇ ਬਾਰਡਰ ਏਰੀਆ ਦੇ ਜ਼ਿਲ਼ਿਆਂ 'ਚ ਸ਼ਟੇਸ਼ਨ ਚੋਣ ਕਰਵਾਕੇ ਭੇਜੇ ਗਏ ਹਨ।
ਇਸੇ ਤਰ੍ਹਾਂ ਪ੍ਰਾਇਮਰੀ ਕਾਡਰ ਤੋਂ ਮਾਸਟਰ ਕਾਡਰ ਦੀ ਤਰੱਕੀ ਪ੍ਰਕਿਰਿਆ ਦੌਰਾਨ 118 ਮੈਥ ਮਾਸਟਰ/ਮਿਸਟ੍ਰੈਸ ਅਤੇ 214 ਸਾਇੰਸ ਮਾਸਟਰ/ਮਿਸਟ੍ਰੈਸ ਬਾਰਡਰ ਏਰੀਆ ਜ਼ਿਲ੍ਹਿਆਂ ਦੇ ਸਰਕਾਰੀ ਸਕੂਲਾ 'ਚ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਸਟੇਸ਼ਨ ਚੋਣ ਕਰਨ ਉਪਰੰਤ ਭੇਜੇ ਗਏ ਹਨ। ਇਸ ਸਬੰਧੀ ਦੇਖਿਆ ਜਾਵੇ ਤਾਂ 3582 ਭਰਤੀ ਪ੍ਰਕਿਰਿਆ ਦੇ ਸਟੇਸ਼ਨ ਅਲਾਟਮੈਂਟ ਅਤੇ ਪ੍ਰਾਇਮਰੀ ਕਾਡਰ ਤੋਂ ਮਾਸਟਰ ਕਾਡਰ ਪਦ-ਉੱਨਤੀ ਪ੍ਰਕਿਰਿਆ ਤੋਂ ਪਹਿਲਾਂ ਉਪਲਭਧ ਅਸਾਮੀਆਂ ਵਿਚੋਂ ਪੰਜਾਬੀ ਦੀਆਂ 85.29% ਅਸਾਮੀਆ ਭਰੀਆ ਗਈਆ ਹਨ ਅਤੇ ਮੈਥ ਵਿਸ਼ੇ ਦੀਆਂ 82.05% ਅਸਾਮੀਆਂ ਭਰੀਆਂ ਜਾ ਚੁੱਕੀਆਂ ਹਨ ਸਾਇੰਸ ਵਿਸ਼ੇ ਲਈ ਉਪਲਭਧ ਅਸਾਮੀਆਂ ਵਿਚੋਂ 73.76% ਅਸਾਮੀਆਂ ਭਰੀਆਂ ਗਈਆਂ ਹਨ।