
ਸਿੱਖਿਆ ਮੰਤਰੀ ਓ.ਪੀ. ਸੋਨੀ ਦੇ ਆਦੇਸ਼ਾਂ ਅਨੁਸਾਰ ਸਕੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ ਦੀ ਦੇਖ ਰੇਖ ਹੇਠ ਪ੍ਰਾਇਮਰੀ ਅਧਿਆਪਕਾਂ ਦੀ ਤਰੱਕੀ ਪ੍ਰਕਿਰਿਆ...........
ਐਸ.ਏ.ਐਸ.ਨਗਰ : ਸਿੱਖਿਆ ਮੰਤਰੀ ਓ.ਪੀ. ਸੋਨੀ ਦੇ ਆਦੇਸ਼ਾਂ ਅਨੁਸਾਰ ਸਕੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ ਦੀ ਦੇਖ ਰੇਖ ਹੇਠ ਪ੍ਰਾਇਮਰੀ ਅਧਿਆਪਕਾਂ ਦੀ ਤਰੱਕੀ ਪ੍ਰਕਿਰਿਆ ਦੌਰਾਨ ਪਦ-ਉੱਨਤ ਹੋਏ ਜਿਨ੍ਹਾਂ ਅਧਿਆਪਕਾਂ ਨੂੰ ਮੁੱਖ ਦਫ਼ਤਰ ਵਲੋਂ 24 ਤੇ 25 ਜੁਲਾਈ ਨੂੰ ਵੱਖ-ਵੱਖ ਕਮੇਟੀਆਂ ਰਾਹੀਂ ਸਟੇਸ਼ਨ ਅਲਾਟ ਕੀਤੇ ਸਨ। ਉਨ੍ਹਾਂ ਨੂੰ ਅਲਾਟ ਕੀਤੇ ਗਏ ਸਕੂਲਾਂ ਵਿਚ ਪੋਸਟ ਸਰਪਲੱਸ ਹੋਣ ਜਾਂ ਖਾਲੀ ਨਾ ਹੋਣ ਕਾਰਨ ਹਾਜ਼ਰ ਨਹੀਂ ਹੋ ਸਕੇ ਹਨ। ਵਿਭਾਗ ਵਲੋਂ ਜ਼ਿਲ੍ਹਾ ਦਫ਼ਤਰਾਂ ਪਾਸੋਂ ਖਾਲੀ ਪੋਸਟਾਂ ਦੀ ਜਾਣਕਾਰੀ ਵਿਭਾਗ ਦੇ ਪੋਰਟਲ 'ਤੇ ਅਪਡੇਟ ਕਰਨ ਲਈ ਹਦਾਇਤਾਂ ਜਾਰੀ ਕਰ ਕੀਤੀਆਂ ਗਈਆਂ ਹਨ।
ਇਨ੍ਹਾਂ ਕਰਮਚਾਰੀਆਂ ਨੂੰ 2 ਅਗੱਸਤ ਨੂੰ ਸਵੇਰੇ 8 ਵਜੇ ਤੋਂ 10 ਵਜੇ ਤਕ ਹਿਸਾਬ ਵਿਸ਼ੇ ਦੇ, 10 ਤੋਂ 12 ਵਜੇ ਤਕ ਅੰਗਰੇਜ਼ੀ ਵਿਸ਼ੇ ਦੇ, 12 ਤੋਂ 2 ਵਜੇ ਤਕ ਸਾਇੰਸ ਵਿਸ਼ੇ ਦੇ ਅਤੇ 3 ਵਜੇ ਤੋਂ 5 ਵਜੇ ਤਕ ਸੋਸ਼ਲ ਸਾਇੰਸ ਤੇ ਹਿੰਦੀ ਵਿਸ਼ੇ ਦੇ ਵਿਚ ਪਦ ਉੱਨਤ ਅਧਿਆਪਕਾਂ ਨੂੰ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਫ਼ੇਜ਼ 3ਬੀ1 ਮੋਹਾਲੀ ਵਿਖੇ ਬੁਲਾਇਆ ਗਿਆ ਹੈ ਤਾਂ ਜੋ ਪਦ ਉੱਨਤ ਅਧਿਆਪਕ ਸਟੇਸ਼ਨ ਚੋਣ ਕਰ ਸਕਣ।