
ਜੱਥੇਦਾਰ ਰਣਜੀਤ ਸਿੰਘ ਤਲਵੰਡੀ ਹਲਕਾ ਇੰਚਾਰਜ ਖੰਨਾ ਦਾ ਵਿਦੇਸ਼ ਤੋਂ ਵਾਪਿਸ ਆਉਣ 'ਤੇ ਹਲਕਾ ਖੰਨਾ ਦੇ ਸਮੂਹ ਵਰਕਰਾਂ ਨੇ ਨਿੱਘਾ ਸਵਾਗਤ ਕੀਤਾ............
ਖੰਨਾ : ਜੱਥੇਦਾਰ ਰਣਜੀਤ ਸਿੰਘ ਤਲਵੰਡੀ ਹਲਕਾ ਇੰਚਾਰਜ ਖੰਨਾ ਦਾ ਵਿਦੇਸ਼ ਤੋਂ ਵਾਪਿਸ ਆਉਣ 'ਤੇ ਹਲਕਾ ਖੰਨਾ ਦੇ ਸਮੂਹ ਵਰਕਰਾਂ ਨੇ ਨਿੱਘਾ ਸਵਾਗਤ ਕੀਤਾ। ਜੱਥੇਦਾਰ ਤਲਵੰਡੀ ਨੇ 15 ਅਗਸਤ ਦੇ ਕਾਨਫਰੰਸ ਦੇ ਸਬੰਧ 'ਚ ਮਿਤੀ 4 ਅਗਸਤ ਨੂੰ ਈਸੜੂ ਵਿਖੇ ਸਵੇਰੇ 9 ਵਜੇ ਗੁਰਦੁਆਰਾ ਛੇਵੀਂ ਪਾਤਸ਼ਾਹੀ 'ਚ ਬੈਠਕ ਰੱਖੀ ਹੈ। ਜਿਸ 'ਚ ਹਲਕਾ ਖੰਨਾ ਦੇ ਸਮੂਹ ਵਰਕਰ ਤੇ ਅਹੁਦੇਦਾਰ ਨੂੰ ਪਹੁੰਚਣ ਦੀ ਅਪੀਲ ਕੀਤੀ ਹੈ। ਇਹ ਬੈਠਕ ਜਥੇਦਾਰ ਰਘੁਵੀਰ ਸਿੰਘ ਸਹਾਰਨਮਾਜਰਾ ਦੀ ਅਗਵਾਈ ਹੇਠ ਹੋਵੇਗੀ। ਤੇ ਬੈਠਕ 'ਚ ਈਸੜੁ ਕਾਨਫਰੰਸ ਨੂੰ ਕਾਮਯਾਬ ਕਰਨ ਲਈ ਵਰਕਰਾਂ ਤੇ ਅਹੁਦੇਦਾਰਾਂ ਦੀਆਂ ਡਿਉਟੀਆਂ ਲਗਾਇਆ ਜਾਣਗਰੀਆਂ।
ਇਸ ਮੌਕੇ ਜਤਿੰਦਰਪਾਲ ਸਿੰਘ ਸੀਨੀਅਰ ਅਕਾਲੀ ਆਗੂ, ਅਨਿਲ ਸ਼ੁਕਲਾ, ਮਹਿੰਦਰ ਪਾਲ, ਹਰਜੰਗ ਸਿੰਘ ਗੰਢੂਆਂ, ਮੋਹਨ ਸਿੰਘ ਜਟਾਣਾ (ਸਰਕਲ ਪ੍ਰਧਾਨ), ਬੂਟਾ ਸਿੰਘ ਰਾਏਪੁਰ, ਦਵਿੰਦਰ ਸਿੰਘ ਹਰਿਓਂ, ਮਹਿੰਦਰ ਪਾਲ ਸਿੰਘ ਜੱਸਲ, ਪਰਮਪ੍ਰੀਤ ਸਿੰਘ, ਗੁਰਦੀਪ ਸਿੰਘ ਮਾਂਗਟ, ਪ੍ਰਦੀਪ ਸਿੰਘ ਕੁਲਾਰ, ਅਵਨੀਤ ਸਿੰਘ ਰਾਏ, ਜੋਗਿੰਦਰ ਸਿੰਘ ਜੱਗੀ, ਇੰਦਰਪਾਲ ਸਿੰਘ ਕਮਾਲਪੁਰ, ਬਾਬਾ ਬਹਾਦਰ ਸਿੰਘ, ਰਣਜੀਤ ਸਿੰਘ ਮੰਡਿਆਲਾ, ਲਲਿਤ ਕੁਮਾਰ, ਬਲਰਾਮ ਬਾਲੂ, ਕਾਜੀ ਸ਼ਕੀਲ, ਅਹਿਮਦ ਰਾਣਾ, ਗੁਰਜੀਤ ਸਿੰਘ, ਸ਼ੰਕਰ ਸ਼ੁਕਲਾ ਆਦਿ ਹਾਜ਼ਰ ਸਨ।