ਸੁਖਬੀਰ ਬਾਦਲ ਅਤੇ ਸੋਮ ਪ੍ਰਕਾਸ਼ ਬਣੇ ਡਿਫ਼ਾਲਟਰ
Published : Aug 2, 2019, 3:32 pm IST
Updated : Aug 2, 2019, 3:32 pm IST
SHARE ARTICLE
Sukhbir Badal and Som Parkash defaulter in Punjab govt record
Sukhbir Badal and Som Parkash defaulter in Punjab govt record

ਵਿਧਾਇਕੀ ਛੱਡਣ ਤੋਂ ਬਾਅਦ ਵੀ ਖ਼ਾਲੀ ਨਹੀਂ ਕੀਤਾ ਸਰਕਾਰੀ ਫ਼ਲੈਟ, ਨੋਟਿਸ ਜਾਰੀ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਲੋਕ ਸਭਾ ਮੈਂਬਰ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਪੰਜਾਬ ਸਰਕਾਰ ਦੇ ਰਿਕਾਰਡ 'ਚ ਡਿਫ਼ਾਲਟਰ ਹੋ ਗਏ ਹਨ, ਕਿਉਂਕਿ ਇਨ੍ਹਾਂ ਨੇ ਸਰਕਾਰੀ ਫ਼ਲੈਟ ਖ਼ਾਲੀ ਨਹੀਂ ਕੀਤਾ ਹੈ। ਸੁਖਬੀਰ ਨੂੰ ਸੈਕਟਰ -4 'ਚ 35 ਨੰਬਰ ਅਤੇ ਸੋਮ ਪ੍ਰਕਾਸ਼ ਨੂੰ 2 ਨੰਬਰ ਫ਼ਲੈਟ ਅਲਾਟ ਹਨ। ਪੰਜਾਬ ਸਰਕਾਰ ਦੇ ਜਨਰਲ ਐਡਮਨਿਸਟ੍ਰੇਸ਼ਨ ਵਿਭਾਗ ਨੇ ਦੋਵਾਂ ਆਗੂਆਂ ਨੂੰ ਫ਼ਲੈਟ ਖ਼ਾਲੀ ਕਰਨ ਲਈ ਨੋਟਿਸ ਜਾਰੀ ਕਰ ਦਿਤਾ ਹੈ।

Sukhbir Singh BadalSukhbir Singh Badal

ਨਿਯਮ ਅਨੁਸਾਰ ਵਿਧਾਨ ਸਭਾ ਦੀ ਮੈਂਬਰਸ਼ਿਪ ਰੱਦ ਹੋਣ ਤੋਂ ਬਾਅਦ ਇਨ੍ਹਾਂ ਆਗੂਆਂ ਨੂੰ 15 ਦਿਨਾਂ ਦੇ ਅੰਦਰ-ਅੰਦਰ ਫ਼ਲੈਟ ਖਾਲੀ ਕਰਨਾ ਹੁੰਦਾ ਹੈ। 15 ਦਿਨ ਤਕ ਸਰਕਾਰ ਵਲੋਂ ਤੈਅ ਕਿਰਾਇਆ ਹੀ ਲਿਆ ਜਾਂਦਾ ਹੈ। ਅਗਲੇ 15 ਦਿਨਾਂ 'ਚ ਇਹ ਕਿਰਾਇਆ ਦੁੱਗਣਾ ਹੋ ਜਾਂਦਾ ਹੈ। ਇਕ ਮਹੀਨਾ ਬੀਤਣ ਦੇ ਬਾਵਜੂਦ ਜੇ ਫਲੈਟ ਖਾਲੀ ਨਹੀਂ ਕੀਤਾ ਜਾਂਦਾ ਤਾਂ ਸਰਕਾਰੀ ਰਿਕਾਰਡ 'ਚ ਉਨ੍ਹਾਂ ਨੂੰ ਅਣਅਧਿਕਾਰਤ ਕਬਜ਼ਾ ਐਲਾਨ ਕਰ ਦਿਤਾ ਜਾਂਦਾ ਹੈ। ਜਿਸ ਤੋਂ ਬਾਅਦ ਸਬੰਧਤ ਲੀਡਰ ਨੂੰ ਮਾਰਕਿਟ ਰੇਟ ਅਤੇ 200 ਫ਼ੀਸਦੀ ਪੈਨਿਲਟੀ ਦੇ ਨਾਲ ਭੁਗਤਾਣ ਕਰਨਾ ਪੈਂਦਾ ਹੈ। ਸੁਖਬੀਰ ਬਾਦਲ ਨੂੰ ਸੈਕਟਰ-4 'ਚ 35 ਨੰਬਰ ਅਤੇ ਸੋਮ ਪ੍ਰਕਾਸ਼ ਨੂੰ 2 ਨੰਬਰ ਫ਼ਲੈਟ ਅਲਾਟ ਹੋਇਆ ਸੀ।

Som Parkash Som Parkash

ਦੱਸ ਦੇਈਏ ਕਿ ਸੁਖਬੀਰ ਬਾਦਲ ਤੇ ਉਨ੍ਹਾਂ ਦੀ ਪਾਰਟੀ ਦੇ ਕਈ ਸੀਨੀਅਰ ਨੇਤਾ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਆਪਣਾ ਨਵਾਂ ਵਿਭਾਗ ਨਾ ਸੰਭਾਲਣ 'ਤੇ ਸਰਕਾਰੀ ਸਹੂਲਤਾਂ ਤਿਆਗਣ ਦੀ ਵਾਰ-ਵਾਰ ਨਸੀਹਤ ਦਿੱਤੀ ਸੀ। ਹਾਲਾਂਕਿ ਸਿੱਧੂ ਨੇ ਅਧਿਕਾਰਤ ਤੌਰ 'ਤੇ ਅਸਤੀਫ਼ਾ ਦੇਣ ਤੋਂ ਦੋ ਦਿਨਾਂ ਦੇ ਅੰਦਰ ਹੀ ਆਪਣੀ ਸਰਕਾਰੀ ਰਿਹਾਇਸ਼ ਖਾਲੀ ਕਰ ਦਿੱਤੀ ਸੀ। ਹੁਣ ਸੁਖਬੀਰ ਬਾਦਲ ਸ਼ਾਇਦ ਐਮਐਲਏ ਫ਼ਲੈਟ ਖਾਲੀ ਕਰਨਾ ਭੁੱਲ ਗਏ ਜਾਪਦੇ ਹਨ।

ElectionElection

ਜ਼ਿਕਰਯੋਗ ਹੈ ਕਿ ਇਸ ਸਮੇਂ ਜਲਾਲਾਬਾਦ ਅਤੇ ਫਗਵਾੜਾ ਵਿਧਾਨ ਸਭਾ ਹਲਕਿਆਂ ਦੀਆਂ ਸੀਟਾਂ ਖ਼ਾਲੀ ਪਈਆਂ ਹਨ। ਲੋਕ ਸਭਾ ਚੋਣ ਲੜਨ ਲਈ ਸੁਖਬੀਰ ਸਿੰਘ ਬਾਦਲ ਨੇ ਜਲਾਲਾਬਾਦ ਅਤੇ ਸੋਮ ਪ੍ਰਕਾਸ਼ ਨੇ ਫਗਵਾੜਾ ਵਿਧਾਨ ਸਭਾ ਹਲਕੇ ਦੀ ਵਿਧਾਇਕੀ ਤੋਂ ਅਸਤੀਫ਼ਾ ਦਿੱਤਾ ਸੀ। ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਵਲੋਂ ਜ਼ਿਮਨੀ ਚੋਣਾਂ ਲਈ ਤਿਆਰੀ ਸ਼ੁਰੂ ਕਰ ਦਿਤੀ ਗਈ ਹੈ। ਜਲਾਲਾਬਾਦ ਅਤੇ ਫਗਵਾੜਾ ਦੀ ਖ਼ਾਲੀ ਪਈ ਸੀਟ 'ਤੇ ਅਕਤੂਬਰ ਮਹੀਨੇ 'ਚ ਜ਼ਿਮਨੀ ਚੋਣਾਂ ਹੋਣ ਦੀ ਪੂਰੀ ਸੰਭਾਵਨਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM

ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਜਥੇਦਾਰ ਕੁਲਦੀਪ ਗੜਗੱਜ ਨੇ ਸੁਣੋ ਕੀ ਲਏ ਵੱਡੇ ਫੈਸਲੇ? ਸੁਣੋ LIVE

28 Dec 2025 2:10 PM

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM

Operation Sindoor's 'Youngest Civil Warrior' ਫੌਜੀਆਂ ਦੀ ਸੇਵਾ ਕਰਨ ਵਾਲਾ ਬੱਚਾ

27 Dec 2025 3:07 PM
Advertisement