
ਪਰ ਹੁਣ ਪਰਿਵਾਰ ਨੇ ਸਾਰਾ ਸੱਚ ਸਾਹਮਣੇ...
ਚੰਡੀਗੜ੍ਹ: ਗੋਲਡੀ ਪੀਪੀ ਤੇ ਪੁਨੀਤ ਪੀਪੀ ਦੇ ਵਿਵਾਦ ਨਾਲ ਜੁੜੀ ਇਕ ਅਜਿਹੀ ਵੀਡੀਓ ਸਾਹਮਣੇ ਆਈ ਹੈ ਜਿਸ ਨੂੰ ਦੇਖ ਕੇ ਹਰ ਇਕ ਦੇ ਭੁਲੇਖੇ ਦੂਰ ਹੋ ਜਾਣਗੇ ਤੇ ਵਾਰ-ਵਾਰ ਵਿਰੋਧੀਆਂ ਨੂੰ ਲਾਹਣਤਾਂ ਪਾਉਂਦੇ ਨਹੀਂ ਥੱਕੋਗੇ। ਦਰਅਸਲ ਇਕ ਪਰਿਵਾਰ ਦੀ ਗੋਲਡੀ ਪੀਪੀ ਤੇ ਪੁਨੀਤ ਪੀਪੀ ਵੱਲੋਂ ਮਦਦ ਕੀਤੀ ਜਾ ਰਹੀ ਹੈ ਪਰ ਹੁਣ ਉਸ ਪਰਿਵਾਰ ਨੂੰ ਵਾਰ-ਵਾਰ ਫੋਨ ਆ ਰਹੇ ਹਨ ਕਿ ਤੁਸੀਂ ਇਹਨਾਂ ਸਮਾਜ ਸੇਵੀਆਂ ਬਾਰੇ ਗਲਤ ਬੋਲੋ।
Lady
ਪਰ ਹੁਣ ਪਰਿਵਾਰ ਨੇ ਸਾਰਾ ਸੱਚ ਸਾਹਮਣੇ ਲਿਆ ਕੇ ਰੱਖ ਦਿੱਤਾ ਹੈ ਜਿਸ ਨੂੰ ਸੁਣ ਕੇ ਇਕ ਵਾਰ ਸੁਣ ਕੇ ਤੁਹਾਡੇ ਵੀ ਰੌਂਗਟੇ ਖੜ੍ਹੇ ਹੋ ਜਾਣਗੇ ਕਿ ਲੋਕ ਕਿਸ ਕਦਰ ਡਿੱਗ ਚੁੱਕੇ ਹਨ। ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਬਹੁਤ ਸਾਰੇ ਲੋਕਾਂ ਵੱਲੋਂ ਫੋਨ ਆ ਰਹੇ ਹਨ ਇਹਨਾਂ ਸਮਾਜ ਸੇਵੀਆਂ ਖਿਲਾਫ ਵੀਡੀਓ ਬਣਾ ਕੇ ਪਾਓ ਤੇ ਉਹਨਾਂ ਨੂੰ ਬੁਰਾ ਭਲਾ ਕਹੋ।
PP Goldy
ਉਹਨਾਂ ਅੱਗੇ ਦਸਿਆ ਕਿ ਉਹਨਾਂ ਨੂੰ ਵਿਰੋਧੀ ਘਰ ਆ ਕੇ ਵੀ ਧਮਕੀਆਂ ਦੇ ਕੇ ਗਏ ਹਨ ਕਿ ਉਹਨਾਂ ਨੇ ਜੇ ਵੀਡੀਓ ਨਾ ਬਣਾਈ ਤਾਂ ਉਹਨਾਂ ਦਾ ਘਰ ਨਹੀਂ ਬਣਨ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਪਰਿਵਾਰ ਨੇ ਬੇਨਤੀ ਕੀਤੀ ਕਿ ਗੋਲਡੀ ਅਤੇ ਉਹਨਾਂ ਦੀ ਟੀਮ ਇਕ ਨਹੀਂ ਹੋਰ ਪਤਾ ਨਹੀਂ ਕਿੰਨੇ ਹੀ ਘਰ ਤਿਆਰ ਕਰਵਾ ਰਹੀ ਹੈ ਇਸ ਲਈ ਉਹਨਾਂ ਨੂੰ ਮਾੜਾ ਨਾ ਕਿਹਾ ਜਾਵੇ।
Man
ਉਹ ਸਾਰੇ ਪੈਸੇ ਸੇਵਾ ਵਿਚ ਲਗਾ ਰਹੇ ਹਨ ਤੇ ਉਹਨਾਂ ਨੇ ਸੰਗਤ ਦਾ ਇਕ ਵੀ ਰੁਪਈਆ ਅਪਣੇ ਨਾਮ ਨਹੀਂ ਲਵਾਇਆ। ਦਸ ਦਈਏ ਕਿ ਪੀਪੀ ਗੋਲਡੀ ਤੇ ਲਗਾਤਾਰ ਲੱਗ ਰਹੇ ਇਲਜ਼ਾਮਾਂ ਤੋਂ ਬਾਅਦ ਇਕ ਵਾਰ ਫਿਰ ਗੋਲਡੀ ਨੇ ਵੱਡਾ ਬਿਆਨ ਦਿੱਤਾ ਹੈ। ਗੋਲਡੀ ਨੇ ਕਿਹਾ ਕਿ ਉਹ ਅਪਣਾ ਪੱਖ ਵੀ ਜ਼ਰੂਰ ਰੱਖਣਗੇ ਪਰ ਉਸ ਤੋਂ ਪਹਿਲਾਂ ਜਿੰਨੇ ਵੀ ਲੋਕ ਉਹਨਾਂ ਦੇ ਖਿਲਾਫ ਉਹ ਅਪਣੇ ਤੌਰ ਤੇ ਬੋਲ ਲੈਣ।
PP Puneet
ਉਹਨਾਂ ਨੂੰ ਜਿੱਥੇ ਵੀ ਸਪੱਸ਼ਟੀਕਰਨ ਦੇਣ ਨੂੰ ਕਿਹਾ ਜਾਵੇਗਾ ਉਹ ਦੇਣ ਲਈ ਤਿਆਰ ਹਨ ਕਿਉਂ ਕਿ ਉਹ ਸੱਚੇ ਹਨ। ਜਿਹੜੇ ਲੋਕ ਉਹਨਾਂ ਨੂੰ ਸੇਵਾ ਭੇਜਦੇ ਹਨ ਉਹਨਾਂ ਨੂੰ ਗੋਲਡੀ ਨੇ ਬੇਨਤੀ ਕੀਤੀ ਕਿ ਉਹ ਉਹਨਾਂ ਤੇ ਇਸੇ ਤਰ੍ਹਾਂ ਹੀ ਵਿਸ਼ਵਾਸ ਰੱਖਣ ਕਿਉਂ ਕਿ ਉਹਨਾਂ ਦੀ ਸੇਵਾ ਫਜ਼ੂਲ ਨਹੀਂ ਗਈ ਸਗੋਂ ਇਸ ਨਾਲ ਗਰੀਬਾਂ ਦੇ ਘਰ ਹੀ ਬਣਾਏ ਗਏ ਹਨ। ਐਨਆਰਆਈਜ਼ ਦੇ ਸਹਿਯੋਗ ਨਾਲ ਹੀ ਲੋਕਾਂ ਦੀ ਮਦਦ ਹੋ ਸਕੀ ਹੈ। ਉਹਨਾਂ ਇਹ ਵੀ ਕਿਹਾ ਕਿ ਹੁਣ ਉਹ ਅਪਣੀ ਸੇਵਾ ਵਿਚ ਹੋਰ ਵਾਧਾ ਕਰਨਗੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।