
ਨੌਜਵਾਨ ਨੇ ਸਮਾਜ ਸੇਵੀ ਸੰਸਥਾਵਾਂ 'ਤੇ ਖੜੇ ਕੀਤੇ ਸਵਾਲ
ਚੰਡੀਗੜ੍ਹ: ਸੋਸ਼ਲ ਮੀਡੀਆ ਤੇ ਹਾਲ ਹੀ ਵਿਚ ਇਹ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਜਿਸ ਵਿਚ ਨੌਜਵਾਨ ਐਨਜੀਓਜ਼ ਨੂੰ ਲੈ ਕੇ ਵੱਡੇ ਸਵਾਲ ਖੜੇ ਕਰ ਰਿਹਾ ਹੈ। ਵੀਡੀਓ ਨੂੰ ਲੈ ਕੇ ਨੌਜਵਾਨ ਦੀ ਤਿੱਖੀ ਅਲੋਚਨਾ ਵੀ ਹੋ ਰਹੀ ਐ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਐਨਜੀਓ ਜ਼ ਦੀ ਤਰ੍ਹਾਂ ਸੇਵਾ ਨਹੀਂ ਕਰਨੀ ਤਾਂ ਉਹਨਾਂ ਦੇ ਰਾਹ ਵਿਚ ਰੋੜਾ ਵੀ ਨਾ ਬਣਿਆ ਜਾਵੇ।
PP Goldy
ਦਸ ਦਈਏ ਕਿ ਦੇਸ਼ ਵਿਚ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਹਨ ਜੋ ਲੋਕਾਂ ਦੇ ਭਲੇ ਲਈ ਕੰਮ ਕਰਦੀਆਂ ਹਨ। ਪਰ ਕੁੱਝ ਸੰਸਥਾਵਾਂ ਤੇ ਸਾਬਕਾ ਐਸਐਚਓ ਚੌਧਰੀ ਕ੍ਰਿਸ਼ਨ ਲਾਲ ਨੇ ਗੰਭੀਰ ਇਲਜ਼ਾਮ ਲਗਾਏ ਹਨ। ਸਾਬਕਾ ਐਸਐਚਓ ਚੌਧਰੀ ਕ੍ਰਿਸ਼ਨ ਲਾਲ ਨੇ ਕਿਹਾ ਕਿ, “ਇਸ ਸੇਵਾ ਨੂੰ ਉਹਨਾਂ ਨੇ ਅਪਣਾ ਧੰਦਾ ਬਣਾ ਲਿਆ ਹੈ।” ਉਹ ਐਨਆਰਆਈਜ਼ ਦਾ ਪੈਸਾ ਖਾਂਦੇ ਹਨ।
Navtej Singh Guggu
ਉਹਨਾਂ ਕੋਲ ਵਿਦੇਸ਼ਾਂ ਤੋਂ ਕਈ ਫੋਨ ਤੇ ਕਈ ਰਿਕਾਰਡਿੰਗਾਂ ਆਈਆਂ ਹਨ ਕਿ ਉਹਨਾਂ ਦੀ ਗੱਲ ਪ੍ਰਸ਼ਾਸਨ ਤੇ ਸਰਕਾਰ ਤਕ ਪਹੁੰਚਾਈ ਜਾਵੇ। ਉਹਨਾਂ ਸਵਾਲ ਚੁੱਕਿਆ ਕਿ ਉਹ ਸੇਵਾ ਬਿਨਾਂ ਵੀਡੀਓ ਤੋਂ ਕਿਉਂ ਨਹੀਂ ਕਰਦੇ, ਸੇਵਾ ਸਮੇਂ ਵੀਡੀਓ ਬਣਾਉਣ ਜ਼ਰੂਰੀ ਕਿਉਂ ਹੈ। ਜਦੋਂ ਐਨਆਰਆਈਜ਼ ਸਮਾਜ ਸੇਵੀਆਂ ਨੂੰ ਫੋਨ ਕਰਦੇ ਹਨ ਤਾਂ ਉਹਨਾਂ ਦਾ ਫੋਨ ਕਿਉਂ ਨਹੀਂ ਚੁੱਕਿਆ ਜਾਂਦਾ। ਪਰ ਹੁਣ ਉਹ ਉਹਨਾਂ ਦੀ ਗੱਲ ਕਾਨਫਰੰਸਿੰਗ ਤੇ ਕਰਵਾਉਣਗੇ ਤਾਂ ਜੋ ਸਾਰਾ ਹਿਸਾਬ-ਕਿਤਾਬ ਸਾਹਮਣੇ ਆ ਸਕੇ।
Anmol Kwatra
ਇਸ ਦੇ ਨਾਲ ਹੀ ਸਾਬਕਾ ਐਸਐਚਓ ਨੇ ਹੋਰ ਵੀ ਕਈ ਵੱਡੇ-ਵੱਡੇ ਇਲਜ਼ਾਮ ਲਗਾਉਂਦੇ ਹੋਏ ਆਖਿਆ ਕਿ, “ਇਹਨਾਂ ਸਮਾਜ ਸੇਵੀਆਂ ਵੱਲੋਂ ਘਰ ਬਣਾਉਣ ਲਈ ਪਲਾਂਟ ਲੈਣ ਦੀ ਮੰਗ ਕੀਤੀ ਜਾਂਦੀ ਹੈ। ਉਹ ਰਾਸ਼ਨ ਵੀ 1000 ਜਾਂ 1500 ਦਾ ਲੈ ਕੇ ਦਿੰਦੇ ਹਨ ਬਾਕੀ ਪੈਸੇ ਅਪਣੇ ਕੋਲ ਰੱਖਦੇ ਹਨ।” ਕ੍ਰਿਸ਼ਨ ਚੌਧਰੀ ਨੇ ਅੱਗੇ ਆਖਿਆ ਕਿ ਮੱਤੇਵਾੜਾ ਜੰਗਲ ਨੂੰ ਕੱਟਣ ਦਾ ਮੁੱਦਾ ਉੱਠਿਆ ਤਾਂ ਉਸ ਸਮੇਂ ਇਹ ਸਮਾਜ ਸੇਵੀ ਕਿੱਥੇ ਸਨ? ਉਹਨਾਂ ਵੱਲੋਂ ਆਵਾਜ਼ ਕਿਉਂ ਨਹੀਂ ਚੁੱਕੀ ਗਈ।
Sikh
ਉਹਨਾਂ ਨੇ ਸਰਕਾਰ ਅੱਗੇ ਅਪੀਲ ਕੀਤੀ ਹੈ ਕਿ ਉਹ ਇਹਨਾਂ ਸਮਾਜ ਸੇਵੀਆਂ ਤੇ ਕੰਟਰੋਲ ਕਰਨ। ਐਨਆਰਆਈਜ਼ ਆਪ ਸਿੱਧੇ ਤੌਰ ਤੇ ਪੰਜਾਬ ਵਿਚ ਵਸਦੇ ਗਰੀਬ ਲੋਕਾਂ ਦੀ ਮਦਦ ਕਰਨਗੇ ਤੇ ਉਹਨਾਂ ਦੇ ਖਾਤਿਆਂ ਵਿਚ ਆਪ ਪੈਸੇ ਪਾਉਣਗੇ। ਦਸ ਦਈਏ ਕਿ ਸਮਾਜ ਵਿਚ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਵੱਲੋਂ ਗਰੀਬਾਂ ਦੀ ਮਦਦ ਕੀਤੀ ਜਾਂਦੀ ਹੈ।
Anmol Kwatra
ਇਸ ਸਿੱਖ ਨੌਜਵਾਨ ਨੇ ਜੋ ਸਵਾਲ ਐਨਜੀਓ ਨੂੰ ਲੈ ਕੇ ਜੋ ਖੜੇ ਕੀਤੇ ਨੇ ਓਨਾਂ ਵਿਚ ਕਿੰਨੀ ਕੁ ਸਚਾਈ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸ ਸਕਦਾ ਪਰ ਇਸ ਵੀਡੀਓ ਵਿਚਲੇ ਨੌਜਵਾਨ ਨੂੰ ਲੋਕਾਂ ਦੀ ਅਲੋਚਨਾ ਜ਼ਰੂਰ ਖੱਟਣੀ ਪਈ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।