ਨਵਤੇਜ ਗੁੱਗੂ, ਗੋਲਡੀ ਤੇ ਅਨਮੋਲ ਦੇ ਖਿਲਾਫ਼ ਕਵਿਤਾ ਸੁਣ ਭੜਕਿਆ NRI
Published : Jul 28, 2020, 6:10 pm IST
Updated : Jul 28, 2020, 6:10 pm IST
SHARE ARTICLE
Navtej Singh Guggu Goldy Anmol Kwatra NRI
Navtej Singh Guggu Goldy Anmol Kwatra NRI

ਉਹਨਾਂ ਸਵਾਲ ਚੁੱਕਿਆ ਕਿ ਉਹ ਸੇਵਾ ਬਿਨਾਂ ਵੀਡੀਓ ਤੋਂ...

ਚੰਡੀਗੜ੍ਹ: ਸੋਸ਼ਲ ਮੀਡੀਆ ਤੇ ਹਾਲ ਹੀ ਵਿਚ ਇਹ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਜਿਸ ਵਿਚ ਨੌਜਵਾਨ ਐਨਜੀਓਜ਼ ਨੂੰ ਲੈ ਕੇ ਵੱਡੇ ਸਵਾਲ ਖੜੇ ਕਰ ਰਿਹਾ ਹੈ। ਵੀਡੀਓ ਨੂੰ ਲੈ ਕੇ ਨੌਜਵਾਨ ਦੀ ਤਿੱਖੀ ਅਲੋਚਨਾ ਵੀ ਹੋ ਰਹੀ ਐ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਐਨਜੀਓ ਜ਼ ਦੀ ਤਰ੍ਹਾਂ ਸੇਵਾ ਨਹੀਂ ਕਰਨੀ ਤਾਂ ਉਹਨਾਂ ਦੇ ਰਾਹ ਵਿਚ ਰੋੜਾ ਵੀ ਨਾ ਬਣਿਆ ਜਾਵੇ। ਦਸ ਦਈਏ ਕਿ ਦੇਸ਼ ਵਿਚ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਹਨ ਜੋ ਲੋਕਾਂ ਦੇ ਭਲੇ ਲਈ ਕੰਮ ਕਰਦੀਆਂ ਹਨ।

NRI NRI

ਪਰ ਕੁੱਝ ਸੰਸਥਾਵਾਂ ਤੇ ਸਾਬਕਾ ਐਸਐਚਓ ਚੌਧਰੀ ਕ੍ਰਿਸ਼ਨ ਲਾਲ ਨੇ ਗੰਭੀਰ ਇਲਜ਼ਾਮ ਲਗਾਏ ਹਨ। ਸਾਬਕਾ ਐਸਐਚਓ ਚੌਧਰੀ ਕ੍ਰਿਸ਼ਨ ਲਾਲ ਨੇ ਕਿਹਾ ਕਿ, “ਇਸ ਸੇਵਾ ਨੂੰ ਉਹਨਾਂ ਨੇ ਅਪਣਾ ਧੰਦਾ ਬਣਾ ਲਿਆ ਹੈ।” ਉਹ ਐਨਆਰਆਈਜ਼ ਦਾ ਪੈਸਾ ਖਾਂਦੇ ਹਨ। ਉਹਨਾਂ ਕੋਲ ਵਿਦੇਸ਼ਾਂ ਤੋਂ ਕਈ ਫੋਨ ਤੇ ਕਈ ਰਿਕਾਰਡਿੰਗਾਂ ਆਈਆਂ ਹਨ ਕਿ ਉਹਨਾਂ ਦੀ ਗੱਲ ਪ੍ਰਸ਼ਾਸਨ ਤੇ ਸਰਕਾਰ ਤਕ ਪਹੁੰਚਾਈ ਜਾਵੇ।

SikhSikh

ਉਹਨਾਂ ਸਵਾਲ ਚੁੱਕਿਆ ਕਿ ਉਹ ਸੇਵਾ ਬਿਨਾਂ ਵੀਡੀਓ ਤੋਂ ਕਿਉਂ ਨਹੀਂ ਕਰਦੇ, ਸੇਵਾ ਸਮੇਂ ਵੀਡੀਓ ਬਣਾਉਣ ਜ਼ਰੂਰੀ ਕਿਉਂ ਹੈ। ਹੁਣ ਐਨਆਰਆਈ ਵੱਲੋਂ ਇਸ ਦਾ ਜਮ ਕੇ ਵਿਰੋਧ ਕੀਤਾ ਗਿਆ ਹੈ। ਸਮਾਜ ਸੇਵੀ ਬਣਨਾ ਹਰ ਕੋਈ ਨਹੀਂ ਬਣ ਜਾਂਦਾ। ਸਮਾਜ ਸੇਵੀ ਉਹ ਬਣਦਾ ਜਿਸ ਨੂੰ ਕੋਈ ਡੂੰਘੀ ਸੱਟ ਜਾਂ ਠੋਕਰ ਲੱਗਦੀ ਹੈ ਜਾਂ ਉਸ ਨਾਲ ਕੁੱਝ ਅਜਿਹਾ ਵਾਪਰਦਾ ਹੈ ਜਿਸ ਨਾਲ ਉਹ ਅੰਦਰੋਂ ਪਸੀਜ ਜਾਂਦਾ ਹੈ।

Anmol KwatraAnmol Kwatra

ਨੌਜਵਾਨ ਵੱਲੋਂ ਗਾਈ ਗਈ ਕਵਿਤਾ ਬਾਰੇ ਉਹਨਾਂ ਕਿਹਾ ਕਿ ਉਸ ਨੌਜਵਾਨ ਨੇ ਅਪਣੀ ਕਵਿਤਾ ਰਾਹੀਂ ਸਾਰੇ ਸਮਾਜ ਸੇਵੀਆਂ ਨੂੰ ਭੰਡਿਆ ਹੈ। ਸੇਵਾ ਦੌਰਾਨ ਜਿਹੜੀ ਕੱਪੜਿਆਂ, ਰੋਣਾ ਜਾਂ ਹੋਰ ਕਈ ਪ੍ਰਕਾਰ ਦੇ ਦਿਖਾਵੇ ਤੇ ਉਹਨਾਂ ਕਿਹਾ ਕਿ ਉਹ ਇਸ ਦੇ ਖਿਲਾਫ ਹਨ ਇਕ ਸੇਵਾਦਾਰ ਵਾਂਗ ਸੇਵਾ ਕਰਨੀ ਚਾਹੀਦੀ ਹੈ ਨਾ ਕਿ ਕਿਸੇ ਐਕਟਰ ਵਾਂਗ। ਉਹਨਾਂ ਅੱਗੇ ਕਿਹਾ ਕਿ ਉਹ ਵਿਦੇਸ਼ ਵਿਚ ਬੈਠ ਕੇ ਸਭ ਕੁੱਝ ਦੇਖ ਰਹੇ ਕਿ ਉਹਨਾਂ ਦਾ ਪੈਸਾ ਗ਼ਲਤ ਥਾਂ ਨਾ ਲੱਗੇ।

Punjab Police GoldyPunjab Police Goldy

ਦਸ ਦਈਏ ਕਿ  ਸਾਬਕਾ ਐਸਐਚਓ ਨੇ ਕਈ ਵੱਡੇ-ਵੱਡੇ ਇਲਜ਼ਾਮ ਲਗਾਉਂਦੇ ਹੋਏ ਆਖਿਆ ਸੀ ਕਿ, “ਇਹਨਾਂ ਸਮਾਜ ਸੇਵੀਆਂ ਵੱਲੋਂ ਘਰ ਬਣਾਉਣ ਲਈ ਪਲਾਂਟ ਲੈਣ ਦੀ ਮੰਗ ਕੀਤੀ ਜਾਂਦੀ ਹੈ। ਉਹ ਰਾਸ਼ਨ ਵੀ 1000 ਜਾਂ 1500 ਦਾ ਲੈ ਕੇ ਦਿੰਦੇ ਹਨ ਬਾਕੀ ਪੈਸੇ ਅਪਣੇ ਕੋਲ ਰੱਖਦੇ ਹਨ।” ਕ੍ਰਿਸ਼ਨ ਚੌਧਰੀ ਨੇ ਅੱਗੇ ਆਖਿਆ ਕਿ ਮੱਤੇਵਾੜਾ ਜੰਗਲ ਨੂੰ ਕੱਟਣ ਦਾ ਮੁੱਦਾ ਉੱਠਿਆ ਤਾਂ ਉਸ ਸਮੇਂ ਇਹ ਸਮਾਜ ਸੇਵੀ ਕਿੱਥੇ ਸਨ?

Navtej Singh Guggu Navtej Singh Guggu

ਉਹਨਾਂ ਵੱਲੋਂ ਆਵਾਜ਼ ਕਿਉਂ ਨਹੀਂ ਚੁੱਕੀ ਗਈ। ਉਹਨਾਂ ਨੇ ਸਰਕਾਰ ਅੱਗੇ ਅਪੀਲ ਕੀਤੀ ਹੈ ਕਿ ਉਹ ਇਹਨਾਂ ਸਮਾਜ ਸੇਵੀਆਂ ਤੇ ਕੰਟਰੋਲ ਕਰਨ।  ਐਨਆਰਆਈਜ਼ ਆਪ ਸਿੱਧੇ ਤੌਰ ਤੇ ਪੰਜਾਬ ਵਿਚ ਵਸਦੇ ਗਰੀਬ ਲੋਕਾਂ ਦੀ ਮਦਦ ਕਰਨਗੇ ਤੇ ਉਹਨਾਂ ਦੇ ਖਾਤਿਆਂ ਵਿਚ ਆਪ ਪੈਸੇ ਪਾਉਣਗੇ।

Anmol kwatraAnmol kwatra

ਦਸ ਦਈਏ ਕਿ ਸਮਾਜ ਵਿਚ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਵੱਲੋਂ ਗਰੀਬਾਂ ਦੀ ਮਦਦ ਕੀਤੀ ਜਾਂਦੀ ਹੈ। ਖੈਰ ਹਰ ਇਕ ਨੂੰ ਅਪਣੇ ਦਿਲ ਦੀ ਗੱਲ ਸਾਂਝੀ ਕਰਨ ਦਾ ਹੱਕ ਹੈ। ਜੇ ਕਿਸੇ ਨੂੰ ਸਮਾਜ ਸੇਵੀਆਂ ਬਾਰੇ ਕੁੱਝ ਗ਼ਲਤ ਲਗਦਾ ਹੈ ਤਾਂ ਉਹ ਵੀ ਅਪਣੇ ਵਿਚਾਰ ਸਾਂਝੇ ਕਰਦਾ ਹੈ ਤੇ ਜੇ ਕੋਈ ਸਮਾਜ ਸੇਵੀਆਂ ਦੇ ਹੱਕ ਵਿਚ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।

Location: India, Chandigarh

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Weather Update: ਪੈ ਗਏ ਗੜ੍ਹੇ, ਭਾਰੀ ਮੀਂਹ ਨੇ ਮੌਸਮ ਕੀਤਾ ਠੰਢਾ, ਤੁਸੀਂ ਵੀ ਦੱਸੋ ਆਪਣੇ ਇਲਾਕੇ ਦਾ ਹਾਲ |

19 Apr 2024 4:31 PM

Barnala News: ਪੰਜਾਬ 'ਚ ਬਹੁਤ ਵੱਡਾ ਸਕੂਲੀ ਵੈਨ ਨਾਲ ਹਾਦਸਾ,14 ਜਵਾਕ ਹੋਏ ਜਖ਼ਮੀ, ਮਾਪੇ ਵੀ ਪਹੁੰਚ ਗਏ | LIVE

19 Apr 2024 4:12 PM

Chandigarh News: ਰੱਬਾ ਆਹ ਕਹਿਰ ਕਿਸੇ 'ਤੇ ਨਾਂਹ ਕਰੀਂ, ਸੁੱਤੇ ਪਰਿਵਾਰ ਤੇ ਡਿੱਗਿਆ ਲੈਂਟਰ, ਮਾਂ ਤਾਂ ਤੋੜ ਗਈ ਦਮ,

19 Apr 2024 3:52 PM

Ludhiana News: ਦਿਲ ਰੋ ਪੈਂਦਾ ਦਿਲਰੋਜ਼ ਦੇ ਮਾਪੇ ਦੇਖ ਕੇ..ਦਫ਼ਨ ਵਾਲੀ ਥਾਂ ਤੇ ਪਹੁੰਚ ਕੇ ਰੋ ਪਏ ਸਾਰੇ,ਤੁਸੀ ਵੀ....

19 Apr 2024 3:32 PM

Big Breaking: 'ਨਾ ਮਜੀਠੀਆ ਫੋਨ ਚੁਕਦੇ ਨਾ ਬਾਦਲ.. ਮੈਂ ਕਿਹੜਾ ਤਨਖਾਹ ਲੈਂਦਾ ਹਾਂ' ਤਲਬੀਰ ਗਿੱਲ ਨੇ ਫਿਰ ਦਿਖਾਏ....

19 Apr 2024 2:26 PM
Advertisement