PP Goldy ਦਾ ਵੱਡਾ ਬਿਆਨ, ਜਲਦ ਲੋਕਾਂ ਸਾਹਮਣੇ ਰੱਖਾਂਗੇ ਸਪੱਸ਼ਟੀਕਰਨ, ਕਿਉਂਕਿ ਅਸੀਂ ਸੱਚੇ ਹਾਂ
Published : Aug 2, 2020, 11:35 am IST
Updated : Aug 2, 2020, 11:35 am IST
SHARE ARTICLE
Goldy PP Punjab NGO PP Puneet
Goldy PP Punjab NGO PP Puneet

ਜਿਹੜੇ ਲੋਕ ਉਹਨਾਂ ਨੂੰ ਸੇਵਾ ਭੇਜਦੇ ਹਨ ਉਹਨਾਂ ਨੂੰ ਗੋਲਡੀ...

ਚੰਡੀਗੜ੍ਹ: ਪੀਪੀ ਗੋਲਡੀ ਤੇ ਲਗਾਤਾਰ ਲੱਗ ਰਹੇ ਇਲਜ਼ਾਮਾਂ ਤੋਂ ਬਾਅਦ ਇਕ ਵਾਰ ਫਿਰ ਗੋਲਡੀ ਨੇ ਵੱਡਾ ਬਿਆਨ ਦਿੱਤਾ ਹੈ। ਗੋਲਡੀ ਨੇ ਕਿਹਾ ਕਿ ਉਹ ਅਪਣਾ ਪੱਖ ਵੀ ਜ਼ਰੂਰ ਰੱਖਣਗੇ ਪਰ ਉਸ ਤੋਂ ਪਹਿਲਾਂ ਜਿੰਨੇ ਵੀ ਲੋਕ ਉਹਨਾਂ ਦੇ ਖਿਲਾਫ ਉਹ ਅਪਣੇ ਤੌਰ ਤੇ ਬੋਲ ਲੈਣ। ਉਹਨਾਂ ਨੂੰ ਜਿੱਥੇ ਵੀ ਸਪੱਸ਼ਟੀਕਰਨ ਦੇਣ ਨੂੰ ਕਿਹਾ ਜਾਵੇਗਾ ਉਹ ਦੇਣ ਲਈ ਤਿਆਰ ਹਨ ਕਿਉਂ ਕਿ ਉਹ ਸੱਚੇ ਹਨ।

PP GoldyPP Goldy

ਜਿਹੜੇ ਲੋਕ ਉਹਨਾਂ ਨੂੰ ਸੇਵਾ ਭੇਜਦੇ ਹਨ ਉਹਨਾਂ ਨੂੰ ਗੋਲਡੀ ਨੇ ਬੇਨਤੀ ਕੀਤੀ ਕਿ ਉਹ ਉਹਨਾਂ ਤੇ ਇਸੇ ਤਰ੍ਹਾਂ ਹੀ ਵਿਸ਼ਵਾਸ ਰੱਖਣ ਕਿਉਂ ਕਿ ਉਹਨਾਂ ਦੀ ਸੇਵਾ ਫਜ਼ੂਲ ਨਹੀਂ ਗਈ ਸਗੋਂ ਇਸ ਨਾਲ ਗਰੀਬਾਂ ਦੇ ਘਰ ਹੀ ਬਣਾਏ ਗਏ ਹਨ। ਐਨਆਰਆਈਜ਼ ਦੇ ਸਹਿਯੋਗ ਨਾਲ ਹੀ ਲੋਕਾਂ ਦੀ ਮਦਦ ਹੋ ਸਕੀ ਹੈ। ਉਹਨਾਂ ਇਹ ਵੀ ਕਿਹਾ ਕਿ ਹੁਣ ਉਹ ਅਪਣੀ ਸੇਵਾ ਵਿਚ ਹੋਰ ਵਾਧਾ ਕਰਨਗੇ।

Former SHO Punjab Police Former SHO Punjab Police

ਦਸ ਦਈਏ ਕਿ ਪਿਛਲੇ ਕਈ ਦਿਨਾਂ ਤੋਂ ਕੁੱਝ ਕੁ ਸਮਾਜ ਸੇਵੀਆਂ ਤੇ ਪੈਸੇ ਹੜੱਪਣ ਦਾ ਇਲਜ਼ਾਮ ਲਗਾਇਆ ਜਾ ਰਿਹਾ ਹੈ। ਪਰ ਕੁੱਝ ਦਿਨ ਪਹਿਲਾਂ ਕੁੱਝ ਸੰਸਥਾਵਾਂ ਤੇ ਸਾਬਕਾ ਐਸਐਚਓ ਚੌਧਰੀ ਕ੍ਰਿਸ਼ਨ ਲਾਲ ਨੇ ਗੰਭੀਰ ਇਲਜ਼ਾਮ ਲਗਾਏ ਸਨ। ਸਾਬਕਾ ਐਸਐਚਓ ਚੌਧਰੀ ਕ੍ਰਿਸ਼ਨ ਲਾਲ ਨੇ ਕਿਹਾ ਕਿ, “ਇਸ ਸੇਵਾ ਨੂੰ ਉਹਨਾਂ ਨੇ ਅਪਣਾ ਧੰਦਾ ਬਣਾ ਲਿਆ ਹੈ।”

PP GoldyPP Goldy

ਉਹ ਐਨਆਰਆਈਜ਼ ਦਾ ਪੈਸਾ ਖਾਂਦੇ ਹਨ। ਉਹਨਾਂ ਕੋਲ ਵਿਦੇਸ਼ਾਂ ਤੋਂ ਕਈ ਫੋਨ ਤੇ ਕਈ ਰਿਕਾਰਡਿੰਗਾਂ ਆਈਆਂ ਹਨ ਕਿ ਉਹਨਾਂ ਦੀ ਗੱਲ ਪ੍ਰਸ਼ਾਸਨ ਤੇ ਸਰਕਾਰ ਤਕ ਪਹੁੰਚਾਈ ਜਾਵੇ। ਉਹਨਾਂ ਸਵਾਲ ਚੁੱਕਿਆ ਕਿ ਉਹ ਸੇਵਾ ਬਿਨਾਂ ਵੀਡੀਓ ਤੋਂ ਕਿਉਂ ਨਹੀਂ ਕਰਦੇ, ਸੇਵਾ ਸਮੇਂ ਵੀਡੀਓ ਬਣਾਉਣ ਜ਼ਰੂਰੀ ਕਿਉਂ ਹੈ।

Anmol KwatraAnmol Kwatra

ਜਦੋਂ ਐਨਆਰਆਈਜ਼ ਸਮਾਜ ਸੇਵੀਆਂ ਨੂੰ ਫੋਨ ਕਰਦੇ ਹਨ ਤਾਂ ਉਹਨਾਂ ਦਾ ਫੋਨ ਕਿਉਂ ਨਹੀਂ ਚੁੱਕਿਆ ਜਾਂਦਾ। ਪਰ ਹੁਣ ਉਹ ਉਹਨਾਂ ਦੀ ਗੱਲ ਕਾਨਫਰੰਸਿੰਗ ਤੇ ਕਰਵਾਉਣਗੇ ਤਾਂ ਜੋ ਸਾਰਾ ਹਿਸਾਬ-ਕਿਤਾਬ ਸਾਹਮਣੇ ਆ ਸਕੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM

ਕਾਂਗਰਸ ਦੇ ਰੋਸ ਪ੍ਰਦਰਸ਼ਨ ਦੌਰਾਨ ਸੁਣੋ ਹੋਰ ਕੀ ਕੁਝ ਬੋਲੇ ਰਾਜਾ ਵੜਿੰਗ ?

06 Mar 2026 2:45 PM

ਅਮਰੀਕਾ ਨੇ ਪਹਿਲੀ ਵਾਰ ਲੰਬੀ ਦੂਰੀ ਦੀ PrSM ਮਿਜ਼ਾਈਲ ਦਾਗੀ

05 Mar 2026 10:54 AM

ਨੈਨਸੀ ਗਰੇਵਾਲ ਦਾ ਕੈਨੇਡਾ 'ਚ ਕਤਲ

05 Mar 2026 10:53 AM

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM
Advertisement