ਪ੍ਰਾਈਵੇਟ ਹਸਪਤਾਲ ਦਾ ਕਾਰਾ! ਰਾਤੀਂ ਮਰ ਚੁੱਕੇ ਮਰੀਜ਼ ਨੂੰ ਸਵੇਰੇ ਕਰ ਰਹੇ ਰੈਫਰ
Published : Aug 2, 2020, 5:28 pm IST
Updated : Aug 2, 2020, 5:28 pm IST
SHARE ARTICLE
Private Hospital Akashdeep Hospital Majitha Balbir Singh Sidhu Mandeep Singh Manna
Private Hospital Akashdeep Hospital Majitha Balbir Singh Sidhu Mandeep Singh Manna

ਇਥੇ ਦੱਸ ਦੇਈਏ ਕਿ ਜਲੰਧਰ ਜ਼ਿਲ੍ਹੇ 'ਚ ਲਗਾਤਾਰ...

ਅੰਮ੍ਰਿਤਸਰ: ਸੋਸ਼ਲ ਮੀਡੀਆ ਤੇ ਅੰਮ੍ਰਿਤਸਰ ਦੇ ਇਕ ਪ੍ਰਾਈਵੇਟ ਹਸਪਤਾਲ ਦੀ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿਚ ਇਕ ਪਰਿਵਾਰ ਵੱਲੋਂ ਹਸਪਤਾਲ ਦੇ ਕਈ ਪ੍ਰਬੰਧਕਾਂ ਤੇ ਇਲਜ਼ਾਮ ਲਗਾਏ ਜਾ ਰਹੇ ਹਨ। ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦਾ ਮਰੀਜ਼ ਰਾਤ ਹੀ ਮਰ ਚੁੱਕਾ ਹੈ ਪਰ ਡਾਕਟਰਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਸਕੌਟ ਵਿਚ ਰੈਫਰ ਕਰ ਦਿਓ।

Amritsar HospitalAmritsar Hospital

ਉਹਨਾਂ ਵੱਲੋਂ ਕਿਹਾ ਗਿਆ ਕਿ ਉਹਨਾਂ ਕੋਲੋਂ 70 ਹਜ਼ਾਰ ਪਹਿਲਾਂ ਲੈ ਲਿਆ ਗਿਆ ਹੈ ਤੇ ਹੋਰ ਵੀ ਕਈ ਖਰਚੇ ਪਾਏ ਗਏ ਹਨ। ਉੱਥੇ ਹੀ ਡਾਕਟਰਾਂ ਦਾ ਕਹਿਣਾ ਹੈ ਕਿ ਮਰੀਜ਼ ਅਜੇ ਤਕ ਜ਼ਿੰਦਾ ਹੈ ਤੇ ਉਸ ਨੂੰ ਟੀਕਾ ਲਗਾਉਣ ਕਾਰਨ ਉਹ ਹਿਲਜੁੱਲ ਨਹੀਂ ਕਰ ਰਿਹਾ। ਇਸ ਤੋਂ ਬਾਅਦ ਪਰਿਵਾਰ ਨੇ ਜਮ ਕੇ ਹਸਪਤਾਲ ਦੇ ਬਾਹਰ ਹੰਗਾਮਾ ਕੀਤਾ ਤੇ ਹੋਰ ਲੋਕਾਂ ਨੂੰ ਵੀ ਇਸ ਤਰ੍ਹਾਂ ਦੇ ਹਸਪਤਾਲਾਂ ਤੋਂ ਬਚਣ ਲਈ ਕਿਹਾ ਗਿਆ ਹੈ।

Amritsar HospitalAmritsar Hospital

ਦਸ ਦਈਏ ਕਿ ਪੰਜਾਬ ਵਿਚ ਵੀ ਕੋਰੋਨਾ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਉੱਥੇ ਹੀ ਕਈ ਮੌਤਾਂ ਵੀ ਹੋ ਚੁੱਕੀਆਂ ਹਨ। ਜਲੰਧਰ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਭਿਆਨਕ ਰੂਪ ਧਾਰ ਚੁੱਕਿਆ ਹੈ। ਐਤਵਾਰ ਨੂੰ ਫਿਰ ਤੋਂ ਵੱਡੀ ਗਿਣਤੀ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਕੀਤੀ ਗਈ। ਮਿਲੀ ਜਾਣਕਾਰੀ ਮੁਤਾਬਕ ਜਲੰਧਰ ਜ਼ਿਲ੍ਹੇ 'ਚ ਐਤਵਾਰ ਨੂੰ 83 ਨਵੇਂ ਕੋਰੋਨਾ ਦੇ ਪਾਜ਼ੇਟਿਵ ਕੇਸ ਪਾਏ ਗਏ ਹਨ।

Coronavirus Coronavirus

ਇਥੇ ਦੱਸ ਦੇਈਏ ਕਿ ਜਲੰਧਰ ਜ਼ਿਲ੍ਹੇ 'ਚ ਲਗਾਤਾਰ ਕੋਰੋਨਾ ਦਾ ਕਹਿਰ ਵੱਧਦਾ ਜਾ ਰਿਹਾ ਹੈ। ਬੀਤੇ ਦਿਨ ਜਲੰਧਰ ਜ਼ਿਲ੍ਹੇ 'ਚ ਕੁੱਲ 87 ਕੇਸ ਪਾਜ਼ੇਟਿਵ ਪਾਏ ਗਏ ਸਨ, ਜਿਨ੍ਹਾਂ 'ਚ ਭਾਰਤੀ ਸਟੇਟ ਬੈਂਕ ਦੇ ਖੇਤਰੀ ਵਪਾਰਕ ਦਫ਼ਤਰ ਦੇ ਚੀਫ ਮੈਨੇਜਰ ਸਮੇਤ 13 ਸਾਫ ਮੈਂਬਰ ਪਾਜ਼ੇਟਿਵ ਆਏ ਸਨ। ਇਸ ਦੇ ਨਾਲ ਹੀ ਸ਼ਨੀਵਾਰ ਜ਼ਿਲ੍ਹੇ 'ਚ ਕੋਰੋਨਾ ਨਾਲ 6 ਮੌਤਾਂ ਹੋਈਆਂ ਸਨ। ਅੱਜ ਦੇ ਮਿਲੇ 83 ਕੇਸਾਂ ਨੂੰ ਮਿਲਾ ਕੇ ਜ਼ਿਲ੍ਹੇ 'ਚ ਪਾਜ਼ੇਟਿਵ ਕੇਸਾਂ ਦਾ ਅੰਕੜਾ 2497 ਤੱਕ ਪਹੁੰਚ ਗਿਆ ਹੈ।

Corona VirusCorona Virus

ਸਿਹਤ ਮਹਿਕਮੇ ਮੁਤਾਬਕ ਜ਼ਿਲ੍ਹੇ 'ਚ ਇਸ ਸਮੇਂ 620 ਐਕਟਿਵ ਕੇਸ ਹਨ, ਜਿਨ੍ਹਾਂ 'ਚੋਂ 117 ਆਪਣੇ ਘਰਾਂ 'ਚ ਆਈਸੋਲੇਟ, 75 ਸਿਵਲ ਹਸਪਤਾਲ 'ਚ, 148 ਮੈਰੀਟੋਰੀਅਸ ਸਕੂਲ 'ਚ, 13 ਮਿਲਟਰੀ ਹਸਪਤਾਲ 'ਚ, 39 ਬੀ. ਐੱਸ. ਐੱਫ. ਹਸਪਤਾਲ 'ਚ, 14 ਆਈ. ਐੱਮ. ਏ. ਦੇ ਸ਼ਾਹਕੋਟ ਸਥਿਤ ਹਸਪਤਾਲ 'ਚ, 22 ਲੁਧਿਆਣਾ ਦੇ ਹਸਪਤਾਲਾਂ 'ਚ, 3 ਪੀ. ਜੀ. ਆਈ. ਚੰਡੀਗੜ੍ਹ 'ਚ, 3 ਕਪੂਰਥਲਾ ਦੇ ਹਸਪਤਾਲ 'ਚ ਅਤੇ 37 ਨਿੱਜੀ ਹਸਪਤਾਲਾਂ 'ਚ ਦਾਖਲ ਹਨ।

corona vaccinecorona vaccine

148 ਪਾਜ਼ੇਟਿਵ ਮਰੀਜ਼ਾਂ ਨੂੰ ਘਰਾਂ 'ਚੋਂ ਸ਼ਿਫਟ ਕੀਤਾ ਜਾਣਾ ਹੈ। ਸਿਹਤ ਮਹਿਕਮੇ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਸ਼ਨੀਵਾਰ ਨੂੰ 820 ਲੋਕਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਸੀ ਅਤੇ ਇਲਾਜ ਅਧੀਨ ਕੋਰੋਨਾ ਪਾਜ਼ੇਟਿਵ ਮਰੀਜ਼ਾਂ 'ਚੋਂ 22 ਹੋਰਾਂ ਨੂੰ ਛੁੱਟੀ ਮਿਲ ਗਈ ਸੀ। ਸਿਹਤ ਮਹਿਕਮੇ ਨੇ 493 ਹੋਰ ਲੋਕਾਂ ਦੇ ਸੈਂਪਲ ਲੈ ਕੇ ਕੋਰੋਨਾ ਦੀ ਪੁਸ਼ਟੀ ਲਈ ਭੇਜੇ ਹਨ। ਖੈਰ ਹੁਣ ਇਸ ਮਾਮਲੇ ਦੇ ਵਿਚ ਹਸਪਤਾਲ ਦੇ ਪ੍ਰਬੰਧਕਾਂ ਅਤੇ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।

Location: India, Punjab, Amritsar

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 13/07/2025

13 Jul 2025 9:00 PM

ਖੇਡਾਂ ਬਦਲਣਗੀਆਂ ਪੰਜਾਬ ਦਾ ਭਵਿੱਖ, ਕਿਵੇਂ ਖ਼ਤਮ ਹੋਵੇਗਾ ਨਸ਼ਾ ?

13 Jul 2025 8:56 PM

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM

Batala Conductor Woman Clash : Batala 'ਚ Conductor ਨਾਲ਼ ਤੂੰ ਤੂੰ ਮੈਂ ਮੈਂ ਮਗਰੋਂ ਔਰਤ ਹੋਈ ਬੇਹੋਸ਼

12 Jul 2025 5:52 PM

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM
Advertisement