ਪੰਜਾਬ ਵਿਧਾਨ ਸਭਾ ਦਾ ਇਕ ਰੋਜ਼ਾ ਸੈਸ਼ਨ ਇਸੇ ਮਹੀਨੇ
Published : Sep 2, 2018, 12:08 pm IST
Updated : Sep 2, 2018, 12:08 pm IST
SHARE ARTICLE
Punjab Vidhan Sabha
Punjab Vidhan Sabha

ਪੰਜਾਬ ਵਿਧਾਨ ਸਭਾ ਦਾ ਇਕ ਰੋਜ਼ਾ ਸੈਸ਼ਨ ਇਸੇ ਮਹੀਨੇ ਸੱਦਿਆ ਜਾ ਰਿਹਾ ਹੈ................

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦਾ ਇਕ ਰੋਜ਼ਾ ਸੈਸ਼ਨ ਇਸੇ ਮਹੀਨੇ ਸੱਦਿਆ ਜਾ ਰਿਹਾ ਹੈ। ਸੂਤਰਾਂ ਮੁਤਾਬਕ ਜੀਐਸਟੀ ਬਾਰੇ ਕੇਂਦਰ 'ਚ ਸੰਵਿਧਾਨਕ ਬਦਲਾਅ ਇਸ ਇਕ ਦਿਨਾ ਸੰਖੇਪ ਸੈਸ਼ਨ ਦਾ ਮੁੱਖ ਏਜੰਡਾ ਰਹਿਣ ਜਾ ਰਿਹਾ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਸਾਰੀਆਂ ਪ੍ਰਾਂਤਕ ਸਰਕਾਰਾਂ ਵਲੋਂ ਇਸ ਸਿਲਸਿਲੇ 'ਚ ਸੈਸ਼ਨ ਸੱਦੇ ਜਾਣੇ ਹਨ। ਜਾਣਕਾਰ ਸੂਤਰਾਂ ਮੁਤਾਬਕ 15 ਤੋਂ 20 ਸਤੰਬਰ ਦੇ ਆਸ-ਪਾਸ ਸੱਦਿਆ ਜਾਣ ਵਾਲਾ ਇਹ ਇਕ ਬੇਹੱਦ ਸੰਖੇਪ ਅਤੇ ਨਿਸ਼ਚਿਤ ਏਜੰਡਾ ਅਧਾਰਤ ਹੋਵੇਗਾ, ਪਰ ਹਾਲੀਆ ਮਾਨਸੂਨ ਸੈਸ਼ਨ ਦੌਰਾਨ ਵਾਪਰੇ ਘਟਨਾਕ੍ਰਮ ਦਾ ਪ੍ਰਭਾਵ ਹਾਲ ਦੀ ਘੜੀ ਸਰਕਾਰੇ ਦਰਬਾਰੇ ਤਾਂ ਹਾਲੇ ਵੀ ਕਾਇਮ ਹੈ ਹੀ ਸਗੋਂ ਮਾਨਸੂਨ ਸੈਸ਼ਨ 'ਚ

ਬੇਅਦਬੀ ਅਤੇ ਗੋਲੀਕਾਂਡ ਬਾਰੇ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ 'ਤੇ ਹੋਈ ਬਹਿਸ ਅਤੇ ਸੀਬੀਆਈ ਤੋਂ ਕੇਸ ਵਾਪਸੀ ਦੇ ਮਤੇ ਤੇ ਸੂਬਾ ਭਰ 'ਚ ਲੋਕ ਦਿਲਚਸਪੀ ਪੂਰੀ ਤਰਾਂ ਵਧੀ ਹੋਈ ਹੈ। ਇਸੇ ਦੌਰਾਨ 5 ਸਤੰਬਰ ਤੋਂ ਬਾਅਦ ਕਿਸੇ ਵੇਲੇ ਵੀ ਐਸਵਾਈਐਲ ਉਤੇ ਸੁਪਰੀਮ ਕੋਰਟ ਦਾ ਸੰਭਾਵੀ ਫ਼ੈਸਲਾ ਆਉਣ ਦੀ ਸੂਰਤ 'ਚ ਸੂਬਾਈ ਸਿਆਸਤ ਕੋਈ ਵੀ ਰੰਗ ਵਟਾ ਸਕਦੀ ਹੈ। ਜਿਸ ਤੋਂ ਸੰਭਵ ਹੈ ਕਿ ਆਗਾਮੀ ਇਕ ਰੋਜ਼ਾ ਵਿਸ਼ੇਸ਼ ਸੈਸ਼ਨ ਸੂਬੇ ਦੇ ਤਾਜਾ ਸਮੀਕਰਨਾਂ ਦੇ ਪ੍ਰਭਾਵ ਤੋਂ ਅਭਿੱਜ ਨਹੀਂ ਰਹੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement