ਪ੍ਰਸ਼ਾਸਨ ਦੀ ਖੁਲ੍ਹੀ ਪੋਲ, ਥੋੜੇ ਦਿਨ ਪਹਿਲਾਂ ਬਣੀ ਸੜਕ ਦੀ ਹਾਲਤ ਹੋਈ ਖ਼ਸਤਾ
Published : Sep 2, 2019, 10:07 am IST
Updated : Sep 2, 2019, 10:07 am IST
SHARE ARTICLE
Open polls of administration, road conditions worsene a few days ago
Open polls of administration, road conditions worsene a few days ago

ਇਹ ਟੋਟਾ ਐਨੀ ਗੰਭੀਰ ਹਾਲਤ ਵਿਚ ਟੁੱਟ ਗਿਆ ਕਿ ਇੰਝ ਜਾਪਦਾ ਜਿਵੇਂ ਇਹ ਨਵਾਂ ਬਣਿਆ ਹੀ ਨਾ ਹੋਵੇ।

ਨੂਰਪੁਰਬੇਦੀ: ਨੂਰਪੁਰ ਬੇਦੀ ਤੋਂ ਰੋਪੜ ਮਾਰਗ ਨੂੰ ਜਾਂਦਿਆਂ ਰਸਤੇ ਵਿਚ ਪਿੰਡ ਭਿੰਡਰ ਨਗਰ, ਗੜ੍ਹ ਡੋਲੀਆਂ ਦੇ ਕੋਲ ਸੜਕ ਦਾ ਟੋਟਾ ਜੋ ਕਿ ਤਕਰੀਬਨ ਤਿੰਨ ਸਾਲਾਂ ਤੋਂ ਆਪਣੇ ਉੱਪਰ ਬੱਜਰੀ ਲੁੱਕ ਪਾਉਣ ਨੂੰ ਤਰਸਦਾ ਪਿਆ ਸੀ। ਵਿਭਾਗ ਵੱਲੋਂ ਉਸ ਨੂੰ ਲੇਪਾ ਪੋਚੀ ਕਰ ਕਰ ਕੇ ਬਣਾ ਤਾਂ ਦਿਤਾ ਗਿਆ ਪਰ ਬਣਾੳਣ ਤੋਂ ਥੋੜੇ ਦਿਨਾਂ ਵਿਚ ਹੀ ਇਹ ਟੋਟਾ ਐਨੀ ਗੰਭੀਰ ਹਾਲਤ ਵਿਚ ਟੁੱਟ ਗਿਆ ਕਿ ਇੰਝ ਜਾਪਦਾ ਜਿਵੇਂ ਇਹ ਨਵਾਂ ਬਣਿਆ ਹੀ ਨਾ ਹੋਵੇ।

RoadRoad

ਇਸ ਥੋੜੇ ਜੇ ਲੰਮੇ ਟੋਟੇ ਵਿੱਚ ਥਾਂ ਥਾਂ ਤੋਂ ਇੰਨੇ ਡੂੰਘੇ ਟੋਏ ਪੈ ਚੁੱਕੇ ਹਨ ਕਿ ਇੰਜ ਜਾਪਦੇ ਹੈ ਜਿਵੇਂ ਇਹ ਕੋਈ ਖੇਤਾਂ ਨੂੰ ਜਾਣ ਵਾਲੀ ਕੱਚੀ ਪਹੀ ਹੋਵੇ। ਇਸ ਵਿਚ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਇਸ ਸੜਕ ਨੂੰ ਬਣੀ ਨੂੰ ਤਕਰੀਬਨ ਇਕ ਮਹੀਨੇ ਦੇ ਕਰੀਬ ਹੀ ਟਾਇਮ ਹੋਇਆ ਹੋਵੇਗਾ ਜਿੰਨੀ ਮਾੜੀ ਹਾਲਤ ਇਸ ਦੀ ਇਸ ਥੋੜੇ ਦਿਨਾਂ ਵਿਚ ਹੋ ਗਈ ਇੰਝ ਜਾਪਦਾ ਹੈ ਕਿ ਇਸ ਵਿੱਚ ਲੁੱਕ ਨਹੀਂ ਇਸ ਨੂੰ ਕੱਲੀ ਮਿੱਟੀ ਨਾਲ ਹੀ ਬਣਾਇਆ ਹੋਵੇ।

ਇਕ ਜ਼ਿਲੇ ਚੋਂ ਕਈ ਸੈਂਕੜੇ ਪਿੰਡਾਂ ਨੂੰ ਜੋੜਨ ਵਾਲੀ ਇਹ ਮੇਨ ਸੜਕ ਦੀ ਦੂਰਦਸ਼ਾ ਇੰਨੀ ਕੁ ਖ਼ਰਾਬ ਹੈ ਕਿ ਇਸ ਸੜਕ ਤੇ ਜਦੋਂ ਕੋਈ ਮੋਟਰਸਾਈਕਲ ਵਹੀਕਲ ਵਾਲਾ ਗੁਜ਼ਰਦਾ ਹੈ ਤਾਂ ਜਦੋਂ ਘਰ ਪਹੁੰਚਦਾ ਹੈ ਤਾਂ ਇੰਝ ਲੱਗਦਾ ਹੈ ਜਿਵੇਂ ਉਹ ਕਿਸੇ ਸੀਮਿੰਟ ਦੀ ਫ਼ੈਕਟਰੀ ਵਿਚ ਕੰਮ ਕਰ ਕੇ ਆਇਆ ਹੋਵੇ ਕਿੳਂਕਿ ਇਸ ਸੜਕ ਵਿਚ ਧੂੜ ਇੰਨੀ ਕੁ ੳµਡਦੀ ਹੈ ਦਿਨ ਵੇਲੇ ਵੀ ਇੰਝ ਲੱਗਦਾ ਹੈ ਜਿਵੇਂ ਕੋਈ ਸਿਆਲ ਦਾ ਭਰਿਆ ਮਹੀਨਾ ਹੋਵੇ ਤੇ ਸੰਘਣੀ ਧੁੰਦ ਪੈਂਦੀ ਹੋਵੇ।

ਪਿਛਲੇ ਤਕਰੀਬਨ ਤਿਨ  ਸਾਲਾਂ ਤੱਕ ਇਹ ਸੜਕ ਦੀ ਹਾਲਤ ਐਨੀ ਜਆਿਦਾ ਗੰਭੀਰ ਬਣੀ ਹੋਈ ਹੈ ਕਿ ਵਿਭਾਗ ਨੂੰ ਇਸ ਸੜਕ ਤੋਂ ਜਾਣ ਵਾਲੇ ਰਾਹੀਗਰਾਂ ਦੀ ਕੋਈ ਪ੍ਰਵਾਹ ਨਹੀਂ। ਤਕਰੀਬਨ 5-6 ਕਿਲੋਮੀਟਰ ਦਾ ਟੋਟਾ ਤਾਂ ਇੰਨੀ ਕੁ ਮਾੜੀ ਹਾਲਤ ਵਿਚ ਹੈ ਕਿ ਜਦੋਂ ਇਸ ਸੜਕ ਤੋਂ ਕੋਈ ਵੀ ਵਿਅਕਤੀ ਖ਼ਾਸ ਕਰ ਕੇ ਮੋਟਰਸਾਈਕਲ, ਸਕੂਟਰ  ਵਾਲਾ ਅਪਣੇ ਘਰ ਪਹੁੰਚਦਾ ਹੈ ਤਾਂ ਉਹ ਇਸ ਤਰ੍ਹਾਂ ਮਹਿਸੂਸ ਕਰਦਾ ਹੈ ਕਿ ਜਿਵੇਂ ਕੋਈ ਉਹ ਜੇਲ੍ਹ ਵਿਚੋਂ ਛੁੱਟ ਕੇ ਆਇਆ ਹੋਵੇ।

ਇਸ ਸਬੰਧੀ ਇਲਾਕੇ ਦੇ ਲੋਕਾਂ ਨੇ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਨਰਕ ਭਰੀ ਜ਼ਿੰਦਗੀ ਤਾਂ ਉਹਨਾਂ ਨੂੰ ਜਲਦੀ ਛੁਟਕਾਰਾ ਦਵਾਇਆ ਜਾਵੇ। ਤਾਂ ਕਿ ਇਸ ਟੁੱਟੀ ਹੋਈ ਸੜਕ ਵਿਚ ਵਾਪਰ ਰਹੇ ਹਾਦਸੇ ਅਤੇ ਉµਡਦੀ ਧੂੜ ਕਾਰਨ ਲੋਕਾਂ ਦੀਆਂ ਅੱਖਾਂ ਅਤੇ ਹੋਰ ਵੀ ਹੋ ਰਹੇ  ਨੁਕਸਾਨ ਤੋਂ ਬਚਿਆ ਜਾ ਸਕੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement