
ਤਿੰਨ ਮਹੀਨੇ ਦੀ ਬੱਚੀ ਦਾ ਪਿਤਾ ਸੀ ਮ੍ਰਿਤਕ
ਅਬੋਹਰ: ਅਬੋਹਰ ਦੇ ਅਜ਼ੀਮਗੜ੍ਹ ਇਲਾਕੇ 'ਚ ਇਕ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਕਤਲ ਕਰ ਦਿਤਾ ਗਿਆ। ਘਟਨਾ ਸ਼ੁੱਕਰਵਾਰ ਰਾਤ ਦੀ ਹੈ। ਕਤਲ ਦਾ ਕਾਰਨ ਪੁਰਾਣੀ ਰੰਜਿਸ਼ ਦੱਸਿਆ ਜਾ ਰਿਹਾ ਹੈ। ਘਟਨਾ ਦਾ ਪਤਾ ਲੱਗਦਿਆਂ ਹੀ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਫਿਲਹਾਲ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਸਰਕਾਰੀ ਹਸਪਤਾਲ 'ਚ ਰਖਵਾਇਆ ਹੈ ਅਤੇ ਹਮਲੇ ਦੇ ਦੋਸ਼ੀਆਂ ਦੀ ਜਾਂਚ ਅਤੇ ਗ੍ਰਿਫਤਾਰੀ ਲਈ ਟੀਮਾਂ ਦਾ ਗਠਨ ਕੀਤਾ ਗਿਆ ਹੈ। ਮ੍ਰਿਤਕ ਸੁਨੀਲ ਦਾ ਕਰੀਬ ਡੇਢ ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਉਸ ਦੀ ਤਿੰਨ ਮਹੀਨੇ ਦੀ ਬੱਚੀ ਹੈ।
ਇਹ ਵੀ ਪੜ੍ਹੋ: ਘੱਗਰ ਦੇ ਪਾਣੀ ਨੇ ਗਰੀਬ ਪਰਿਵਾਰ ਦੀ ਜ਼ਮੀਨ 'ਤੇ ਵਿਛਾਈ 6 ਫੁੱਟ ਤੱਕ ਰੇਤ, ਬੱਚੇ ਦੀ ਅਪੀਲ 'ਤੇ ਮਦਦ ਲਈ ਪਹੁੰਚੇ ਪੰਜਾਬੀ
ਪ੍ਰਾਪਤ ਜਾਣਕਾਰੀ ਅਨੁਸਾਰ ਸੁਨੀਲ ਕੁਮਾਰ ਪੁੱਤਰ ਭਜਨ ਲਾਲ 25 ਸਾਲਾਂ ਤੋਂ ਗਲੀ ਨੰਬਰ 10, ਅਜ਼ੀਮਗੜ੍ਹ ਵਾਸੀ ਇਕ ਸੈਲੂਨ ਵਿੱਚ ਕੰਮ ਕਰਦਾ ਸੀ। ਉਹ ਕਬੂਤਰ ਪਾਲਣ ਦਾ ਸ਼ੌਕੀਨ ਸੀ। ਉਹ ਸ਼ੁੱਕਰਵਾਰ ਰਾਤ ਨੂੰ ਆਪਣੇ ਘਰ 'ਚ ਆਪਣੇ ਦੋ ਦੋਸਤਾਂ ਨੂੰ ਕਬੂਤਰ ਦੇ ਖੁੱਡੇ ਦਿਖਾ ਰਿਹਾ ਸੀ।
ਇਹ ਵੀ ਪੜ੍ਹੋ: ਦੱਖਣੀ ਅਫ਼ਰੀਕਾ 'ਚ ਪੁਲਿਸ ਅਤੇ ਲੁਟੇਰਿਆਂ ਵਿਚਾਲੇ ਮੁਕਾਬਲਾ, 2 ਔਰਤਾਂ ਸਮੇਤ 18 ਲੁਟੇਰੇ ਹਲਾਕ
ਇਸੇ ਦੌਰਾਨ ਇਕ ਨੌਜਵਾਨ ਨੇ ਆ ਕੇ ਉਸ ਨੂੰ ਬਾਹਰ ਬੁਲਾਇਆ ਅਤੇ ਗੱਲ-ਗੱਲ 'ਚ ਥੋੜ੍ਹੀ ਦੂਰ ਲੈ ਗਿਆ ਜਿੱਥੇ 20-25 ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਉਸ 'ਤੇ ਹਮਲਾ ਕਰ ਦਿਤਾ। ਤੇਜ਼ਧਾਰ ਹਥਿਆਰ ਨਾਲ ਉਸ ਦੇ ਸਿਰ 'ਤੇ 15-20 ਵਾਰ ਵਾਰ ਕੀਤੇ ਗਏ, ਜਿਸ ਕਾਰਨ ਉਸ ਦੀ ਖੋਪੜੀ ਪਾ ਗਈ। ਰੌਲਾ ਪੈਣ ਕਾਰਨ ਜਦੋਂ ਇਲਾਕੇ ਦੇ ਲੋਕ ਇਕੱਠੇ ਹੋ ਗਏ ਤਾਂ ਹਮਲਾਵਰ ਉਥੋਂ ਭੱਜਣ ਵਿਚ ਕਾਮਯਾਬ ਹੋ ਗਏ।
ਘਟਨਾ ਦਾ ਪਤਾ ਲੱਗਦਿਆਂ ਹੀ ਰਿਸ਼ਤੇਦਾਰ ਮੌਕੇ 'ਤੇ ਪਹੁੰਚੇ ਅਤੇ ਉਸ ਨੂੰ ਗੰਭੀਰ ਹਾਲਤ 'ਚ ਸਰਕਾਰੀ ਹਸਪਤਾਲ ਪਹੁੰਚਾਇਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ। ਘਟਨਾ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਮ੍ਰਿਤਕ ਸੈਲੂਨ ਵਿੱਚ ਕੰਮ ਕਰਕੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਸੀ।