
ਹਰਬੀਰ ਸਿੰਘ ਢੀਂਡਸਾ ਨੇ ਪੁਛਿਆ, ਫੀਲਡ ਵਿਚ ਜਾਣ ਵਾਲੇ ਪਟਵਾਰੀਆਂ ਨੂੰ ਬਾਇਓਮੈਟ੍ਰਿਕ ਕਿਥੇ ਮੁਹੱਈਆ ਕਰਵਾਈ ਜਾਵੇਗੀ?
ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪਟਵਾਰੀਆਂ ਦੀ ਨਿਯੁਕਤੀ ਸਬੰਧੀ ਫ਼ੈਸਲੇ ਦਾ ਰੇਵੈਨਿਊ ਪਟਵਾਰ ਯੂਨੀਅਨ ਦੇ ਪ੍ਰਧਾਨ ਹਰਬੀਰ ਸਿੰਘ ਨੇ ਸਵਾਗਤ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸਵਾਲ ਕਰਦਿਆਂ ਮੁੱਖ ਮੰਤਰੀ ਨੂੰ ਸਪੱਸ਼ਟੀਕਰਨ ਦੇਣ ਲਈ ਕਿਹਾ ਹੈ।
ਇਹ ਵੀ ਪੜ੍ਹੋ: ਧਰਤੀ ’ਤੇ ਰੋਜ਼ ਸੂਰਜ ਦੀਆਂ 1440 ਤਸਵੀਰਾਂ ਭੇਜੇਗਾ ‘ਆਦਿਤਿਆ ਐੱਲ1’ ’ਤੇ ਲੱਗਾ ਪ੍ਰਮੁੱਖ ਉਪਕਰਨ ਵੀ.ਈ.ਐਲ.ਸੀ
ਉਨ੍ਹਾਂ ਕਿਹਾ ਕਿ ਜਿਨ੍ਹਾਂ ਨੌਜਵਾਨਾਂ ਨੂੰ ਤੁਸੀਂ ਨਿਯੁਕਤੀ ਪੱਤਰ ਦੇਣ ਦੀ ਗੱਲ ਕਰ ਰਹੇ ਹੋ, ਉਨ੍ਹਾਂ ਬਾਰੇ ਦਸਿਆ ਜਾਵੇ ਕਿ ਕੀ ਉਨ੍ਹਾਂ ਨੂੰ ਮਹਿਜ਼ 5000 ਰੁਪਏ ਦੇ ਕੇ ਉਨ੍ਹਾਂ ਦਾ ਸ਼ੋਸ਼ਣ ਜਾਰੀ ਰਹੇਗਾ ਜਾਂ ਉਨ੍ਹਾਂ ਨੂੰ ਪੂਰੀ ਤਨਖ਼ਾਹ ਦਿਤੀ ਜਾਵੇਗੀ। ਉਨ੍ਹਾਂ ਪੁਛਿਆ ਕਿ 710 ਨਵੀਂ ਅਸਾਮੀਆਂ ਵਾਲਿਆਂ ਦੀ ਟ੍ਰੇਨਿੰਗ ਕਿੰਨੇ ਸਮੇਂ ਦੀ ਹੋਵੇਗੀ ਅਤੇ ਉਨ੍ਹਾਂ ਦੀ ਤਨਖਾਹ ਕਿੰਨੀ ਹੋਵੇਗੀ।
ਇਹ ਵੀ ਪੜ੍ਹੋ: ਸੂਰਜ ਦਾ ਅਧਿਐਨ ਕਰਨ ਲਈ ਇਕ ਮਹੱਤਵਪੂਰਨ ਛਾਲ ਹੈ ਆਦਿਤਿਆ-ਐਲ1 ਸੂਰਜੀ ਮਿਸ਼ਨ : ਵਿਗਿਆਨੀ
ਬਾਇਓਮੈਟ੍ਰਿਕ ਹਾਜ਼ਰੀ ਸਬੰਧੀ ਸਵਾਲ ਕਰਦਿਆਂ ਉਨ੍ਹਾਂ ਕਿਹਾ ਕਿ ਫੀਲਡ ਵਿਚ ਜਾਣ ਵਾਲੇ ਪਟਵਾਰੀਆਂ ਨੂੰ ਬਾਇਓਮੈਟ੍ਰਿਕ ਕਿਥੇ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਮੁੱਖ ਮੰਤਰੀ ਨੂੰ ਕਿਹਾ ਕਿ ਪੰਜਾਬ ਵਿਚ 4716 ਪੋਸਟਾਂ ਮੌਜੂਦ ਹਨ ਨਾ ਕਿ 3760 । ਉਨ੍ਹਾਂ ਮੁੱਖ ਮੰਤਰੀ ਨੂੰ ਸਲਾਹ ਦਿਤੀ ਕਿ ਅਪਣੇ ਸਲਾਹਕਾਰਾਂ ਨੂੰ ਜ਼ਰੂਰ ਝਾੜ ਪਾਉਣ ਜੋ ਤੁਹਾਨੂੰ ਗ਼ਲਤ ਜਾਣਕਾਰੀ ਮੁਹਈਆ ਕਰਵਾਉਂਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਜਿਨ੍ਹਾਂ ਮੰਗਾਂ ਨੂੰ ਲੈ ਕੇ ਸੰਘਰਸ਼ ਵਿੱਢਿਆ ਸੀ ਉਹ ਸੰਘਰਸ਼ ਉਸੇ ਤਰ੍ਹਾਂ ਜਾਰੀ ਰਹੇਗਾ।