Punjab News : ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਪਨਬਸ/PRTC ਦੇ ਕੱਚੇ ਮੁਲਾਜ਼ਮਾਂ ਵੱਲੋਂ 1 ਦਿਨ ਦੀ ਤਨਖ਼ਾਹ ਦੇਣ ਦਾ ਐਲਾਨ - ਰੇਸ਼ਮ ਗਿੱਲ
Published : Sep 2, 2025, 8:54 pm IST
Updated : Sep 2, 2025, 8:54 pm IST
SHARE ARTICLE
ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਪਨਬਸ/PRTC ਦੇ ਕੱਚੇ ਮੁਲਾਜ਼ਮਾਂ ਵੱਲੋਂ 1 ਦਿਨ ਦੀ ਤਨਖ਼ਾਹ ਦੇਣ ਦਾ ਐਲਾਨ - ਰੇਸ਼ਮ ਗਿੱਲ
ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਪਨਬਸ/PRTC ਦੇ ਕੱਚੇ ਮੁਲਾਜ਼ਮਾਂ ਵੱਲੋਂ 1 ਦਿਨ ਦੀ ਤਨਖ਼ਾਹ ਦੇਣ ਦਾ ਐਲਾਨ - ਰੇਸ਼ਮ ਗਿੱਲ

Punjab News : ਹੜ੍ਹ ਪ੍ਰਭਾਵਿਤ ਇਲਾਕਿਆਂ ਤੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਲਿਜਾਣ ਸਮੇਤ ਹਰ ਸੰਭਵ ਮਦਦ ਕਰਨ ਲਈ ਲਈ ਤਿਆਰ - ਸ਼ਮਸ਼ੇਰ ਸਿੰਘ ਢਿੱਲੋ

Punjab News in Punjabi : ਅੱਜ ਮਿਤੀ 2 ਸਤੰਬਰ 2025 ਨੂੰ ਪੰਜਾਬ ਰੋਡਵੇਜ਼ ਪਨਬਸ ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ 25/11 ਵੱਲੋ ਪ੍ਰੈਸ ਬਿਆਨ ਜਾਰੀ ਕਰਦਿਆਂ ਸੂਬਾ ਸੰਸਥਾਪਕ ਕਮਲ ਕੁਮਾਰ,ਚੈਅਰਮੈਨ ਬਲਵਿੰਦਰ ਸਿੰਘ ਰਾਠ,ਪ੍ਰਧਾਨ ਰੇਸ਼ਮ ਸਿੰਘ ਗਿੱਲ,ਸੀ ਮੀਤ ਪ੍ਰਧਾਨ  ਹਰਕੇਸ਼ ਕੁਮਾਰ ਵਿੱਕੀ,ਗੁਰਪ੍ਰੀਤ ਸਿੰਘ ਪੰਨੂ,ਜਗਜੀਤ ਸਿੰਘ, ਬਲਜਿੰਦਰ ਸਿੰਘ ਬਰਾੜ ਨੇ ਕਿਹਾ ਕਿ ਪੰਜਾਬ ਹੜ੍ਹਾਂ ਦੀ ਮਾਰ ਹੇਠ ਸੰਤਾਪ ਹੰਢਾ ਰਿਹਾ ਹੈ ਤੇ ਆਮ ਜਨ ਜੀਵਨ ਬਹੁਤ ਪ੍ਰਭਾਵਿਤ ਹੋ ਰਿਹਾ ਹੈ।  

ਜਿਸ ਲਈ ਯੂਨੀਅਨ ਵਲੋਂ ਸਰਕਾਰ ਤੋਂ ਆਪਣੇ ਹੱਕ ਅਤੇ ਆਪਣੇ ਵਿਭਾਗ ਬਚਾਉਣ ਦੀ ਲੜਾਈ ਦੇ ਨਾਲ- ਨਾਲ ਪੰਜਾਬ ਦੇ ਲੋਕਾਂ ਨਾਲ ਵੀ ਇਸ ਸਮੇਂ ਕੱਚੇ ਮੁਲਾਜ਼ਮ ਅਤੇ ਯੂਨੀਅਨ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ। ਜਿਸ ਕਰਕੇ ਸਮੂਹ ਸੂਬਾ ਆਗੂਆਂ ਨਾਲ ਗਲਬਾਤ ਕਰਕੇ ਸਮੂੰਹ ਪਨਬਸ ਅਤੇ ਪੀ ਆਰ ਟੀ ਦੇ ਕੱਚੇ ਮੁਲਾਜ਼ਮਾਂ ਵਲੋਂ ਹੜ੍ਹ ਪ੍ਰਭਾਵਿਤ ਲੋਕਾਂ ਲਈ ਇਕ ਦਿਨ ਦੀ ਤਨਖ਼ਾਹ ਦੇਣ ਦਾ ਐਲਾਨ ਕੀਤਾ ਜਾਂਦਾ ਹੈ ਨਾਲ ਹੀ ਵੱਖ ਵੱਖ ਡਿਪੂਆਂ ਵਲੋ ਲੋੜਵੰਦ ਹੜ੍ਹ ਪ੍ਰਭਾਵਿਤ ਲੋਕਾਂ ਰਸਦ ਪਾਣੀ ਦੀ ਸੇਵਾ ਵੀ ਨਿਭਾਈ ਜਾ ਰਹੀ ਹੈ ਜਿਸ ਵਿੱਚ ਅੱਜ ਫਿਰੋਜ਼ਪੁਰ ਵਿਖੇ ਬੁੱਢਲਾਡਾ ਡਿਪੂ ਤੋਂ ਆਈਆਂ ਰਾਸ਼ਨ ਦੀਆਂ ਤਿੰਨ ਟਰਾਲੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਜੁੰਮੇਵਾਰੀ ਨਿਭਾਈ ਗਈ ਹੈ ।

ਸੂਬਾ ਜਨਰਲ ਸਕੱਤਰ ਸ਼ਮਸ਼ੇਰ ਸਿੰਘ ਢਿੱਲੋ, ਕੈਸ਼ੀਅਰ ਬਲਜੀਤ ਸਿੰਘ, ਰਮਨਦੀਪ ਸਿੰਘ,ਜੁਆਇੰਟ ਸਕੱਤਰ ਜਗਤਾਰ ਸਿੰਘ, ਜੋਧ ਸਿੰਘ ਜਲੋਰ ਸਿੰਘ ਅਤੇ ਰੋਹੀ ਰਾਮ ਨੇ ਕਿਹਾ ਕਿ ਸਰਕਾਰ ਦੀਆਂ ਮਾਰੂ ਨੀਤੀਆਂ ਕਾਰਨ ਅਤੇ ਮੰਗਾ ਦਾ ਹੱਲ ਨਾ ਕੱਢਣ ਦੇ ਰੋਸ ਵਜੋ ਯੂਨੀਅਨ ਵੱਲੋ ਸਰਕਾਰ ਦੀਆਂ ਰੈਲੀਆਂ ਅਤੇ ਸਿਆਸੀ ਸਮਾਗਮ ਵਿੱਚ ਡਿਊਟੀ ਨਾ ਕਰਨ ਦਾ ਐਲਾਨ ਕੀਤਾ ਹੋਇਆ ਹੈ।

ਪਰ ਅਜਿਹੇ ਹਾਲਾਤਾਂ ਵਿੱਚ ਜਿਥੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚੋ ਫਸੇ ਹੋਏ ਲੋਕਾਂ ਨੂੰ ਕੱਢਣ ਦੀ ਗੱਲ ਹੈ ਜੇਕਰ ਅਜਿਹੀ ਥਾਂ ਤੇ ਸਾਡੀਆਂ ਡਿਊਟੀਆਂ ਲਗਦੀਆਂ ਹਨ ਤਾਂ ਅਸੀਂ ਓਹ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਵਾਂਗੇ ਅਤੇ ਪੰਜਾਬ ਦੇ ਲੋਕਾਂ ਨਾਲ ਇਸ ਮੁਸ਼ਕਿਲ ਘੜੀ ’ਚ ਤਨ ਮਨ ਧਨ ਹਰ ਤਰੀਕੇ ਨਾਲ ਖੜੇ ਹਾਂ ਨਾਲ ਹੀ ਸਰਕਾਰ ਨੂੰ ਬੇਨਤੀ ਹੈ ਕਿ ਹੜ੍ਹਾਂ ਦੇ ਬਹਾਨੇ ਵਿਭਾਗ ਖਤਮ ਕਰਨ ਜਾ ਕੋਈ ਵੀ ਮਾਰੂ ਨੀਤੀਆਂ ਨਿੱਝੀਕਰਨ ਦੀਆ ਪੋਲਸੀਆ ਨੂੰ ਲਾਗੂ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ, ਤਾਂ ਜੋ ਹੜ੍ਹਾਂ ਦੀ ਮਾਰ ਝੱਲ ਰਹੇ ਪੰਜਾਬ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਲੈ ਕੇ ਜਾਣ ਵਾਲੇ ਟਰਾਂਸਪੋਰਟ ਵਿਭਾਗ ਦੇ ਕੱਚੇ ਮੁਲਾਜ਼ਮਾਂ ਨੂੰ ਸਰਕਾਰ ਦੀਆਂ ਮਾਰੂ ਨੀਤੀਆਂ /ਕਿਲੋਮੀਟਰ ਸਕੀਮ ਬੱਸਾਂ ਦਾ ਟੈਡਰ ਖੋਲਣ, ਮੁਲਾਜ਼ਮਾਂ ਦਾ ਸ਼ੋਸ਼ਣ ਕਰਨ ਦੀ ਕੋਈ ਮਾਰੂ ਪਾਲਿਸੀ ਲੈ ਕੇ ਆਏ ਤਰੁੰਤ ਤਿਖੇ ਸੰਘਰਸ਼ ਕਰਨ ਲਈ ਮਜ਼ਬੂਰ ਹੋਵੇਗਾ ਜਿਸ ਦੀ ਪੂਰੀ ਜ਼ਿੰਮੇਵਾਰੀ ਸਬੰਧਿਤ ਅਧਿਕਾਰੀਆਂ ਦੀ ਹੋਵੇਗੀ।

 (For more news apart from PUNBUS/PRTC casual employees announce donate one day's salary help flood affected people - Resham Singh Gill  News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM

Punjab Flood : ਮਿੰਟਾਂ-ਸਕਿੰਟਾਂ 'ਚ ਤੋੜ ਦਿੱਤਾ ਧੁੱਸੀ ਬੰਨ੍ਹ, ਹੜ੍ਹ ਦੀ ਤਬਾਹੀ ਦੇਖ ਕੇ ਬਜ਼ੁਰਗ ਫੁੱਟ-ਫੁੱਟ ਰੋਇਆ

01 Sep 2025 3:20 PM

Punjab Flood Emotional Video : ਮੀਂਹ ਨਾਲ ਚੋਂਦੀ ਛੱਤ ਥੱਲੇ ਬੈਠੀ ਬਜ਼ੁਰਗ ਮਾਤਾ, ਹਾਲਾਤ ਦੱਸਦਿਆਂ ਰੋ ਪਈ

29 Aug 2025 3:12 PM

Flood News : Madhopur ਹੈੱਡ ਵਰਕਸ ਦੇ ਕਿਉਂ ਟੁੱਟੇ Flood Gate? ਹੁਣ ਕਿੰਝ ਕਾਬੂ ਹੋਵੇਗਾ Ravi River ਦਾ ਪਾਣੀ ?

29 Aug 2025 3:11 PM

kartik baggan murder Case : ਦੇਖੋ ਕਿਵੇਂ ਕੀਤਾ ਗਿਆ Ludhiana Influencer Kartik Baggan ਦਾ murder

28 Aug 2025 2:56 PM
Advertisement