
ਪੰਜਾਬ ਸਰਕਾਰ ਦੇ ਵਫ਼ਦ ਵਲੋਂ ਉਯੋਗਿਕ ਇਕਾਈਆਂ ਨਾਲ ਸੰਮੇਲਨ ਤੋਂ ਪਹਿਲਾਂ ਵਿਚਾਰ-ਚਰਚਾ
ਮੁੰਬਈ : ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਸਿੱਖਿਆ ਤੇ ਲੋਕ ਨਿਰਮਾਣ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਅਗਵਾਈ 'ਚ ਪੰਜਾਬ ਦੇ ਉੱਚ ਪਧਰੀ ਵਫ਼ਦ ਨੇ ਮੰਗਲਵਾਰ ਨੂੰ ਮੁੰਬਈ ਵਿਖੇ 2 ਦਿਨਾਂ ਦੌਰੇ ਦੇ ਪਹਿਲੇ ਦਿਨ ਕਈ ਸਮਾਗਮਾਂ ਅਤੇ ਮੀਟਿੰਗਾਂ ਵਿਚ ਉਦਯੋਗਿਕ ਭਾਈਚਾਰੇ ਨਾਲ ਵਿਚਾਰ-ਵਟਾਂਦਰਾ ਕੀਤਾ। ਇਨਵੈਸਟ ਪੰਜਾਬ ਦੇ ਵਫ਼ਦ ਨੇ ਸੰਮੇਲਨ ਤੋਂ ਪਹਿਲਾਂ ਵਿਚਾਰ-ਚਰਚਾ ਦਾ ਆਯੋਜਨ ਕੀਤਾ ਅਤੇ ਦਸੰਬਰ 2019 'ਚ ਕਰਵਾਈ ਜਾਣ ਵਾਲੀ ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸੰਮੇਲਨ ਵਿਚ ਹਿੱਸਾ ਲੈਣ ਲਈ ਉੱਦਮੀਆਂ ਨੂੰ ਸੱਦਾ ਦਿੱਤਾ।
Punjab to soon usher in industrial revolution : Manpreet Singh Badal
ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਜਿਸ ਤਰ੍ਹਾਂ 1960 ਦੇ ਦਹਾਕੇ ਵਿਚ ਦੇਸ਼ ਨੂੰ ਅਨਾਜ ਉਤਪਾਦਨ ਵਿਚ ਸਵੈ-ਨਿਰਭਰ ਬਣਾਉਣ ਵਾਲੀ ਹਰੀ ਕ੍ਰਾਂਤੀ ਵਿਚ ਪੰਜਾਬ ਦੀ ਅਹਿਮ ਭੂਮਿਕਾ ਸੀ, ਇਸੇ ਤਰ੍ਹਾਂ ਹੁਣ ਪੰਜਾਬ ਜਲਦੀ ਉਦਯੋਗਿਕ ਕ੍ਰਾਂਤੀ ਲਿਆਉਣ ਲਈ ਵੀ ਤਿਆਰ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੇ ਵਿਕਾਸ ਦੇ ਹਰ ਖੇਤਰ ਵਿਚ ਵੱਡਮੁੱਲਾ ਯੋਗਦਾਨ ਪਾਇਆ ਹੈ। ਹੁਣ ਇਹ ਤੇਜੀ ਨਾਲ ਪ੍ਰਮੁੱਖ ਉਦਯੋਗਿਕ ਸੂਬਿਆਂ ਦੇ ਬਰਾਬਰ ਆਉਂਦਾ ਜਾ ਰਿਹਾ ਹੈ ਅਤੇ ਜਲਦੀ ਹੀ ਦੇਸ਼ ਦੇ ਉਦਯੋਗਿਕ ਖੇਤਰ ਵਿਚ ਮੋਹਰੀ ਸੂਬਾ ਬਣ ਕੇ ਉਭਰੇਗਾ।
Punjab to soon usher in industrial revolution : Manpreet Singh Badal
ਪੰਜਾਬ ਦੇ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਪੰਜਾਬ ਉਦਯੋਗੀਕਰਨ ਵੱਲ ਵਧ ਰਿਹਾ ਹੈ ਕਿਉਂਕਿ ਸਾਡੀ ਰਵਾਇਤੀ ਖੇਤੀ ਵਾਲੀ ਆਰਥਿਕਤਾ ਪਹਿਲਾਂ ਹੀ ਸਿਖਰ ‘ਤੇ ਪਹੁੰਚ ਚੁੱਕੀ ਹੈ। ਉਨ੍ਹਾਂ ਕਿਹਾ ਕਿ ਉਦਯੋਗੀਕਰਨ ਸਾਡੀ ਆਰਥਿਕਤਾ ਨੂੰ ਮਜ਼ਬੂਤ ਕਰਨ ਦਾ ਇੱਕੋ-ਇਕ ਜ਼ਰੀਆ ਹੈ। ਕੈਪਟਨ ਅਮਰਿੰਦਰ ਸਿੰਘ ਦੀ ਗਤੀਸ਼ੀਲ ਅਤੇ ਦੂਰਅੰਦੇਸ਼ੀ ਵਾਲੀ ਅਗਵਾਈ ਹੇਠ ਨਿਵੇਸਕਾਂ ਲਈ ਢੁੱਕਵੇਂ ਮਾਹੌਲ ਦੇ ਨਾਲ ਨਾਲ ਰਿਆਇਤਾਂ ਅਤੇ ਸੁਖਾਲੇ ਕਾਰੋਬਾਰ ਵਾਲੀਆਂ ਨੀਤੀਆਂ ਸਦਕਾ ਪੰਜਾਬ ਵਿਚ ਉਦਯੋਗ ਮੁੜ ਸੁਰਜੀਤ ਹੋ ਗਏ ਹਨ।
Punjab to soon usher in industrial revolution : Manpreet Singh Badal
ਇਸ ਤੋਂ ਪਹਿਲਾਂ ਇਨਵੈਸਟ ਪੰਜਾਬ ਅਤੇ ਉਦਯੋਗ ਤੇ ਵਣਜ ਵਿਭਾਗ ਦੇ ਵਧੀਕ ਮੁੱਖ ਸਕੱਤਰ ਵਿਨੀ ਮਹਾਜਨ ਨੇ ਕਿਹਾ ਕਿ ਇਨਵੈਸਟ ਪੰਜਾਬ-ਇਕ ਵਨ-ਸਟਾਪ ਪਲੇਟਫਾਰਮ ਹੈ ਜੋ ਸੰਭਾਵਤ ਨਿਵੇਸਕਾਂ ਅਤੇ ਉੱਦਮੀਆਂ ਲਈ ਨਿਰਮਾਣ, ਫੂਡ ਪ੍ਰੋਸੈਸਿੰਗ ਆਈ.ਟੀ./ਆਈ.ਟੀ.ਈ.ਐਸ, ਸਟਾਰਟਅੱਪਜ, ਐਸ.ਐਮ.ਈਜ਼ ਅਤੇ ਸਿੱਖਿਆ ਵਰਗੇ ਵਿਭਿੰਨ ਖੇਤਰਾਂ ਵਿਚ ਆਪਣੇ ਉੱਦਮ ਸਥਾਪਤ ਕਰਨ ਵਾਸਤੇ ਢੁੱਕਵਾਂ ਮਹੌਲ ਯਕੀਨੀ ਬਣਾ ਰਿਹਾ ਹੈ। ਇਨਵੈਸਟ ਪੰਜਾਬ ਦੇ ਸੀ.ਈ.ਓ. ਰਜਤ ਅਗਰਵਾਲ ਨੇ ਇੱਕ ਸੰਖੇਪ ਪੇਸਕਾਰੀ ਦਿੱਤੀ ਜਿਸ ਵਿੱਚ ਇਨਵੈਸਟ ਪੰਜਾਬ ਪਲੇਟਫਾਰਮ ਦੇ ਨਾਲ ਉਦਯੋਗਿਕ ਵਿਕਾਸ ਦੀ ਰੂਪ-ਰੇਖਾ ਉਲੀਕਣ ਤੋਂ ਇਲਾਵਾ ਪੰਜਾਬ ਸਰਕਾਰ ਵਲੋਂ ਜਾਰੀ ਕੀਤੀ ਗਈ ਉਦਯੋਗਿਕ ਅਤੇ ਵਪਾਰਕ ਨੀਤੀ ਦੀਆਂ ਪ੍ਰਮੁੱਖ ਵਿਸੇਸਤਾਵਾਂ ਉੱਤੇ ਚਾਨਣਾ ਪਾਇਆ ਗਿਆ।
Punjab to soon usher in industrial revolution : Manpreet Singh Badal
ਉਦਯੋਗਿਕ ਇਕਾਈਆਂ ਵਿਚੋਂ ਐਮ ਐਂਡ ਐਮ ਲਿਮ. (ਸਵਰਾਜ ਡਵੀਜਨ) ਦੇ ਸੀ.ਈ.ਓ. ਸ੍ਰੀ ਹਰੀਸ਼ ਚਵਾਨ ਨੇ ਕਿਹਾ ਕਿ ਬੁਲੰਦ ਉੱਦਮੀ ਭਾਵਨਾ ਨਾਲ ਮਜਬੂਤ ਵੈਂਡਰ ਈਕੋਸਿਸਟਮ ਮੁਕਾਬਲੇਬਾਜੀ ਵਿਚ ਸਹਾਈ ਹੋਇਆ ਹੈ ਅਤੇ ਹੁਣ ਪੰਜਾਬ ਵਿੱਚ ਸਾਡੇ ਵਿਕਰੇਤਾ ਦੱਖਣੀ ਭਾਰਤ ਵਿਚ ਹੋਰ ਪਲਾਂਟਾਂ ਨੂੰ ਉਤਪਾਦ ਸਪਲਾਈ ਕਰ ਰਹੇ ਹਨ। ਵਰਧਮਾਨ ਸਪੈਸਲ ਸਟੀਲ ਲਿਮ. ਦੇ ਐਮ.ਡੀ. ਸਚਿਤ ਜੈਨ ਨੇ ਕਿਹਾ ਕਿ ਸੂਬੇ ਵਿਚ ਕੰਮ ਕਰਨ ਦੀ ਇੱਕ ਸਾਨਦਾਰ ਰਿਵਾਇਤ ਹੈ ਜਿਸ ਵਿੱਚ ਕੋਈ ਹੜਤਾਲ ਨਹੀਂ ਕੀਤੀ ਜਾਂਦੀ ਅਤੇ ਉਦਯੋਗ ਦੇ ਰੋਜ਼ਾਨਾ ਦੇ ਕੰਮਕਾਜ ਵਿੱਚ ਸਰਕਾਰ ਦੀ ਘੱਟ ਤੋਂ ਘੱਟ ਦਖਲਅੰਦਾਜ਼ੀ ਹੈ।
Punjab to soon usher in industrial revolution : Manpreet Singh Badal
ਮਨੋਹਰ ਪੈਕਿੰਗ ਦੇ ਡਾਇਰੈਕਟਰ ਆਦਿੱਤਿਆ ਪਟਵਰਧਨ ਨੇ ਮੌਜੂਦਾ ਉਦਯੋਗਿਕ ਅਤੇ ਵਪਾਰ ਨੀਤੀ ਦੇ ਨਾਲ ਨਾਲ ਇਨਵੈਸਟ ਪੰਜਾਬ ਦੀ ਵੀ ਸਲਾਘਾ ਕੀਤੀ ਜੋ ਪੇਸੇਵਰ ਪਹੁੰਚ ਨਾਲ ਉਦਯੋਗਪਤੀਆਂ ਨੂੰ ਸੂਬੇ ਵਿਚ ਨਵਾਂ ਕਾਰੋਬਾਰ ਸਥਾਪਤ ਕਰਨ ਵਿਚ ਪ੍ਰੇਰਿਤ ਅਤੇ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਉਣ ‘ਚ ਅਹਿਮ ਭੂਮਿਕਾ ਨਿਭਾਉਂਦਾ ਹੈ। ਇਸ ਤੋਂ ਪਹਿਲਾਂ ਇਨਵੈਸਟ ਪੰਜਾਬ ਦੇ ਵਫਦ ਨੇ ਵਿੱਤੀ ਸੰਸਥਾਵਾਂ (ਪੀ.ਈ/ਵੀ.ਸੀਜ਼ ਵੰਡਜ) ਦੇ ਪ੍ਰਤੀਨਿਧੀਆਂ ਅਤੇ ਸਫਲ ਉੱਦਮੀਆਂ ਨਾਲ ਵਿਚਾਰ ਵਟਾਂਦਰਾ ਕੀਤਾ।