
ਪੰਜਾਬ ’ਚ ਵਪਾਰ ਲਈ ਢੁਕਵਾਂ ਮਾਹੌਲ : ਵਿਜੈਇੰਦਰ ਸਿੰਗਲਾ
ਬੰਗਲੁਰੂ : ਉੱਦਮੀਆਂ ਅਤੇ ਉਦਯੋਗਪਤੀਆਂ ਨੂੰ ਪੰਜਾਬ ਵਿਚ ਨਿਵੇਸ਼ ਦਾ ਸੱਦਾ ਦਿੰਦਿਆਂ ਅੱਜ ਇਥੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਦਸਿਆ ਕਿ ਸੂਬੇ ਵਿਚ ਨਿਵੇਸ਼ਕਾਂ ਤੇ ਸਨਅਤਾਂ ਪੱਖੀ ਮਾਹੌਲ ਹੈ ਅਤੇ ਇਸ ਵਾਸਤੇ ਸਰਕਾਰ ਵਲੋਂ ਸਨਅਤਾਂ ਨੂੰ ਸਬਸਿਡੀਆਂ ਅਤੇ ਰਿਆਇਤਾਂ ਵੀ ਦਿੱਤੀਆਂ ਜਾ ਰਹੀਆਂ ਹਨ। ਇਥੇ ਸੀਆਈਆਈ ਵਲੋਂ ਕਰਵਾਏ ਗਏ 8ਵੇਂ ਇਨਵੈਸਟ ਨਾਰਥ ਸੰਮੇਲਨ ਦੌਰਾਨ ਪੰਜਾਬ ਵਿੱਚ ਸਨਅਤੀ ਮਾਹੌਲ ਬਾਰੇ ਗੱਲ ਕਰਦਿਆਂ ਵਿੱਤ ਮੰਤਰੀ ਨੇ ਦੇਸ਼ ਦੀ ਆਜ਼ਾਦੀ ਵਿੱਚ ਪੰਜਾਬ ਦੇ ਯੋਗਦਾਨ ਨੂੰ ਯਾਦ ਕੀਤਾ।
Session on Punjab industrial scenario during 8thInvest North organised by CII
ਉਨਾਂ ਕਿਹਾ ਕਿ ਪੰਜਾਬ ਵਿਰਸੇ ਅਤੇ ਸੱਭਿਅਤਾ ਦਾ ਪੰਘੂੜਾ ਰਿਹਾ ਹੈ ਅਤੇ ਇਸ ਨੇ ਦੇਸ਼ ਦੇ ਅੰਨ ਭੰਡਾਰ ਵਿੱਚ ਵੱਡਾ ਯੋਗਦਾਨ ਪਾਇਆ ਹੈ। ਦੇਸ਼ ਦੀ ਅੰਦਰੂਨੀ ਤੇ ਬਾਹਰੀ ਰੱਖਿਆ ਕੀਤੇ ਜਾਣ ਕਾਰਨ ਹੀ ਪੰਜਾਬ ਨੂੰ ਦੇਸ਼ ਦੀ ‘ਖੜਗ ਭੁਜਾ’ ਦਾ ਖਿਤਾਬ ਮਿਲਿਆ ਹੈ। ਪਰ ਬਦਕਿਸਮਤੀ ਨਾਲ ਪੰਜਾਬ ਨੂੰ ਅਤਿਵਾਦ ਅਤੇ ਹਿੰਸਾ ਦੇ ਕਾਲੇ ਦੌਰ ਵਿੱਚੋਂ ਲੰਘਣਾ ਪਿਆ, ਜਿਸ ਕਾਰਨ ਇਸ ਦੀ ਆਰਥਿਕ ਰਫ਼ਤਾਰ ਅਤੇ ਖ਼ੁਸ਼ਹਾਲੀ ਰੁਕ ਗਈ। ਸ੍ਰੀ ਬਾਦਲ ਨੇ ਕਿਹਾ ਕਿ ਪੰਜਾਬ ਵਾਸੀਆਂ ਨੇ ਆਪਣੇ ਜੁਝਾਰੂ ਜਜ਼ਬੇ ਨਾਲ ਸੂਬੇ ਨੂੰ ਮੁੜ ਵਿਕਾਸ ਦੀ ਲੀਹ ’ਤੇ ਲਿਆਂਦਾ ਹੈ। ਉਨਾਂ ਕਿਹਾ ਕਿ ਸ਼ਾਇਦ ਪੰਜਾਬ ਦੇਸ਼ ਦਾ ਇਕਲੌਤਾ ਸੂਬਾ ਹੈ ਜੋ ਐਨੀਂ ਉਥਲ-ਪੁਥਲ ਬਾਅਦ ਮੁੜ ਆਪਣੇ ਪੈਰਾਂ ’ਤੇ ਖੜਾ ਹੋਇਆ ਹੈ।
Session on Punjab industrial scenario during 8thInvest North organised by CII
ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਮਾਰਚ 2017 ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਦੇ ਸੱਤਾ ਵਿੱਚ ਆਉਂਦੇ ਸਾਰ ਸੂਬੇ ਦੀ ਵਿੱਤੀ ਹਾਲਤ ਮਜ਼ਬੂਤ ਕਰਨ ਅਤੇ ਸਰਬਪੱਖੀ ਵਿਕਾਸ ਲਈ ਕਈ ਕਦਮ ਚੁੱਕੇ ਗਏ। ਮੌਜੂਦਾ ਸਰਕਾਰ ਦੇ ਨਿਵੇਸ਼ ਪੱਖੀ ਉੱਦਮਾਂ ਸਦਕਾ ਸਨਅਤਾਂ ਪੰਜਾਬ ਵੱਲ ਰੁਖ ਕਰ ਰਹੀਆਂ ਹਨ, ਜੋ ਕਿ ਪਿਛਲੀ ਸਰਕਾਰ ਸਮੇਂ ਇਥੋਂ ਕੂਚ ਕਰ ਰਹੀਆਂ ਸਨ। ਨਿਵੇਸ਼ ਪੱਖੀ ਮਾਹੌਲ ਅਤੇ ਨੀਤੀਆਂ ਕਾਰਨ ਉੱਦਮੀਆਂ ਵਿੱਚ ਸੂਬੇ ਵਿੱਚ ਨਿਵੇਸ਼ ਲਈ ਉਤਸ਼ਾਹ ਵਧਿਆ ਹੈ ਅਤੇ ਰਾਜ ਦੇ ਸਨਅਤੀ ਵਿਕਾਸ ਨਵੀਂ ਸਾਰਥਿਕ ਲਹਿਰ ਆਈ ਹੈ। ਇਸੇ ਦਾ ਨਤੀਜਾ ਹੈ ਕਿ ਮੌਜੂਦਾ ਸਰਕਾਰ ਦੇ ਸੱਤਾ ਵਿੱਚ ਆਉਣ ਬਾਅਦ ਸੂਬੇ ਵਿੱਚ 50 ਹਜ਼ਾਰ ਕਰੋੜ ਰੁਪਏ ਤੋਂ ਵੱਧ ਨਿਵੇਸ਼ ਹੋਇਆ ਹੈ।
Session on Punjab industrial scenario during 8thInvest North organised by CII
ਉਨਾਂ ਕਿਹਾ ਕਿ ਪੰਜਾਬ ਮੁਲਕ ਵਿੱਚ ਤੇਜ਼ੀ ਨਾਲ ਨਿਵੇਸ਼ ਲਈ ਸਭ ਤੋਂ ਪਸੰਦੀਦਾ ਸਥਾਨ ਵਜੋਂ ਉਭਰ ਰਿਹਾ ਹੈ ਅਤੇ ਜਾਪਾਨ, ਚੀਨ, ਸੰਯੁਕਤ ਅਰਬ ਅਮੀਰਾਤ, ਸਪੇਨ ਅਤੇ ਸਿੰਗਾਪੁਰ ਆਦਿ ਮੁਲਕਾਂ ਤੋਂ ਆਏ ਵਿਦੇਸ਼ੀ ਵਫ਼ਦਾਂ ਵੱਲੋਂ ਵੀ ਸੂਬੇ ਵਿੱਚ ਨਿਵੇਸ਼ ਦੀ ਇੱਛਾ ਜ਼ਾਹਿਰ ਕੀਤੀ ਗਈ ਹੈ। ਸਨਅਤੀ ਵਿਕਾਸ ਲਈ ਚੁੱਕੇ ਕਦਮਾਂ ਦਾ ਜ਼ਿਕਰ ਕਰਦਿਆਂ ਸ੍ਰੀ ਬਾਦਲ ਨੇ ਕਿਹਾ ਕਿ ‘ਇਨਵੈਸਟ ਪੰਜਾਬ- ਬਿਜ਼ਨੈਸ ਫਸਟ ਪੋਰਟਲ’ ਸਫ਼ਲਤਾਪੂਰਵਕ ਲਾਂਚ ਕੀਤਾ ਗਿਆ ਹੈ, ਜਿਥੇ 16 ਵਿਭਾਗਾਂ/ਏਜੰਸੀਆਂ ਨਾਲ ਸਬੰਧ 46 ਤਰਾਂ ਦੀਆਂ ਰੈਗੂਲੇਟਰੀ ਪ੍ਰਵਾਨਗੀ ਸਬੰਧੀ ਸੇਵਾਵਾਂ ਮੁਹੱਈਆ ਕਰਾਉਣ ਤੋਂ ਇਲਾਵਾ ਲਘੂ, ਦਰਮਿਆਨੇ ਤੇ ਵੱਡੇ ਉਦਯੋਗਾਂ ਨੂੰ ਰਿਆਇਤਾਂ ਵੀ ਦਿੱਤੀਆਂ ਜਾ ਰਹੀਆਂ ਹਨ।
Session on Punjab industrial scenario during 8thInvest North organised by CII
ਪੰਜਾਬ ਵਿੱਚ ਨਿਵੇਸ਼ ਕਰਨ ਲਈ ਉੱਘੇ ਉਦਯੋਗਪਤੀਆਂ ਨੂੰ ਸੱਦਾ ਦਿੰਦੇ ਹੋਏ ਵਿੱਤ ਮੰਤਰੀ ਨੇ ਭਰੋਸਾ ਦਿੱਤਾ ਕਿ ਸੂਬੇ ਵਿੱਚ ਉਦਯੋਗ ਲਾਉਣ ਲਈ ਉਨਾਂ ਨੂੰ ਪੂਰਾ ਸਹਿਯੋਗ ਅਤੇ ਸਮਰਥਨ ਦਿੱਤਾ ਜਾਵੇਗਾ ਕਿਉਂਕਿ ਪੰਜਾਬ ਵਪਾਰ ਦੀਆਂ ਵੱਡੀਆਂ ਸੰਭਾਵਨਾਵਾਂ ਵਾਲਾ ਇਲਾਕਾ ਹੈ। ਇਸ ਮੌਕੇ ਆਪਣੇ ਭਾਸ਼ਣ ਵਿਚ ਪੀ.ਡਬਲਿਊ.ਡੀ. ਅਤੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਮੋਹਾਲੀ ਦੇਸ਼ ਵਿਚ ਹੈਦਰਾਬਾਦ ਤੇ ਬੰਗਲੂਰੂ ਤੋਂ ਬਾਅਦ ਇੱਕ ਵੱਡੀ ਉਦਯੋਗਿਕ ਹੱਬ ਵਜੋਂ ਉੱਭਰ ਰਿਹਾ ਹੈ। ਉਨਾਂ ਕਿਹਾ ਕਿ ਪੰਜਾਬ ਵਿੱਚ ਵਧੀਆਂ ਸੜਕਾਂ ਅਤੇ ਹਵਾਈ ਸੰਪਰਕ ਤੋਂ ਇਲਾਵਾ ਵਪਾਰ ਦੇ ਲਈ ਢੁੱਕਵਾਂ ਮਾਹੌਲ ਹੈ। ਇੱਥੇ ਉਦਯੋਗ ਅਤੇ ਕਿਰਤੀਆਂ ਦੇ ਵਧੀਆ ਸਬੰਧ ਹਨ ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਗਤੀਸ਼ੀਲ ਅਤੇ ਫੈਸਲਾਕੁੰਨ ਲੀਡਰਸ਼ਿਪ ਦੇ ਹੇਠ ਵਿਕਾਸ ਦੇ ਧੁਰੇ ਵਜੋਂ ਉੱਭਰ ਰਿਹਾ ਹੈ।
Session on Punjab industrial scenario during 8thInvest North organised by CII
ਆਪਣੇ ਸਵਾਗਤੀ ਭਾਸ਼ਣ ਵਿੱਚ ਵਧੀਕ ਮੁੱਖ ਸਕੱਤਰ ਇਨਵੈਸਟਮੈਂਟ ਪ੍ਰੋਮੋਸ਼ਨ, ਉਦਯੋਗ ਅਤੇ ਕਾਮਰਸ ਵਿਨੀ ਮਹਾਜਨ ਨੇ ਪੰਜਾਬ ਦੀ ਉਦਯੋਗਿਕ ਅਤੇ ਵਪਾਰਕ ਨੀਤੀ ਉੱਤੇ ਵਿਸਤਿ੍ਰਤ ਚਾਨਣਾ ਪਾਇਆ ਜਿਸਦਾ ਉਦੇਸ਼ ਸੂਬੇ ਵਿੱਚ ਉੱਦਮੀਆਂ ਅਤੇ ਉਦਯੋਗਪਤੀਆਂ ਲਈ ਬਿਜਨਸ ਕੀਤੇ ਜਾਣ ਨੂੰ ਸੁਖਾਲਾ ਬਣਾਉਣਾ ਹੈ। ਇਸ ਮੌਕੇ ਪੰਜਾਬ ਬਿਊਰੋ ਆਫ਼ ਇਨਵੈਸਟਮੈਂਟ ਪੋ੍ਰਮੋਸ਼ਨ ਦੇ ਸੀ.ਈ.ਓ. ਰਜਤ ਅਗਰਵਾਲ ਨੇ ਸੂਬੇ ਵਿੱਚ ਉਦਯੋਗ ਦੇ ਸਬੰਧ ’ਚ ਵਿਸਤਿ੍ਰਤ ਪੇਸ਼ਕਾਰੀ ਕੀਤੀ। ਇਸ ਦੌਰਾਨ ਉਨਾਂ ਸੂਚਨਾ ਤਕਨਾਲੋਜੀ, ਐਗਰੋ ਤੇ ਫੂਡ ਪੋ੍ਰਸੈਸਿੰਗ, ਆਈ.ਟੀ./ਇਲੈਕਟ੍ਰਾਨਿਕਸ ਸਿਸਟਮ ਡਿਜ਼ਾਇਨ ਅਤੇ ਮੈਨੂਫੈਕਚਰਿੰਗ, ਆਟੋ ਅਤੇ ਕੁਲ ਪੁਰਜ਼ੇ, ਟੈਕਸਟਾਇਲ ਅਤੇ ਸਟਾਰਟਅੱਪ ਆਦਿ ਵਰਗੇ ਉੱਭਰ ਰਹੇ ਉਦਯੋਗਿਕ ਸੈਕਟਰਾਂ ਦੀਆਂ ਸੰਭਾਵਨਾਵਾਂ ’ਤੇ ਚਾਨਣਾ ਪਾਇਆ। ਉਨਾਂ ਨੇ 5 ਅਤੇ 6 ਦਸੰਬਰ ਨੂੰ ਮੋਹਾਲੀ ਵਿਖੇ ਆਯੋਜਿਤ ਕਰਵਾਏ ਜਾ ਰਹੇ ਨਿਵੇਸ਼ ਸੰਮੇਲਨ ਵਿੱਚ ਹਿੱਸਾ ਲੈਣ ਲਈ ਉਦਯੋਗਪਤੀਆਂ ਅਤੇ ਉੱਦਮੀਆਂ ਨੂੰ ਸੱਦਾ ਵੀ ਦਿੱਤਾ। ਇਹ ਸੰਮੇਲਨ ਸਥਾਨਕ ਉਦਯੋਗਪਤੀਆਂ ਨੂੰ ਆਪਣੀਆਂ ਨਿਵੇਸ਼ ਯੋਜਨਾਵਾਂ ਬਾਰੇ ਵਿਚਾਰ ਵਟਾਂਦਰੇ ਲਈ ਸਿਹਤਮੰਦ ਮੰਚ ਮੁਹੱਈਆ ਕਰਵਾਏਗਾ।
Session on Punjab industrial scenario during 8thInvest North organised by CII
ਸੀ.ਆਈ.ਆਈ. ਪੰਜਾਬ ਰਾਜ ਅਤੇ ਸੀ.ਈ.ਓ. ਮਹਿੰਦਰਾ ਐਂਡ ਮਹਿੰਦਰਾ (ਸਵਰਾਜ ਡਵੀਜ਼ਨ) ਦੇ ਚੇਅਰਮੈਨ ਹਰੀਸ਼ ਚਵਾਨ, ਕਲਾਸ ਇੰਡੀਆ ਲਿਮਟਿਡ ਦੇ ਪ੍ਰਬੰਧਕੀ ਡਾਇਰੈਕਟਰ ਸ੍ਰੀ ਰਾਮ ਕਨਨ, ਗੋਦਰੇਜ਼ ਟਾਈਸਨ ਦੇ ਸੀ.ਈ.ਓ. ਪ੍ਰਸ਼ਾਂਤ ਵਾਟਕਰ, ਐਚ.ਪੀ.ਸੀ.ਐਲ.-ਮਿੱਤਲ ਐਨਰਜੀ ਲਿਮਟਿਡ (ਐਚ.ਐਮ.ਈ.ਐਲ) ਦੇ ਐਮ.ਡੀ. ਅਤੇ ਸੀ.ਈ.ਓ. ਪ੍ਰਭ ਦਾਸ ਅਤੇ ਟ੍ਰਾਇਡੈਂਟ ਗਰੁੱਪ ਦੇ ਚੇਅਰਮੈਨ ਰਜਿੰਦਰ ਗੁਪਤਾ ਸਣੇ ਪੰਜ ਉੱਘੇ ਉਦਯੋਗਪਤੀਆਂ ਨੇ ਸੂਬੇ ਵਿੱਚ ਆਪਣਾ ਬਿਜਨਸ ਕਰਨ ਦੇ ਤਜਰਬਿਆਂ ਨੂੰ ਸਾਂਝਾ ਕੀਤਾ ਅਤੇ ਇਸ ਦੌਰਾਨ ਉਨਾਂ ਨੇ ਸੂਬੇ ਦੀ ਉਦਯੋਗਿਕ ਵਪਾਰਕ ਵਿਕਾਸ ਨੀਤੀ ਦੀ ਸਫ਼ਲਤਾ ਅਤੇ ਆਪਣੇ ਪਾਸਾਰ ਦੀ ਯੋਜਨਾ ਬਾਰੇ ਵੀ ਦੱਸਿਆ। ਇਨਾਂ ਉਦਯੋਗਪਤੀਆਂ ਨੂੰ ਪੰਜਾਬ ਆ ਕੇ ਆਈ.ਟੀ. ਅਤੇ ਆਈ.ਟੀ.ਈ.ਐਸ., ਆਟੋ ਐਨਸਿਲਰੀਜ਼ ਅਤੇ ਟੈਕਸਟਾਇਲ ਵਰਗੇ ਉਦਯੋਗਿਕ ਵਿਕਾਸ ਦੀਆਂ ਵੱਡੀਆਂ ਸੰਭਾਵਨਾਵਾਂ ਦਾ ਅਨੁਮਾਨ ਲਾਉਣ ਲਈ ਸੱਦਾ ਦਿੱਤਾ ਗਿਆ ਹੈ।
Session on Punjab industrial scenario during 8thInvest North organised by CII
ਇਸ ਤੋਂ ਪਹਿਲਾਂ ਉਦਘਾਟਨੀ ਸ਼ੈਸ਼ਨ ਦੀ ਪ੍ਰਧਾਨਗੀ ਉੱਤਰਾਖੰਡ ਦੇ ਮੁੱਖ ਮੰਤਰੀ ਤਿ੍ਰਵੇਂਦਰਾ ਸਿੰਘ ਰਾਵਤ ਨੇ ਕੀਤੀ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਸਕੂਲ ਸਿੱਖਿਆ ਤੇ ਪੀ.ਡਬਲਿਊ.ਡੀ. ਮੰਤਰੀ ਵਿਜੇ ਇੰਦਰ ਸਿੰਗਲਾ, ਉੱਤਰਾਖੰਡ ਦੇ ਸੈਰ-ਸਪਾਟਾ ਮੰਤਰੀ ਸੱਤਪਾਲ ਮਹਾਰਾਜ, ਡਿਪਟੀ ਚੇਅਰਮੈਨ ਸੀ.ਆਈ.ਆਈ. ਉੱਤਰੀ ਖੇਤਰ ਅਤੇ ਵਾਈਸ ਚੇਅਰਮੈਨ ਤੇ ਪ੍ਰਬੰਧਕੀ ਡਾਇਰੈਕਟਰ ਤਿ੍ਰਵੇਣੀ ਟਰਬਾਇਨ ਲਿਮਟਿਡ ਨਿਖਿਲ ਸਾਹਨੇ, ਚੇਅਰਮੈਨ ਸੀ.ਆਈ.ਆਈ. ਉੱਤਰੀ ਖੇਤਰ ਅਤੇ ਚੇਅਰਮੈਨ ਤੇ ਪ੍ਰਬੰਧਕੀ ਡਾਇਰੈਕਟਰ ਜੈਕਸਨ ਇੰਜਨੀਅਰਜ਼ ਲਿਮਟਿਡ ਸਮੀਰ ਗੁਪਤਾ ਵੀ ਇਸ ਮੌਕੇ ਹਾਜ਼ਰ ਸਨ।