
ਅਜਨਾਲਾ 'ਚ ਕਿਸਾਨਾਂ ਨੂੰ ਜਾਗਰੂਕ ਕਰਨ ਪਹੁੰਚੇ ਸਨ ਤਰੁਣ ਚੁੱਘ
ਅਜਨਾਲਾ - ਭਾਜਪਾ ਨੇਤਾ ਤਰੁਣ ਚੁੱਘ ਅੱਜ ਜਦੋਂ ਅਜਨਾਲਾ ਪਹੁੰਚੇ ਤਾਂ ਉਹਨਾਂ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਵਿਰੋਧ ਕਰ ਰਹੇ ਕਿਸਾਨ ਤਰੁਣ ਚੁੱਘ ਦੀ ਗੱਡੀ ਅੱਗੇ ਲੇਟ ਗਏ। ਦੱਸ ਦਈਏ ਕਿ ਤਰੁਣ ਚੁੱਘ ਅਜਨਾਲਾ ਵਿਚ ਖੇਤੀ ਕਾਨੂੰਨਾਂ ਨੂੰ ਲੈ ਕਿਸਾਨਾਂ ਨੂੰ ਜਾਗਰੂਕ ਕਰਨ ਪਹੁੰਚੇ ਸਨ ਤੇ ਕਿਸਾਨਾਂ ਦੇ ਵਿਰੋਧ ਤੋਂ ਬਾਅਦ ਤਰੁਣ ਚੁੱਘ ਗੱਡੀ ਚੋਂ ਨਿਕਲ ਕੇ ਸੜਕ ਉੱਤੇ ਆ ਬੈਠੇ ਅਤੇ ਕਿਸਾਨਾਂ ਨੇ ਚੁੱਘ ਦੀ ਗੱਡੀ ਨੂੰ ਘੇਰ ਲਿਆ।
ਦੱਸ ਦਈਏ ਕਿ ਭਾਜਪਾ ਦੇ ਆਗੂ ਤਰੁਣ ਚੁੱਘ ਵੱਲੋਂ ਰਾਜਾਸਾਂਸੀ ਨੇੜੇ ਰਜਿੰਦਰ ਮੋਹਨ ਸਿੰਘ ਛੀਨਾ ਦੇ ਫਾਰਮ 'ਤੇ ਕਿਸਾਨਾਂ ਵੱਲੋਂ ਚੱਲ ਰਹੀ ਮੀਟਿੰਗ ਦੌਰਾਨ ਕਿਸਾਨ ਆਗੂ ਜਤਿੰਦਰ ਸਿੰਘ ਛੀਨਾ ਦੀ ਅਗਵਾਈ ਹੇਠ ਛੀਨਾ ਫਾਰਮ ਨੂੰ ਘੇਰਾ ਪਾ ਕੇ ਉਕਤ ਭਾਜਪਾ ਆਗੂ ਤਰੁਣ ਚੁੱਘ ਅਤੇ ਰਜਿੰਦਰ ਮੋਹਨ ਸਿੰਘ ਛੀਨਾ ਖਿਲਾਫ਼ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਬਣਾਏ ਗਏ ਖੇਤੀ ਕਾਨੂੰਨਾਂ ਦਾ ਪੰਜਾਬ ਦੇ ਕਿਸਾਨਾਂ ਤੇ ਮਜ਼ਦੂਰਾਂ ਵੱਲੋਂ ਜ਼ੋਰਦਾਰ ਵਿਰੋਧ ਹੋ ਰਿਹਾ ਹੈ।