ਸਪੋਕਸਮੈਨ ਲੱਖਾਂ ਔਕੜਾਂ 'ਚੋਂ ਲੰਘਦਾ ਹੋਇਆ ਲੋਕਾਂ ਦੀ ਆਵਾਜ਼ ਬਣ ਕੇ ਬਲੰਦੀਆਂ 'ਤੇ ਪੁੱਜਾ : ਖ਼ਾਲਸਾ
Published : Dec 2, 2019, 9:20 am IST
Updated : Dec 2, 2019, 9:20 am IST
SHARE ARTICLE
15 years celebration of rozana spokesman
15 years celebration of rozana spokesman

ਅਹਿਮਦਗੜ੍ਹ ਦੇ ਵੱਖ ਵੱਖ ਆਗੂਆਂ ਤੇ ਪਾਠਕਾਂ ਨੇ ਸਪੋਕਸਮੈਨ ਦੀ 14ਵੀਂ ਵਰ੍ਹੇਗੰਢ 'ਤੇ ਦਿੱਤੀ ਵਧਾਈ

ਅਹਿਮਦਗੜ੍ਹ (ਰਾਮਜੀ ਦਾਸ ਚੋਹਾਨ) : ਰੋਜ਼ਾਨਾ ਸਪੋਕਸਮੈਨ ਅਖਬਾਰ ਦੇ 14ਵੇਂ ਸਾਲ 'ਚ ਦਾਖ਼ਲ ਹੋਣ 'ਤੇ ਸਥਾਨਕ ਸ਼ਹਿਰ ਦੇ ਵੱਖ ਵੱਖ ਆਗੂਆਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਰੋਜ਼ਾਨਾ ਸਪੋਕਸਮੈਨ ਦੇ ਲਾਈਫ ਮੈਂਬਰ ਭਜਨ ਸਿੰਘ ਬਰਾੜ, ਲੋਕ ਇਨਸਾਫ ਪਾਰਟੀ ਅਹਿਮਦਗੜ੍ਹ ਸ਼ਹਿਰੀ ਦੇ ਪ੍ਰਧਾਨ ਕੌਂਸਲਰ ਕਮਲਜੀਤ ਸਿੰਘ ਉਭੀ, ਕੁਲਦੀਪ ਸਿੰਘ ਖ਼ਾਲਸਾ ਅਤੇ ਵੱਖ-ਵੱਖ ਆਗੂਆਂ ਨੇ ਪੱਤਰਕਾਰ ਰਾਮਜੀ ਦਾਸ ਚੋਹਾਨ ਦੀ ਅਗਵਾਈ 'ਚ ਸਮਾਗਮ ਕਰਵਾਇਆ?

Ucha Dar Babe Nanak DaUcha Dar Babe Nanak Da

ਸਮਾਗਮ ਦੌਰਾਨ ਬਾਬਾ ਬੁੱਢਾ ਜੀ ਗੁਰਮਤਿ ਪ੍ਰਚਾਰ ਸੇਵਾ ਟੱਰਸਟ ਦੇ ਚੇਅਰਮੈਨ ਦਰਸ਼ਨ ਸਿੰਘ ਖ਼ਾਲਸਾ ਨੇ ਕਿਹਾ ਕਿ ਸਪੋਕਸਮੈਨ ਇਕੋ ਇਕ ਅਜਿਹਾ ਅਖ਼ਬਾਰ ਹੈ ਜਿਸ ਨੇ ਲੋਕਾਂ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਵੱਡਮੁੱਲਾ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਸਪੋਕਸਮੈਨ ਨੇ ਪਖੰਡਵਾਦ, ਡੇਰਾਵਾਦ ਨੂੰ ਖ਼ਤਮ ਕਰਨ ਲਈ ਨਿਧੜਕ ਹੋ ਕੇ ਵਿੱਢੇ ਸੰਘਰਸ਼ ਤਹਿਤ ਸਿੱਖੀ ਨੂੰ ਢਾਹ ਲਾਉਣ ਵਾਲੇ ਮਨਮੱਤੀਆਂ ਕਰਨ ਵਾਲੇ ਪਖੰਡੀਆਂ ਦਾ ਪਰਦਾਫਾਸ਼ ਕੀਤਾ ਹੈ।

Rozana SpokesmanRozana Spokesman

'ਉੱਚਾ ਦਰ ਬਾਬੇ ਨਾਨਕ ਦਾ' ਦੇ ਲਾਈਫ਼ ਮੈਂਬਰ ਭਜਨ ਸਿੰਘ ਬਰਾੜ ਤੇ ਗੁਰਦੁਆਰਾ ਸਿੰਘ ਸਭਾ ਦੇ ਸਾਬਕਾ ਪ੍ਰਧਾਨ ਕੁਲਦੀਪ ਸਿੰਘ ਖ਼ਾਲਸਾ ਨੇ ਕਿਹਾ ਕਿ ਸਪੋਕਸਮੈਨ ਨੇ ਅਖ਼ਬਾਰ ਚਲਾਉਣ ਦੇ ਨਾਲ-ਨਾਲ ਲੋਕਾਈ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਨੂੰ ਫੈਲਾਉਣ ਲਈ “ਉੱਚਾ ਦਰ ਬਾਬੇ ਨਾਨਕ ਦਾ” ਨੂੰ ਬਣਾਉਣ ਦਾ ਕਾਰਜ ਅਰੰਭਿਆ ਹੋਇਆ ਹੈ ਜੋ ਕਿ ਇਕ ਸ਼ਲਾਘਾ ਯੋਗ ਕਾਰਜ ਹੈ।

Rozana SpokesmanRozana Spokesman

ਲੋਕ ਇੰਨਸਾਫ਼ ਪਾਰਟੀ ਅਹਿਮਦਗੜ੍ਹ ਸ਼ਹਿਰੀ ਦੇ ਪ੍ਰਧਾਨ ਕੌਂਸਲਰ ਕਮਲਜੀਤ ਸਿੰਘ ਉਭੀ ਨੇ ਕਿਹਾ ਕਿ ਸਪੋਕਸਮੈਨ ਅਖ਼ਬਾਰ ਨੇ ਹਮੇਸ਼ਾ ਹੀ ਸੱਚ ਹੱਕ ਦੀ ਗੱਲ ਕਰਦਿਆਂ ਕਿਸਾਨਾਂ ਤੇ ਮਜਦੂਰਾਂ ਅਤੇ ਹਰ ਵਰਗ ਦੀਆ ਸਮੱਸਿਆਵਾਂ ਨੂੰ  ਪਹਿਲ ਦੇ ਅਧਾਰ 'ਤੇ ਛਾਪ ਕੇ ਹੱਕਾਂ ਦੀ ਗੱਲ ਕੀਤੀ ਹੈ। ਕਾਂਗਰਸ ਪਾਰਟੀ ਦੇ ਜ਼ਿਲ੍ਹਾ ਜਨਰਲ ਸਕੱਤਰ ਰਮੇਸ਼ ਕੋਸ਼ਲ ਨੇ ਵਧਾਈ ਦਿੰਦਿਆਂ ਕਿਹਾ ਕਿ ਸਪੋਕਸਮੈਨ ਸਖ਼ਤ ਪੈਂਡਾ ਤਹਿ ਕਰ ਕੇ 15ਵੇਂ ਸਾਲ 'ਚ ਦਾਖ਼ਲ ਹੋਇਆ ਹੈ।

ਅਵਤਾਰ ਸਿੰਘ ਜੱਸਲ ਜ਼ਿਲ੍ਹਾ ਮੀਤ ਪ੍ਰਧਾਨ ਅਕਾਲੀ ਦਲ ਨੇ ਕਿਹਾ ਕਿ ਸਪੋਕਸਮੈਨ ਨੇ ਅਖ਼ਬਾਰ ਚਲਾਉਣ ਦੇ ਨਾਲ-ਨਾਲ ਲੋਕਾਈ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਨੂੰ ਫੈਲਾਉਣ ਲਈ 'ਉੱਚਾ ਦਰ ਬਾਬੇ ਨਾਨਕ ਦਾ' ਨੂੰ ਬਣਾਉਣ ਦਾ ਕਾਰਜ ਅਰੰਭਿਆ ਹੋਇਆ ਹੈ ਜੋ ਕਿ ਇਕ ਸ਼ਲਾਘਾ ਯੋਗ ਕਾਰਜ ਹੈ।

Ucha dar Babe nanak DaUcha dar Babe nanak Da

ਇਸ ਮੌਕੇ ਕਮਲਜੀਤ ਸਿੰਘ ਉਭੀ, ਕੁਲਦੀਪ ਸਿੰਘ ਖਾਲਸਾ ਉਪ ਪ੍ਰਧਾਨ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਜਨ ਸਿੰਘ ਬਰਾੜ, ਸਰਪ੍ਰਸਤ ਕ੍ਰਿਸ਼ਨ ਸਿੰਘ ਰਾਜੜ, ਸੈਕਟਰੀ ਰੁਪਿੰਦਰ ਸਿੰਘ ਬ੍ਰਹਮਪੁਰੀ, ਮਨਜੀਤ ਸਿੰਘ ਹੂੰਝਣ, ਬੇਅੰਤ ਸਿੰਘ ਸਰਾਂ, ਤਿਰਲੋਚਨ ਸਿੰਘ ਚਾਪੜਾ, ਡਾ. ਜੋਰਾ ਸਿੰਘ, ਦਵਿੰਦਰ ਸਿੰਘ, ਕੁਲਦੀਪ ਸਿੰਘ ਗਰਚਾ, ਸੁਖਜਿੰਦਰ ਸਿੰਘ ਰਾਜੜ, ਮਾਨ ਸਿੰਘ, ਜਗਮਿੰਦਰ ਮਿਲਕੀਤ ਸਿੰਘ, ਗੁਲਾਬ ਸਿੰਘ, ਬਲਜਿੰਦਰ ਸਿੰਘ, ਮਨਜੀਤ ਸਿੰਘ ਆਦਿ ਨੇ ਸਪੋਕਸਮੈਨ ਦੀ ਚੜਦੀਕਲਾ ਦੀ ਕਾਮਨਾ ਕਰਦਿਆਂ ਵਰ੍ਹੇਗੰਢ ਦੀ ਵਧਾਈ ਦਿਤੀ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM

ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਜਥੇਦਾਰ ਕੁਲਦੀਪ ਗੜਗੱਜ ਨੇ ਸੁਣੋ ਕੀ ਲਏ ਵੱਡੇ ਫੈਸਲੇ? ਸੁਣੋ LIVE

28 Dec 2025 2:10 PM

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM

Operation Sindoor's 'Youngest Civil Warrior' ਫੌਜੀਆਂ ਦੀ ਸੇਵਾ ਕਰਨ ਵਾਲਾ ਬੱਚਾ

27 Dec 2025 3:07 PM

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM
Advertisement