ਚੰਗੇ ਕਾਰਨਾਮਿਆਂ ਦੀ ਬਜਾਏ ਪੰਜਾਬ ਪੁਲਿਸ ਨਸ਼ੇ ਅਤੇ ਰਿਸ਼ਵਤਖੋਰੀ ਲਈ ਜ਼ਿਆਦਾ ਬਦਨਾਮ ਹੈ।
ਪਟਿਆਲਾ: ਚੰਗੇ ਕਾਰਨਾਮਿਆਂ ਦੀ ਬਜਾਏ ਪੰਜਾਬ ਪੁਲਿਸ ਨਸ਼ੇ ਅਤੇ ਰਿਸ਼ਵਤਖੋਰੀ ਲਈ ਜ਼ਿਆਦਾ ਬਦਨਾਮ ਹੈ। ਪਰ ਪੰਜਾਬ ਪੁਲਿਸ ਵਿਚ ਅਜਿਹੇ ਵੀ ਕੁਝ ਸਿਪਾਹੀ ਹਨ, ਜਿਨ੍ਹਾਂ ਨੂੰ ਦੂਜਿਆਂ ਦੀ ਸੇਵਾ ਸੰਭਾਲ ਕਰਨ ਵਿਚ ਸੰਤੁਸ਼ਟੀ ਮਿਲਦੀ ਹੈ। ਪਟਿਆਲਾ ਟ੍ਰੈਫਿਕ ਇੰਚਾਰਜ ਇੰਸਪੈਕਟਰ ਰਣਜੀਤ ਸਿੰਘ ਅਤੇ ਉਹਨਾਂ ਦੇ ਲੜਕੇ ਫੂਡ ਸਪਲਾਈ ਵਿਭਾਗ ਵਿਚ ਇੰਸਪੈਕਟਰ ਕਨਵਪ੍ਰੀਤ ਨੇ ਪਟਿਆਲਾ ਵਿਚ ਅਪਾਹਜਾਂ ਲਈ ਈ-ਰਿਕਸ਼ਾ ਸੇਵਾ ਸ਼ੁਰੂ ਕੀਤੀ ਹੈ।
ਇਹਨਾਂ ਵਿਚ ਜਿੰਨੇ ਡਰਾਈਵਰ ਅਪਾਹਜਾਂ ਨੂੰ ਉਹਨਾਂ ਦੀ ਮੰਜ਼ਿਲ ਤੱਕ ਪਹੁੰਚਾਉਂਦੇ ਹਨ, ਉਹਨਾਂ ਨੂੰ ਪਿਤਾ-ਪੁੱਤਰ ਮਿਲ ਕੇ ਤਨਖ਼ਾਹ ਦਿੰਦੇ ਹਨ। ਕਰੀਬ 1 ਮਹੀਨੇ ਪਹਿਲਾਂ ਇੰਸਪੈਕਟਰ ਰਣਜੀਤ ਸਿੰਘ ਟ੍ਰੈਫਿਕ ਕੰਟਰੋਲ ਕਰ ਰਹੇ ਸੀ। ਇਹ ਅਪਾਹਜ ਹਸਪਤਾਲ ਪਹੁੰਚਣ ਲਈ ਆਟੋ ਵਾਲੇ ਨੂੰ ਬੁਲਾ ਰਿਹਾ ਸੀ। ਪਰ ਪੈਸੇ ਨਾ ਹੋਣ ਕਾਰਨ ਆਟੋ ਵਾਲੇ ਉਸ ਨੂੰ ਬਿਠਾਉਣ ਲਈ ਮਨ੍ਹਾਂ ਕਰ ਰਹੇ ਸੀ।
ਇਹ ਦੇਖ ਕੇ ਉਹਨਾਂ ਨੇ ਅਪਾਹਜ ਨੂੰ ਪੈਸੇ ਦੇ ਕੇ ਹਸਪਤਾਲ ਪਹੁੰਚਾਇਆ। ਇਸ ਤੋਂ ਬਾਅਦ ਉਹਨਾਂ ਨੇ ਅਪਾਹਜਾਂ ਲ਼ਈ 8 ਈ-ਰਿਕਸ਼ਾ ਚਲਵਾ ਦਿੱਤੇ। ਰਣਜੀਤ ਸਿੰਘ ਦਾ ਕਹਿਣਾ ਹੈ ਕਿ ਇਹ ਈ ਰਿਕਸ਼ਾ ਨੂੰ ਪੂਰੇ ਸ਼ਹਿਰ ਵਿਚ ਚੱਕਰ ਲਗਾਉਂਦੇ ਹਨ ਅਤੇ ਉਹਨਾਂ ਨੂੰ ਜੋ ਵੀ ਅਪਾਹਜ ਦਿਖਦਾ ਹੈ, ਉਸ ਨੂੰ ਮੁਫਤ ਪਹੁੰਚਾਉਂਦੇ ਹਨ। ਇਹਨਾਂ ਸਾਰੇ ਆਟੋ ਚਾਲਕਾਂ ਨੂੰ ਉਹ ਅਪਣੀ ਤਨਖ਼ਾਹ ਵਿਚੋਂ ਪੈਸੇ ਦਿੰਦੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।