ਸੁਖਜਿੰਦਰ ਸਿੰਘ ਦਾ ਬਿਆਨ, ਕਿਸਾਨੀ ਹਾਲਤ 'ਚ ਮੱਦਦਗਾਰ ਸਿੱਧ ਹੋ ਸਕਦੈ ਵਾਹਗਾ ਸਰਹੱਦ ਵਪਾਰ
Published : Dec 2, 2019, 1:17 pm IST
Updated : Dec 2, 2019, 1:17 pm IST
SHARE ARTICLE
Wagah border trade to improve farming situation randhawa
Wagah border trade to improve farming situation randhawa

ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿਚ ਗੁਰੂਆਂ ਦੀ ਵਿਚਾਰਧਾਰਾ ਅਤੇ ਫ਼ਲਸਫ਼ੇ ਨੂੰ ਅਪਣਾਉਣ ਦੀ ਲੋੜ ਹੈ।

ਜਲੰਧਰ: ਪੰਜਾਬ ਦੇ ਸਹਿਕਾਰਤਾ ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਨੌਂਵੇ ਪਾਤਸ਼ਾਹ ਦੀ ਸ਼ਹਾਦਤ ਵਾਲੇ ਦਿਨ ਸ਼ਾਂਤੀ ਤੇ ਏਕਤਾ ਉੱਪਰ ਕਾਨਫਰੰਸ ਕਰਵਾ ਕੇ ਗੁਰੂ ਸਾਹਿਬ ਨੂੰ ਸੱਚੀ ਸ਼ਰਧਾਂਜਲੀ ਭੇਂਟ ਕੀਤੀ ਹੈ। ਗੁਰੂ ਸਾਹਿਬ ਨੇ ਜ਼ੁਲਮ ਵਿਰੁੱਧ ਆਪਣੀ ਸ਼ਹਾਦਤ ਦੇ ਕੇ ਹੱਕ-ਸੱਚ ਦੀ ਆਵਾਜ਼ ਬੁਲੰਦ ਕੀਤੀ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿਚ ਗੁਰੂਆਂ ਦੀ ਵਿਚਾਰਧਾਰਾ ਅਤੇ ਫ਼ਲਸਫ਼ੇ ਨੂੰ ਅਪਣਾਉਣ ਦੀ ਲੋੜ ਹੈ।

Sukhjinder Singh RandhavaSukhjinder Singh Randhava “ਆਪਣੀ ਆਤਮਾ ਦੀ ਆਵਾਜ਼ ਨਾਲ ਧਰਮ ਅਪਣਾਉਣ ਦੇ ਹੱਕ ਖਾਤਰ ਨੌਂਵੇ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਅਦੁੱਤੀ ਸ਼ਹਾਦਤ ਦਿੱਤੀ ਤਾਂ ਜੋ ਸੰਸਾਰ ਵਿਚ ਸ਼ਾਂਤੀ ਬਹਾਲੀ ਤੇ ਏਕਤਾ ਸਥਾਪਤ ਹੋ ਸਕੇ। ਗੁਰੂ ਸਾਹਿਬ ਦਾ ਵਿਚਾਰ ਸੀ ਕਿ ਧਾਰਮਿਕ ਸਦਭਾਵਨਾ ਤਾਂ ਹੀ ਕਾਇਮ ਹੋ ਸਕਦੀ ਹੈ ਜੇ ਕਿਸੇ ਵਿਅਕਤੀ ’ਤੇ ਧਰਮ ਤਬਦੀਲ ਕਰਨ ਲਈ ਦਬਾਅ ਜਾਂ ਉਨ੍ਹਾਂ ਉਪਰ ਕੋਈ ਫੈਸਲਾ ਠੋਸਿਆ ਨਾ ਜਾ ਸਕੇ।”

PhotoPhoto ਉਹਨਾਂ ਨੇ ਐਤਵਾਰ ਨੂੰ ਇਥੇ ਸੈਕਟਰ 29 ਸਥਿਤ ਸਰਵ ਭਾਰਤੀ ਸ਼ਾਂਤੀ ਤੇ ਏਕਤਾ ਸੰਸਥਾ (ਪੰਜਾਬ) ਵੱਲੋਂ ਬਾਬਾ ਸੋਹਣ ਸਿੰਘ ਭਕਨਾ ਭਵਨ ਦੇ ਗੁਰੂ ਨਾਨਕ ਦੇਵ ਜੀ ਹਾਲ ਵਿਖੇ ਕਰਵਾਈ ਸੂਬਾਈ ਕਾਨਫਰੰਸ ਨੂੰ ਆਪਣੇ ਸੰਬੋਧਨ ਵਿਚ ਕੀਤਾ।

Farmer's AccountsFarmer ਰੰਧਾਵਾ ਨੇ ਕਿਹਾ ਕਿ ਦੱਖਣ-ਏਸ਼ਿਆਈ ਖ਼ਿੱਤੇ ਦੀ ਤਰੱਕੀ ਸਿਰਫ ਅਮਨ, ਸ਼ਾਂਤੀ ਨਾਲ ਹੀ ਹੋ ਸਕਦੀ ਹੈ। ਰੰਧਾਵਾ ਨੇ ਅੱਗੇ ਕਿਹਾ ਕਿ ਕਰਤਾਰਪੁਰ ਲਾਂਘਾ ਖੁੱਲ੍ਹਣ ਦੇ ਨਾਲ ਚੜ੍ਹਦੇ ਤੇ ਲਹਿੰਦੇ ਪੰਜਾਬ ਦੀ ਤਰੱਕੀ ਦੇ ਰਾਹ ਖੁੱਲ੍ਹੇ ਹਨ।

Large quantity of suspected heroin smuggled from Pak seized at Attari borderBorder ਉਨ੍ਹਾਂ ਕਿਹਾ ਕਿ ਜੇ ਵਾਹਗਾ ਸਰਹੱਦ ਦੇ ਆਰ-ਪਾਰ ਵਪਾਰ ਖੁੱਲ੍ਹ ਜਾਵੇ ਤਾਂ ਦੋਵੇਂ ਪਾਸਿਆਂ ਦੇ ਕਿਸਾਨਾਂ ਦੀ ਆਰਥਿਕਤਾ ਸੁਧਰ ਸਕਦੀ ਹੈ। ਉਨ੍ਹਾਂ ਕਿਹਾ, “ਮੈਂ ਸਰਹੱਦੀ ਖੇਤਰ ਦਾ ਵਸਨੀਕ ਹੋਣ ਕਰਕੇ ਦੇਸ਼ ਦੀ ਵੰਡ ਅਤੇ ਜੰਗ ਦੇ ਸਮੇਂ ਹੋਏ ਨੁਕਸਾਨ ਤੋਂ ਭਲੀ-ਭਾਂਤ ਜਾਣੂੰ ਹੈ ਅਤੇ ਜਿਸ ਨੇ ਉਜਾੜੇ ਅਤੇ ਜੰਗ ਦੇ ਦਰਦ ਸੀਨੇ ਹੰਢਾਇਆ ਹੋਇਆ ਹੋਵੇ, ਉਹ ਸਦਾ ਸ਼ਾਂਤੀ ਦੀ ਕਾਮਨਾ ਰੱਖਦੇ ਹਨ।” ਰੰਧਾਵਾ ਵੱਲੋਂ ਸੁਖਦੇਵ ਸਿੰਘ ਵੱਲੋਂ ਜੰਡਿਆਲਾ ਵਿਚ ਭਾਂਡੇ ਬਣਾਉਣ ਵਾਲੇ ਠਠਿਆਰਾਂ ਬਾਰੇ ਲਿਖੀ ਪੁਸਤਕ ਵੀ ਰਿਲੀਜ਼ ਕੀਤੀ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement