ਸੁਖਜਿੰਦਰ ਸਿੰਘ ਰੰਧਾਵਾ ਨੇ ਦਾਣਾ ਮੰਡੀ 'ਚ ਸੰਗਤ ਨੂੰ ਲੰਗਰ ਛਕਾਇਆ 
Published : Nov 8, 2019, 6:32 pm IST
Updated : Nov 8, 2019, 6:32 pm IST
SHARE ARTICLE
Sukhjinder Singh Randhawa langar sewa at Dana Mandi
Sukhjinder Singh Randhawa langar sewa at Dana Mandi

ਸ. ਰੰਧਾਵਾ ਨੇ ਪੰਗਤ ਵਿਚ ਬੈਠ ਕੇ ਲੰਗਰ ਛਕਿਆ।

ਡੇਰਾ ਬਾਬਾ ਨਾਨਕ : ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਖੁੱਲ੍ਹਣ ਜਾ ਰਹੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੀ ਖੁਸ਼ੀ ਵਿਚ ਕਰਵਾਏ ਜਾ ਰਹੇ ਚਾਰ ਰੋਜ਼ਾ ਡੇਰਾ ਬਾਬਾ ਉਤਸਵ ਦੇ ਪਹਿਲੇ ਦਿਨ ਭਾਰੀ ਮੀਂਹ ਤੇ ਹਨੇਰੀ ਦੇ ਬਾਵਜੂਦ ਸੰਗਤ ਦੇ ਉਤਸ਼ਾਹ ਤੇ ਸ਼ਰਧਾ ਵਿਚ ਕੋਈ ਕਮੀ ਨਹੀਂ ਆਈ।

Sukhjinder Singh Randhawa langar sewa at Dana MandiSukhjinder Singh Randhawa langar sewa at Dana Mandi

ਡੇਰਾ ਬਾਬਾ ਨਾਨਕ ਵਿਖੇ ਵੱਡੀ ਗਿਣਤੀ ਵਿੱਚ ਪੁੱਜ ਰਹੀ ਸੰਗਤ ਲਈ ਵੱਖ-ਵੱਖ ਥਾਂਵਾਂ ਉਤੇ ਲੰਗਰ ਲਗਾਏ ਗਏ। ਦਾਣਾ ਮੰਡੀ ਵਿਖੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਲੰਗਰ ਦੀ ਸ਼ੁਰੂਆਤ ਕਰਵਾਈ। ਸ. ਰੰਧਾਵਾ ਨੇ ਪਹਿਲਾਂ ਸੰਗਤ ਨੂੰ ਲੰਗਰ ਛਕਾਇਆ ਅਤੇ ਫੇਰ ਖੁਦ ਪੰਗਤ ਵਿਚ ਬੈਠ ਕੇ ਲੰਗਰ ਛਕਿਆ। ਰੰਧਾਵਾ ਨੇ ਕਿਹਾ ਕਿ ਮੀਂਹ ਦੇ ਬਾਵਜੂਦ ਸੰਗਤਾਂ ਵਿਚ 550ਵੇਂ ਪ੍ਰਕਾਸ਼ ਪੁਰਬ ਅਤੇ ਇਤਿਹਾਸਕ ਕਰਤਾਰਪੁਰ ਲਾਂਘਾ ਖੁੱਲ੍ਹਣ ਦਾ ਉਤਸ਼ਾਹ ਹੀ ਬਹੁਤ ਹੈ ਜਿਸ ਕਾਰਨ ਗੁਰੂ ਪਾਤਸ਼ਾਹ ਦੀ ਕਿਰਪਾ ਸਦਕਾ ਅੱਜ ਚਾਰ ਰੋਜ਼ਾ ਉਤਸਵ ਦੀ ਸ਼ੁਰੂਆਤ ਹੋ ਗਈ।

Sukhjinder Singh Randhawa langar sewa at Dana MandiSukhjinder Singh Randhawa langar sewa at Dana Mandi

ਇਸ ਤੋਂ ਪਹਿਲਾਂ ਸਵੇਰੇ ਰੰਧਾਵਾ ਤੇ ਮੁੱਖ ਮੰਤਰੀ ਦੇ ਰਾਜਸੀ ਸਕੱਤਰ ਕੈਪਟਨ ਸੰਦੀਪ ਸਿੰਘ ਸੰਧੂ ਨੇ ਸਹਿਕਾਰਤਾ ਵਿਭਾਗ ਦੇ ਉਚ ਅਧਿਕਾਰੀਆਂ, ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਵਿਪੁਲ ਉਜਵਲ ਤੇ ਬਟਾਲਾ ਦੇ ਐਸ.ਐਸ.ਪੀ. ਉਪਿੰਦਰਜੀਤ ਸਿੰਘ ਘੁੰਮਣ ਨੂੰ ਨਾਲ ਲੈ ਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਭਾਰੀ ਮੀਂਹ ਤੇ ਹਨੇਰੀ ਕਾਰਨ ਪਾਣੀ ਖੜ੍ਹਨ ਕਾਰਨ ਵੱਡੇ ਤੜਕੇ ਹੋਣ ਵਾਲੇ ਸਮਾਗਮ ਭਾਵੇਂ ਨਹੀਂ ਹੋ ਸਕੇ ਪਰ 12 ਵਜੇ ਤੱਕ ਪੰਡਾਲ ਨੰਬਰ-2 ਵਿਚ ਉਦਘਾਟਨੀ ਸਮਾਗਮ ਕਰਵਾਉਣ ਦੇ ਪ੍ਰਬੰਧ ਸੁਚਾਰੂ ਤਰੀਕੇ ਨਾਲ ਨੇਪਰੇ ਚਾੜ• ਲਏ ਜਿਸ ਸਦਕਾ ਡੇਰਾ ਬਾਬਾ ਨਾਨਕ ਉਤਸਵ ਦਾ ਆਗਾਜ਼ ਹੋਇਆ।

Sukhjinder Singh Randhawa inaugurate PandalSukhjinder Singh Randhawa inaugurate Pandal

ਰੰਧਾਵਾ ਨੇ ਸਾਰੇ ਪੰਡਾਲਾਂ, ਪਾਰਕਿੰਗ ਸਥਾਨਾਂ, ਲਾਂਘੇ ਵੱਲ ਜਾਂਦੇ ਰਾਸਤੇ ਅਤੇ ਇੰਟਗਰੇਟਿਡ ਚੈਕ ਪੋਸਟ ਵਾਲੀ ਸੜਕ ਦਾ ਨਿਰੀਖਣ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿੱਚ ਪੁੱਜ ਰਹੀਆਂ ਸੰਗਤਾਂ ਦਾ ਉਨ੍ਹਾਂ ਸਵਾਗਤ ਵੀ ਕੀਤਾ ਜਿਨ੍ਹਾਂ ਵਿਚ ਸਕੂਲੀ ਬੱਚੇ ਅਤੇ ਬਜ਼ੁਰਗ ਵੀ ਸ਼ਾਮਲ ਸਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement