
ਉਹਨਾਂ ਨੇ ਸਿੱਧੇ ਤੌਰ 'ਤੇ ਕਿਹਾ ਕਿ ਉਹ ਤਾਂ ਆਪ ਚਾਹੁੰਦੇ ਨੇ ਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੀਤਾ ਜਾਵੇ ਤੇ ਇਨਸਾਫ਼ ਮਿਲੇ।
ਮੁਹਾਲੀ - ਕਥਿਤ ਸਿੰਜਾਈ ਘੁਟਾਲੇ 'ਚ ਸਾਬਕਾ ਮੰਤਰੀ ਸ਼ਰਨਜੀਤ ਢਿੱਲੋਂ ਤੋਂ ਅੱਜ ਵਿਜੀਲੈਂਸ ਨੇ ਮੁਹਾਲੀ ਸਥਿਤ ਦਫ਼ਤਰ 'ਚ 7 ਘੰਟੇ ਤੱਕ ਸਵਾਲ ਜਵਾਬ ਕੀਤੇ। ਸ਼ਰਨਜੀਤ ਢਿੱਲੋਂ 'ਤੇ ਮਾਮਲੇ ਵਿਚ ਟੈਂਡਰ ਦੇਣ ਲਈ ਰਿਸ਼ਵਤ ਲੈਣ ਦਾ ਇਲਜ਼ਾਮ ਹੈ। ਪੁੱਛਗਿੱਛ ਤੋਂ ਬਾਅਦ ਜਦੋਂ ਉਹ ਬਾਹਰ ਆਏ ਤਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਉਹਨਾਂ 'ਤੇ ਝੂਠੇ ਇਲਜ਼ਾਮ ਲਗਾ ਕੇ ਝੂਠਾ ਕੇਸ ਕੀਤਾ ਹੈ।
ਗੱਲਬਾਤ ਕਰਦਿਆਂ ਉਹਨਾਂ ਨੇ ਕਿਹਾ ਕਿ ਵਿਜੀਲੈਂਸ ਨੇ ਉਹਨਾਂ ਤੋਂ ਜੋ ਸਵਾਲ ਕੀਤੇ ਉਹਨਾਂ ਨੇ ਉਸ ਦਾ ਪੂਰੀ ਨਿਪੱਖਤਾ ਨਾਲ ਜਵਾਬ ਦਿੱਤਾ ਹੈ। ਉਹਨਾਂ ਕਿਹਾ ਕਿ ਇਹ ਤਾਂ ਸਾਰੇ ਪੰਜਾਬ ਨੂੰ ਹੀ ਪਤਾ ਹੈ ਕਿ ਪਿਛਲੀ ਕਾਂਗਰਸ ਸਰਕਾਰ ਝੂਠੀ ਸੀ ਤੇ ਉਸ ਨੇ ਮੇਰੇ ਖਿਲਾਫ਼ ਜੋ ਕੇਸ ਕੀਤਾ ਹੈ ਉਹ ਵੀ ਝੂਠਾ ਹੈ ਪਰ ਮੈਨੂੰ ਕਾਨੂੰਨ 'ਤੇ ਪੂਰਾ ਭਰੋਸਾ ਹੈ ਕਿ ਮੈਨੂੰ ਇਨਸਾਫ਼ ਜ਼ਰੂਰ ਮਿਲੇਗਾ। ਉਹਨਾਂ ਨੇ ਸਿੱਧੇ ਤੌਰ 'ਤੇ ਕਿਹਾ ਕਿ ਉਹ ਤਾਂ ਆਪ ਚਾਹੁੰਦੇ ਨੇ ਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੀਤਾ ਜਾਵੇ ਤੇ ਇਨਸਾਫ਼ ਮਿਲੇ।