ਹਾਈਕੋਰਟ ਵਲੋਂ ਬੱਚਿਆਂ ਦੀ ਬਿਹਤਰ ਪਰਵਰਿਸ਼ ਲਈ ਮਾਂ ਦੇ ਹਵਾਲੇ ਕਰਨ ਦੇ ਹੁਕਮ
Published : Jan 3, 2019, 1:06 pm IST
Updated : Jan 3, 2019, 1:06 pm IST
SHARE ARTICLE
High Court Decision On Childrens Custody To Mother
High Court Decision On Childrens Custody To Mother

ਬੱਚਿਆਂ ਲਈ ਮਾਂ ਸਭ ਤੋਂ ਬਿਹਤਰ ਸਰਪ੍ਰਸਤ ਹੁੰਦੀ ਹੈ, ਉਸ ਤੋਂ ਬਿਹਤਰ ਪਰਵਰਿਸ਼ ਕੋਈ...

ਚੰਡੀਗੜ੍ਹ : ਬੱਚਿਆਂ ਲਈ ਮਾਂ ਸਭ ਤੋਂ ਬਿਹਤਰ ਸਰਪ੍ਰਸਤ ਹੁੰਦੀ ਹੈ, ਉਸ ਤੋਂ ਬਿਹਤਰ ਪਰਵਰਿਸ਼ ਕੋਈ ਰਿਸ਼ਤੇਦਾਰ ਨਹੀਂ ਦੇ ਸਕਦੇ ਹੈ। ਹਾਈਕੋਰਟ ਦਾ ਬੱਚਿਆਂ ਦੇ ਫੁੱਫੜ ਨੂੰ ਨਿਰਦੇਸ਼ ਜਾਰੀ। ਪੰਜਾਬ-ਹਰਿਆਣਾ ਹਾਈਕੋਰਟ ਨੇ ਇਹ ਟਿੱਪਣੀ ਕਰਦੇ ਹੋਏ ਦੋ ਬੱਚਿਆਂ ਦੀ ਕਸਟਡੀ ਭੂਆ-ਫੁੱਫੜ ਤੋਂ ਲੈ ਕੇ ਬੱਚਿਆਂ ਨੂੰ ਵਾਪਸ ਮਾਂ ਨੂੰ ਸੌਂਪਣ ਦੇ ਹੁਕਮ ਦਿਤੇ ਹਨ। ਕਪੂਰਥਲਾ ਨਿਵਾਸੀ ਬੱਚਿਆਂ ਦੀ ਮਾਂ ਨੇ ਮੰਗ ਦਾਇਰ ਕਰਦੇ ਹੋਏ ਕਿਹਾ ਸੀ ਕਿ ਉਸ ਦਾ ਵਿਆਹ 2007 ਵਿਚ ਹੋਇਆ ਸੀ।

ਉਸ ਦੇ ਪਤੀ ਇਟਲੀ ਵਿਚ ਰਹਿ ਰਹੇ ਸਨ ਅਤੇ ਨਾ ਤਾਂ ਉਹ ਉਸ ਨੂੰ ਅਤੇ ਨਾ ਹੀ ਬੱਚਿਆਂ ਲਈ ਕਿਸੇ ਤਰ੍ਹਾਂ ਦੀ ਕੋਈ ਮਦਦ ਭੇਜਦੇ ਸਨ। ਇਹ ਸਭ ਵੇਖਦੇ ਹੋਏ ਪਟੀਸ਼ਨਰ ਬੱਚਿਆਂ ਦੇ ਨਾਲ ਅਪਣੇ ਭਰਾ ਦੇ ਕੋਲ ਮਲੇਸ਼ੀਆ ਚਲੀ ਗਈ। ਪਟੀਸ਼ਨਰ ਦਾ ਪਤੀ ਭਾਰਤ ਪਰਤਿਆ ਤਾਂ ਉਸ ਨੇ ਪਤਨੀ ਦੇ ਖਿਲਾਫ਼ ਸੋਨਾ ਚੋਰੀ ਕਰਨ ਦੀ ਐਫ਼ਆਈਆਰ ਦਰਜ ਕਰਵਾ ਦਿਤੀ। ਜਦੋਂ ਔਰਤ ਭਾਰਤ ਵਾਪਸ ਆਈ ਤਾਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਇਸ ਸਮੇਂ ਦੌਰਾਨ ਮਾਂ ਦੇ ਜੇਲ੍ਹ ਵਿਚ ਹੋਣ ਦੇ ਚਲਦੇ ਬੱਚਿਆਂ ਦੀ ਕਸਟਡੀ ਉਸ ਦੇ ਪਿਤਾ ਨੂੰ ਸੌਂਪ ਦਿਤੀ ਗਈ। ਪਿਤਾ ਬੱਚਿਆਂ ਨੂੰ ਅਪਣੇ ਭੈਣ-ਭਣੌਈਆ ਦੇ ਹਵਾਲੇ ਕਰ ਕੇ ਇਟਲੀ ਚਲਾ ਗਿਆ। ਮਾਂ ਨੇ ਜ਼ਮਾਨਤ ਉਤੇ ਬਾਹਰ ਆਉਣ  ਤੋਂ ਬਾਅਦ ਹਾਈਕੋਰਟ ਵਿਚ ਮੰਗ ਦਾਇਰ ਕਰਦੇ ਹੋਏ ਬੱਚਿਆਂ ਦੀ ਕਸਟਡੀ ਸੌਂਪਣ ਦੀ ਅਪੀਲ ਕੀਤੀ। ਮੰਗ ਉਤੇ ਸੁਣਵਾਈ ਦੇ ਦੌਰਾਨ ਪਟੀਸ਼ਨਰ ਨੇ ਦੱਸਿਆ ਕਿ ਉਹ ਸਕੂਲ ਵਿਚ ਬੱਚੀਆਂ ਨੂੰ ਮਿਲੀ ਸੀ ਅਤੇ ਬੱਚੇ ਉੱਥੇ ਬਿਹਤਰ ਮਹਿਸੂਸ ਨਹੀਂ ਕਰ ਰਹੇ ਹਨ।

ਨਾਲ ਹੀ ਪਟੀਸ਼ਨਰ ਨੇ ਕਿਹਾ ਕਿ ਉਨ੍ਹਾਂ ਨੂੰ ਬਿਹਤਰ ਸਿੱਖਿਆ ਅਤੇ ਸੁਵਿਧਾਵਾਂ ਵੀ ਉਪਲੱਬਧ ਨਹੀਂ ਕਰਵਾਈਆਂ ਜਾ ਰਹੀਆਂ ਹਨ। ਇਸ ਉਤੇ ਬੱਚਿਆਂ ਦੇ ਫੁੱਫੜ ਅਤੇ ਭੂਆ ਨੇ ਜਵਾਬ ਦਰਜ ਕਰਦੇ ਹੋਏ ਕਿਹਾ ਕਿ ਬੱਚਿਆਂ ਨੂੰ ਸਿੱਖਿਆ ਅਤੇ ਸੁਵਿਧਾਵਾਂ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ ਜਿਸ ਦਾ ਖ਼ਰਚ ਬੱਚਿਆਂ ਦੇ ਪਿਤਾ ਤੇ ਭੈਣ ਕਰ ਰਹੇ ਹਨ। ਹਾਈਕੋਰਟ ਨੇ ਦੋਵਾਂ ਪੱਖਾਂ ਨੂੰ ਸੁਣਨ ਤੋਂ ਬਾਅਦ ਅਪਣੇ ਹੁਕਮ ਵਿਚ ਕਿਹਾ ਕਿ ਭੂਆ ਅਤੇ ਫੁੱਫੜ ਮਾਂ ਦੀ ਪਰਵਰਿਸ਼ ਦਾ ਸਥਾਨ ਨਹੀਂ ਲੈ ਸਕਦੇ ਹਨ।

ਮਾਂ ਦੀ ਪੁਲਿਸ ਹਿਰਾਸਤ ਦੇ ਕਾਰਨ ਅਸਥਾਈ ਕਸਟਡੀ ਪਿਤਾ ਨੂੰ ਦਿਤੀ ਗਈ ਸੀ। ਹੁਣ ਜਦੋਂ ਮਾਂ ਜੇਲ੍ਹ ਤੋਂ ਬਾਹਰ ਹੈ ਤਾਂ ਉਸ ਤੋਂ ਬਿਹਤਰ ਪਰਵਰਿਸ਼ ਬੱਚਿਆਂ ਨੂੰ ਕੋਈ ਹੋਰ ਰਿਸ਼ਤੇਦਾਰ ਨਹੀਂ ਦੇ ਸਕਦਾ। ਹਾਲਾਂਕਿ ਕੋਰਟ ਨੇ ਕਸਟਡੀ ਮਾਂ ਨੂੰ ਸੌਂਪਦੇ ਹੋਏ ਇਹ ਹੁਕਮ ਦਿਤਾ ਕਿ ਇਹ ਹੁਕਮ ਕੇਵਲ ਪਿਤਾ ਦੇ ਵਿਦੇਸ਼ ਰਹਿੰਦੇ ਹੀ ਹੈ। ਐਸਐਸਪੀ ਕਪੂਰਥਲਾ ਨੂੰ ਇਕ ਹਫ਼ਤੇ ਦੇ ਅੰਦਰ ਬੱਚਿਆਂ ਦੀ ਕਸਟਡੀ ਮਾਂ ਨੂੰ ਸੌਂਪਣ ਦੇ ਹੁਕਮ ਦਾ ਪਾਲਣ ਕਰਨ ਨੂੰ ਕਿਹਾ ਗਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement