ਕਲਗੀਧਰ ਸੋਸਾਇਟੀ ਬੜੂ ਸਾਹਿਬ ਨੇ ਅਕਾਲ ਯੂਨੀਵਰਸਿਟੀ ਵਿਖੇ ‘ਡਾ. ਮਨਮੋਹਨ ਸਿੰਘ ਚੇਅਰ ਇਨ ਡਵੈਲਪਮੈਂਟ ਇਕਨੌਮਿਕਸ’ ਦੀ ਕੀਤੀ ਸਥਾਪਨਾ
Published : Jan 3, 2025, 4:10 pm IST
Updated : Jan 3, 2025, 4:10 pm IST
SHARE ARTICLE
Kalgidhar Society Baru Sahib established ‘Dr. Manmohan Singh Chair in Development Economics’ at Akal University
Kalgidhar Society Baru Sahib established ‘Dr. Manmohan Singh Chair in Development Economics’ at Akal University

‘‘ਡਾ. ਮਨਮੋਹਨ ਸਿੰਘ ਦੀ ਯਾਦ ’ਚ ਇਸ ਚੇਅਰ ਦੀ ਸਥਾਪਨਾ ਕਰਨਾ ਸਾਡੇ ਲਈ ਮਾਣ ਦੀ ਗੱਲ ਹੈ।"

ਤਲਵੰਡੀ ਸਾਬੋ : ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਮਹਾਨ ਅਕਾਦਮਿਕ ਯੋਗਦਾਨ ਅਤੇ ਦੇਸ਼ ਅਤੇ ਸਮਾਜ ਸੇਵਾ ਨੂੰ ਸਨਮਾਨਿਤ ਕਰਦੇ ਹੋਏ ਕਲਗੀਧਰ ਸੋਸਾਇਟੀ ਬੜੂ ਸਾਹਿਬ ਨੇ ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ (ਪੰਜਾਬ) ਵਿਖੇ ‘ਡਾ. ਮਨਮੋਹਨ ਸਿੰਘ ਚੇਅਰ ਇਨ ਡਵੈਲਪਮੈਂਟ ਇਕਨੌਮਿਕਸ’ ਦੀ ਸਥਾਪਨਾ ਕਰਨ ਦਾ ਫੈਸਲਾ ਕੀਤਾ ਹੈ। ਇਹ ਚੇਅਰ ਡਾ. ਸਿੰਘ ਦੇ ਦਰਸ਼ਨਾਤਮਕ ਵਿਚਾਰਾਂ ’ਤੇ ਗਹਿਨ ਖੋਜ ਕਰੇਗੀ, ਜੋ ਆਰਥਕ ਵਿਕਾਸ ਦੀ ਸਮਝ ਨੂੰ ਡੂੰਘਾ ਕਰਨ ਦੇ ਨਾਲ-ਨਾਲ ਭਵਿੱਖ ਦੀ ਪੀੜ੍ਹੀ ਨੂੰ ਉਨ੍ਹਾਂ ਦੇ ਰਸਤੇ ’ਤੇ ਚੱਲਣ ਲਈ ਪ੍ਰੇਰਿਤ ਕਰੇਗੀ।

ਅਡੋਲ ਇਮਾਨਦਾਰੀ, ਨਿਮਰਤਾ ਅਤੇ ਜਨਤਕ ਨੀਤੀ ਵਿਚ ਗਹਿਰੇ ਗਿਆਨ ਕਰ ਕੇ ਜਾਣੇ ਜਾਣ ਵਾਲੇ ਡਾ. ਸਿੰਘ ਦਾ 26 ਦਸੰਬਰ, 2024 ਨੂੰ ਦੇਹਾਂਤ ਹੋ ਗਿਆ ਸੀ। ਉਨ੍ਹਾਂ ਨੇ ਅਪਣੀਆਂ ਉਦਾਰੀਕਰਨ ਨੀਤੀਆਂ ਰਾਹੀਂ ਦੇਸ਼ ਨੂੰ ਗਹਿਰੇ ਆਰਥਕ ਸੰਕਟ ’ਚੋਂ ਬਾਹਰ ਕਢਿਆ ਅਤੇ ਤੇਜ਼ੀ ਨਾਲ ਵਿਕਾਸ ਦੀ ਰਾਹ ’ਤੇ ਲੈ ਕੇ ਜਾਣ ਵਾਲੇ ਉਪਰਾਲੇ ਕੀਤੇ।

ਇਸ ਬਾਰੇ ਐਲਾਨ ਕਰਦਿਆਂ ਕਲਗੀਧਰ ਸੋਸਾਇਟੀ ਬੜੂ ਸਾਹਿਬ ਦੇ ਪ੍ਰਧਾਨ ਨੇ ਕਿਹਾ, ‘‘ਡਾ. ਮਨਮੋਹਨ ਸਿੰਘ ਦੀ ਯਾਦ ’ਚ ਇਸ ਚੇਅਰ ਦੀ ਸਥਾਪਨਾ ਕਰਨਾ ਸਾਡੇ ਲਈ ਮਾਣ ਦੀ ਗੱਲ ਹੈ, ਜਿਨ੍ਹਾਂ ਦੀ ਆਰਥਕ ਸੁਧਾਰ ਅਤੇ ਜਨਸੇਵਾ ਦੀ ਵਿਰਾਸਤ ਸਾਨੂੰ ਸਦਾ ਪ੍ਰੇਰਿਤ ਕਰਦੀ ਰਹੇਗੀ। ਇਸ ਉਪਰਾਲੇ ਦਾ ਉਦੇਸ਼ ਉਨ੍ਹਾਂ ਦੇ ਇਸ ਆਸ਼ੇ ਨੂੰ ਸਦੀਵੀ ਬਣਾਉਣ ਅਤੇ ਦੇਸ਼ ਦੇ ਅਕਾਦਮਿਕ ਅਤੇ ਆਰਥਕ ਵਿਕਾਸ ’ਚ ਯੋਗਦਾਨ ਪਾਉਣ ਦਾ ਹੈ।’’

‘ਡਾ. ਮਨਮੋਹਨ ਸਿੰਘ ਚੇਅਰ ਇਨ ਡਵੈਲਪਮੈਂਟ ਇਕਨੌਮਿਕਸ’ ਡਾ. ਸਿੰਘ ਦੇ ਆਰਥਕ ਨੀਤੀ ਅਤੇ ਵਿਕਾਸ ਸੰਬੰਧੀ ਯੋਗਦਾਨ ਨੂੰ ਦਰਸਾਉਂਦੇ ਹੋਏ ਗਹਿਨ ਖੋਜ, ਸੈਮੀਨਾਰ ਅਤੇ ਕਾਨਫਰੰਸਾਂ ਕਰਨ ਅਤੇ ਵਿਦਵਾਨੀ ਕਿਤਾਬਾਂ ਪ੍ਰਕਾਸ਼ਤ ਕਰਨ ’ਤੇ ਧਿਆਨ ਦੇਵੇਗੀ। ਇਹ ਵਿਦਿਆਰਥੀਆਂ ਅਤੇ ਖੋਜੀਆਂ ਨੂੰ ਅਰਥਪੂਰਨ ਸੰਵਾਦ ਅਤੇ ਸਮਕਾਲੀ ਆਰਥਕ ਚੁਨੌਤੀਆਂ ਲਈ ਨਵੇਂ ਉਸਾਰੂ ਹੱਲਾਂ ਦੀ ਪੜਚੋਲ ਕਰਨ ਦਾ ਮੰਚ ਪ੍ਰਦਾਨ ਕਰੇਗੀ।

ਕਲਗੀਧਰ ਸੋਸਾਇਟੀ, ਜੋ ‘ਬੜੂ ਸਾਹਿਬ’ ਦੇ ਨਾਂ ਨਾਲ ਵੀ ਜਾਣੀ ਜਾਂਦੀ ਹੈ, ਇਕ ਗੈਰ-ਲਾਭਕਾਰੀ ਚੈਰੀਟੇਬਲ ਸੰਸਥਾ ਹੈ ਜੋ 130 ਅਕਾਲ ਅਕੈਡਮੀਆਂ ਰਾਹੀਂ ਗੁਣਵੱਤਾ ਵਾਲੀ ਘੱਟ ਲਾਗਤ ਵਾਲੀ ਸਿੱਖਿਆ, ਸਿਹਤ ਸੰਭਾਲ ਅਤੇ ਸਮਾਜਕ ਭਲਾਈ ਪ੍ਰਦਾਨ ਕਰਨ ਲਈ ਸਮਰਪਿਤ ਹੈ। ਸਮਾਜਕ-ਆਰਥਕ ਤਰੱਕੀ ਲਿਆਉਣ ਦੇ ਆਸ਼ੇ ਨਾਲ ਸਥਾਪਤ ਇਹ ਸੰਸਥਾ ਉੱਤਰ ਭਾਰਤ ਦੇ ਪਿੰਡਾਂ ’ਚ ਅਨੇਕ ਪਹਿਲਾਂ ਚਲਾਉਂਦੇ ਹੋਏ ਇਕ ਸਕਰਾਤਮਕ ਬਦਲਾਅ ਲਿਆ ਰਹੀ ਹੈ। ਕਲਗੀਧਰ ਸੋਸਾਇਟੀ ਪਿੰਡਾਂ ਦੀਆਂ ਲੜਕੀਆਂ ਲਈ ਮੁਫ਼ਤ ਅਧਿਆਪਕ ਸਿਖਲਾਈ ਦੇ ਸੱਭ ਤੋਂ ਵੱਡੇ ਉਪਰਾਲੇ ਦੇ ਨਾਲ-ਨਾਲ ਦੋ ਯੂਨੀਵਰਸਿਟੀਆਂ, ਅਨੇਕਾਂ ਸਿੱਖਿਆ ਸੰਸਥਾਵਾਂ, ਸਿਹਤ ਸਹੂਲਤਾਂ ਅਤੇ ਸਮਾਜ ਸੇਵਾ ਦੇ ਪ੍ਰਾਜੈਕਟਾਂ ਨੂੰ ਚਲਾਉਂਦੀ ਹੈ, ਜੋ ਸਮਾਜ ’ਚ ਬਰਾਬਰੀ ਅਤੇ ਸਕਰਾਤਮਕ ਬਦਲਾਅ ਲਈ ਵਚਨਵੱਧ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement