
ਪਿੰਡ ਚੱਕ ਅਲੀਸ਼ੇਰ ਦੇ ਪੰਚਾਇਤੀ ਛੱਪੜ ਵਿਖੇ ਸ਼ਰਾਰਤੀ ਅਨਸਰਾਂ ਵਲੋਂ ਪਾਣੀ ਅੰਦਰ ਜ਼ਹਿਰੀਲੀ ਵਸਤੂ ਮਿਲਾਉਣ ਕਾਰਨ ਛੱਪੜ....
ਬੁਢਲਾਡਾ : ਪਿੰਡ ਚੱਕ ਅਲੀਸ਼ੇਰ ਦੇ ਪੰਚਾਇਤੀ ਛੱਪੜ ਵਿਖੇ ਸ਼ਰਾਰਤੀ ਅਨਸਰਾਂ ਵਲੋਂ ਪਾਣੀ ਅੰਦਰ ਜ਼ਹਿਰੀਲੀ ਵਸਤੂ ਮਿਲਾਉਣ ਕਾਰਨ ਛੱਪੜ ਵਿਚ ਪਾਲੀਆਂ ਮੱਛੀਆਂ ਮਰ ਗਈਆਂ ਹਨ। ਇਕੱਤਰ ਜਾਣਕਾਰੀ ਅਨੁਸਾਰ ਮੱਛੀ ਪਾਲਕ ਤਰਸੇਮ ਸਿੰਘ, ਗੁਰਜੰਟ ਸਿੰਘ ਅਤੇ ਕਰਮ ਸਿੰਘ ਵੱਲੋਂ ਪਿੰਡ ਚੱਕ ਅਲੀਸ਼ੇਰ ਦਾ ਪੰਚਾਇਤੀ ਛੱਪੜ ਲਗਭਗ 2 ਸਾਲ ਪਹਿਲਾਂ ਠੇਕੇ ਉੱਪਰ ਲਿਆ ਸੀ ਜਿਸ ਵਿੱਚ ਉਹ ਲਗਾਤਾਰ ਮੱਛੀ ਪਾਲ ਕੇ ਅਪਣਾ ਗੁਜ਼ਾਰਾ ਚਲਾਂਉਦੇ ਸਨ।
ਇਸ ਸਾਲ ਮਾਰਚ ਵਿੱਚ ਉਨ੍ਹਾਂ ਵੱਲੋਂ ਛੱਪੜ ਅੰਦਰ 10 ਕੁÎਇੰਟਲ ਦੇ ਲਗਭਗ ਮੱਛੀ ਦੀ ਪੂੰਗ ਛੱਪੜ ਵਿੱਚ ਪਾਈ ਸੀ ਪਰ ਅੱਜ ਉਨ੍ਹਾਂ ਨੂੰ ਅਚਾਨਕ ਸਵੇਰ ਸਮਂੇ ਛੱਪੜ ਵਿਚ 25 ਕੁਇੰਟਲ ਮੱਛੀਆਂ ਦੇ ਮਰਨ ਦਾ ਪਤਾ ਲੱਗਾ ਤਾਂ ਉਨ੍ਹਾਂ ਵੱਲੋਂ ਵਿਭਾਗ ਤੋਂ ਇਸ ਬਾਰੇ ਪੜਤਾਲ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਆਪਣੇ ਪੱਧਰ ਤੇ ਪਾਣੀ ਚੈੱਕ ਕਰਵਾਇਆ ਗਿਆ ਹੈ ਜਿਸ ਵਿੱਚ ਜ਼ਹਿਰੀਲੀ ਵਸਤੂ ਮਿਲੇ ਹੋਣ ਦਾ ਸ਼ੱਕ ਜ਼ਾਹਿਰ ਕੀਤਾ ਹੈ।
ਇਸ ਸੰਬੰਧੀ ਮੱਛੀ ਪਾਲਨ ਵਿਭਾਗ ਦੇ ਫੀਲਡ ਅਫਸਰ ਦੀਪਨਜੋਤ ਨ ਕਿਹਾ ਕਿ ਉਕਤ ਵਿਅਕਤੀ ਵੱਲੋਂ ਵਿਭਾਗ ਨਾਲ ਸੰਪਰਕ ਕੀਤਾ ਗਿਆ ਹੈ ਜਿਸ ਵਿੱਚ ਆਕਸੀਜਨ ਦੀ ਕਮੀ ਜਾਂ ਕਿਸੇ ਜ਼ਹਿਰੀਲੀ ਵਸਤੂ ਨਾਲ ਮੱਛੀਆਂ ਮਰਨ ਦਾ ਖ਼ਦਸ਼ ਜ਼ਾਹਰ ਕੀਤਾ ਗਿਆ ਹੈ। ਇਸ ਸੰਬੰਧੀ ਮਾਮਲੇ ਦੀ ਪੜਤਾਲ ਕਰ ਰਹੇ ਸਹਾਇਕ ਥਾਣੇਦਾਰ ਬੋਘ ਸਿੰਘ ਨੇ ਕਿਹਾ ਕਿ ਮੱਛੀਆਂ ਦੇ ਮਰਨ ਮਾਮਲੇ ਸੰਬੰਧੀ ਦਰਖਾਸਤ ਪ੍ਰਾਪਤ ਹੋ ਚੁੱਕੀ ਹੈ ਜਿਸਦੀ ਪੜਤਾਲ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।