
ਪਰਵਾਰ ਨੂੰ 60,400 ਰੁਪਏ ਦੀ ਨਕਦ ਸਹਾਇਤਾ ਭੇਟ ਕੀਤੀ
ਨੂਰਪੁਰਬੇਦੀ (ਬਲਵਿੰਦਰ ਸਿੰਘ ਬੰਟੀ, ਜਸਵਿੰਦਰ ਸਿੰਘ ਬੈਂਸ): ਬੀਤੇ ਦਿਨੀਂ ਨਜ਼ਦੀਕੀ ਪਿੰਡ ਕੋਲਾਪੁਰ ਦੇ ਜਿਸ ਲੋੜਵੰਦ ਪਰਵਾਰ ਲਈ ਦੀ ਖ਼ਬਰ 'ਅਦਾਰਾ ਸਪੋਕਸਮੈਨ' ਨੇ ਪ੍ਰਮੁੱਖਤਾ ਨਾਲ ਛਾਪੀ ਸੀ, ਨੂੰ ਪੜ੍ਹ ਕੇ ਜਿਥੇ ਅਦਾਰੇ ਦੇ ਪਾਠਕਾਂ ਨੇ ਪਰਵਾਰ ਦੀ ਵਿੱਤੀ ਸਹਾਇਤਾ ਕੀਤੀ ਉਥੇ ਅਦਾਰੇ ਦੇ ਜ਼ਿਲ੍ਹਾ ਰੂਪਨਗਰ ਦੇ ਪ੍ਰਤੀਨਿਧਾਂ ਨੇ ਅਪਣੇ ਅਤੇ ਸਹਿਯੋਗੀਆਂ ਦੁਆਰਾ, ਪਰਵਾਰ ਨੂੰ 60,400 ਰੁਪਏ ਦੀ ਨਕਦ ਸਹਾਇਤਾ ਭੇਟ ਕੀਤੀ ਗਈ।
Photo
ਵਰਨਣਯੋਗ ਹੈ ਕਿ ਇਸ ਪਰਵਾਰ ਦੇ ਇਕੋ ਇਕ ਕਮਾਊ ਬਲਜੀਤ ਸਿੰਘ ਜੋ ਕਿ ਡਰਾਇਵਰੀ ਕਰ ਕੇ ਅਪਣੇ ਪਰਵਾਰ ਨੂੰ ਪਾਲਦਾ ਸੀ, ਦੇ ਦੋਨੋ ਗੁਰਦੇ ਖ਼ਰਾਬ ਹੋ ਗਏ ਸਨ। ਪਿਉ ਦਾ ਜੀਵਨ ਬਚਾਉਣ ਲਈ, ਪੀੜਤ ਦੀ ਵੱਡੀ ਬੇਟੀ ਨੇ ਮਿਸਾਲੀ ਫ਼ੈਸਲਾ ਲੈਂਦਿਆਂ, ਅਪਣਾ ਇਕ ਗੁਰਦਾ ਅਪਣੇ ਪਿਉ ਨੂੰ ਦੇਣ ਦੀ ਹਾਮੀ ਭਰ ਦਿਤੀ ਸੀ।
File Photo
ਲੁੜੀਂਦੇ ਜਾਬਤੇ ਕਰਨ ਤੋਂ ਬਾਅਦ ਪਿਉ ਧੀ ਦਾ ਮੁਹਾਲੀ ਦੇ ਇਕ ਪ੍ਰਸਿੱਧ ਹਸਪਤਾਲ ਵਿਚ ਉਪਰੇਸ਼ਨ ਹੋਇਆ। ਦੋਵੇਂ ਅਪਰੇਸ਼ਨ ਵੱਡੇ ਸਨ ਜਿਸ ਕਾਰਨ ਅਜੇ ਤਕ, ਪਿਉ ਧੀ ਨੂੰ ਡਾਕਟਰੀ ਨਿਗਰਾਨੀ ਵਿਚ ਰੱਖਿਆ ਗਿਆ ਹੈ। ਅਦਾਰਾ ਸਪੋਕਸਮੈਨ ਦੇ ਪ੍ਰਤੀਨਿਧ, ਪ੍ਰਭਾਵਤ ਪਰਵਾਰ ਵਿਚ ਪਹੁੰਚੇ ਅਤੇ ਸਪੋਕਸਮੈਨ ਪਰਵਾਰ ਵਲੋਂ, ਜ਼ਿਲਾ ਇੰਚਾਰਜ ਸ: ਸਵਰਨ ਸਿੰਘ ਭੰਗੂ ਦਆਰਾ, ਪਰਵਾਰ ਦੀ ਮੁਖੀ ਸ੍ਰੀਮਤੀ ਮਨਜੀਤ ਕੌਰ ਨੂੰ, ਅਪਣਾ ਮਨੁੱਖੀ ਫ਼ਰਜ਼ ਸਮਝਦਿਆਂ ਉਕਤ ਰਾਸ਼ੀ ਭੇਟ ਕੀਤੀ।
File Photo
ਇਸ ਮੌਕੇ ਅਦਾਰੇ ਵਲੋਂ ਪਰਵਾਰ ਦੇ ਇਲਾਜ ਅਧੀਨ ਮੈਂਬਰਾਂ ਦੇ ਛੇਤੀ ਰਾਜ਼ੀ ਹੋਣ ਦੀ ਕਾਮਨਾ ਵੀ ਕੀਤੀ ਗਈ। ਇਸ ਮੌਕੇ ਪਿੰਡ ਦੇ ਸਰਪੰਚ ਸ ਹਰਕੇਤ ਸਿੰਘ ਨੇ ਇਸ ਦਿਆਲਤਾ ਬਦਲੇ 'ਸਪੋਕਸਮੈਨ' ਟੀਮ ਦਾ ਧਨਵਾਦ ਕੀਤਾ। ਇਸ ਮੌਕੇ ਕੁਲਵਿੰਦਰ ਸਿੰਘ ਬਰਾਰੀ, ਅਜਮੇਰ ਸਿੰਘ ਲੌਦੀ ਮਾਜਰਾ, ਜਗਤਾਰ ਸਿੰਘ ਜੱਗਾ, ਜੰਗ ਬਾਹਾਦਰ ਸਿੰਘ ਕੀਰਤਪੁਰ ਸਾਹਿਬ ਅਤੇ ਦਪੀਪ ਸਿੰਘ ਲੌਦੀ ਮਾਜਰਾ ਮੌਜੂਦ ਸਨ।