
'ਸੋ ਦਰ ਤੇਰਾ ਕੇਹਾ' ਪੁਸਤਕ ਨੂੰ ਪਸੰਦ ਕਰਨ ਵਾਲੇ ਪਾਠਕਾਂ ਦੀ ਇਕ ਵੱਡੀ ਮੰਗ ਸੀ ਕਿ ਮੈਂ ਜਪੁ ਜੀ ਸਾਹਿਬ ਦੀ ਵਿਆਖਿਆ ਵੀ ਲਿਖਾਂ....
'ਸੋ ਦਰ ਤੇਰਾ ਕੇਹਾ' ਪੁਸਤਕ ਨੂੰ ਪਸੰਦ ਕਰਨ ਵਾਲੇ ਪਾਠਕਾਂ ਦੀ ਇਕ ਵੱਡੀ ਮੰਗ ਸੀ ਕਿ ਮੈਂ ਜਪੁ ਜੀ ਸਾਹਿਬ ਦੀ ਵਿਆਖਿਆ ਵੀ ਲਿਖਾਂ। 15 ਅਪ੍ਰੈਲ ਨੂੰ ਬਾਬੇ ਨਾਨਕ ਦੀ ਸਮੁੱਚੀ ਬਾਣੀ ਵੀ, ਰੱਬ ਦੀ ਮਿਹਰ ਬਣੀ ਰਹੀ ਤਾਂ ਪਾਠਕਾਂ ਨੂੰ ਭੇਂਟ ਕਰ ਦਿਆਂਗਾ। ਪਾਠਕਾਂ ਦੀ ਬੜੀ ਦੇਰ ਤੋਂ ਚਲੀ ਆ ਰਹੀ ਦੂਜੀ ਮੰਗ ਸੀ ਕਿ 'ਨਿਜੀ ਡਾਇਰੀ ਦੇ ਪੰਨਿਆਂ' ਨੂੰ ਕਿਤਾਬੀ ਰੂਪ ਦੇਵਾਂ।
Japji Sahib
ਪਿਛਲੇ 7-8 ਸਾਲ ਦੇ ਪਰਚੇ ਫਰੋਲ ਕੇ ਡਾਇਰੀ ਦੇ ਪੰਨਿਆਂ ਨੂੰ ਕਢਣਾ ਤੇ ਸਾਰਿਆਂ ਨੂੰ ਮੁੜ ਤੋਂ ਪੜ੍ਹ ਕੇ ਛਾਂਟਣਾ ਵੀ ਸੌਖਾ ਕੰਮ ਨਹੀਂ ਸੀ ਪਰ ਲਗਭਗ ਕਰ ਹੀ ਲਿਆ ਹੈ ਤੇ ਇਹ ਪੁਸਤਕ ਵੀ ਪਾਠਕਾਂ ਨੂੰ 15 ਅਪ੍ਰੈਲ ਨੂੰ ਸ਼ਾਇਦ ਦੇ ਹੀ ਸਕਾਂਗਾ। ਪਰ ਪੁਰਾਣੇ ਪਰਚੇ ਫਰੋਲਦਿਆਂ ਮੈਨੂੰ ਇਕ ਗੱਲ ਦੀ ਬੜੀ ਤਸੱਲੀ ਹੋਈ ਕਿ ਸਪੋਕਸਮੈਨ ਨੇ ਪੰਥ ਅਤੇ ਪੰਜਾਬ ਦੇ ਜਿਸ ਵੀ ਮਸਲੇ 'ਤੇ ਲਿਖਿਆ, ਇਸ ਦੀ ਰਾਏ ਕਦੇ ਗ਼ਲਤ ਸਾਬਤ ਨਹੀਂ ਹੋਈ ਤੇ ਜਿਹੜੇ ਪਹਿਲਾਂ ਮੂੰਹ ਸਿਕੋੜ ਲੈਂਦੇ ਸਨ, ਮਗਰੋਂ ਉਨ੍ਹਾਂ ਨੇ ਸਪੋਕਸਮੈਨ ਦੀ ਹਰਫ਼ ਬਹਰਫ਼ ਨਕਲ ਜਾਂ ਪੈਰਵੀ ਕੀਤੀ।
File Photo
ਜਿਨ੍ਹਾਂ ਪਾਠਕਾਂ ਨੇ ਪੁਸਤਕ 'ਸੋ ਦਰੁ ਤੇਰਾ ਕੇਹਾ' ਪੜ੍ਹੀ ਹੈ, ਉਹ ਲਗਾਤਾਰ ਮੰਗ ਕਰ ਰਹੇ ਹਨ ਕਿ ਗੁਰਬਾਣੀ ਵਿਆਖਿਆ ਦੀਆਂ ਹੋਰ ਕਿਤਾਬਾਂ ਦੇਵਾਂ ਤੇ 'ਜਪੁ ਜੀ' ਸਾਹਿਬ ਤੋਂ ਸ਼ੁਰੂ ਕਰਾਂ। ਮੈਂ ਪੁਸਤਕ ਲਿਖਣੀ ਸ਼ੁਰੂ ਕਰ ਦਿਤੀ ਹੈ ਤੇ ਆਸ ਹੈ, ਆਪ ਨੂੰ 15 ਅਪ੍ਰੈਲ ਦੇ ਸਮਾਗਮ ਵਿਚ ਭੇਂਟ ਕਰ ਸਕਾਂਗਾ। ਉਹ ਮੇਰੀ ਇਕ ਵੱਡੀ ਪ੍ਰੀਖਿਆ ਹੋਵੇਗੀ।
Rozana Spokesman
ਤੁਸੀਂ ਪੜ੍ਹਨਾ ਤੇ ਬਿਨਾਂ ਲਿਹਾਜ਼ ਕੀਤੇ ਮੈਨੂੰ ਦਸਣਾ, ਮੈਂ ਬਾਬੇ ਨਾਨਕ ਦੀ ਬਾਣੀ ਨੂੰ ਠੀਕ ਸਮਝਿਆ ਹੈ ਜਾਂ ਨਹੀਂ ਤੇ ਬਾਣੀ ਬਾਰੇ ਹੋਰ ਲਿਖਣ ਦੀ ਆਗਿਆ ਮੈਨੂੰ ਹੋਣੀ ਚਾਹੀਦੀ ਹੈ ਕਿ ਨਹੀਂ। 'ਸੋ ਦਰ ਤੇਰਾ ਕੇਹਾ' ਮੈਂ ਡਰ ਡਰ ਕੇ ਲਿਖੀ ਸੀ, ਹੁਣ ਸੱਚ ਹੀ ਨਹੀਂ, ਪੂਰਾ ਸੱਚ ਲਿਖਣ ਲਗਿਆਂ, ਡਰ ਲਾਹ ਕੇ ਲਿਖ ਰਿਹਾ ਹਾਂ। ਪਰ ਮੇਰੀ 'ਨਿਜੀ ਡਾਇਰੀ ਦੇ ਪੰਨੇ' ਪੜ੍ਹਨ ਵਾਲੇ ਮੇਰੇ ਪਾਠਕ ਵੀ ਲਗਾਤਾਰ ਮੰਗ ਕਰਦੇ ਆ ਰਹੇ ਹਨ ਕਿ ਮੈਂ ਡਾਇਰੀ ਦੇ ਇਨ੍ਹਾਂ ਪੰਨਿਆਂ ਨੂੰ ਪੁਸਤਕ ਰੂਪ ਦਿਆਂ ਕਿਉਂਕਿ ਇਨ੍ਹਾਂ ਵਿਚ ਦਰਜ ਕੁੱਝ ਸੱਚਾਈਆਂ ਦਾ ਹੋਰ ਕਿਧਰੇ ਵੀ ਜ਼ਿਕਰ ਨਹੀਂ ਮਿਲਦਾ।
File Photo
ਸੋ ਮੈਂ ਸੋਚਿਆ ਕਿ ਡਾਇਰੀ ਦੇ ਪੰਨਿਆਂ 'ਚੋਂ ਕੁੱਝ ਪੰਨੇ ਛਾਂਟ ਕੇ ਇਕ ਕਿਤਾਬ ਤਿਆਰ ਕਰ ਦਿਤੀ ਜਾਏ। ਇਸ ਬਾਰੇ ਮੈਨੂੰ ਕੋਈ ਝਿਜਕ ਨਹੀਂ ਕਿਉਂਕਿ ਇਸ ਮਾਮਲੇ ਵਿਚ ਪਾਠਕਾਂ ਨੇ ਮੈਨੂੰ ਪਾਸ ਕੀਤਾ ਹੀ ਹੋਇਆ ਹੈ। ਡਾਇਰੀ ਦੇ ਪੰਨਿਆਂ ਦੀ ਕਿਤਾਬ ਤਿਆਰ ਕਰਨ ਲਈ ਮੈਨੂੰ ਪਿਛਲੇ 7-8 ਸਾਲ ਦੀਆਂ ਡਾਇਰੀਆਂ ਕਢਵਾ ਕੇ ਮੁੜ ਤੋਂ ਪੜ੍ਹਨੀਆਂ ਪਈਆਂ। ਉਨ੍ਹਾਂ 'ਚੋਂ ਸਦੀਵੀ ਤੌਰ ਤੇ ਸੰਭਾਲੇ ਜਾ ਸਕਣ ਵਾਲੇ ਪੰਨੇ ਛਾਂਟਣ ਦਾ ਕੰਮ ਵੀ ਸੌਖਾ ਨਹੀਂ ਹੁੰਦਾ। ਚਲੋ ਉਹ ਕੰਮ ਮੈਂ ਮੁਕਾ ਲਿਆ ਹੈ। ਅਪ੍ਰੈਲ ਵਿਚ ਡਾਇਰੀ ਦੇ ਪੰਨਿਆਂ ਦੀ ਪਹਿਲੀ ਕਿਤਾਬ ਜ਼ਰੂਰ ਦੇ ਦੇਵਾਂਗਾ। ਹੋ ਸਕਿਆ ਤਾਂ ਦੋ ਵੀ ਦੇ ਦਿਆਂਗਾ¸ਇਕ ਭਾਰਤ ਦੀਆਂ ਯਾਦਾਂ ਦੀ ਤੇ ਇਕ ਵਿਦੇਸ਼ ਵਿਚ ਗੁਜ਼ਾਰੇ ਪਲਾਂ ਨੂੰ ਲੈ ਕੇ।
Rozana spokesman
ਕਿਤਾਬਾਂ ਜਦੋਂ ਆਉਣਗੀਆਂ, ਤੁਸੀ ਵੇਖ ਲੈਣਾ, ਉਹ ਸੰਭਾਲ ਕੇ ਰੱਖਣ ਵਾਲੀਆਂ ਹਨ ਵੀ ਜਾਂ ਨਹੀਂ ਪਰ ਇਨ੍ਹਾਂ ਦੀ ਤਿਆਰੀ ਕਰਦਿਆਂ ਮੈਨੂੰ ਇਕ ਗੱਲ ਵੇਖ ਕੇ ਬੜੀ ਤਸੱਲੀ ਹੋਈ ਕਿ ਪਿਛਲੇ 15 ਸਾਲਾਂ ਵਿਚ ਸਪੋਕਸਮੈਨ ਵਿਚ ਅਸੀ ਜੋ ਵੀ ਲਿਖਿਆ, ਕੌਮ ਦੇ ਜਾਗ੍ਰਿਤ ਹਿੱਸੇ ਨੇ ਥੋੜ੍ਹੀ ਦੇਰ ਠਹਿਰ ਕੇ ਉਹੀ ਕੁੱਝ ਦੁਹਰਾਇਆ ਤੇ ਮੈਨੂੰ ਪਿਛਲੇ 15 ਸਾਲ ਦੇ ਅਖ਼ਬਾਰ ਵੇਖਦਿਆਂ, ਇਕ ਵੀ ਗੱਲ ਨਹੀਂ ਲੱਭੀ ਜੋ ਬਾਅਦ ਵਿਚ ਗ਼ਲਤ ਸਾਬਤ ਹੋਈ ਹੋਵੇ।
Sikhs
ਪੰਜਾਬ ਅਤੇ ਸਿੱਖਾਂ ਦੇ ਮਨਾਂ ਤੇ ਲੱਗਾ ਇਕ ਵੀ ਜ਼ਖ਼ਮ ਨਹੀਂ ਲੱਭਾ ਜਿਸ ਉਤੇ ਪਿਆਰ ਅਤੇ ਨਿਸ਼ਕਾਮ ਸਹਾਇਤਾ ਦਾ ਫੋਹਾ ਸਪੋਕਸਮੈਨ ਨੇ ਨਾ ਰਖਿਆ ਹੋਵੇ ਤੇ ਇਕ ਵੀ ਹਮਲਾ ਅਜਿਹਾ ਨਹੀਂ ਸੀ ਜਿਸ ਦਾ ਜਵਾਬ ਸਪੋਕਸਮੈਨ ਨੇ ਦਿਲੋ ਜਾਨ ਨਾਲ ਨਾ ਦਿਤਾ ਹੋਵੇ। ਪੰਜਾਬ ਵਿਚ ਅਖ਼ਬਾਰ ਤਾਂ ਹੋਰ ਵੀ ਬੜੇ ਨੇ ਪਰ ਇਨ੍ਹਾਂ ਮਾਮਲਿਆਂ ਵਿਚ ਸਪੋਕਸਮੈਨ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ। ਅਜਿਹਾ ਕਿਉਂ ਹੈ?
Spokesman
ਹੰਕਾਰ ਕਰਨ ਦੀ ਗੱਲ ਨਹੀਂ, ਜਦੋਂ ਨਿਸ਼ਕਾਮ ਹੋ ਕੇ ਗੱਲ ਕੀਤੀ ਜਾਵੇ, ਅਪਣਾ ਮੰਦਾ ਚੰਗਾ ਵਿਚਾਰੇ ਬਿਨਾਂ ਸੱਚ ਲਿਖਣ ਦਾ ਦ੍ਰਿੜ ਨਿਸ਼ਚਾ ਕਰ ਕੇ ਕਲਮ ਚੁੱਕੀ ਜਾਵੇ ਤਾਂ ਨਿਰੋਲ ਸੱਚ ਹੀ ਲਿਖਿਆ ਜਾਂਦਾ ਹੈ ਜੋ ਸਮੇਂ ਨਾਲ ਮੈਲਾ ਨਹੀਂ ਪੈ ਜਾਂਦਾ, ਥੁੱਕ ਕੇ ਚੱਟਣ ਵਾਲੀ ਨੌਬਤ ਕਦੇ ਨਹੀਂ ਆਉਂਦੀ ਅਤੇ ਸਮਾਂ ਬੀਤਣ ਨਾਲ ਉਹ ਸੱਚ ਹੋਰ ਵੀ ਨਿਖਰਨ ਲਗਦਾ ਹੈ। ਮਿਸਾਲ ਦੇ ਤੌਰ 'ਤੇ ਪਿਛਲੇ ਕੁੱਝ ਸਮੇਂ ਤੋਂ 'ਟਕਸਾਲੀ ਅਕਾਲੀਆਂ' ਤੇ 'ਬਾਗ਼ੀ ਅਕਾਲੀਆਂ' ਨੇ ਜੋ ਕੁੱਝ ਕਿਹਾ ਹੈ, ਕੀ ਉਹੀ ਕੁੱਝ ਨਹੀਂ ਜੋ ਸਪੋਕਸਮੈਨ ਨੇ ਉਦੋਂ ਲਿਖਿਆ ਸੀ ਜਦੋਂ ਇਹ ਬਾਦਲ ਅਕਾਲੀ ਦਲ ਦੇ ਖ਼ੇਮੇ ਵਿਚ ਉੱਚ ਅਹੁਦਿਆਂ ਤੇ ਬੈਠੇ ਹੋਏ ਸਨ?
Rozana Spokesman
ਉਦੋਂ ਇਹ ਸਪੋਕਸਮੈਨ ਨਾਲ ਅੱਖ ਵੀ ਨਹੀਂ ਸਨ ਮਿਲਾਂਦੇ ਤੇ ਸਪੋਕਸਮੈਨ ਵਿਰੁਧ ਕੀਤੇ ਗਏ ਹਰ ਧੱਕੇ, ਜ਼ੁਲਮ ਅਤੇ ਅਨਿਆਂ ਦੀ ਹਮਾਇਤ ਕਰਦੇ ਸਨ। ਪਰ ਅੱਜ ਇਨ੍ਹਾਂ ਦੇ ਬਿਆਨ ਚੁਕ ਕੇ ਵੇਖ ਲਉ, ਲਗਦਾ ਹੈ, ਸਪੋਕਸਮੈਨ ਵਿਚ ਲਿਖੇ ਜਾਂਦੇ ਫ਼ਿਕਰੇ ਹੂਬਹੂ ਇਨ੍ਹਾਂ ਨੂੰ ਯਾਦ ਹਨ ਤੇ ਉਹੀ ਫ਼ਿਕਰੇ ਅੱਜ ਦੁਹਰਾ ਰਹੇ ਹਨ। ਮੈਂ ਕਿਸੇ ਵੇਲੇ ਇਨ੍ਹਾਂ ਵਲੋਂ ਹੁਣ ਬੋਲੇ ਜਾਂਦੇ ਫ਼ਿਕਰੇ ਤੇ ਸਪੋਕਸਮੈਨ ਦੇ ਪੁਰਾਣੇ ਪਰਚਿਆਂ ਵਿਚ ਛਪੇ ਫ਼ਿਕਰੇ ਛਾਪ ਕੇ ਦੱਸਾਂਗਾ ਕਿ ਜੋ ਕੁੱਝ ਸਪੋਕਸਮੈਨ ਨੇ 8-10 ਸਾਲਾਂ ਦੌਰਾਨ ਕਿਹਾ ਸੀ, ਉਹੀ ਅੱਜ ਇਹ ਕਹਿ ਰਹੇ ਹਨ।
Akali Dal
ਮੈਂ ਇਹ ਵੀ ਲਿਖਿਆ ਸੀ ਕਿ ਭਾਂਤ ਭਾਂਤ ਦੀਆਂ ਪੰਥਕ ਜਥੇਬੰਦੀਆਂ ਵਿਚੋਂ ਕੋਈ ਇਕ ਵੀ ਨਹੀਂ ਜੋ ਬਾਦਲਾਂ ਨੂੰ ਚੁਨੌਤੀ ਦੇਣ ਵਾਲਾ ਆਗੂ ਪੈਦਾ ਕਰ ਸਕੇ ਕਿਉਂਕਿ ਬਹੁਤੇ ਤਾਂ ਹੱਡੀ ਪਸਲੀ ਤੋਂ ਬਿਨਾਂ ਵਾਲੇ ਗੁੱਡੀਆਂ ਪਟੋਲੇ ਹੀ ਹਨ ਤੇ ਬਾਦਲਾਂ ਦੀਆਂ ਗ਼ਲਤੀਆਂ ਨੂੰ ਸੁਧਾਰਨ ਵਾਲਾ ਕੋਈ ਆਗੂ ਬਾਦਲ ਅਕਾਲੀ ਦਲ ਦੇ ਅੰਦਰੋਂ ਹੀ ਨਿਕਲੇਗਾ ਤੇ ਜ਼ਰੂਰ ਨਿਕਲੇਗਾ। ਪੰਥਕ ਜਥੇਬੰਦੀਆਂ ਵਾਲੇ ਮੇਰੇ ਨਾਲ ਬੜੇ ਔਖੇ ਸਨ ਪਰ ਵੇਖ ਲਉ, ਸੱਭ ਕੁੱਝ ਤੁਹਾਡੇ ਸਾਹਮਣੇ ਹੈ। ਸੌਦਾ ਸਾਧ ਬਾਰੇ ਵੀ ਜੋ ਵੀ ਸਪੋਕਸਮੈਨ ਨੇ ਲਿਖਿਆ, ਅੱਖਰ ਅੱਖਰ ਠੀਕ ਸਾਬਤ ਹੋਇਆ ਹੈ।
Spokesman
ਕਿਸੇ ਹੋਰ ਅਖ਼ਬਾਰ ਨੇ ਦੋਹਾਂ ਮਾਮਲਿਆਂ ਵਿਚ ਉਹ ਕੁੱਝ ਕਦੇ ਨਹੀਂ ਸੀ ਲਿਖਿਆ ਜੋ ਸਪੋਕਸਮੈਨ ਨੇ ਲਿਖਿਆ ਸੀ। ਸੂਚੀ ਬਹੁਤ ਲੰਮੀ ਹੈ। ਚਰਚਾ ਹੁੰਦੀ ਰਹੇਗੀ।
ਅਤੇ ਅੱਜ ਮੈਂ ਧਿਆਨ ਦਿਵਾਉਣਾ ਚਾਹਾਂਗਾ ਇਕ ਤਾਜ਼ਾ ਘਟਨਾ ਵਲ। ਕੁੱਝ ਨੌਜੁਆਨਾਂ ਨੇ ਦਰਬਾਰ ਸਾਹਿਬ ਵਲ ਜਾਂਦੇ ਰਾਹ ਵਿਚ ਨਾਚ ਕਰਦੀਆਂ ਕੁੜੀਆਂ ਤੇ ਮੁੰਡਿਆਂ ਦੇ ਬੁਤਾਂ ਨੂੰ ਨੁਕਸਾਨ ਪਹੁੰਚਾਇਆ ਹੈ ਤੇ ਤੋੜਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਦੀ ਦਲੀਲ ਠੀਕ ਹੈ ਕਿ ਇਕ ਧਰਮ ਅਸਥਾਨ ਨੂੰ ਜਾਣ ਵਾਲੇ ਰਾਹ ਦਾ 'ਸੁੰਦਰੀਕਰਨ' ਨਚਿਆਰਾਂ ਦੇ ਬੁਤਾਂ ਨਾਲ ਨਹੀਂ ਕੀਤਾ ਜਾ ਸਕਦਾ
Vote
, ਇਹ ਤਾਂ ਸ਼ਰਾਬ ਪੀ ਕੇ ਮੇਲੇ ਜਾਣ ਵਾਲਿਆਂ ਦੇ ਰਾਹ ਦਾ 'ਸੁੰਦਰੀਕਰਨ' ਹੀ ਕਿਹਾ ਜਾ ਸਕਦਾ ਹੈ। ਪਰ ਜਦ ਇਹ ਬੁਤ ਲੱਗੇ ਸਨ ਤੇ ਇਸ 'ਸੁੰਦਰੀਕਰਨ' ਨੂੰ ਬਹਾਨਾ ਬਣਾ ਕੇ ਬਾਦਲਾਂ ਨੇ ਵੋਟਾਂ ਮੰਗੀਆਂ ਸਨ ਤਾਂ ਕਿਸੇ ਨੇ ਅੰਮ੍ਰਿਤਸਰ ਵਿਚੋਂ ਵੀ ਇਨ੍ਹਾਂ ਵਿਰੁਧ ਰੋਸ ਪ੍ਰਗਟ ਕੀਤਾ ਸੀ? ਕਿਸੇ ਅਖ਼ਬਾਰ ਨੇ ਰੋਸ ਦਾ ਇਕ ਬਿਆਨ ਵੀ ਛਾਪਿਆ ਸੀ? ਨਹੀਂ ਇਕੱਲਾ ਸਪੋਕਸਮੈਨ ਹੀ ਸੀ ਜਿਸ ਨੇ ਪਹਿਲੇ ਪੰਨੇ 'ਤੇ 'ਨਿਜੀ ਡਾਇਰੀ ਦੇ ਪੰਨੇ' ਵਿਚ ਜ਼ੋਰਦਾਰ ਰੋਸ ਪ੍ਰਗਟ ਕੀਤਾ ਸੀ¸
Darbar Sahib
ਕੇਵਲ ਇਨ੍ਹਾਂ ਬੁਤਾਂ ਬਾਰੇ ਹੀ ਨਹੀਂ, ਦਰਬਾਰ ਸਾਹਿਬ ਦੇ 'ਪਲਾਜ਼ਾ' ਦੇ ਸੁੰਦਰੀਕਰਨ ਦੇ ਨਾਂ ਤੇ ਕੀਤੇ ਸਾਰੇ ਵਿਗਾੜਾਂ ਬਾਰੇ ਵੀ। ਮੈਂ ਆਪ ਜਾ ਕੇ ਸਾਰਾ ਕੁੱਝ ਵੇਖਿਆ ਤੇ 5 ਅਗੱਸਤ, 2018 ਦੇ ਪਰਚੇ ਦਾ ਮੁੱਖ ਪੰਨਾ ਕੱਢ ਕੇ ਵੇਖ ਲਉ, ਮੈਂ ਕੀ ਲਿਖਿਆ ਸੀ। ਆਉ ਫਿਰ ਤੋਂ 'ਡਾਇਰੀ ਦੇ ਪੰਨੇ' ਦੇ ਸ਼ਬਦ ਇਥੇ ਫਿਰ ਦੁਹਰਾ ਦੇਂਦਾ ਹਾਂ:-
ਮੈਂ ਪਿਛਲੇ ਹਫ਼ਤੇ ਅੰਮ੍ਰਿਤਸਰ ਵਿਚ ਦਰਬਾਰ ਸਾਹਿਬ ਦਾ ਪਲਾਜ਼ਾ (ਨਾਂ ਵੀ ਕੋਈ ਧਾਰਮਕ ਜਾਂ ਪੰਜਾਬੀ ਨਹੀਂ ਸੀ ਸੁਝਿਆ ਉਨ੍ਹਾਂ ਨੂੰ?) ਤੇ ਵਿਰਾਸਤੀ ਗਲੀ ਵੇਖਣ ਚਲਾ ਗਿਆ ਜਿਸ ਬਾਰੇ ਪ੍ਰਚਾਰ ਤਾਂ ਬਹੁਤ ਸੁਣਿਆ ਸੀ
Punjab
ਪਰ ਵੇਖਣ ਦਾ ਮੌਕਾ ਪਹਿਲਾਂ ਨਹੀਂ ਸੀ ਮਿਲਿਆ। ਡੇਢ ਦੋ ਸਾਲ ਮਗਰੋਂ ਹੀ ਹਾਲਤ ਅਫ਼ਸੋਸਨਾਕ ਲੱਗ ਰਹੀ ਸੀ। ਪੱਥਰਾਂ ਦੇ ਮਿਲਾਨ ਵਿਚਲੀਆਂ ਦਰਾੜਾਂ ਵੇਖ ਕੇ ਹੀ ਪਤਾ ਲੱਗ ਸਕਦਾ ਸੀ ਕਿ ਜਿੰਨੇ ਖ਼ਰਚ ਦਾ ਦਾਅਵਾ ਕੀਤਾ ਗਿਆ ਹੈ, ਉਸ ਤੋਂ ਚੌਥਾ ਹਿੱਸਾ ਵੀ ਉਥੇ ਨਹੀਂ ਲਗਿਆ ਅਤੇ ਕੰਮ ਵਿਚਲੀ ਸ਼ਰਧਾ ਭਾਵਨਾ ਤਾਂ ਬਿਲਕੁਲ ਹੀ ਨਜ਼ਰ ਨਹੀਂ ਸੀ ਆਉਂਦੀ। ਬਸ ਪੰਜਾਬ ਤੋਂ ਬਾਹਰ ਦੇ ਵੱਡੇ ਠੇਕੇਦਾਰਾਂ ਤੇ ਇਸ ਦੀ ਰੂਹ ਤੋਂ ਅਣਜਾਣ ਲੋਕਾਂ ਦੇ ਹੱਥ ਕਰੋੜਾਂ ਰੁਪਏ ਇਹ ਕਹਿ ਕੇ ਫੜਾ ਦਿਤੇ ਗਏ ਕਿ 'ਵੋਟਾਂ ਲੈਣੀਆਂ ਹਨ, ਇਕ ਵਾਰ ਤਾਂ ਖ਼ੂਬ ਚਮਕ ਦਮਕ ਬਣਾ ਕੇ ਵਿਖਾ ਦਿਉ, ਮਗਰੋਂ ਦੀ ਫ਼ਿਕਰ ਕਰਨ ਦੀ ਕੋਈ ਲੋੜ ਨਹੀਂ।'
File Photo
ਠੰਢੇ ਦੇਸ਼ਾਂ ਵਿਚ ਤਾਂ ਹਰ ਪ੍ਰਕਾਰ ਦੀਆਂ ਯਾਦਗਾਰਾਂ ਚਲ ਜਾਂਦੀਆਂ ਹਨ ਪਰ ਗਰਮ ਦੇਸ਼ਾਂ ਵਿਚ ਹਵਾਈ ਨਹੀਂ, ਹਵਾਦਾਰ, ਠੰਢੇ ਚੌਗਿਰਦੇ ਵਾਲੀਆਂ ਤੇ ਹੋਰ ਤਰ੍ਹਾਂ ਦੀਆਂ ਯਾਦਗਾਰਾਂ ਉਸਾਰਨੀਆਂ ਪੈਂਦੀਆਂ ਹਨ। ਗਰਮ ਦੇਸ਼ਾਂ ਦੀ ਗਰਮੀ, ਪਛਮੀ ਤਰਜ਼ ਦੀਆਂ ਯਾਦਗਾਰਾਂ ਨੂੰ ਛੇਤੀ ਹੀ ਪੁਰਾਣੀਆਂ, ਉਖੜੀਆਂ ਹੋਈਆਂ ਤੇ ਅੱਖਾਂ ਨੂੰ ਚੁੱਭਣ ਵਾਲੀਆਂ ਬਣਾ ਦੇਂਦੀ ਹੈ। ਅੰਮ੍ਰਿਤਸਰ ਦੀ 'ਵਿਰਾਸਤੀ ਗਲੀ' ਨੂੰ ਵੇਖ ਕੇ ਬਹੁਤ ਨਿਰਾਸ਼ਾ ਹੋਈ।
Darbar Sahib
ਜਾਲੀਆਂ ਨਾਲ 'ਗੰਦਗੀ' ਜਾਂ ਪੁਰਾਤਨਤਾ ਨੂੰ ਢੱਕ ਦੇਣ ਦੀ ਗੱਲ ਕਿਸੇ ਚੰਗੇ ਇੰਜੀਨੀਅਰ ਦੇ ਦਿਮਾਗ਼ ਦੀ ਸੋਚ ਨਹੀਂ ਹੋ ਸਕਦੀ। ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਜਾਂਦੇ ਸ਼ਰਧਾਲੂਆਂ ਅੰਦਰ ਸ਼ਰਧਾ ਭਾਵਨਾ ਪੈਦਾ ਕਰਨ ਲਈ ਖ਼ਰਚਾ ਕੀਤਾ ਜਾ ਰਿਹਾ ਸੀ ਕਿ ਮੇਲਾ ਵੇਖਣ ਆਏ ਮੇਲੀਆਂ ਦਾ ਦਿਲ ਪ੍ਰਚਾਉਣ ਲਈ ਨਾਚ ਨਚਦੀਆਂ ਬੀਬੀਆਂ ਤੇ ਭੰਗੜਾ ਪਾਉਂਦੇ ਮਰਦਾਂ ਦੇ ਬੁਤ ਲਗਾ ਕੇ ਉਨ੍ਹਾਂ ਦੀਆਂ ਬਿਰਤੀਆਂ ਨੂੰ ਖਿੰਡਾਉਣ ਲਈ ਤੇ ਧਰਮ ਤੋਂ ਦੂਰ ਲਿਜਾਣ ਦੇ ਯਤਨ ਕੀਤੇ ਜਾ ਰਹੇ ਸਨ?
Captain amarinder singh
ਆਨੰਦਪੁਰ ਸਾਹਿਬ ਦੇ 'ਵਿਰਾਸਤੇ ਖ਼ਾਲਸਾ' ਦਾ ਜ਼ਿਕਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਚਲ ਰਿਹਾ ਸੀ ਤਾਂ ਉਨ੍ਹਾਂ ਨੇ ਪਹਿਲਾ ਸਵਾਲ ਹੀ ਇਹ ਕੀਤਾ, ''ਪਰ ਉਥੋਂ ਸੁਨੇਹਾ ਕੀ ਮਿਲਦਾ ਹੈ?'' ਮੈਂ ਕਿਹਾ, ''ਸੁਨੇਹਾ ਤੇ ਤਾਂ ਮਿਲਦਾ ਜੇ ਸੁਨੇਹੇ ਤੋਂ ਜਾਣੂ ਲੋਕਾਂ ਨੂੰ ਕੰਮ ਦਿਤਾ ਗਿਆ ਹੁੰਦਾ। ਉਹ ਤਾਂ ਕਰੋੜਾਂ ਰੁਪਏ ਦਾ ਖ਼ਰਚਾ ਵਿਖਾ ਕੇ ਇਕ ਇਮਾਰਤ ਹੀ ਦੇ ਸਕਦੇ ਸਨ ਤੇ ਉਹੀ ਉਨ੍ਹਾਂ ਨੇ ਦਿਤੀ ਹੈ।''
Taj Mahal
ਅੰਮ੍ਰਿਤਸਰ ਦੇ 'ਪਲਾਜ਼ੇ' ਦੇ ਹੇਠਾਂ ਤਹਿਖ਼ਾਨੇ ਵਿਚ ਜਾਣ ਤੋਂ ਪਹਿਲਾਂ ਉਪਰ ਤੁਹਾਨੂੰ ਦਰਬਾਰ ਸਾਹਿਬ ਦੇ ਸਾਖਿਆਤ ਦਰਸ਼ਨ ਹੁੰਦੇ ਹਨ ਤੇ ਹੇਠਾਂ ਉਤਰਦੇ ਹੀ ਤੁਸੀ ਇਕ ਵੱਡੇ ਹਾਲ ਵਿਚ ਦਰਬਾਰ ਸਾਹਿਬ ਦੇ ਮਾਡਲ ਸਾਹਮਣੇ ਜਾ ਖੜੇ ਹੁੰਦੇ ਹੋ। ਸਾਖਿਆਤ ਤਾਜ ਮਹੱਲ ਤੋਂ 10 ਗਜ਼ ਅੱਗੇ ਜੇ ਕੋਈ ਕਰੋੜਾਂ ਦਾ ਖ਼ਰਚਾ ਕਰ ਕੇ, ਇਕ ਹੋਰ ਵੱਡੀ ਇਮਾਰਤ ਵਿਚ ਤਾਜ ਮਹੱਲ ਦਾ ਮਾਡਲ ਵਿਖਾਣ ਦੀ ਗੱਲ ਵੀ ਕਰੇਗਾ ਤਾਂ ਉਸ ਨੂੰ ਮੂਰਖ ਕਹਿ ਕੇ ਉਥੋਂ ਹਟਾ ਦਿਤਾ ਜਾਏਗਾ।
File Photo
ਮੈਂ ਦੁਨੀਆਂ ਦੀਆਂ ਵੱਡੀਆਂ ਯਾਦਗਾਰਾਂ ਵੇਖੀਆਂ ਹਨ। ਅਸਲ ਯਾਦਗਾਰ ਦੇ ਸਾਹਮਣੇ ਕੁੱਝ ਕਦਮਾਂ ਤੇ ਹੀ, ਕਰੋੜਾਂ ਰੁਪਏ ਖ਼ਰਚ ਕੇ ਉਸੇ ਦਾ ਮਾਡਲ ਵਿਖਾਏ ਜਾਣ ਦੀ 'ਸਿਆਣਪ' ਸ਼ਾਇਦ ਪਹਿਲੀ ਵਾਰ ਸਾਡੇ ਸਿੱਖ ਸਿਆਸਤਦਾਨਾਂ ਨੇ ਹੀ ਵਿਖਾਈ ਹੈ। ਕੀ ਇਥੇ ਕੋਈ ਹੋਰ ਨਵੀਂ ਚੀਜ਼ ਵਿਖਾਣ ਬਾਰੇ ਉਹ ਨਹੀਂ ਸਨ ਸੋਚ ਸਕਦੇ?
'ਪਲਾਜ਼ਾ' ਦੇ ਉਪਰ ਹੀ ਇਕ ਸਾਧੂ ਦੀ ਸਮਾਧੀ ਵੀ ਪਲਾਜ਼ੇ ਵਾਂਗ ਹੀ ਮਹਿੰਗੇ ਪੱਥਰ ਨਾਲ ਚਮਕਾ ਦਿਤੀ ਗਈ ਹੈ ਜਦਕਿ ਪਹਿਲਾਂ ਇਹ ਕਿਸੇ ਨੂੰ ਨਜ਼ਰ ਵੀ ਨਹੀਂ ਸੀ ਆਉਂਦੀ।
File Photo
ਸਮਾਧੀ ਉਤੇ ਲਿਖਿਆ ਹੈ, ''ਓਮ ਭਗਵਾਨ ਸ੍ਰੀ ਚੰਦਰਾਯ ਨਮ: ਸਮਾਧਾਂ ਅਖਾੜਾ ਮਹੰਤ ਟਹਿਲ ਦਾਸ ਜੀ ਉਦਾਸੀਨ ਸੰਮਤ 1890 ਉਨ੍ਹਾਂ ਦੇ ਬਜ਼ੁਰਗ ਗੁਰੂਆਂ ਦੇ ਬਾਦ 'ਚ ਅਖਾੜੇ ਦੇ ਹੋਨੇ ਵਾਲੇ ਮਹੰਤਾਂ ਦੀਆ ਸਮਾਧਾਂ ਮੌਜੂਦ ਹਨ।'' ਨੇੜੇ ਹੀ 'ਸ਼ਨੀ ਮੰਦਰ' ਵੀ ਪਲਾਜ਼ੇ ਕਾਰਨ, ਦਰਬਾਰ ਸਾਹਿਬ ਸਮੂਹ ਦਾ ਭਾਗ ਹੀ ਬਣਿਆ ਨਜ਼ਰ ਆਉਣ ਲੱਗ ਪਿਆ ਹੈ ਜਦਕਿ ਪਹਿਲਾਂ ਸੁਣਿਆ ਕਰਦੇ ਸੀ ਕਿ ਦੁਕਾਨਾਂ ਦੇ ਪਿੱਛੇ ਕਿਤੇ ਇਹ ਮੌਜੂਦ ਹੈ।
Darbar Sahib
ਪਲਾਜ਼ਾ ਦੀ ਵਿਉਂਤਬੰਦੀ ਵਿਚ ਅਕਲ ਨੂੰ ਬਹੁਤਾ ਦਖ਼ਲ ਨਹੀਂ ਦੇਣ ਦਿਤਾ ਗਿਆ, 'ਵੋਟਾਂ ਖ਼ਾਤਰ ਪੂਰੇ ਤਾਲ' ਵਾਲੀ ਗੱਲ ਹੀ ਕੀਤੀ ਗਈ ਹੈ। ਇਸ ਵੇਲੇ ਤਾਂ ਫਵਾਰੇ, ਫ਼ਿਲਮਾਂ ਤੇ ਕੀਮਤੀ ਪੱਥਰ ਹੀ ਵੇਖੇ ਜਾ ਰਹੇ ਹਨ ਪਰ ਸਮਾਂ ਪਾ ਕੇ, ਸਿੱਖ ਆਪ ਵੀ ਕਹਿਣ ਲੱਗ ਜਾਣਗੇ ਕਿ ਦਰਬਾਰ ਸਾਹਿਬ ਦੀ ਸ਼ਾਨ ਨੂੰ, ਪਲਾਜ਼ਾ ਬਣਾ ਕੇ ਘੱਟ ਹੀ ਕੀਤਾ ਗਿਆ ਹੈ। ਦਰਬਾਰ ਸਾਹਿਬ, ਦੁਨੀਆਂ ਦੀਆਂ ਅਤਿ ਸੁੰਦਰ ਇਮਾਰਤਾਂ 'ਚੋਂ ਗਿਣਿਆ ਜਾਂਦਾ ਹੈ, ਉਸ ਨੂੰ ਨਕਲੀ 'ਪਲਾਜ਼ਿਆਂ' ਦੀ ਲੋੜ ਨਹੀਂ ਸੀ ਜੋ ਸਮਾਧਾਂ ਤੇ ਸ਼ਨੀ ਮੰਦਰ ਨੂੰ ਦਰਬਾਰ ਸਾਹਿਬ ਕੰਪਲੈਕਸ ਦਾ ਹਿੱਸਾ ਬਣਾ ਦੇਣ।
File Photo
ਇਥੇ ਜੇ ਪਲਾਜ਼ਾ ਬਣਾਉਣਾ ਵੀ ਸੀ ਤਾਂ ਚਾਰ-ਦੀਵਾਰੀ ਅੰਦਰ ਗ਼ੈਰ-ਸਿੱਖ ਯਾਦਗਾਰਾਂ ਨੂੰ ਢੱਕ ਕੇ ਪਿੰਗਲਵਾੜਾ, ਚੀਫ਼ ਖ਼ਾਲਸਾ ਦੀਵਾਨ, ਸਿੱਖ ਅਜਾਇਬ ਘਰ, ਸ਼੍ਰੋਮਣੀ ਅਕਾਲੀ ਦਲ, ਸਿੱਖ ਸਟੂਡੈਂਟ ਫ਼ੈਡਰੇਸ਼ਨਾਂ ਤੇ ਸਿੰਘ ਸਭਾ ਲਹਿਰ ਦਾ ਇਤਿਹਾਸ ਵਿਖਾਇਆ ਜਾਣਾ ਚਾਹੀਦਾ ਸੀ ਜਾਂ ਦੁਕਾਨਾਂ ਉਪਰ ਇਨ੍ਹਾਂ ਸਿੱਖ ਸੰਸਥਾਵਾਂ ਦੇ ਦਫ਼ਤਰ ਬਣਾ ਕੇ, ਆਸੇ ਪਾਸੇ ਸਿੱਖ ਮਾਹੌਲ ਸਿਰਜਿਆ ਜਾਣਾ ਚਾਹੀਦਾ ਸੀ ਤਾਕਿ ਕਿਸੇ ਵੀ ਗ਼ੈਰ-ਸਿੱਖ ਚੀਜ਼ (ਜੋ ਸਿੱਖੀ ਵਿਚ ਪ੍ਰਵਾਨ ਨਹੀਂ) ਦੀ ਝਲਕ, ਦਰਬਾਰ ਸਾਹਿਬ ਕੰਪਲੈਕਸ ਦਾ ਭਾਗ ਬਣ ਕੇ ਸ਼ਰਧਾਲੂਆਂ ਦੇ ਸਾਹਮਣੇ ਨਾ ਆਵੇ।''
Spokesman newspaper
ਮੈਂ ਇਕ ਵਿਗਾੜ ਦੀ ਗੱਲ ਨਹੀਂ ਸੀ ਕੀਤੀ, ਚਾਰ ਵੱਡੇ ਵਿਗਾੜਾਂ ਦੀ ਗੱਲ ਕੀਤੀ ਸੀ ਜੋ 'ਪਲਾਜ਼ਾ' ਇਲਾਕੇ ਤੇ ਵਿਰਾਸਤੀ ਮਾਰਗ ਵਿਚ ਕੀਤੀਆਂ ਗਈਆਂ ਹਨ। ਸਮਝ ਨਹੀਂ ਆਉਂਦੀ, ਉਥੇ 'ਜਥੇਦਾਰ' ਵੀ ਰਹਿੰਦੇ ਹਨ, ਪੰਥ ਦੇ ਵੱਡੇ ਵੱਡੇ ਮਾਲਕ ਵੀ ਰਹਿੰਦੇ ਹਨ ਤੇ ਵਿਦਵਾਨ ਵੀ ਪਰ ਕਿਸੇ ਨੂੰ ਅਪਣੇ ਸਭ ਤੋਂ ਵੱਡੇ ਧਰਮ-ਅਸਥਾਨ ਦੇ ਬਾਹਰ ਖੜੇ ਕੀਤੇ ਗਏ ਵਿਗਾੜ ਕਿਉਂ ਨਜ਼ਰ ਨਹੀਂ ਆਉਂਦੇ ਤੇ ਸਪੋਕਸਮੈਨ ਵਲੋਂ ਲਿਖੇ ਜਾਣ ਦੇ ਬਾਵਜੂਦ ਕਿਉਂ ਨਹੀਂ ਦਿਸਦੇ?
ਅਸੀ ਮਾਇਆ ਅਤੇ ਸੱਤਾ ਦੇ ਏਨੇ ਗ਼ੁਲਾਮ ਹੋ ਗਏ ਹਾਂ ਕਿ ਸਾਨੂੰ ਗ਼ਲਤ ਠੀਕ, ਕੁੱਝ ਵੀ ਦਿਸਣੋਂ ਬੰਦ ਹੋ ਗਿਆ ਹੈ। ਪਰ ਸਪੋਕਸਮੈਨ ਅਪਣੀ ਜ਼ਿੰਮੇਵਾਰੀ ਨਿਭਾਉਂਦਾ ਰਹੇਗਾ ਤੇ ਇਸ ਵਲੋਂ ਬਿਆਨ ਕੀਤਾ ਸੱਚ, ਉਸ ਵੇਲੇ ਨਾ ਸਹੀ ਪਰ ਕੁੱਝ ਸਾਲ ਮਗਰੋਂ, ਪ੍ਰਵਾਨ ਕੀਤਾ ਜਾਏਗਾ ਹੀ ਜਾਏਗਾ। ਇਹ ਹੰਕਾਰ ਨਹੀਂ, ਸੱਚ ਦੀ ਤਾਕਤ ਦਾ ਐਲਾਨ ਮਾਤਰ ਹੈ ਜਿਸ ਨੂੰ ਸਮਾਂ, ਸਥਾਨ ਤੇ ਹਾਲਾਤ ਨਹੀਂ ਬਦਲ ਸਕਦੇ।
File Photo
5 ਅਗੱਸਤ, 2018 ਦੇ ਪਰਚੇ ਵਿਚ ਪਹਿਲੇ ਪੰਨੇ ਤੇ ਡਾਇਰੀ ਵਿਚ ਦਰਬਾਰ ਸਾਹਿਬ ਦੁਆਲੇ ਖੜੇ ਕੀਤੇ ਵਿਗਾੜਾਂ ਨੂੰ ਲੈ ਕੇ ਜਿਹੜਾ ਵਿਰੋਧ ਨੇ ਪ੍ਰਗਟ ਕੀਤਾ
ਦਰਬਾਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਦੀਆਂ ਬਿਰਤੀਆਂ ਖਿੰਡਾਉਣ ਲਈ ਕਰੋੜਾਂ ਰੁਪਏ .ਖਰਚ ਕਰ ਕੇ, ਭੰਗੜੇ ਤੇ ਗਿੱਧੇ ਦੇ ਬੁਤ ਰਖਣੇ ਸਨ ਜਾਂ ਪੰਥਕ ਮਾਹੌਲ ਦੇਣਾ ਸੀ?
ਇਸ ਵੇਲੇ ਤਾਂ ਫਵਾਰੇ, ਫ਼ਿਲਮਾਂ ਤੇ ਕੀਮਤੀ ਪੱਥਰ ਹੀ ਵੇਖੇ ਜਾ ਰਹੇ ਹਨ ਪਰ ਸਮਾਂ ਪਾ ਕੇ, ਸਿੱਖ ਆਪ ਵੀ ਕਹਿਣ ਲੱਗ ਜਾਣਗੇ ਕਿ ਦਰਬਾਰ ਸਾਹਿਬ ਦੀ ਸ਼ਾਨ ਨੂੰ, ਪਲਾਜ਼ਾ ਬਣਾ ਕੇ ਘੱਟ ਹੀ ਕੀਤਾ ਗਿਆ ਹੈ। ਦਰਬਾਰ ਸਾਹਿਬ, ਦੁਨੀਆਂ ਦੀਆਂ ਅਤਿ ਸੁੰਦਰ ਇਮਾਰਤਾਂ 'ਚੋਂ ਗਿਣਿਆ ਜਾਂਦਾ ਹੈ, ਉਸ ਨੂੰ ਨਕਲੀ 'ਪਲਾਜ਼ਿਆਂ' ਦੀ ਲੋੜ ਨਹੀਂ ਸੀ ਜੋ ਸਮਾਧਾਂ ਤੇ ਸ਼ਨੀ ਮੰਦਰ ਨੂੰ ਦਰਬਾਰ ਸਾਹਿਬ ਕੰਪਲੈਕਸ ਦਾ ਹਿੱਸਾ ਬਣਾ ਦੇਣ।
File Photo
ਇਥੇ ਜੇ ਪਲਾਜ਼ਾ ਬਣਾਉਣਾ ਵੀ ਸੀ ਤਾਂ ਚਾਰ-ਦੀਵਾਰੀ ਅੰਦਰ ਗ਼ੈਰ-ਸਿੱਖ ਯਾਦਗਾਰਾਂ ਨੂੰ ਢੱਕ ਕੇ ਪਿੰਗਲਵਾੜਾ, ਚੀਫ਼ ਖ਼ਾਲਸਾ ਦੀਵਾਨ, ਸਿੱਖ ਅਜਾਇਬ ਘਰ, ਸ਼੍ਰੋਮਣੀ ਅਕਾਲੀ ਦਲ ਤੇ ਸਿੰਘ ਸਭਾ ਲਹਿਰ ਦਾ ਇਤਿਹਾਸ ਵਿਖਾਇਆ ਜਾਣਾ ਚਾਹੀਦਾ ਸੀ ਜਾਂ ਦੁਕਾਨਾਂ ਉਪਰ ਇਨ੍ਹਾਂ ਸਿੱਖ ਸੰਸਥਾਵਾਂ ਦੇ ਦਫ਼ਤਰ ਬਣਾ ਕੇ, ਆਸੇ ਪਾਸੇ ਸਿੱਖ ਮਾਹੌਲ ਸਿਰਜਿਆ ਜਾਣਾ ਚਾਹੀਦਾ ਸੀ ਤਾਕਿ ਕਿਸੇ ਵੀ ਗ਼ੈਰ-ਸਿੱਖ ਚੀਜ਼ (ਜੋ ਸਿੱਖੀ ਵਿਚ ਪ੍ਰਵਾਨ ਨਹੀਂ) ਦੀ ਝਲਕ, ਦਰਬਾਰ ਸਾਹਿਬ ਕੰਪਲੈਕਸ ਦਾ ਭਾਗ ਬਣ ਕੇ ਸ਼ਰਧਾਲੂਆਂ ਦੇ ਸਾਹਮਣੇ ਨਾ ਆਵੇ।