
ਕੇਂਦਰ ਸਰਕਾਰ ਨੇ ਖੇਡੋ ਇੰਡੀਆ ਦੀ ਸ਼ੁਰੂਆਤ ਕੀਤੀ ਤਾਂ ਕਿ ਨੌਜਵਾਨਾਂ...
ਜਲੰਧਰ: ਪੰਜਾਬ ਦੇ ਖੇਡ ਮੈਦਾਨਾਂ ਦੀ ਸਮੱਸਿਆ ਦੂਰ ਕਰਨ ਲਈ ਸਰਕਾਰ ਹੁਣ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਦੇ ਆਧਾਰ ਤੇ ਖੇਡ ਮੈਦਾਨ ਡਿਵੈਲਪ ਕਰੇਗੀ। ਖੇਡਾਂ ਨੂੰ ਵਧਾਵਾ ਦੇਣ ਲਈ ਇਹ ਕਦਮ ਚੁੱਕਣ ਦੀ ਤਿਆਰੀ ਕੀਤੀ ਗਈ ਹੈ। ਇਸ ਦੇ ਨਾਲ ਹੀ ਪੰਜਾਬ ਸਰਕਾਰ ਖੇਡਾਂ ਲਈ ਅਪਣੇ ਬਜਟ ਵਿਚ 35 ਪ੍ਰਤੀਸ਼ਤ ਤਕ ਦਾ ਵਾਧਾ ਕਰਨ ਜਾ ਰਹੀ ਹੈ। ਇਹ ਕਦਮ ਪੰਜਾਬ ਨੂੰ ਖੇਡਾਂ ਵਿਚ ਉਸ ਦੀ ਕਦਰ ਵਾਪਸ ਕਰਨ ਲਈ ਕੀਤੀ ਜਾ ਰਹੀ ਹੈ।
Captain Amrinder Singh
ਕੇਂਦਰ ਸਰਕਾਰ ਨੇ ਖੇਡੋ ਇੰਡੀਆ ਦੀ ਸ਼ੁਰੂਆਤ ਕੀਤੀ ਤਾਂ ਕਿ ਨੌਜਵਾਨਾਂ ਨੂੰ ਖੇਡਾਂ ਵੱਲ ਆਕਰਸ਼ਿਤ ਕਰ ਕੇ ਅੰਤਰਰਾਸ਼ਟਰੀ ਪੱਧਰ ਤੇ ਮੈਡਲ ਟੇਬਲ ਨੂੰ ਉਪਰ ਲਿਜਾਇਆ ਜਾ ਸਕੇ। ਪਿਛਲੇ ਸਾਲ ਖੇਡੋ ਇੰਡੀਆ ਮੁਕਾਬਲੇ ਵਿਚ ਪੰਜਾਬ 59 ਮੈਡਲ ਹਾਸਿਲ ਕਰ ਕੇ 9ਵੇਂ ਸਥਾਨ ਤੇ ਰਿਹਾ ਸੀ। ਪੰਜਾਬ ਦੇ ਖੇਡ ਅਤੇ ਨੌਜਵਾਨ ਮਾਮਲੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਉਹਨਾਂ ਦੀ ਕੋਸ਼ਿਸ਼ ਪੰਜਾਬ ਨੂੰ ਪਹਿਲੇ 5 ਸਥਾਨਾਂ ਤੇ ਲੈ ਕੇ ਆਉਣ ਦੀ ਹੈ।
Sports
ਰਾਣਾ ਸੋਢੀ ਨੇ ਇਕ ਮੀਡੀਆ ਰਿਪੋਰਟ ਵਿਚ ਕਿਹਾ ਕਿ ਪੰਜਾਬ ਸਰਕਾਰ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਦੇ ਆਧਾਰ ਤੇ ਖੇਡ ਮੈਦਾਨ ਡਿਵੈਲਪ ਕਰਨ ਦੀ ਯੋਜਨਾ ਬਣਾ ਰਹੀ ਹੈ ਅਤੇ ਇਸ ਯੋਜਨਾ ਨੂੰ ਆਖਰੀ ਰੂਪ ਦਿੱਤਾ ਜਾ ਚੁੱਕਿਆ ਹੈ। ਇਸ ਤਹਿਤ ਖਾਲੀ ਪਈਆਂ ਥਾਵਾਂ ਪ੍ਰਾਈਵੇਟ ਕੰਪਨੀਆਂ ਨੂੰ ਦਿੱਤਾ ਜਾਣਗੀਆਂ ਜੋ ਉੱਥੇ ਵਰਲਡ ਕਲਾਸ ਲੈਵਲ ਦੇ ਖੇਡ ਮੈਦਾਨ ਤਿਆਰ ਕਰਨਗੀਆਂ।
Sports
ਪ੍ਰਾਈਵੇਟ ਕੰਪਨੀਆਂ ਇਸ ਨਾਲ ਰੇਵਿਨਿਊ ਜਨਰੇਟ ਕਰਨਗੀਆਂ, ਰੇਵਿਨਿਊ ਲਈ ਇਹਨਾਂ ਖੇਡ ਮੈਦਾਨਾਂ ਵਿਚ ਸਪੋਰਟਸ ਸ਼ਾਪਿੰਗ ਮਾਲਸ ਬਣਾਏ ਜਾਣਗੇ। ਇਸ ਦੇ ਨਾਲ ਹੀ ਹੋਰ ਖਿਡਾਰੀਆਂ ਤੋਂ ਚਾਰਜ ਲਿਆ ਜਾਵੇਗਾ ਜਿਸ ਵਿਚ ਉਹਨਾਂ ਦੇ ਖੇਡਣ ਲਈ ਸਨਮਾਨ ਦੇਣ ਦੇ ਨਾਲ ਹੀ ਹੋਰ ਸੁਵਿਧਾਵਾਂ ਵੀ ਉਪਲੱਬਧ ਕਰਵਾਈਆਂ ਜਾਣਗੀਆਂ।
Photo
ਰਾਣਾ ਸੋਢੀ ਨੇ ਦਸਿਆ ਕਿ ਨੈਸ਼ਨਲ ਅਤੇ ਸਟੇਟ ਲੈਵਲ ਸਮੇਤ ਪੰਜਾਬ ਸਪੋਰਟਸ ਡਿਪਾਰਟਮੈਂਟ ਵੱਲੋਂ ਜਿਹੜੇ ਖਿਡਾਰੀਆਂ ਨੂੰ ਚੁਣਿਆ ਜਾਵੇਗਾ ਉਹਨਾਂ ਨੂੰ ਇਹਨਾਂ ਖੇਡ ਮੈਦਾਨਾਂ ਵਿਚ ਕੋਚ ਉਪਲੱਬਧ ਕਰਵਾਉਣ ਸਮੇਤ ਹੋਰ ਸੁਵਿਧਾਵਾਂ ਮੁਫ਼ਤ ਦਿੱਤੀਆਂ ਜਾਣਗੀਆਂ। ਆਗਾਮੀ ਵਿੱਤੀ ਸਾਲ ਲਈ ਅਪਣੇ ਖੇਡ ਬਜਟ ਵਿਚ ਵੀ 35 ਪ੍ਰਤੀਸ਼ਤ ਦਾ ਵਾਧਾ ਕਰਨ ਜਾ ਰਹੀ ਹੈ ਜਿਸ ਨਾਲ ਖੇਡਾਂ ਲਈ ਬਜਟ 150 ਕਰੋੜ ਰੁਪਏ ਪਹੁੰਚ ਜਾਵੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।