ਹਾਈ ਕੋਰਟ ਵਲੋਂ ਪੰਜਾਬ ਸਰਕਾਰ ਤੇ ਸ਼੍ਰੋਮਣੀ ਕਮੇਟੀ ਨੂੰ ਨੋਟਿਸ ਜਾਰੀ
Published : Feb 1, 2020, 8:09 am IST
Updated : Feb 1, 2020, 8:13 am IST
SHARE ARTICLE
Photo
Photo

ਦੀਵਾਨ ਟੋਡਰ ਮੱਲ ਦੀ ਜਹਾਜ਼ ਹਵੇਲੀ ਸਾਂਭਣ ਦੀ ਮੰਗ ਦਾ ਮਾਮਲਾ 

ਚੰਡੀਗੜ੍ਹ (ਨੀਲ ਭਾਲਿੰਦਰ ਸਿੰਘ): ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਛੋਟੋ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਜੀ ਦੇ ਅੰਤਮ ਸਸਕਾਰ ਲਈ ਅਸ਼ਰਫ਼ੀਆਂ ਦੇ ਕੇ ਥਾਂ ਖ਼ਰੀਦਣ ਵਾਲੇ ਦੀਵਾਨ ਟੋਡਰ ਮੱਲ ਦੀ ਜਹਾਜ਼ ਹਵੇਲੀ ਦਾ ਮਾਮਲਾ ਹਾਈ ਕੋਰਟ ਪਹੁੰਚ ਗਿਆ ਹੈ। ਹਾਈ ਕੋਰਟ ਨੇ ਇਸ ਸਬੰਧ ਵਿਚ ਸਟੇਟਸ ਕੋ ਜਾਰੀ ਕਰਦਿਆਂ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਨੋਟਿਸ ਜਾਰੀ ਕੀਤਾ ਹੈ।

SGPC Photo

ਇਸ ਮਾਮਲੇ ਵਿਚ ਅਗਲੀ ਸੁਣਵਾਈ ਹੁਣ 17 ਮਾਰਚ ਨੂੰ ਹੋਵੇਗੀ। ਐਡਵੋਕੇਟ ਹਰੀ ਚੰਦ ਅਰੋੜਾ ਵਲੋਂ ਇਸ ਸਬੰਧ ਵਿਚ ਪਹਿਲਾਂ ਪੰਜਾਬ ਸਰਕਾਰ ਤੇ ਸ਼੍ਰੋਮਣੀ ਕਮੇਟੀ ਨੂੰ ਕਾਨੂੰਨੀ ਨੋਟਿਸ ਜਾਰੀ ਕੀਤਾ ਗਿਆ ਤੇ ਫਿਰ ਇਕ ਜਨਹਿਤ ਪਟੀਸ਼ਨ ਦਾ ਹੀ ਇਹ ਮਾਮਲਾ ਹਾਈ ਕੋਰਟ ਲਿਆਂਦਾ ਗਿਆ ਹੈ।

Haveli Todar MalPhoto

ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਦੀਵਾਨ ਟੋਡਰ ਮੱਲ ਨੇ ਸੂਬਾ ਸਰਹੰਦ ਵਜ਼ੀਰ ਖ਼ਾਨ ਕੋਲ ਮਾਤਾ ਗੁਜਰ ਜੀ ਤੇ ਛੋਟੋ ਸਾਹਿਬਜ਼ਾਦਿਆਂ ਦੇ ਅੰਤਮ ਸਸਕਾਰ ਲਈ ਸੋਨੇ ਦੀਆਂ ਅਸ਼ਰਫ਼ੀਆਂ ਅਤੇ ਸਿੱਕੇ ਖੜੇ ਰੂਪ ਵਿਚ ਜ਼ਮੀਨ ਉਤੇ ਵਿਛਾ ਕੇ ਜ਼ਮੀਨ ਖ਼ਰੀਦੀ ਸੀ। ਇੰਨਾ ਹੀ ਨਹੀਂ ਵਜ਼ੀਰ ਖ਼ਾਨ ਨੇ ਮਗਰੋਂ ਦੀਵਾਨ ਟੋਡਰ ਮੱਲ ਨੂੰ ਪਰਵਾਰ ਸਣੇ ਜਹਾਜ਼ ਹਵੇਲੀ ਵਿਚੋਂ ਵੀ ਬਾਹਰ ਕੱਢ ਦਿਤਾ ਸੀ।

SGPC Photoਕਿਹਾ ਗਿਆ ਕਿ ਦੀਵਾਨ ਟੋਡਰ ਮੱਲ ਸਿੱਖਾਂ, ਹਿੰਦੂਆਂ ਅਤੇ ਮੁਸਲਮਾਨਾਂ ਵਿਚ ਅਤਿ ਸਤਿਕਾਰਤ ਇਤਿਹਾਸਕ ਸ਼ਖ਼ਸੀਅਤ ਹਨ। ਕਿਹਾ ਗਿਆ ਕਿ ਦੀਵਾਨ ਟੋਡਰ ਮੱਲ ਦੀ ਸਰਹੰਦ ਸਥਿਤ ਪੁਰਾਤਨ ਹਵੇਲੀ ਇਤਿਹਾਸਕ ਅਤੇ ਧਾਰਮਕ ਮਹੱਤਤਾ ਰੱਖਦੀ ਹੈ।

ਸਾਲ 2016-17 ਦੌਰਾਨ ਇਸ ਦੀ ਸਾਂਭ ਸੰਭਾਲ ਦਾ ਜਿੰਮਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਸੌਂਪਿਆ ਗਿਆ ਜਿਸ ਦੀ ਕੀੜੀ ਚਾਲ ਸਾਂਭ ਸੰਭਾਲ ਦਾ ਕੰਮ ਚਲ ਰਿਹਾ ਹੈ ਉਸ ਨੂੰ ਦਹਾਕੇ ਲੱਗ ਜਾਣਗੇ। ਮੰਗ ਕੀਤੀ ਗਈ ਕਿ ਜਹਾਜ਼ ਹਵੇਲੀ ਦੀ ਸਾਂਭ ਸੰਭਾਲ ਭਾਰਤੀ ਪੁਰਾਤਤਵ ਸਰਵੇ ਜਾਂ ਕੇਂਦਰ ਸਰਕਾਰ ਤੋਂ ਕਰਵਾਈ ਜਾਵੇ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਬੇਗਾਨੇ ਮੁੰਡੇ ਨਾਲ ਕਾਰ ’ਚ ਬੈਠੀ ਪਤਨੀ ਨੂੰ ਕੁੱਟਣ ਵਾਲਾ ਪਤੀ ਬੁਰੀ ਤਰ੍ਹਾਂ ਫਸਿਆ! ਅਜਿਹੀ ਗਲਤੀ ਨਾਲੋਂ ਚੰਗਾ ਸੀ..

19 Apr 2024 9:49 AM

ਦਿਲਰੋਜ਼ ਦੀ ਕਾਤਲ ਨੂੰ ਫ਼ਾਂਸੀ ਦੀ ਸਜ਼ਾ, ਆਖ਼ਿਰਕਾਰ ਪਰਿਵਾਰ ਨੂੰ ਮਿਲਿਆ ਇਨਸਾਫ਼

18 Apr 2024 2:54 PM

ਦਿਲਰੋਜ਼ ਦੀ ਕਾਤਲ ਨੂੰ ਫਾਂ.ਸੀ ਦੀ ਸਜਾ, ਇਨਸਾਫ਼ ਮਗਰੋਂ ਕੋਰਟ ਬਾਹਰ ਫੁੱਟ ਫੁੱਟ ਰੋਏ ਮਾਪੇ,ਦੇਖੋ ਮੌਕੇ ਦੀਆਂ ਤਸਵੀਰਾਂ

18 Apr 2024 2:43 PM

Today Kharar News: ਪੱਕੀ ਕਣਕ ਨੂੰ ਲੱਗੀ ਭਿਆਨਕ ਅੱਗ, ਕਿਸਾਨ ਨੇ 50 ਹਜ਼ਾਰ ਰੁਪਏ ਠੇਕੇ ‘ਤੇ ਲਈ ਸੀ ਜ਼ਮੀਨ

18 Apr 2024 12:13 PM

ULO Immigration ਵਾਲੇ ਤਾਂ ਲੋਕਾਂ ਨੂੰ ਘਰ ਬੁਲਾ ਕੇ ਵਿਦੇਸ਼ ਜਾਣ ਲਈ ਕਰ ਰਹੇ ਗਾਈਡ

18 Apr 2024 12:00 PM
Advertisement