
ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ ਅਤੇ ਭਾਜਪਾ ਨੇ ਲਗਾਏ ਕਾਂਗਰਸ ’ਤੇ ਧੱਕੇਸ਼ਾਹੀ ਦੇ ਦੋਸ਼
ਨਿਰਪੱਖ ਚੋਣਾਂ ਤੋਂ ਬੌਖਲਾਹਟ ’ਚ ਆਈਆਂ ਵਿਰੋਧੀ ਧਿਰਾਂ: ਸਾਂਘਾ
ਫ਼ਿਰੋਜ਼ਪੁਰ, 2 ਫ਼ਰਵਰੀ (ਕੰਵਰਜੀਤÇ ਸੰਘ ਕੰਬੋਜ): ਨਗਰ ਕੌਂਸਲ ਚੋਣਾਂ ਸਬੰਧੀ 3 ੍ਰਫ਼ਰਵਰੀ ਤਕ ਉਮੀਦਵਾਰਾਂ ਵਲੋਂ ਨਾਮਜ਼ਦਗੀ ਕਾਗ਼ਜ਼ ਦਾਖ਼ਲ ਕੀਤੇ ਜਾਣੇ ਹਨ ਜਿਸ ਸਬੰਧੀ ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ ਅਤੇ ਭਾਜਪਾ ਦੇ ਉਮੀਦਵਾਰਾਂ ਵਲੋਂ ਫ਼ਾਇਲ ਪ੍ਰਕਿਰਿਆ ਉਪਰੰਤ ਫ਼ਾਇਲਾਂ ਜਮ੍ਹਾਂ ਕਰਵਾਉਣ ਦਾ ਰੁਝਾਨ ਜਾਰੀ ਹੈ। ਇਸ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਸਰਕਾਰੀ ਅਮਲਾ ਅਪਣੀਆਂ ਸੇਵਾਵਾਂ ਨਿਭਾ ਰਿਹਾ ਹੈ ਜਿਸ ਦੇ ਚਲਦੇ ਫ਼ਿਰੋਜ਼ਪੁਰ ’ਚ ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ ਅਤੇ ਭਾਜਪਾ ਵਲੋਂ ਕਾਂਗਰਸ ’ਤੇ ਧੱਕੇਸ਼ਾਹੀ ਦੇ ਦੋਸ਼ ਲਗਾਏ ਗਏ ਹਨ।
ਗੱਲਬਾਤ ਕਰਦੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ, ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ, ਨਵਨੀਤ ਗੋਰਾ ਸਾਬਕਾ ਜ਼ਿਲ੍ਹਾ ਪ੍ਰਧਾਨ, ਨਰਿੰਦਰ ਸਿੰਘ ਜੋਸਨ, ਬਲਿਹਾਰ ਸਿੰਘ ਸਰਕਲ ਪ੍ਰਧਾਨ, ਅਮਨਜੀਤ ਸਿੰਘ ਥਿੰਦ, ਦਲਜੀਤ ਸਿੰਘ ਸਾਬਕਾ ਕੌਂਸਲਰ, ਦਵਿੰਦਰ ਸਿੰਘ ਕਲਸੀ, ਜਗਤਾਰÇ ਸੰਘ, ਅਵਤਾਰ ਸਿੰਘ ਕਾਰੀ ਨੇ ਕਿਹਾ ਕਿ ਨਗਰ ਕੌਂਸਲ ਚੋਣਾਂ ਲੜਨ ਲਈ ਸਾਡੇ ਦੁਆਰਾ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ ਸੀ, ਜਿਨ੍ਹਾਂ ਦੇ ਕਾਗਜ ਦਾਖ਼ਲ ਕਰਵਾਉਣ ਲਈ ਪਹਿਲਾਂ ਤਾਂ ਐਨ.ਓ.ਸੀ. ਨਹੀਂ ਮਿਲ ਰਹੀ ਸੀ ਅਤੇ ਹੁਣ ਦਫ਼ਤਰ ਦੇ ਬਾਹਰ ਮੌਜੂਦ ਕੁੱਝ ਲੋਕਾਂ ਦੁਆਰਾ ਕਾਗ਼ਜ਼ ਦਾਖ਼ਲ ਨਹੀਂ ਕਰਨ ਦਿਤੇ ਜਾ ਰਹੇ। ਉਨ੍ਹਾਂ ਕਿਹਾÇ ਕ ਇਸ ਤਰ੍ਹਾਂ ਲੋਕਤੰਤਰ ਦਾ ਘਾਣ ਹੈ।
ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਬੀਬੀ ਭੁਪਿੰਦਰ ਕੌਰ, ਸੁਖਰਾਜ ਸਿੰਘ ਗੋਰਾ, ਅਜੀਤ ਸਿੰਘ ਸੋਢੀ, ਅਮਰੀਕÇ ਸੰਘ ਤੌਫ਼ਾਨ, ਗੁਰਮੇਜ ਸਿੰਘ ਗੇਜਾ ਆਦਿ ਨੇ ਕਿਹਾ ਕਿ ਨਗਰ ਕੌਂਸਲ ਚੋਣਾਂ ਲਈ ਸਾਡੇ ਦੁਆਰਾ ਉਮੀਦਵਾਰਾਂ ਦੀਆਂ ਫ਼ਾਇਲਾਂ ਤਿਆਰ ਕੀਤੀਆਂ ਗਈਆਂ ਹਨ, ਜਿਨ੍ਹਾਂ ਨੂੰ ਜਦ ਜਮ੍ਹਾਂ ਕਰਵਾਉਣ ਲਈ ਆਏ ਹਾਂ ਤਾਂ ਉਥੇ ਫ਼ਾਇਲਾਂ ਨਹੀਂ ਦਾਖ਼ਲ ਕੀਤੀਆਂ ਜਾ ਰਹੀਆਂ ਜਿਸ ਕਾਰਨ ਉਨ੍ਹਾਂ ਵਿਚ ਕਾਂਗਰਸ ਪਾਰਟੀ ਵਿਰੁਧ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਇਸੇ ਤਰ੍ਹਾਂ ਗੱਲਬਾਤ ਕਰਦੇ ਭਾਜਪਾ ਆਗੂਆਂ ਗੁਰਪ੍ਰਵੇਜ ਸਿੰਘ ਸ਼ੈਲਾ, ਸੁਰਿੰਦਰÇ ਸੰਘ ਬੱਗੇ ਕੇ ਪਿੱਪਲ, ਦਵਿੰਦਰ ਬਜਾਜ, ਡੀ.ਪੀ. ਚੰਦਨ, ਅਸ਼ਵਨੀ ਗਰੋਵਰ, ਸੰਨੀ ਸ਼ਰਮਾ, ਮੋਹਿਤ ਢੱਲ ਆਦਿ ਆਗੂਆਂ ਨੇÇ ਕਹਾ ਕਿ ਪੰਜਾਬ ਵਿਚ ਕਾਂਗਰਸ ਦਾ ਗੁੰਡਾ ਰਾਜ ਹੈ ਅਤੇ ਲੋਕ ਇਨ੍ਹਾਂ ਦੀਆਂ ਨੀਤੀਆਂ ਤੋਂ ਭਲੀਭਾਂਤ ਜਾਣੂ ਹਨ ਜਿਸ ਤੋਂ ਡਰਦੇ ਇਹ ਚੋਣਾਂ ਵਿਚ ਉਮੀਦਵਾਰਾਂ ’ਤੇ ਅਪਣਾ ਦਬਾਅ ਬਣਾ ਰਹੇ ਹਨ।
ਫੋਟੋ ਫਾਇਲ: 02ਐਫਜੈਡਆਰ01