ਅਮਰੀਕਾ: ਸਾਕਾ ਨਕੋਦਰ ਦੇ 37 ਵੇਂ ਸ਼ਹੀਦੀ ਦਿਹਾੜੇ ਮੌਕੇ ਐਲਕ ਗਰੋਵ ਦੀ ਮੇਅਰ ਬੌਬੀ ਸਿੰਘ-ਐਲਨ ਨੇ ਕੀਤਾ ਵੱਡਾ ਐਲਾਨ
Published : Feb 3, 2023, 1:05 pm IST
Updated : Feb 3, 2023, 1:06 pm IST
SHARE ARTICLE
Mayor Bobbie Singh-Allen
Mayor Bobbie Singh-Allen

4 ਫ਼ਰਵਰੀ ਨੂੰ ਸਾਕਾ ਨਕੋਦਰ ਦਿਵਸ ਵਜੋਂ ਦਿੱਤੀ ਮਾਨਤਾ

 

ਕੈਲੀਫੋਰਨੀਆ: ਸਾਕਾ ਨਕੋਦਰ ਦੇ 37 ਵੇਂ ਸ਼ਹੀਦੀ ਦਿਹਾੜੇ ਮੌਕੇ ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੇ ਸ਼ਹਿਰ ਐਲਕ ਗਰੋਵ ਦੀ ਮੇਅਰ ਬੌਬੀ ਸਿੰਘ-ਐਲਨ ਨੇ 4 ਫ਼ਰਵਰੀ ਨੂੰ ਸਾਕਾ ਨਕੋਦਰ ਦਿਵਸ ਵਜੋਂ ਮਾਨਤਾ ਦੇਣ ਦਾ ਐਲਾਨ ਕੀਤਾ ਹੈ। ਇਸ ਸਬੰਧੀ ਉਹਨਾਂ ਵੱਲੋਂ ਘੋਸ਼ਣਾ ਪੱਤਰ ਜਾਰੀ ਕੀਤਾ ਗਿਆ। ਘੋਸ਼ਣਾ ਪੱਤਰ ਵਿਚ ਬੌਬੀ ਸਿੰਘ ਨੇ ਲਿਖਿਆ ਹੈ ਕਿ 4 ਫ਼ਰਵਰੀ 1986 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਰੋਸ ਵਜੋਂ ਸ਼ਾਂਤਮਈ ਰੋਸ ਮਾਰਚ ਕਰ ਰਹੀਆਂ ਸੰਗਤਾਂ ’ਤੇ ਪੁਲਿਸ ਵਲੋਂ ਕੀਤੀ ਗਈ ਗੋਲੀਬਾਰੀ ਦੌਰਾਨ ਸਿੱਖ ਨੌਜਵਾਨ ਰਵਿੰਦਰ ਸਿੰਘ, ਬਲਧੀਰ ਸਿੰਘ, ਝਿਲਮਣ ਸਿੰਘ ਅਤੇ ਹਰਮਿੰਦਰ ਸਿੰਘ ਸ਼ਹੀਦ ਹੋ ਗਏ ਸਨ।

ਇਹ ਵੀ ਪੜ੍ਹੋ: ਲੁਧਿਆਣਾ ਦੀ ਸਪਿਨਿੰਗ ਮਿੱਲ 'ਚ ਸ਼ਾਰਟ ਸਰਕਟ ਕਾਰਨ ਲੱਗੀ ਭਿਆਨਕ ਅੱਗ, ਅੱਗ 'ਤੇ ਕਾਬੂ ਪਾਉਣ 'ਚ ਲੱਗੀਆਂ ਫਾਇਰ ਬ੍ਰਿਗੇਡ ਦੀਆਂ 100 ਗੱਡੀਆਂ

ਉਹਨਾਂ ਕਿਹਾ ਕਿ ਇਸ ਦੁਖਦਾਈ ਘਟਨਾ ਨੂੰ 37 ਸਾਲਾਂ ਤੋਂ ਵੱਧ ਸਮਾਂ ਹੋ ਗਿਆ ਹੈ ਪਰ ਪੀੜਤ ਪਰਿਵਾਰ ਸੱਚਾਈ, ਨਿਆਂ, ਜਵਾਬਦੇਹੀ ਅਤੇ ਨਿਬੇੜੇ ਲਈ ਲੜਨ ਦੇ ਆਪਣੇ ਯਤਨਾਂ ਵਿਚ ਅਡੋਲ ਰਹੇ। ਘੋਸ਼ਣਾ ਪੱਤਰ ਵਿਚ ਬੌਬੀ ਸਿੰਘ ਨੇ ਕਿਹਾ ਕਿ ਹਰ ਸਾਲ ਦੁਨੀਆ ਭਰ ਦੇ ਭਾਈਚਾਰੇ ਅਤੇ ਸੰਸਥਾਵਾਂ ਸਮੇਤ ਕੈਲੀਫੋਰਨੀਆ ਰਾਜ ਵਿਚ ਸਾਕਾ ਨਕੋਦਰ ਦਿਵਸ ਨੂੰ ਦੁਖਾਂਤ ਬਾਰੇ ਜਾਗਰੂਕਤਾ ਪੈਦਾ ਕਰਨ, ਪੀੜਤਾਂ ਲਈ ਨਿਆਂ ਸੁਰੱਖਿਅਤ ਕਰਨ ਅਤੇ ਸਾਰਿਆਂ ਲਈ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਚੱਲ ਰਹੇ ਯਤਨਾਂ ਦਾ ਸਮਰਥਨ ਕਰਨ ਅਤੇ ਸਿੱਖ ਭਾਈਚਾਰੇ ਲਈ ਪੀੜ੍ਹੀ-ਦਰ-ਪੀੜ੍ਹੀ ਅਤੇ ਭਾਈਚਾਰਕ ਜ਼ਖਮਾਂ ਤੇ ਮਰ੍ਹਮ ਲਗਾਉਣ ਦੀ ਲੋੜ ਨੂੰ ਉਤਸ਼ਾਹਿਤ ਕਰਨ ਦੇ ਮੌਕੇ ਵਜੋਂ ਮਨਾਉਂਦੇ ਹਨ।

ਇਹ ਵੀ ਪੜ੍ਹੋ: ਗੌਤਮ ਅਡਾਨੀ ਚੋਟੀ ਦੇ 20 ਅਮੀਰਾਂ ਦੀ ਸੂਚੀ ਵਿੱਚੋਂ ਬਾਹਰ, ਚੀਨੀ ਅਰਬਪਤੀ ਨੇ ਛੱਡਿਆ ਪਿੱਛੇ

ਉਹਨਾਂ ਕਿਹਾ ਕਿ ਐਲਕ ਗਰੋਵ ਸ਼ਹਿਰ ਇਸ ਦੀ ਵਿਭਿੰਨਤਾ ਨੂੰ ਪਛਾਣਨ ਲਈ ਭਾਈਚਾਰੇ ਅਤੇ ਸਾਰੇ ਨਿਵਾਸੀਆਂ ਨੂੰ ਅਮਰੀਕਾ ਵਿਚ ਰਹਿ ਰਹੇ ਸਿੱਖਾਂ ਦੀਆਂ ਇਹਨਾਂ ਸਾਖੀਆਂ ਨੂੰ ਸਮਝਣ, ਪਛਾਣਨ ਅਤੇ ਕਦਰ ਕਰਨ ਲਈ ਆਖਦਾ ਹੈ। ਉਹਨਾਂ ਕਿਹਾ, “ਮੈਂ ਐਲਕ ਗਰੋਵ ਸਿਟੀ ਦੀ ਮੇਅਰ ਬੌਬੀ ਸਿੰਘ-ਐਲਨ, ਇੱਥੇ 4 ਫਰਵਰੀ, 2023 ਨੂੰ ਸਾਕਾ ਨਕੋਦਰ ਦਿਵਸ ਵਜੋਂ ਘੋਸ਼ਿਤ ਕਰਦੀ ਹਾਂ, ਅਤੇ ਬਹੁਤ ਸਾਰੇ ਵਿਅਕਤੀਆਂ ਅਤੇ ਸੰਸਥਾਵਾਂ ਦੇ ਯਤਨਾਂ ਦੀ ਸ਼ਲਾਘਾ ਕਰਦੀ ਹਾਂ, ਜੋ ਸਾਕਾ ਨਕੋਦਰ ਦੀ ਯਾਦ ਵਿਚ ਇਹ ਦਿਵਸ, ਮਨੁੱਖੀ ਅਧਿਕਾਰਾਂ ਨੂੰ ਬਰਕਰਾਰ ਰੱਖਣ, ਨਿਆਂ ਦੀ ਮਹੱਤਤਾ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹਨ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement