Pathankot NRI Meeting News: ਪਠਾਨਕੋਟ ਵਿਚ ਅੱਜ NRI ਮੀਟਿੰਗ, CM ਭਗਵੰਤ ਮਾਨ ਸੁਣਨਗੇ ਸ਼ਿਕਾਇਤਾਂ
Published : Feb 3, 2024, 9:45 am IST
Updated : Feb 3, 2024, 10:30 am IST
SHARE ARTICLE
NRI meeting today in Pathankot news in punjabi
NRI meeting today in Pathankot news in punjabi

Pathankot NRI Meeting News: ਸਰਕਾਰ ਨਿਵੇਸ਼ ਲਈ ਕਰੇਗੀ ਪ੍ਰੇਰਿਤ

NRI meeting today in Pathankot news in punjabi : ਪੰਜਾਬ ਨਾਲ ਸਬੰਧਤ ਪ੍ਰਵਾਸੀ ਭਾਰਤੀਆਂ ਦੇ ਮਸਲਿਆਂ ਦੇ ਨਿਪਟਾਰੇ ਲਈ ਪੰਜਾਬ ਸਰਕਾਰ ਵੱਲੋਂ ਅੱਜ ਪਠਾਨਕੋਟ ਦੇ ਚਮਰੌੜ ਸਥਿਤ ਮਿੰਨੀ ਗੋਆ ਵਿਖੇ ਮੀਟਿੰਗ ਦਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਇਹ ਇਸ ਸਾਲ ਦੀ ਪਹਿਲੀ ਮੀਟਿੰਗ ਹੈ। ਪੰਜਾਬ ਸਰਕਾਰ 25 ਦਿਨਾਂ ਵਿੱਚ ਅਜਿਹੇ ਕੁੱਲ 4 ਪ੍ਰੋਗਰਾਮ ਆਯੋਜਿਤ ਕਰਨ ਜਾ ਰਹੀ ਹੈ। ਪ੍ਰਵਾਸੀ ਭਾਰਤੀਆਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਦੇ ਨਾਲ-ਨਾਲ ਸਰਕਾਰ ਉਨ੍ਹਾਂ ਨੂੰ ਨਿਵੇਸ਼ ਲਈ ਵੀ ਪ੍ਰੇਰਿਤ ਕਰੇਗੀ।

ਇਹ ਵੀ ਪੜ੍ਹੋ: Jalandhar news: ਜਲੰਧਰ 'ਚ ਸਾਈਬਰ ਠੱਗਾਂ ਨੇ ਜਾਲ 'ਚ ਫਸਾ ਕੇ 2 ਭੈਣਾਂ ਤੋਂ ਮਾਰੀ 19 ਲੱਖ ਰੁਪਏ ਦੀ ਠੱਗੀ

ਇਸ ਸਾਲ ਮਿਲਾਨੀ ਸਮਾਗਮ ਵਿੱਚ ਲਗਭਗ 1000 ਪ੍ਰਵਾਸੀ ਭਾਰਤੀਆਂ ਨੇ ਆਨਲਾਈਨ ਸ਼ਿਕਾਇਤਾਂ ਭੇਜੀਆਂ ਹਨ। ਇਹ ਸ਼ਿਕਾਇਤਾਂ ਪਰਵਾਸੀ ਭਾਰਤੀਆਂ ਵੱਲੋਂ 11 ਜਨਵਰੀ ਤੋਂ 30 ਜਨਵਰੀ ਤੱਕ ਵਿਭਾਗ ਦੀ ਵੈੱਬਸਾਈਟ nri.punjab.gov.in ਅਤੇ ਵਟਸਐਪ ਨੰਬਰ 9056009884 'ਤੇ ਦਰਜ ਕਰਵਾਈਆਂ ਗਈਆਂ ਹਨ। ਪਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਭਰੋਸਾ ਦਿੱਤਾ ਹੈ ਕਿ ਵਿਦੇਸ਼ ਪਰਤਣ ਤੋਂ ਪਹਿਲਾਂ ਉਨ੍ਹਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾਵੇਗਾ।

ਇਹ ਵੀ ਪੜ੍ਹੋ: Ludhiana News: ਨੌਜਵਾਨ ਲੜਕੀ ਦੀ ਪੱਖੇ ਨਾਲ ਲਟਕਦੀ ਮਿਲੀ ਲਾਸ਼, ਘਬਰਾਏ ਲੋਕ 

ਅੱਜ ਹੋਣ ਵਾਲੇ ਪ੍ਰੋਗਰਾਮ ਲਈ ਪਠਾਨਕੋਟ ਤੋਂ ਇਲਾਵਾ ਅੰਮ੍ਰਿਤਸਰ, ਹੁਸ਼ਿਆਰਪੁਰ, ਗੁਰਦਾਸਪੁਰ ਤੋਂ ਪ੍ਰਵਾਸੀ ਭਾਰਤੀ ਪਹੁੰਚ ਰਹੇ ਹਨ। ਕਰੀਬ 12 ਵਜੇ ਇਸ ਪ੍ਰੋਗਰਾਮ ਵਿੱਚ ਸੀਐਮ ਭਗਵੰਤ ਮਾਨ ਵੀ ਪਹੁੰਚਣਗੇ।

ਤਾਜ਼ਾ ਅਪਡੇਟਸ ਲ ਸਾਡੇ Whatsapp Broadcast Channel ਨਾਲ ਜੁੜੋ।

ਪੰਜਾਬ ਸਰਕਾਰ ਸ਼ਿਕਾਇਤਾਂ ਸੁਣੇਗੀ ਅਤੇ ਉਨ੍ਹਾਂ ਦਾ ਹੱਲ ਕੱਢੇਗੀ ਪਰ ਇਸਦੇ ਨਾਲ ਹੀ ਇਹ ਉਹਨਾਂ ਨੂੰ ਪੰਜਾਬ ਵਿੱਚ ਨਿਵੇਸ਼ ਲਈ ਵੀ ਪ੍ਰੇਰਿਤ ਕਰੇਗੀ। ਪੰਜਾਬ ਸਰਕਾਰ ਪਰਵਾਸੀ ਭਾਰਤੀਆਂ ਨੂੰ ਪੰਜਾਬ ਦੇ ਸੈਰ ਸਪਾਟਾ ਉਦਯੋਗ ਵਿੱਚ ਨਿਵੇਸ਼ ਕਰਨ ਲਈ ਉਤਸ਼ਾਹਿਤ ਕਰਨ ਜਾ ਰਹੀ ਹੈ। ਇਹੀ ਕਾਰਨ ਹੈ ਕਿ ਇਸ ਪ੍ਰੋਗਰਾਮ ਦਾ ਆਯੋਜਨ ਪਠਾਨਕੋਟ ਨੇੜੇ ਮਿੰਨੀ ਗੋਆ ਕਹੇ ਜਾਂਦੇ ਰਣਜੀਤ ਸਾਗਰ ਡੈਮ ਦੀ ਝੀਲ ਦੇ ਕੰਢੇ ਕੀਤਾ ਗਿਆ ਹੈ।

(For more news apart from, NRI meeting today in Pathankot news in punjabi  , stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement