
ਮਾਲੇਰਕੋਟਲਾ : ਕਈ ਖਿਡਾਰੀਆਂ ਨੂੰ ਕੌਮੀ ਤੇ ਕੌਮਾਂਤਰੀ ਪੱਧਰ 'ਤੇ ਸੋਨੇ-ਚਾਂਦੀ ਦੇ ਤਮਗਿਆਂ ਤਕ ਪਹੁੰਚਾਉਣ ਵਾਲੇ ਮਲੇਰਕੋਟਲਾ ਦੇ ਹਰਮਿੰਦਰਪਾਲ ਸਿੰਘ ਉਹਫ਼ ਹਨੀ ਘੁੰਮਣ...
ਮਾਲੇਰਕੋਟਲਾ : ਕਈ ਖਿਡਾਰੀਆਂ ਨੂੰ ਕੌਮੀ ਤੇ ਕੌਮਾਂਤਰੀ ਪੱਧਰ 'ਤੇ ਸੋਨੇ-ਚਾਂਦੀ ਦੇ ਤਮਗਿਆਂ ਤਕ ਪਹੁੰਚਾਉਣ ਵਾਲੇ ਮਲੇਰਕੋਟਲਾ ਦੇ ਹਰਮਿੰਦਰਪਾਲ ਸਿੰਘ ਉਹਫ਼ ਹਨੀ ਘੁੰਮਣ ਨੇ ਫਿਰ ਇੱਕ ਵਾਰ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਆਪਣੀਆਂ ਪਾਰਖੂ ਨਜ਼ਰਾਂ ਨਾਲ ਖਿਡਾਰੀਆਂ ਨੂੰ ਤਰਾਸ਼ਣ ਵਾਲੇ ਹਨੀ ਘੁੰਮਣ ਨੂੰ ਭਾਰਤ ਦੀ ਅਥਲੈਟਿਕ ਟੀਮ ਦਾ ਕੋਚ ਨਿਯੁਕਤ ਕੀਤਾ ਗਿਆ ਹੈ।
ਮਾਲੇਰਕੋਟਲਾ ਵਾਸੀ ਅਥਲੈਟਿਕਸ ਕੋਚ ਹਨੀ ਘੁੰਮਣ ਨੂੰ ਰਾਸ਼ਟਰੀ ਕੋਚ ਨਿਯੁਕਤ ਕਰ ਕੇ ਭਾਰਤੀ ਅਥਲੈਟਿਕਸ ਟੀਮ ਦੇ ਖਿਡਾਰੀਆਂ ਨੂੰ ਆਧੁਨਿਕ ਖੇਡ ਤਕਨੀਕਾਂ ਨਾਲ ਸਿੱਖਿਅਤ ਕਰਨ ਦੀ ਜ਼ਿੰਮੇਵਾਰੀ ਸੌਂਪੀ ਹੈ। ਕੋਚ ਬਣਨ ਦੀ ਖ਼ਬਰ ਮਗਰੋਂ ਮਾਲੇਰਕੋਟਲਾ ਇਲਾਕੇ ਅਤੇ ਹਨੀ ਘੁੰਮਣ ਦੇ ਘਰ ਜਸ਼ਨ ਵਾਲਾ ਮਹੌਲ ਬਣ ਗਿਆ ਹੈ।
ਇਨ੍ਹਾਂ ਖਿਡਾਰੀਆਂ ਦੀ ਬਦਲ ਚੁੱਕਾ ਹੈ ਕਿਸਮਤ : ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਲੇਰਕੋਟਲਾ ਦੇ ਪ੍ਰਧਾਨ ਭਾਈ ਜਗਦੀਸ਼ ਸਿੰਘ ਘੁੰਮਣ ਦੇ ਸਪੁੱਤਰ ਹਨੀ ਘੁੰਮਣ ਨੇ ਆਪਣੀ ਕੋਚਿੰਗ ਨਾਲ ਕਈ ਖਿਡਾਰੀਆਂ ਦੀ ਕਿਸਮਤ ਬਦਲੀ ਹੈ।
- ਸ਼ਹਿਰ ਦੇ ਰੇਲਵੇ ਸਟੇਸ਼ਨ ਨੇੜਲੀਆਂ ਝੁੱਗੀਆਂ 'ਚੋਂ ਲੱਭ ਕੇ ਪਾਰਵਤੀ ਵਰਗੀ ਐਥਲੀਟ ਨੂੰ ਕੌਮੀ ਪੱਧਰ ਤਕ ਪਹੁੰਚਾਇਆ।
- ਅਮਨਦੀਪ ਸਿੰਘ ਧਾਲੀਵਾਲ ਨੇ ਰਾਏਪੁਰ (ਛਤੀਸਗੜ੍ਹ) ਵਿਖੇ 19.85 ਮੀਟਰ ਗੋਲਾ ਸੁੱਟਣ ਕੇ ਰਾਸ਼ਟਰੀ ਰਿਕਾਰਡ ਬਣਾਇਆ।
- ਅਥਲੀਟ ਮੁਹੰਮਦ ਯਾਸਰ ਨੇ ਜਕਾਰਤਾ ਪੈਰਾ ਏਸ਼ੀਆਈ ਖੇਡਾਂ 'ਚ ਕਾਂਸੀ ਤਮਗਾ ਜਿੱਤਿਆ।
- ਅਮਨਦੀਪ ਸਿੰਘ ਧਾਲੀਵਾਲ ਨੇ ਕੌਮੀ ਪੱਧਰ 'ਤੇ ਕਈ ਗੋਲਾ ਸੁੱਟ ਮੁਕਾਬਲਿਆਂ 'ਚ ਸੋਨ ਤਮਗ਼ੇ ਜਿੱਤੇ।